ਕੁੰਭ ਦੇ ਮੇਲੇ 'ਚ ਵਿੱਛੜਿਆ 11 ਸਾਲਾਂ ਬਾਅਦ ਮਿਲਿਆ

By: ਏਬੀਪੀ ਸਾਂਝਾ | | Last Updated: Wednesday, 15 March 2017 6:32 PM
ਕੁੰਭ ਦੇ ਮੇਲੇ 'ਚ ਵਿੱਛੜਿਆ 11 ਸਾਲਾਂ ਬਾਅਦ ਮਿਲਿਆ

ਅੰਮ੍ਰਿਤਸਰ: 11 ਸਾਲ ਪਹਿਲਾਂ ਹਰਿਦੁਆਰ ਵਿੱਚ ਕੁੰਭ ਦੇ ਮੇਲੇ ਦੌਰਾਨ ਆਪਣੇ ਮਾਂ-ਬਾਪ ਤੋਂ ਵਿਛੜੇ ਕਰਨ ਨਾਮ ਦੇ ਮੰਦਬੁੱਧੀ ਬੱਚੇ ਨੂੰ ਆਖਰਕਾਰ ਪਿੰਗਲਵਾੜਾ ਸੰਸਥਾ ਨੇ ਉਸ ਦੇ ਮਾਪਿਆਂ ਨਾਲ ਮਿਲਵਾ ਹੀ ਦਿੱਤਾ। ਮਾਪਿਆਂ ਨਾਲ ਮੇਲ ਕਰਵਾਉਣ ਵਿੱਚ ਸਭ ਤੋਂ ਵੱਧ ਮਦਦ ਕਰਨ ਦੀ ਬਾਂਹ ਤੇ ਉਸ ਦੇ ਮਾਪਿਆਂ ਵੱਲੋਂ ਖੁਣਵਾਏ ਗਏ ਪਿੰਡ ਦੇ ਨਾਮ ਨੇ ਕੀਤੀ।

 

11 ਸਾਲ ਪਹਿਲਾਂ ਕਰਨ ਨਾਮ ਦਾ ਮੰਦਬੁੱਧੀ ਬੱਚਾ ਮਾਲੇਰਕੋਟਲਾ ਵਿੱਚ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਉਸ ਨੂੰ ਪਿੰਗਲਵਾੜਾ ਦੀ ਸੰਗਰੂਰ ਸ਼ਾਖਾ ਵਿੱਚ ਭਾਰਤੀ ਕਰਵਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਪਿੰਗਲਵਾੜਾ ਦੀ ਪੰਡੋਰੀ ਸ਼ਾਖਾ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇੱਕ ਦਿਨ ਐਸਾ ਆਇਆ ਜਿਸ ਨੇ ਕਰਨ ਦੀ ਜ਼ਿੰਦਗੀ ਬਦਲ ਦਿੱਤੀ।

 

ਦਰਅਸਲ ਯੂ.ਪੀ. ਦੇ ਮੁਜ਼ੱਫਰਨਗਰ ਦਾ ਇੱਕ ਪਰਿਵਾਰ ਆਪਣੇ ਗੁਆਚੇ ਹੋਏ ਬੱਚੇ ਦੀ ਭਾਲ ਲਈ ਪਿੰਗਵਾੜਾ ਆਇਆ ਸੀ। ਉਸ ਪਰਿਵਾਰ ਨੂੰ ਆਪਣਾ ਬੱਚਾ ਤਾਂ ਨਹੀਂ ਮਿਲਿਆ ਪਰ ਜਦੋਂ ਉਨ੍ਹਾਂ ਨੇ ਕਰਨ ਦੀ ਬਾਂਹ ‘ਤੇ ਲਿਖਿਆ ਉਸ ਦਾ ਪਤਾ ਦੇਖਿਆ ਤਾਂ ਪ੍ਰਬੰਧਕਾਂ ਨੂੰ ਦੱਸਿਆ ਕਿ ਇਹ ਪਿੰਡ ਤਾਂ ਉਨ੍ਹਾਂ ਦੇ ਪਿੰਡ ਦੇ ਕੋਲ ਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨ ਦੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਅੱਜ ਉਸ ਦਾ ਪਰਿਵਾਰ ਆਪਣੇ ਜਿਗਰ ਦੇ ਟੁਕੜੇ ਨੂੰ ਮਿਲ ਕੇ ਕਾਫੀ ਖੁਸ਼ੀ ਸੀ।

 

ਪ੍ਰਬੰਧਕਾਂ ਨੇ ਦੱਸਿਆ ਕਿ ਜਦ ਵੀ ਕੋਈ ਪਿੰਗਲਵਾੜੇ ਵਿੱਚ ਆਉਂਦਾ ਸੀ ਤਾਂ ਉਹ ਉਸ ਨੂੰ ਆਪਣੀ ਬਾਂਹ ‘ਤੇ ਲਿਖਿਆ ਆਪਣਾ ਪਤਾ ਦਿਖਾਉਂਦਾ ਸੀ। ਅੱਜ ਅਖੀਰ ਉਸ ਨੂੰ ਆਪਣੇ ਮਾਪਿਆਂ ਨਾਲ ਮਿਲ ਕੇ ਕਾਫੀ ਖੁਸ਼ੀ ਹੋ ਰਹੀ ਹੈ।

First Published: Wednesday, 15 March 2017 6:32 PM

Related Stories

ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ
ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਵਿੱਚ ਦਿਨ-ਦਿਹਾੜੇ ਆਪਣੀ ਮਾਂ

ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!
ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!

ਤਰਨ ਤਾਰਨ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ

ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ
ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ

ਅੰਮ੍ਰਿਤਸਰ: ਹਰਿਆਣਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ

ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ
ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ

ਅੰਮ੍ਰਿਤਸਰ: ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਇੱਕ ਯਾਤਰੀ ਕੋਲੋਂ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ

ਅੰਮ੍ਰਿਤਸਰ: ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ

ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ ਸਰਕਾਰ 'ਤੇ ਭੜਕੀ
ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ...

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ

ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ
ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ

ਅੰਮ੍ਰਿਤਸਰ: ਮਜੀਠਾ ਹਲਕੇ ਵਿੱਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ‘ਤੇ

ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ
ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ

ਅੰਮ੍ਰਿਤਸਰ: ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਬਿਕਰਮ

ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ
ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ

ਅੰਮ੍ਰਿਤਸਰ: ਬਿਆਸ ਵਿੱਚ ਭਿਆਨਕ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11

ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ
ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਆਪਣੇ