ਖਾਲਸਾ ਕਾਲਜ ਦਾ ਅੰਦੋਲਨ ਭਖਿਆ

By: ਏਬੀਪੀ ਸਾਂਝਾ | | Last Updated: Sunday, 30 April 2017 4:52 PM
ਖਾਲਸਾ ਕਾਲਜ ਦਾ ਅੰਦੋਲਨ ਭਖਿਆ

ਅੰਮ੍ਰਿਤਸਰ: ਅੱਜ ਤੋਂ ਪੰਜ ਦਿਨ ਪਹਿਲਾਂ ਖਾਲਸਾ ਕਾਲਜ ਦੇ ਹੋਸਟਲ ਦੇ ਕਮਰੇ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਹਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਸ਼ਾਸਨ ਖਿਲਾਫ ਸ਼ੁਰੂ ਕੀਤਾ ਗਿਆ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰਪ੍ਰੀਤ ਦੀ ਖ਼ੁਦਕੁਸ਼ੀ ਨੂੰ ਪੰਜ ਦਿਨ ਬੀਤਣ ਤੋਂ ਬਾਅਦ ਵੀ ਵਿਦਿਆਰਥੀ ਤੇ ਹਰਪ੍ਰੀਤ ਦਾ ਪਰਿਵਾਰ ਕਾਲਜ ਦੇ ਗੇਟ ‘ਤੇ ਧਰਨਾ ਲਾ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਕਾਲਜ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ, ਵਿਭਾਗ ਦੀ ਮੁਖੀ ਰਜਿਸਟਰਾਰ ਦੇ ਅਹੁਦਿਆਂ ‘ਤੇ ਕਾਰਕਾਰੀ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪ੍ਰਿੰਸੀਪਲ ਸਮੇਤ ਬਾਕੀ ਸਾਰੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

 

 

ਅੱਜ ਕਾਲਜ ਬਾਹਰ ਵਿਦਿਆਰਥੀਆਂ ਨਾਲ ਧਰਨੇ ‘ਤੇ ਬੈਠੇ ਹਰਪ੍ਰੀਤ ਸਿੰਘ ਦੇ ਪਿਤਾ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਗਰੀਬ ਪਰਿਵਾਰ ਦਾ ਬੇਟਾ ਸੀ। ਜ਼ਿੰਦਗੀ ਵਿੱਚ ਕੁਝ ਬਣਨ ਦੀ ਖੁਆਇਸ਼ ਲੈ ਕੇ ਖਾਲਸਾ ਕਾਲਜ ਵਿੱਚ ਦਾਖਲ ਹੋਇਆ ਸੀ। ਉਸ ਨੂੰ ਚਿਕਨ ਪੌਕਸ ਹੋਣ ਕਰਕੇ ਉਹ ਕਾਲਜ ਤੋਂ ਗੈਰ ਹਾਜ਼ਰ ਰਿਹਾ। ਇਸ ਦੇ ਨਾਲ ਹੀ ਉਹ ਕਾਲਜ ਵਿੱਚ ਵਿਦਿਆਰਥੀਆਂ ਦੇ ਲੀਡਰ ਵਜੋਂ ਵੀ ਮੋਹਰੀ ਰਹਿੰਦਾ ਸੀ। ਇਹੀ ਵਜ੍ਹਾ ਸੀ ਕਿ ਕਾਲਜ ਪ੍ਰਸ਼ਾਸਨ ਵੱਲੋਂ ਉਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਪਿਤਾ ਦੀ ਵੀ ਇਹੀ ਮੰਗ ਹੈ ਕਿ ਉਸ ਦੇ ਬੇਟੇ ਦੀ ਖੁਦਕੁਸ਼ੀ ਲਈ ਜਿੰਮੇਵਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

 

ਇਸ ਸਾਰੇ ਮਾਮਲੇ ਵਿੱਚ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੇ ਕਾਲਜ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਮੁੜ ਸਵਾਲ ਖੜ੍ਹੇ ਕੀਤੇ ਹਨ। ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ ਦੀ ਪਤਨੀ ਕਾਲਜ ਦੇ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਧਰਨੇ ਵਿੱਚ ਨਾ ਸ਼ਾਮਲ ਹੋਣ ਲਈ ਕਹਿ ਰਹੀ ਹੈ। ਅੱਜ ਉਨ੍ਹਾਂ ਵਿਦਿਆਰਥਣਾਂ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਪ੍ਰਿੰਸੀਪਲ ਦੀ ਪਤਨੀ ਉਨ੍ਹਾਂ ਕੋਲ ਕਿਉਂ ਆਈ। ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਅੰਦੋਲਨ ਵਿੱਚ ਸ਼ਾਮਲ ਨਾ ਹੋਣ। ਉਨ੍ਹਾਂ ਦੇ ਘਰਾਂ ਵਿੱਚ ਫੋਨ ਵੀ ਕੀਤੇ ਗਏ ਕਿ ਜੇਕਰ ਉਹ ਇਸ ਪ੍ਰਦਰਸ਼ਨ ਦਾ ਹਿੱਸਾ ਬਣਦੀਆਂ ਹਨ ਤਾਂ ਇਨ੍ਹਾਂ ਖਿਲਾਫ ਕਾਲਜ ਵੱਲੋਂ ਕਾਰਵਾਈ ਕੀਤੀ ਜਾਵੇਗੀ।

 

ਵਿਦਿਆਰਥੀਆਂ ਦੀ ਮੰਗ ਹੈ ਕਿ ਪ੍ਰਿੰਸੀਪਲ ਸਮੇਤ ਬਾਕੀ ਮੁਲਜ਼ਮਾਂ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਕਾਲਜ ਪ੍ਰਸ਼ਾਸ਼ਨ ਇਹ ਵੀ ਲਿਖਤੀ ਰੂਪ ਵਿੱਚ ਦੇਵੇ ਕਿ ਇਸ ਸਾਲ ਹੋਣ ਵਾਲੇ ਪੇਪਰਾਂ ਦੀ ਚੈਕਿੰਗ ਬਾਹਰਲੇ ਸਟਾਫ ਕੋਲੋਂ ਕਾਰਵਾਈ ਜਾਵੇ। ਇਨ੍ਹਾਂ ਦਾ ਹੁਣ ਵੀ ਇਹੀ ਕਹਿਣਾ ਹੈ ਕਿ ਜੇਕਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਕਾਲਜ ਦੀ ਮੈਨੇਜਮੈਂਟ ਵੱਲੋਂ ਵੀ ਕੱਲ੍ਹ ਧਰਨਾ ਦਿੱਤਾ ਗਿਆ ਸੀ ਤੇ ਮੰਗ ਕੀਤੀ ਗਈ ਸੀ ਕਿ ਪ੍ਰਿੰਸੀਪਲ ਸਮੇਤ ਬਾਕੀ ਲੋਕਾਂ ਖਿਲਾਫ ਦਰਜ ਕੀਤਾ ਗਿਆ ਕੇਸ ਰੱਦ ਕੀਤਾ ਜਾਵੇ। ਉਨ੍ਹਾਂ ਵੱਲੋਂ ਪ੍ਰਸ਼ਾਸ਼ਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅੱਜ ਵੀ ਕਾਲਜ ਦੀ ਮੈਨੇਜਮੈਂਟ ਦੀ ਪ੍ਰਤੀਕਿਰਿਆ ਲੈਣੀ ਚਾਹੀ ਪਰ ਐਤਵਾਰ ਦਾ ਦਿਨ ਹੋਣ ਕਰਕੇ ਉੱਥੇ ਕੋਈ ਵੀ ਨਹੀਂ ਸੀ। ਕਾਲਜ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਸ਼ਹਿਰ ਤੋਂ ਬਾਹਰ ਹਨ।

First Published: Sunday, 30 April 2017 4:52 PM

Related Stories

ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ
ਮਾਂ ਨਾਲ ਬਾਜ਼ਾਰ ਗਿਆ ਬੱਚਾ ਸ਼ਰੇਆਮ ਅਗਵਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੰਦਰਾ ਕਲੋਨੀ ਇਲਾਕੇ ਵਿੱਚ ਦਿਨ-ਦਿਹਾੜੇ ਆਪਣੀ ਮਾਂ

ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!
ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਹ ਹੈ ਕੌੜਾ ਸੱਚ!

ਤਰਨ ਤਾਰਨ: ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ

ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ
ਤਖਤ ਸਹਿਬਾਨ ਦੇ ਜਥੇਦਾਰਾਂ ਖਿਲਾਫ ਸੰਘਰਸ਼ ਦਾ ਐਲਾਨ

ਅੰਮ੍ਰਿਤਸਰ: ਹਰਿਆਣਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ

ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ
ਇਮਰਾਨ ਪਾਕਿਸਤਾਨ ਤੋਂ ਲਿਆਇਆ 262 ਦੁਰਲਭ ਸਿੱਕੇ, ਕਸਟਮ ਵਿਭਾਗ ਨੇ ਦਬੋਚਿਆ

ਅੰਮ੍ਰਿਤਸਰ: ਕਸਟਮ ਵਿਭਾਗ ਨੇ ਅਟਾਰੀ ਰੇਲਵੇ ਸਟੇਸ਼ਨ ਤੋਂ ਇੱਕ ਯਾਤਰੀ ਕੋਲੋਂ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਮਾਰਨ ਲਈ ਮੰਗਵਾਏ ਪਾਕਿਸਤਾਨੋਂ ਹਥਿਆਰ

ਅੰਮ੍ਰਿਤਸਰ: ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨੇੜੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ

ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ ਸਰਕਾਰ 'ਤੇ ਭੜਕੀ
ਸੋਸ਼ਲ ਮੀਡੀਆ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਣ, ਸ਼੍ਰੋਮਣੀ ਕਮੇਟੀ...

ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ

ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ
ਮਜੀਠੀਆ ਦੇ ਕਾਂਗਰਸੀ ਲੀਡਰ ਲਾਲੀ ਗਾਲੋ-ਗਾਲੀ

ਅੰਮ੍ਰਿਤਸਰ: ਮਜੀਠਾ ਹਲਕੇ ਵਿੱਚ ਦਲਿਤਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ‘ਤੇ

ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ
ਮੈਨੂੰ ਅੰਦਰ ਕਰ ਦਿਓ ਨਹੀਂ ਤਾਂ ਸਭ ਨੂੰ ਠੋਕਾਂਗਾ: ਮਜੀਠੀਆ ਨੂੰ ਚੜ੍ਹਿਆ ਰੋਹ

ਅੰਮ੍ਰਿਤਸਰ: ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਬਿਕਰਮ

ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ
ਗੁਰੂ ਨਗਰੀ 'ਚ ਦਰਦਨਾਕ ਹਾਦਸਾ, 5 ਮੌਤਾਂ 11 ਜ਼ਖ਼ਮੀ

ਅੰਮ੍ਰਿਤਸਰ: ਬਿਆਸ ਵਿੱਚ ਭਿਆਨਕ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11

ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ
ਮਜੀਠਾ 'ਚ 'ਬੇਆਬਰੂ' ਹੋਣ ਮਗਰੋਂ ਮਜੀਠੀਆ ਦਾ ਸ਼ਕਤੀ ਪ੍ਰਦਰਸ਼ਨ

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਆਪਣੇ