ਪ੍ਰ੍ਸ਼ਾਸਨ ਦੀ ਸੁਸਤੀ ਕਰਕੇ ਧੜੱਲੇ ਨਾਲ ਵਿਕ ਰਹੀ ਹੈ ਚਾਈਨਾ ਡੋਰ.

By: ABP Sanjha | | Last Updated: Tuesday, 2 January 2018 5:19 PM
ਪ੍ਰ੍ਸ਼ਾਸਨ ਦੀ ਸੁਸਤੀ ਕਰਕੇ ਧੜੱਲੇ ਨਾਲ ਵਿਕ ਰਹੀ ਹੈ ਚਾਈਨਾ ਡੋਰ.

ਅੰਮ੍ਰਿਤਸਰ- ਜਾਨ ਲੇਵਾ ਸਾਬਿਤ ਹੋਣ ਵਾਲੀ ਚਾਈਨਾ ਡੋਰ ਖਿਲਾਫ ਭਾਵੇਂ ਜਿਲਾ ਪ੍ਰ੍ਸ਼ਾਸਨ ਸਮੇਂ ਸਮੇਂ ਤੇ ਹਿਦਾਇਤਾਂ ਜਾਰੀ ਕਰਕੇ ਇਸ ਡੋਰ ਨੂੰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹਿੰਦਾ ਹੈ ਪਰ ਸੱਚਾਈ ਇਹ ਹੈ ਕਿ ਗੁਰੂ ਨਗਰੀ ਵਿੱਚ ਇਹ ਡੋਰ ਧੜੱਲੇ ਨਾਲ ਵਿਕ ਰਹੀ ਹੈ. ਬੱਚੇ ਸ਼ਰੇਆਮ ਇਸ ਡੋਰ ਨਾਲ ਪਤੰਗਾ ਉਡਾ ਰਹੇ ਹਨ ਅਤੇ ਦੁਕਾਨਦਾਰ ਵੀ ਬਿਨਾ ਖੌਫ ਇਸ ਡੋਰ ਨੂੰ ਵੇਚ ਕੇ ਮੋਟੀ ਕਮਾਈ ਕਰਨ ਵਿੱਚ ਲੱਗੇ ਹੋਏ ਹਨ.
ਅੱਜ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਨਾਮ ਦੀ ਇੱਕ ਸੰਸਥਾ ਵਲੋਂ ਇਸ ਖੂਨੀ ਡੋਰ ਖਿਲਾਫ ਮੁਜ਼ਾਹਰਾ ਕੀਤਾ ਗਿਆ ਅਤੇ ਚਾਈਨਾ ਡੋਰ ਦਾ ਪੁਤਲਾ ਵੀ ਫੂਕਿਆ ਗਿਆ. ਇਸ ਮੌਕੇ ਸੰਸਥਾ ਦੇ ਮੁਖੀ ਕੇਸ਼ਵ ਕੋਹਲੀ ਨੇ ਜਿਲੇ ਦੇ ਅੰਦਰ ਇਸ ਡੋਰ ਨੂੰ ਵੇਚਣ ਵਾਲੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਇਸ ਜਾਨਲੇਵਾ ਡੋਰ ਦੀ ਵਿੱਕਰੀ ਬੰਦ ਕਰ ਦੇਣ. ਕਿਉਂਕਿ ਇਸ ਡੋਰ ਨਾਲ ਜਿੱਥੇ ਹਰ ਰੋਜ਼ ਕਈ ਪੰਛੀਆਂ ਨੂੰ ਆਪਣੀ ਜਾਣ ਗਵਾਉਣੀ ਪੈ ਰਹੀ ਹੈ ਓਥੇ ਕਿ ਪਿਛਲੇ ਕਈ ਸਾਲਾਂ ਤੋਂ ਇਸ ਡੋਰ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ.
ਉਹਨਾਂ ਸ਼ਿਹਰ ਵਿੱਚ ਇਸ ਡੋਰ ਨੂੰ ਵੇਚਣ ਵਾਲਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਇੱਕ ਹਫਤੇ ਅੰਦਰ ਇਸ ਡੋਰ ਨੂੰ ਵੇਚਣਾ ਨਾਂ ਬੰਦ ਕੀਤਾ ਤਾਂ ਉਨ੍ਹਾਂ ਦੀ ਟੀਮ ਹਰ ਇੱਕ ਦੁਕਾਨਦਾਰ ਬਾਰੇ ਪਤਾ ਲਗਾ ਕੇ ਆਪ ਉਸ ਬਾਰੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇਣਗੇ ਅਤੇ ਕਾਨੂੰਨੀਂ ਕਾਰਵਾਈ ਕਰਵਾਉਣਗੇ।
ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਰਿਵਾਇਤੀ ਡੋਰ ਦੀ ਵਿੱਕਰੀ ਨੂੰ ਖ਼ਤਮ ਕਰਕੇ ਹਰ ਘਰ ਵਿੱਚ ਦਾਖਿਲ ਹੋ ਚੁੱਕੀ ਚਾਈਨਾ ਡੋਰ ਜੋ ਕਿ ਬੇਹੱਦ ਖ਼ਤਰਨਾਕ ਹੈ ਅਤੇ ਕਈ ਜਾਨਾਂ ਲੈ ਚੁੱਕੀ ਹੈ, ਇਸ ਤੇ ਪਾਬੰਧੀ ਲਗਾਉਣ ਲਈ ਪੁਲਿਸ ਅਤੇ ਪ੍ਰਸਾਸ਼ਨ ਆਖਿਰ ਅੱਜ ਤੱਕ ਕਾਮਯਾਬ ਕਿਉਂ ਨਹੀਂ ਹੋ ਸਕਿਆ।
First Published: Tuesday, 2 January 2018 5:18 PM

Related Stories

ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ
ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ

ਅੰਮ੍ਰਿਤਸਰ: ਦੇਸ਼ ਵਿੱਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਕਰਕੇ ਅੱਜ

ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ
ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ

ਤਰਨ ਤਾਰਨ: ਜ਼ਿਲ਼੍ਹੇ ਦੇ ਪਿੰਡ ਮਰਗਿੰਦਪੁਰਾ ‘ਚ ਦਿਓਰ ਨੇ ਦਿਨ-ਦਿਹਾੜੇ ਵਿਧਵਾ

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

 ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ
ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ

ਅੰਮ੍ਰਿਤਸਰ: ਆਪਣੇ ਕਾਰਜਕਾਲ ਦੌਰਾਨ ਅਟਾਰੀ ਸਰਹੱਦ ਤੇ ਅੰਮ੍ਰਿਤਸਰ ਦੇ ਇੱਕ ਪਾਰਕ

ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ
ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ

ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ
ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ
ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਬੀਤੇ ਸਮੇਂ