ਨਵਾਂ ਸ਼ਹਿਰ ਦੀ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਰਹੱਸਮਈ ਪਾਕਿਸਤਾਨੀ ਬੁੱਢੇ ਨੂੰ 5 ਦਿਨ ਰਿੜਕੇਗੀ ਪੁਲਿਸ

By: ABP Sanjha | | Last Updated: Thursday, 12 October 2017 4:19 PM
ਨਵਾਂ ਸ਼ਹਿਰ ਦੀ ਕੁੜੀ ਨਾਲ ਵਿਆਹ ਕਰਵਾਉਣ ਵਾਲੇ ਰਹੱਸਮਈ ਪਾਕਿਸਤਾਨੀ ਬੁੱਢੇ ਨੂੰ 5 ਦਿਨ ਰਿੜਕੇਗੀ ਪੁਲਿਸ

ਜਲੰਧਰ: ਬੀਤੇ ਦਿਨ ਜਲੰਧਰ ਤੋਂ ਆਈ.ਐਸ.ਆਈ. ਦਾ ਏਜੰਟ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੇ ਪਾਕਿਸਤਾਨੀ ਮੂਲ ਦੇ 57 ਸਾਲ ਦੇ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਤੋਂ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 5 ਦਿਨ ਦੇ ਰਿਮਾਂਡ ਦੀ ਆਗਿਆ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਗ੍ਰਿਫਤਾਰ ਵਿਅਕਤੀ ਦਾ ਨਾਂ ਅਹਿਸਾਨ ਉਲ ਹੱਕ ਹੈ ਤੇ ਇਸ ਸਮੇਂ ਆਸਟ੍ਰੀਆ ਦਾ ਨਾਗਰਿਕ ਹੈ। ਉਸ ਨੇ ਨਵਾਂ ਸ਼ਹਿਰ ਦੀ ਇੱਕ 30 ਸਾਲਾ ਲੜਕੀ ਨਾਲ ਵਿਆਹ ਕਰਵਾਇਆ ਵੀ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਕੋਲ ਆਧਾਰ ਕਾਰਡ ਹੈ, ਪੈਨ ਕਾਰਡ ਵੀ ਹੈ ਤੇ ਉਹ ਜਲੰਧਰ ਵਿੱਚ ਜ਼ਮੀਨ ਦੇ ਇੱਕ ਟੁਕੜੇ ਦਾ ਮਾਲਕ ਵੀ ਹੈ।

ਪੁਲਿਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਹਿਸਾਨ ਆਈ.ਐਸ.ਆਈ. ਦਾ ਏਜੰਟ ਹੋ ਸਕਦਾ ਹੈ। ਜਾਣਕਾਰੀ ਮੁਤਾਬਕ 2006 ਤਕ ਅਹਿਸਾਨ ਪਾਕਿਸਤਾਨ ਦਾ ਨਾਗਰਿਕ ਸੀ ਤੇ ਬਾਅਦ ਵਿੱਚ ਉਸ ਨੇ ਆਸਟ੍ਰੀਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ। ਅਹਿਸਾਨ ਦੀ ਪਤਨੀ ਕੁਲਵਿੰਦਰ ਕੌਰ ਮੁਤਾਬਕ ਉਹ ਉਸ ਨੂੰ ਫੇਸਬੁੱਕ ‘ਤੇ ਮਿਲਿਆ ਸੀ ਤੇ ਉਸ ਨੇ ਉਸ ਨੂੰ ਆਪਣੇ ਨਾਲ ਆਸਟ੍ਰੀਆ ਸੈੱਟ ਕਰਨ ਦੀ ਗੱਲ ਵੀ ਕਹੀ ਸੀ। ਅਹਿਸਾਨ ਆਪਣੀ ਪਤਨੀ ਨੂੰ ਲੈ ਕੇ ਇੱਕ ਵਾਰ ਪਾਕਿਸਤਾਨ ਵੀ ਜਾ ਚੁੱਕਾ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਅਹਿਸਾਨ ਨੇ ਆਈ.ਐਸ.ਆਈ. ਦੇ ਕਹਿਣ ‘ਤੇ ਨਵਾਂ ਸ਼ਹਿਰ ਦੀ ਕੁਲਵਿੰਦਰ ਕੌਰ ਨਾਲ ਵਿਆਹ ਕੀਤਾ ਹੋ ਸਕਦਾ ਹੈ ਪਰ ਫਿਲਹਾਲ ਵਿਦੇਸ਼ੀ ਨਾਗਰਿਕ ਹੋਣ ਦੇ ਬਾਵਜੂਦ ਆਧਾਰ ਕਾਰਡ ਤੇ ਪੈਨ ਕਾਰਡ ਜਿਹੇ ਜ਼ਰੂਰੀ ਕਾਗ਼ਜ਼ਾਤ ਤਿਆਰ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਪੁਲਿਸ ਉਸ ਤੋਂ ਹੋਰ ਸੱਚ ਕਢਵਾਉਣ ਦੀ ਵੀ ਕੋਸ਼ਿਸ਼ ਕਰੇਗੀ।

First Published: Thursday, 12 October 2017 4:19 PM

Related Stories

ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!
ਸਿੱਖਿਆ ਮੰਤਰੀ ਨੇ ਵੀ ਲਿਆ ਫ਼ੈਸਲਾ, ਹੁਣ ਇਹ ਸਕੂਲ ਹੋਣਗੇ ਬੰਦ!

ਗੁਰਦਾਸਪੁਰ -ਪੰਜਾਬ ਸਰਕਾਰ ਨੇ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਮੁੱਢਲੇ

800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ
800 ਸਕੂਲ ਬੰਦ ਕਰਨ ਦਾ ਫੈਸਲਾ ਕਰ ਕਸੂਤੀ ਘਿਰੀ ਕੈਪਟਨ ਸਰਕਾਰ

ਜਲੰਧਰ: ਪੰਜਾਬ ਸਰਕਾਰ ਵੱਲੋਂ 20 ਤੋਂ ਘੱਟ ਬੱਚਿਆਂ ਵਾਲੇ ਪ੍ਰਾਇਮਰੀ ਸਕੂਲਾਂ ਨੂੰ

RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ
RSS ਲੀਡਰ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਤੇ ਸਰਕਾਰੀ ਨੌਕਰੀ

ਲੁਧਿਆਣਾ: ਬੀਤੀ 17 ਅਕਤੂਬਰ ਨੂੰ ਸਵੇਰੇ ਪੌਣੇ 8 ਵਜੇ ਕਤਲ ਕੀਤੇ ਆਰ.ਐਸ.ਐਸ. ਕਾਰਕੁਨ

ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ
ਦਰਬਾਰ ਸਾਹਿਬ 'ਚ ਪੁਲਿਸ ਵਾੜ ਕੇ ਕਸੂਤੀ ਘਿਰੀ ਸ਼੍ਰੋਮਣੀ ਕਮੇਟੀ

ਚੰਡੀਗੜ੍ਹ: ‘ਬੰਦੀ ਛੋੜ ਦਿਵਸ’ ਮੌਕੇ ਸੁਰੱਖਿਆ ਲਈ ਸ੍ਰੀ ਦਰਬਾਰ ਸਾਹਿਬ

ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ
ਸੋਸ਼ਲ ਮੀਡੀਆ 'ਤੇ ਖਾਲਿਸਤਾਨੀ ਲਹਿਰ? ਪਲਿਸ ਦੀ ਹੁਣ ਬਾਜ ਅੱਖ

ਜਲੰਧਰ: ਹੁਣ ਸੋਸ਼ਲ ਮੀਡੀਆ ‘ਤੇ ਪੰਜਾਬ ਪੁਲਿਸ ਦੀ ਬਾਜ ਅੱਖ ਰਹੇਗੀ। ਸੋਸ਼ਲ ਮੀਡੀਆ

ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ
ਰਾਜੋਆਣਾ ਨੇ ਉਠਾਏ ਅਕਾਲ ਤਖ਼ਤ ਤੋਂ ਸੰਦੇਸ਼ 'ਤੇ ਸਵਾਲ

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ ਸਜ਼ਾਯਾਫਤਾ ਬਲਵੰਤ

ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?
ਸੁਖਬੀਰ ਬਾਦਲ ਨੇ ਹੀ ਸਿਮਰਜੀਤ ਬੈਂਸ ਨੂੰ ਫਸਾਇਆ?

ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ

ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!
ਹੁਣ ਬੰਡੂਗਰ ਨੂੰ ਹਟਾਉਣ ਦਾ ਤਿਆਰੀ!

ਚੰਡੀਗੜ੍ਹ: ਅਗਲੇ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ

ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ
ਪੰਜਾਬੀਆਂ ਦੇ DNA ਟੈਸਟ 'ਤੇ ਕੇਂਦਰ ਸਰਕਾਰ ਦੀ ਸਫਾਈ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਇਰਾਕ ਵਿੱਚ ਫਸੇ 39 ਭਾਰਤੀ

ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!
ਪਤੀ ਨੂੰ ਲੱਗਿਆ ਨਾਜਾਇਜ਼ ਸਬੰਧਾਂ ਦਾ ਪਤਾ ਤਾਂ ਪਤਨੀ ਨੇ ਖੇਡੀ ਖਤਰਨਾਕ ਖੇਡ..!

ਲੁਧਿਆਣਾ: ਬੀਤੇ ਦਿਨੀਂ ਜ਼ਿਲ੍ਹੇ ਪਿੰਡ ਸੇਖੇਵਾਲ ਵਿੱਚ ਕਿਰਾਏ ‘ਤੇ ਰਹਿਣ ਵਾਲੇ