ਮੁਲਾਜ਼ਮਾਂ-ਪੈਨਸ਼ਨਰਾਂ ਲਈ 'ਕੈਸ਼ਲੈਸ ਇਨਸ਼ੋਰੈਂਸ ਸਕੀਮ' ਹੋਵੇਗੀ ਲਾਜ਼ਮੀ

By: yadwindersingh | | Last Updated: Sunday, 15 November 2015 4:51 PM
ਮੁਲਾਜ਼ਮਾਂ-ਪੈਨਸ਼ਨਰਾਂ ਲਈ 'ਕੈਸ਼ਲੈਸ ਇਨਸ਼ੋਰੈਂਸ ਸਕੀਮ' ਹੋਵੇਗੀ ਲਾਜ਼ਮੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਕੈਸ਼ਲੈਸ ਇਨਸ਼ੋਰੈਂਸ ਸਕੀਮ’ ਸੂਬੇ ਦੇ ਸਮੂਹ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਸੂਬੇ ਦੇ ਸਮੂਹ ਅਧਿਕਾਰੀਆਂ ਲਈ ਲਾਜ਼ਮੀ ਹੋਵੇਗੀ। ਇਸ ਸਬੰਧੀ ਮੈਂਬਰ ਇਨਰੋਲਮੈਂਟ ਫਾਰਮ 30 ਨਵੰਬਰ, 2015 ਤੱਕ ਸਬੰਧਤ ਡੀ.ਡੀ.ਓਜ਼. ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।

 
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਪੰਜਾਬ ਗਵਰਮੈਂਟ ਇੰਪਲਾਈਜ਼ ਐਂਡ ਪੈਨਸ਼ਨਰ ਹੈਲਥ ਇੰਸੋਰੈਸ਼’ (ਪੀ.ਜੀ.ਈ.ਪੀ.ਐਚ.ਆਈ.ਐਸ) ਸਕੀਮ ਅਧੀਨ ਸਮੂਹ ਮੁਲਾਜ਼ਮਾਂ ਨੂੰ 1 ਜਨਵਰੀ, 2016 ਤੋਂ ਤਿੰਨ ਲੱਖ ਰੁਪਏ ਤੱਕ ਦੀ ਸਲਾਨਾ ਕੈਸ਼ਲੈਸ਼ ਇਨਸ਼ੋਰੈਂਸ ਦੀ ਸਹੂਲਤ ਮਿਲੇਗੀ।

 

 
ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਮੁਲਾਜ਼ਮਾਂ ਨੂੰ ਮੈਂਬਰ ਇਨਰੋਲਮੈਂਟ ਫਾਰਮ 30 ਨਵੰਬਰ 2015 ਤੱਕ ਸਬੰਧਤ ਡੀ.ਡੀ.ਓਜ਼. ਕੋਲ ਯਕੀਨੀ ਤੌਰ ‘ਤੇ ਜਮ੍ਹਾਂ ਕਰਵਾਉਣੇ ਹੋਣਗੇ ਤਾਂ ਜੋ ਸਬੰਧਤ ਮੁਲਾਜ਼ਮ ਇਸ ਸਕੀਮ ਦਾ ਲਾਭ ਲੈਣ ਦਾ ਹੱਕ ਪ੍ਰਾਪਤ ਕਰ ਸਕੇ। ਬੁਲਾਰੇ ਅਨੁਸਾਰ ਦਿੱਤੇ ਗਏ ਸਮੇਂ ਅਨੁਸਾਰ ਫਾਰਮ ਨਾ ਜਮ੍ਹਾਂ ਕਰਾਉਣ ਦੀ ਸੂਰਤ ਵਿੱਚ ਸਬੰਧਤ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ।

 

 
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਸੇਵਾ ਕਰ ਰਹੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ, ਇਨਰੋਲਮੈਂਟ ਸਮਾਂ ਖ਼ਤਮ ਹੋਣ ਤੋਂ ਬਾਅਦ ਨਵੇਂ ਮੁਲਾਜ਼ਮਾਂ ਤੇ ਪੈਨਸ਼ਨਰਾਂ (ਵਿਸ਼ੇਸ਼ ਹਾਲਾਤਾਂ ‘ਚ) ‘ਤੇ ਲਾਜ਼ਮੀ ਤੌਰ ‘ਤੇ ਲਾਗੂ ਹੋਵੇਗੀ ਜਦਕਿ ਆਲ ਇੰਡੀਆ ਸਰਵਿਸ ਆਫੀਸਰਜ਼ (ਸੇਵਾ ਨਿਭਾ ਰਹੇ) ‘ਤੇ ਵਿਕਲਪਿਕ (ਆਪਸ਼ਨਲ) ਤੌਰ ‘ਤੇ ਲਾਗੂ ਹੋਵੇਗੀ। ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੈਅ ਕੀਤੇ ਗਈਆਂ ਬੀਮਾਰੀਆਂ ਅਤੇ ਗੰਭੀਰ ਬੀਮਾਰੀਆਂ ਦਾ ਇੰਡੋਰ ਮੈਡੀਕਲ ਇਲਾਜ, ਦੇਖਭਾਲ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਕੀਮ ਪੁਰਾਣੀ ਪੈਨਸ਼ਨ ਯੋਜਨਾ ਅਤੇ ਨਵੀਂ ਪੈਨਸ਼ਨ ਸਕੀਮ ਵਾਲਿਆ ‘ਤੇ ਇਕਸਾਰ ਰੂਪ ਵਿੱਚ ਲਾਗੂ ਹੋਵੇਗੀ ।

First Published: Sunday, 15 November 2015 4:51 PM

Related Stories

ਰਾਮਦਾਸ ਸਰਾਂ 'ਚੋਂ ਮਿਲੀ ਲਾਸ਼
ਰਾਮਦਾਸ ਸਰਾਂ 'ਚੋਂ ਮਿਲੀ ਲਾਸ਼

ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚੋਂ ਬੀਤੇ ਦਿਨੀਂ

ਪੰਜਾਬ 'ਚ ਕੱਪੜਾ ਕਾਰੋਬਾਰ ਬੰਦ
ਪੰਜਾਬ 'ਚ ਕੱਪੜਾ ਕਾਰੋਬਾਰ ਬੰਦ

ਅੰਮ੍ਰਿਤਸਰ: ਇੱਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ

ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ
ਸਿਆਸੀ ਪਲਟਾ: ਅਕਾਲੀਆਂ ਖਿਲਾਫ ਅਕਾਲ ਤਖਤ ਪੁੱਜੇ ਬੈਂਸ ਭਰਾ

ਅੰਮ੍ਰਿਤਸਰ: ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ

ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ
ਅੰਮ੍ਰਿਤਸਰ ਨੂੰ ਹੋਏ 440 ਸਾਲ, ਸਥਾਪਨਾ ਦਿਵਸ ਮਨਾਇਆ ਜਾਵੇਗਾ

ਅੰਮ੍ਰਿਤਸਰ: 27 ਜੂਨ ਨੂੰ ਗੁਰੂ ਕੀ ਨਗਰੀ ਸ਼ਹਿਰ ਅੰਮ੍ਰਿਤਸਰ ਦਾ ਸਥਾਪਨਾ ਦਿਵਸ

ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ
ਮਾਂ ਬੋਲੀ ਨਾਲ ਅਨਿਆ 'ਤੇ ਐਕਸ਼ਨ ਲਵੇ ਕੈਪਟਨ ਸਰਕਾਰ: ਬਡੂੰਗਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ

ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'
ਸਿੱਖ ਰਾਜ ਕਾਇਮ ਕਰਨ ਵਾਲੇ ਪਹਿਲੇ 'ਬੰਦੇ'

ਅੰਮ੍ਰਿਤਸਰ: ਮਹਾਨ ਜਰਨੈਲ, ਤੇਜਸਵੀ ਯੋਧੇ ਤੇ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਕਾਇਮ

ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ
ਸ਼੍ਰੋਮਣੀ ਕਮੇਟੀ ਵੀ 'ਆਪ' ਵਿਧਾਇਕ ਦੇ ਹੱਕ 'ਚ ਸਰਗਰਮ, ਗਵਰਨਰ ਕੋਲ ਪਹੁੰਚ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ
'ਆਪ' ਵਿਧਾਇਕ ਦੀ ਦਸਤਾਰ ਲਾਹੁਣ ਦਾ ਅਕਾਲ ਤਖ਼ਤ ਵੱਲੋਂ ਸਖ਼ਤ ਨੋਟਿਸ

ਅੰਮ੍ਰਿਤਸਰ: ਅੱਜ ਵਿਧਾਨ ਸਭਾ ‘ਚ ਹੋਏ ਘਟਨਾਕ੍ਰਮ ਦੌਰਾਨ ਆਮ ਆਦਮੀ ਪਾਰਟੀ

ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ
ਗੁਰੂ ਨਗਰੀ 'ਚ ਚੋਰਾਂ ਨੇ ਸ਼ਹੀਦੀ ਖੂਹ ਨੂੰ ਵੀ ਨਾ ਬਖਸ਼ਿਆ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ‘ਚ ਲੁੱਟਾਂ-ਖੋਹਾਂ ਜਾਂ ਫਿਰ ਇੱਥੇ

"ਸੁਪਰ ਸਿੰਘ" ਦਿਲਜੀਤ ਤੋਂ ਸ਼੍ਰੋਮਣੀ ਕਮੇਟੀ ਨਾਰਾਜ਼

ਅੰਮ੍ਰਿਤਸਰ: ਦਿਲਜੀਤ ਦੋਸਾਂਝ ਦੀ ਨਵੀਂ ਫਿਲਮ “ਸੁਪਰ ਸਿੰਘ” ਰਿਲੀਜ਼ ਹੋਣ ਤੋਂ