ਸੁਖਬੀਰ ਦੀ ਚੇਤਾਵਨੀ ਤੋਂ ਡਰੀ ਪੁਲਿਸ!

By: abp sanjha | | Last Updated: Friday, 28 April 2017 4:49 PM
ਸੁਖਬੀਰ ਦੀ ਚੇਤਾਵਨੀ ਤੋਂ ਡਰੀ ਪੁਲਿਸ!

ਅੰਮ੍ਰਿਤਸਰ: ਅਟਾਰੀ ਹਲਕੇ ਅਧੀਨ ਆਉਂਦੇ ਪਿੰਡ ਚੇਤ ਸਿੰਘ ਵਾਲਾ ਦੇ ਅਕਾਲੀ ਸਰਪੰਚ ਗੁਰਪਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਕਤਲ ਕੇਸ ਵਿੱਚ ਨਾਮਜ਼ਦ ਤਿੰਨ ਹੋਰ ਮੁਲਜ਼ਮ ਹਾਲੇ ਵੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ। ਉਧਰ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੁਖਦੇਵ ਸਿੰਘ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

 

ਪੁਲਿਸ ਨੇ ਸੁਖਦੇਵ ਸਿੰਘ ਨੂੰ ਅੱਜ ਮੀਡੀਆ ਸਾਹਮਣੇ ਪੇਸ਼ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਕਤਲ ਤੋਂ ਬਾਅਦ ਮੁਲਜ਼ਮਾਂ ਨੂੰ ਲੱਭਣ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ। ਇਸ ਕੇਸ ਨੂੰ ਕਾਫੀ ਗ਼ੰਭੀਰਤਾ ਨਾਲ ਲੈ ਰਹੀ ਸੀ। ਅਸਲ ਵਿੱਚ ਲੱਗ ਰਿਹਾ ਹੈ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਰਪੰਚ ਦੇ ਘਰ ਆ ਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੀ ਗ੍ਰਿਫਤਾਰੀ ਦਾ ਡਰਾਮਾ ਕਰਕੇ ਸਰਕਾਰ ਤੇ ਪੁਲਿਸ ਦੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

 

ਅੰਮ੍ਰਿਤਸਰ ਦਿਹਾਤੀ ਪੁਲਿਸ ਮੁਤਾਬਕ ਇਸ ਕੇਸ ਵਿੱਚ ਕੁੱਲ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਦਕਿ ਕਤਲ ਦੇ ਚਾਰ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਸਿਰਫ ਇੱਕ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕੇ ਬਾਕੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

 

ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੁਖਦੇਵ ਸਿੰਘ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਦੀ ਗੁਰਪਿੰਦਰ ਨਾਲ ਕੋਈ ਸਿਆਸੀ ਰੰਜਿਸ਼ ਨਹੀਂ ਸੀ ਬਲਕਿ ਗੁਰਦਵਾਰੇ ਦੇ ਗ੍ਰੰਥੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਸ ਦਿਨ ਵੀ ਗੁਰਪਿੰਦਰ ਨੇ ਹੀ ਮੈਨੂੰ ਫੋਨ ਕਰਕੇ ਸੱਦਿਆ ਸੀ ਤੇ ਮੇਰੇ ਨਾਲ ਕੁੱਟ ਮਾਰ ਵੀ ਕੀਤੀ। ਬਾਅਦ ਵਿੱਚ ਜਦੋਂ ਝਗੜਾ ਵੱਧ ਗਿਆ ਤਾਂ ਗੁਰਪਿੰਦਰ ਖੁਦ ਹੀ ਬੇਹੋਸ਼ ਹੋ ਗਿਆ।

First Published: Friday, 28 April 2017 4:49 PM

Related Stories

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ
ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ‘ਤੇ ਨੰਗਲੀ

ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ
ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੁਲਿਸ ਭਾਵੇਂ ਲੁੱਟ-ਖੋਹ ਦੀਆਂ

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ

ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ
ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ

ਅੰਮ੍ਰਿਤਸਰ: ਹਰ ਸਾਲ ਡੇਂਗੂ ਦੀ ਲਪੇਟ ‘ਚ ਆਉਣ ਕਰਕੇ ਕਈ ਲੋਕ ਆਪਣੀਆਂ ਕੀਮਤੀ

ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ
ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡਰੀਮ

ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ
ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ

ਅੰਮ੍ਰਿਤਸਰ: ਪੰਜਾਬ ਪੁਲਿਸ ਲਈ ਪਿਛਲੇ ਲੰਮੇਂ ਸਮੇਂ ਤੋਂ ਸਿਰਦਰਦੀ ਬਣੇ ਗੈਂਗਸਟਰ

ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ
ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ

ਅੰਮ੍ਰਿਤਸਰ: ਬੰਗਲਾਦੇਸ਼ ਵਿੱਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ
ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ

ਅੰਮ੍ਰਿਤਸਰ: ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਆਏ

ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ
ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ

ਅੰਮ੍ਰਿਤਸਰ: ਮਾਨਵਤਾ ਦੀ ਸੇਵਾ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੰਸਥਾ