Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

By: ਏਬੀਪੀ ਸਾਂਝਾ | | Last Updated: Sunday, 14 January 2018 1:41 PM
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਸਿਆਸੀ ਕਾਨਫਰੰਸ ਕਰਨ ਜਾ ਰਿਹਾ ਹੈ ਜਦੋਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੀਆਂ ਕਾਨਫਰੰਸਾਂ ਰੱਦ ਕਰ ਦਿੱਤੀਆਂ ਹਨ। ਕਾਂਗਰਸ ਪ੍ਰਧਾਨ ਸੁਨੀਲ ਜਾਖ਼ੜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਕਾਲੀ ਦਲ ਦਾ ਕਾਨਫਰੰਸ ਕਰਨਾ ਦੱਸਦਾ ਹੈ ਕਿ ਅਕਾਲੀ ਧਰਮ ਨੂੰ ਸਿਰਫ਼ ਸਿਆਸਤ ਲਈ ਵਰਤਦੇ ਹਨ।

 

ਦਰਅਸਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਤੋਂ ਸਿੱਖ ਵੋਟ ਬੈਂਕ ਕਾਫੀ ਦੂਰ ਹੋਇਆ ਹੈ। ਖ਼ਾਸ ਤੌਰ ‘ਤੇ ਸਿੱਖਾਂ ਦੀਆਂ ਗਰਮ ਖਿਆਲੀ ਧਿਰਾਂ ਨੇ ਅਕਾਲੀ ਦਲ ਖ਼ਿਲਾਫ ਵੱਡਾ ਪ੍ਰਚਾਰ ਕਰਕੇ ਉਸ ਦੀ ਸਾਖ਼ ਨੂੰ ਖੋਰਾ ਲਾਇਆ। ਅਕਾਲੀ ਦਲ ਨੂੰ ਸਿਰਫ਼ ਬਾਦਲ ਪਰਿਵਾਰ ਬਣਾ ਦਿੱਤਾ ਗਿਆ ਤੇ ਉਸ ਦੀ ਦਿੱਖ ਪੰਥ ਵਿਰੋਧੀ ਬਣਾਈ ਗਈ। ਹੁਣ ਅਕਾਲੀ ਦਲ ਉਸੇ ਸੰਕਟ ‘ਚੋਂ ਨਿਕਲਣ ਲਈ ਹੰਭਲੇ ਮਾਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਕਹਿ ਚੁੱਕੇ ਹਨ ਕਿ ਸਿੱਖਾਂ ‘ਚ ਧਰਮ ਤੇ ਸਿਆਸਤ ਨਾਲੋ ਨਾਲ ਚੱਲਦੇ ਹਨ। ਉਨ੍ਹਾਂ ਮੀਰੀ-ਪੀਰੀ ਦੇ ਸਿਧਾਂਤ ਦਾ ਹਵਾਲਾ ਵੀ ਦਿੱਤਾ ਹੈ।

 

ਅਕਾਲ ਤਖ਼ਤ ਦੇ ਹੁਕਮ ਦੇ ਬਾਵਜੂਦ ਮਾਘੀ ਕਾਨਫਰੰਸ ਕਰਨ ਦਾ ਮਤਲਬ ਉਨ੍ਹਾਂ ਗਰਮ ਖਿਆਲੀਆਂ ਨੂੰ ਸੁਨੇਹਾ ਦੇਣਾ ਵੀ ਹੈ ਜਿਹੜੇ ਹਮੇਸ਼ਾਂ ਅਕਾਲੀ ਦਲ ਖ਼ਿਲਾਫ ਧੂੰਆਂਧਾਰ ਪ੍ਰਚਾਰ ‘ਚ ਲੱਗੇ ਹਨ। ਕਾਨਫਰੰਸ ਕਰਨ ਦਾ ਮਤਲਬ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਅਕਾਲੀ ਦਲ ਝੁਕੇਗਾ ਨਹੀਂ ਲੜੇਗਾ। ਦੂਜਾ ਅਜਿਹੇ ਧਾਰਮਿਕ ਜੋੜ ਮੇਲਿਆਂ ਵਿੱਚ ਸੰਗਤ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਹੋਵੇਗੀ ਕਿ ਅਕਾਲੀ ਦਲ ਹੀ ਅਸਲ ਪੰਥਕ ਪਾਰਟੀ ਹੈ ਤੇ ਧਾਰਮਕਿ ਜੋੜ ਮੇਲਿਆਂ ‘ਤੇ ਵੀ ਪੰਥ ਦੇ ਨਾਲ ਹੈ।

 

ਦਰਅਸਲ ਪਿੰਡਾਂ ਦੇ ਸਿੱਖ ਭਾਈਚਾਰੇ ਨੂੰ ਅਕਾਲੀ ਦਲ ਦਾ ਕੋਰ ਵੋਟ ਬੈਂਕ ਮੰਨਿਆ ਜਾਂਦਾ ਹੈ। ਅਕਾਲੀ ਦਲ ਲਈ 2019 (ਲੋਕ ਸਭਾ ਚੋਣਾਂ) ਜ਼ਰੀਏ 2022 (ਵਿਧਾਨ ਸਭਾ ਚੋਣਾਂ) ਤੱਕ ਉਸ ਵੋਟ ਬੈਂਕ ਨੂੰ ਮੋੜ ਕੇ ਆਪਣੇ ਨਾਲ ਲਿਆਉਣਾ ਮਜਬੂਰੀ ਹੈ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਅਕਾਲੀ ਦਲ ਲਈ ਮੁੜ ਸੱਤਾ ‘ਚ ਆਉਣਾ ਔਖਾ ਹੋਵੇਗਾ। ਇਸੇ ਲਈ ਹੀ ਬਾਦਲ ਪਰਿਵਾਰ ਬੜੀ ਸ਼ਿੱਦਤ ਨਾਲ ਹੁਣੇ ਤੋਂ ਸਿਆਸਤ ‘ਚ ਜੁਟਿਆ ਹੋਇਆ ਹੈ। ਵੈਸੇ ਆਮ ਤੌਰ ‘ਤੇ ਸਿਆਸਤ ਚੋਣਾਂ ਨੇੜੇ ਜਾ ਕੇ ਗਰਮਾਉਂਦੀ ਹੈ ਪਰ ਅਕਾਲੀ ਦਲ ਸੱਤਾ ‘ਚੋਂ ਬਾਹਰ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਵੋਟ ਬੈਂਕ ਵਾਪਸੀ ਲਈ ਫਿਕਰਮੰਦ ਹੈ।

 

ਅਕਾਲੀ ਨੂੰ ਇਸ ਦਾ ਭਵਿੱਖ ‘ਚ ਕਿੰਨਾ ਸਿਆਸੀ ਫਾਇਦਾ ਜਾਂ ਨੁਕਸਾਨ ਹੋਵੇਗਾ ਇਹ ਤਾਂ ਆਉਣ ਵਾਲੇ ਸਮੇਂ ‘ਚ ਪਤਾ ਲੱਗੇਗਾ ਪਰ ਫਿਲਹਾਲ ਸਿਆਸੀ ਕਾਨਫਰੰਸਾਂ ਕਰਨ ਨੂੰ ਲੈ ਕੇ ਸਤਿਕਾਰ ਕਮੇਟੀ ਤੇ ਪੁਲੀਸ ਵਿਚਾਲੇ ਤਣਾਅ ਬਣਿਆ ਹੋਇਆ ਹੈ। ਕਮੇਟੀ ਮੈਂਬਰ ਸ਼ਹਿਰ ਵਿੱਚ ਮਾਰਚ ਕਰਕੇ ਸਿਆਸੀ ਕਾਨਫਰੰਸ ਦਾ ਵਿਰੋਧ ਕਰਨਾ ਚਾਹੁੰਦੇ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹੀ ਰੋਕ ਰਹੀ ਹੈ। ਕਮੇਟੀ ਮੈਂਬਰਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਮੌਕੇ ਵੀ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਮੰਗ ਕੀਤੀ ਸੀ।

First Published: Sunday, 14 January 2018 1:40 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ

ਕਿਸਾਨ ਕਰਜ਼ਾ: ਮਾਂ ਦੀ ਗੋਦੀ 'ਚ ਸਲਫ਼ਾਸ਼ ਖਾ ਗਿਆ ਪੁੱਤ
ਕਿਸਾਨ ਕਰਜ਼ਾ: ਮਾਂ ਦੀ ਗੋਦੀ 'ਚ ਸਲਫ਼ਾਸ਼ ਖਾ ਗਿਆ ਪੁੱਤ

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ   ਮਾਨਸਾ: “ਮੇਰਾ ਪੁੱਤ ਸ਼ਾਮ ਨੂੰ