ਗੁਰਬਾਣੀ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਬਡੂੰਗਰ

By: ABP Sanjha | | Last Updated: Friday, 11 August 2017 7:25 PM
ਗੁਰਬਾਣੀ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ: ਬਡੂੰਗਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖੀ ‘ਤੇ ਹੋ ਰਹੇ ਲਗਾਤਾਰ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ।

 

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ਵਿਚ ਇੱਕ ਬੀਬੀ ਦੇ ਕਮੀਜ਼ ਉੱਪਰ ਗੁਰਬਾਣੀ ਦੀਆਂ ਤੁਕਾਂ ਛਪੀਆਂ ਹੋਈਆਂ ਹਨ, ਜੋ ਗੁਰਬਾਣੀ ਦਾ ਘੋਰ ਨਿਰਾਦਰ ਹੈ। ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਅਤੇ ਗੁਰਬਾਣੀ ਦੀਆਂ ਤੁਕਾਂ ਵਾਲਾ ਕਮੀਜ਼ ਪਹਿਨੀ ਬੀਬੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

 

ਪ੍ਰੋ. ਬਡੂੰਗਰ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਸਾਈਬਰ ਕਰਾਈਮ ਸੈਲ ਵਿਭਾਗ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਨ ਲਈ ਪੱਤਰ ਲਿਖਿਆ ਗਿਆ ਹੈ।

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਭਰ ਵਿਚ ਸਾਜ਼ਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਅਤੇ ਹੁਣ ਪਾਵਨ ਗੁਰਬਾਣੀ ਨੂੰ ਕੱਪੜਿਆਂ ਉਪਰ ਛਾਪ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

First Published: Friday, 11 August 2017 7:22 PM

Related Stories

ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?
ਡੇਰਾ ਮੁਖੀ ਦੇ ਨਾਂ 'ਤੇ ਪੰਜਾਬ 'ਚ ਕਿਉਂ ਫੈਲਾਈ ਜਾ ਰਹੀ ਦਹਿਸ਼ਤ?

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ

ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?
ਮੰਤਰੀ ਜੀ ਕਹਿੰਦੇ ਕਰਜ਼ੇ ਕਰਕੇ ਥੋੜ੍ਹੇ ਮਰਦੇ ਨੇ ਕਿਸਾਨ...?

ਪਠਾਨਕੋਟ: ਪੰਜਾਬ ਦੇ ਕਿਸਾਨ ਸਿਰਫ ਕਰਜ਼ੇ ਕਾਰਨ ਹੀ ਖ਼ੁਦਕੁਸ਼ੀਆਂ ਨਹੀਂ ਕਰਦੇ,

ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ
ਡੇਰਾ ਸਿਰਸਾ ਮਾਮਲਾ: ਪੂਰੀ ਸਖਤੀ ਵਰਤਣ ਦੇ ਰੌਂਅ 'ਚ ਪੁਲਿਸ

ਚੰਡੀਗੜ੍ਹ: ਹਰਿਆਣਾ ਤੇ ਪੰਜਾਬ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ 25

ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ
ਬੀਜੇਪੀ ਲੀਡਰ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣਾ ਪਿਆ ਮਹਿੰਗਾ

ਜਲੰਧਰ: ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਆਪਣੇ ਘਰ ‘ਚ ਬਰਸਾਤੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਪੁਲਿਸ ਚੌਕਸ

ਬਠਿੰਡਾ: 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੰਚਕੂਲਾ ਵਿਚਲੀ

ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ
ਰੁਪਿੰਦਰ ਗਾਂਧੀ ਦੇ ਭਰਾ ਦਾ ਕਾਤਲ ਆਇਆ ਸਾਹਮਣੇ

ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਰਸੂਲੜਾ ‘ਚ ਹੋਏ ਮ੍ਰਿਤਕ

ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ
ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ 'ਚ ਮੀਂਹ ਨੇ ਲੀਹੋਂ ਲਾਹੀ ਜ਼ਿੰਦਗੀ

ਚੰਡੀਗੜ੍ਹ: ਸੋਮਵਾਰ ਦੀ ਸਵੇਰ ਸ਼ਹਿਰ ਵਾਸੀਆਂ ਲਈ ਅਭੁੱਲ ਬਣ ਗਈ। ਸਵੇਰ ਤੋਂ ਹੀ ਮੀਂਹ

ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਨੇ ਖੋਲ੍ਹੀ ਪੋਲ

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਜ਼ਾਹਿਰ ਕਰ ਰਹੀ ਸੰਗਤ

ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ
ਅਧਿਆਪਕ ਦਿਵਸ 'ਤੇ ਪ੍ਰਸ਼ਾਸਨ ਨੂੰ ਪੜ੍ਹਨੇ ਪਾਉਣਗੇ ਅਧਿਆਪਕ

ਅੰਮ੍ਰਿਤਸਰ: 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਵਾਲੇ