ਸੰਗਰੂਰ 'ਚ ਸ਼ਰਮਨਾਕ ਕਾਰਾ, ਪੀੜਤਾਂ ਵੱਲੋਂ ਭੁੱਖ ਹੜਤਾਲ

By: ਏਬੀਪੀ ਸਾਂਝਾ | | Last Updated: Thursday, 18 May 2017 7:06 PM
ਸੰਗਰੂਰ 'ਚ ਸ਼ਰਮਨਾਕ ਕਾਰਾ, ਪੀੜਤਾਂ ਵੱਲੋਂ ਭੁੱਖ ਹੜਤਾਲ

ਸੰਗਰੂਰ: ਜਿਲ੍ਹੇ ਦੇ ਪਿੰਡ ਦੁੱਗਾਂ ਵਿੱਚ 16 ਅਪ੍ਰੈਲ ਨੂੰ ਦਲਿਤ ਵਿਧਵਾ ਔਰਤ ਦੀ ਪਿੰਡ ਦੇ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਕਰਨ, ਕੱਪੜੇ ਪਾੜਨ ਤੇ ਜਾਤੀ ਸੂਚਤ ਸ਼ਬਦਾ ਕਹਿਣ ਦੀ ਘਟਨਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਇੱਥੇ ਅਚਾਨਕ ਪ੍ਰਬੰਧਕੀ ਕੰਪਲੈਕਸ ਅੱਗੇ ਪੀੜਤ ਔਰਤ ਚਰਨਜੀਤ ਕੌਰ ਤੇ ਉਸ ਦਾ ਲੜਕਾ ਜਗਦੇਵ ਸਿੰਘ ਭੁੱਖ ਹੜਤਾਲ ‘ਤੇ ਬੈਠ ਗਏ। ਪੀੜਤ ਪਰਿਵਾਰ ਨਾਲ ਵੱਡੀ ਗਿਣਤੀ ਵਿੱਚ ਪਿੰਡ ਦੁੱਗਾਂ ਦੇ ਲੋਕ ਸ਼ਾਮਲ ਹੋਏ।

2

ਪੀੜਤ ਔਰਤ ਵੱਲ਼ੋਂ ਆਪਣੀ ਹੱਡਬੀਤੀ ਬਾਰੇ ਦੱਸਿਆ ਕਿ ਪੁਲਿਸ ਵੱਲੋਂ 24 ਅਪ੍ਰੈਲ ਨੂੰ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਐਸ.ਐਚ.ਓ. ਲੌਂਗੋਵਾਲ, ਡੀਐਸਪੀ ਸੁਨਾਮ ਤੇ ਡਿਪਟੀ ਕਮੀਸ਼ਨਰ ਸੰਗਰੂਰ ਨੂੰ ਲਿਖਤੀ ਪੱਤਰ ਦੇ ਕੇ ਦੱਸਿਆ ਗਿਆ ਸੀ ਕਿ ਦੋਸ਼ੀ ਸ਼ਰੇਆਮ ਪਿੰਡ-ਪਿੰਡ ਘੁੰਮ ਰਹੇ ਹਨ ਤੇ ਵੱਖ-ਵੱਖ ਤਰੀਕਿਆਂ ਨਾਲ ਧਮਕਾ ਰਹੇ ਹਨ। ਇਸ ਪਰਿਵਾਰ ਦੇ ਨਾਲ-ਨਾਲ ਗਵਾਹਾਂ ਦਾ ਵੀ ਪਿੰਡ ਵਿੱਚ ਰਹਿਣਾ ਦੁੱਬਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡੀਐਸਪੀ ਸੁਨਾਮ ਜਾਂਚ ਪੜਤਾਲ ਦੇ ਬਹਾਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਟਾਲਮਟੋਲ ਕਰ ਰਹੇ ਹਨ।

3

ਭੁੱਖ ਹੜਤਾਲ ਕੈਂਪ ਵਿੱਚ ਪੀੜਤ ਪਰਿਵਾਰ ਦੇ ਸਮਰਥਨ ਵਿੱਚ ਆਏ ਇਨਕਲਾਬੀ ਲੋਕ ਮੋਰਚਾ ਦੇ ਸੂਬਾ ਪ੍ਰੈੱਸ ਸਕੱਤਰ ਸਵਰਨਜੀਤ ਸਿੰਘ, ਇਲਾਕ ਕਨਵੀਨਰ ਭਾਗ ਸਿੰਘ ਲੌਂਗੋਵਾਲ, ਤਰਕਸ਼ੀਲ ਆਗੂ ਸੁਰਜੀਤ ਸਿੰਘ ਭੱਠਲ, ਆਦਿ ਧਰਮ ਸਮਾਜ ਭਾਰਤ ਦੇ ਪ੍ਰਚਾਰ ਮੰਤਰੀ ਬਲਜੀਤ ਆਦਿ ਵਾਸੀ, ਭਾਰਤੀ ਦਲਿਤ ਅੰਬੇਡਕਰ ਸਮਾਜ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕੁਮਾਰ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਬਹਾਲ ਸਿੰਘ ਬੇਨੜਾ, ਪਿੰਡ ਦੁੱਗਾਂ ਦੇ ਨੌਜਵਾਨ ਆਗੂ ਸੰਦੀਪ ਸਿੰਘ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

4

ਕੀ ਹੈ ਪੂਰਾ ਮਾਮਲਾ-

ਜ਼ਿਕਰਯੋਗ ਹੈ ਕਿ ਪਿਛਲ਼ੇ ਮਹੀਨੇ 16 ਅਪਰੈਲ ਦੀ ਰਾਤ ਨੂੰ ਕਰੀਬ ਸਾਢੇ ਅੱਠ ਵਜੇ ਦਲਿਤ ਔਰਤ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਕੁੰਨਰਾਂ ਰੋਡ ’ਤੇ ਬੇਰੀ ਦੇ ਦਰਖ਼ਤ ਹੇਠਾਂ ਦੀਵਾ ਜਲਾ ਰਹੀ ਸੀ। ਉਸ ਮੌਕੇ ਪਿੰਡ ਦਾ ਸਾਬਕਾ ਪੰਚ ਤੇ ਇੱਕ ਹੋਰ ਵਿਅਕਤੀ ਪੁੱਜ ਗਏ। ਉਨ੍ਹਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਜ਼ਾਤੀ ਤੌਰ ’ਤੇ ਜ਼ਲੀਲ ਕਰਕੇ ਉਸ ਦੀਆਂ ਨੱਕ ਨਾਲ ਲਕੀਰਾਂ ਕਢਵਾਈਆਂ। ਉਸ ਉਪਰ ਦੋਸ਼ ਲਾਇਆ ਕਿ ਉਹ ਉਨ੍ਹਾਂ ਦੇ ਖੇਤਾਂ ਵਿੱਚ ਟੂਣਾ ਕਰ ਰਹੀ ਹੈ।

 

ਕੁੱਟਮਾਰ ਕਾਰਨ ਉਹ ਬੇਹੋਸ਼ ਹੋ ਗਈ ਤੇ ਦੋਵੇਂ ਵਿਅਕਤੀ ਮੌਕੇ ’ਤੇ ਭੱਜ ਗਏ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸੁਨਾਮ ਦੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਪਰ ਮੁਲਜ਼ਮਾਂ ਵੱਲੋਂ ਨਿੱਜੀ ਅਸਰ ਰਸੂਖ ਵਰਤਦਿਆਂ ਉਸ ਦਾ ਇਲਾਜ ਨਾ ਹੋਣ ਦਿੱਤਾ। ਇਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਉਣਾ ਪਿਆ ਸੀ।

First Published: Thursday, 18 May 2017 7:06 PM

Related Stories

ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ
ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ

ਬਠਿੰਡਾ: ਪੁਲਿਸ ਮੁਲਾਜ਼ਮਾਂ ਨੂੰ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਛੁੱਟੀ

ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ
ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ

ਜਲੰਧਰ: ਦੁਬਈ ‘ਚ ਫਸੇ ਹੋਣ ਦਾ ਵੀਡੀਓ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੂੰ

ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ
ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੋਟਲਾਂ,

ਔਰਤ ਦਾ ਗਲ ਵੱਢ ਕੇ ਹੱਤਿਆ
ਔਰਤ ਦਾ ਗਲ ਵੱਢ ਕੇ ਹੱਤਿਆ

ਧਨੌਲਾ: ਪਿੰਡ ਬਡਬਰ ਵਿਖੇ ਜ਼ਮੀਨੀ ਟੁਕੜੇ ਨੂੰ ਲੈ ਕੇ ਇੱਕ ਮਹਿਲਾ ਦਾ ਗਲ ਵੱਢ ਕੇ ਕਤਲ

ਕਪਿਲ ਦੀ ਬੇੜੀ ਬੰਨ੍ਹੇ ਲਾਏਗੀ ਭਾਰਤੀ
ਕਪਿਲ ਦੀ ਬੇੜੀ ਬੰਨ੍ਹੇ ਲਾਏਗੀ ਭਾਰਤੀ

ਚੰਡੀਗੜ੍ਹ: ਟੀਵੀ ਦੇ ਸੁਪਰ ਡੁਪਰ ਹਿੱਟ ਸ਼ੋਅ ਤੋਂ ਫਲਾਪ ਸ਼ੋਅ ਦੇ ਰਾਹ ਵੱਲ ਜਾ ਰਹੇ

ਹੌਲਦਾਰ ਨੂੰ ਕੁੱਟਣ ਵਾਲੇ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ
ਹੌਲਦਾਰ ਨੂੰ ਕੁੱਟਣ ਵਾਲੇ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ

ਪਟਿਆਲਾ: ਸ਼ਹਿਰ ‘ਚ ਟ੍ਰੈਫਿਕ ਪੁਲਿਸ ਦੇ ਹੌਲਦਾਰ ਦੀ ਕੁੱਟਮਾਰ ਕਰਨ ਵਾਲੇ ਤੇ

ਕੈਪਟਨ ਸਰਕਾਰ ਖਿਲਾਫ ਹੋਈਆਂ ਟਰੱਕ ਯੂਨੀਅਨਾਂ
ਕੈਪਟਨ ਸਰਕਾਰ ਖਿਲਾਫ ਹੋਈਆਂ ਟਰੱਕ ਯੂਨੀਅਨਾਂ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਟਰੱਕ ਯੂਨੀਅਨਾਂ ਖ਼ਤਮ ਕਰਨ ਦੇ

ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ
ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ

ਅੰਮ੍ਰਿਤਸਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ

ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ/ਬਠਿੰਡਾ:- ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਮੁੱਖ

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ