ਕੈਬਨਿਟ 'ਚ ਵਾਧਾ ਕਰਵਾਉਣ ਲਈ ਕੈਪਟਨ ਜਾਣਗੇ ਦਿੱਲੀ

By: ABP Sanjha | | Last Updated: Monday, 16 April 2018 2:53 PM
ਕੈਬਨਿਟ 'ਚ ਵਾਧਾ ਕਰਵਾਉਣ ਲਈ ਕੈਪਟਨ ਜਾਣਗੇ ਦਿੱਲੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਕੈਬਨਿਟ ਦੇ ਵਿਸਥਾਰ ਲਈ 19 ਅਪ੍ਰੈਲ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਦਾ ਪ੍ਰਗਟਾਵਾ ਕੀਤਾ। ਕੈਪਟਨ 18 ਤਾਰੀਖ਼ ਨੂੰ ਦਿੱਲੀ ਜਾ ਰਹੇ ਹਨ।

ਕੈਬਨਿਟ ਮੰਤਰੀ ਬਣਨ ਦੀ ਦੌੜ ਵਿੱਚ ਪਰਗਟ ਸਿੰਘ, ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਗੁਰਮੀਤ ਸਿੰਘ ਸੋਢੀ, ਸੰਗਤ ਸਿੰਘ ਗਿਲਜੀਆਂ, ਵਿਜੇ ਇੰਦਰ ਸਿੰਗਲਾ ਆਦਿ ਪ੍ਰਮੁੱਖ ਨਾਂਅ ਹਨ। ਇਸ ਦੇ ਨਾਲ ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਸੂਬੇ ਲਈ ਵੱਖਰਾ ਖੇਡ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਸੀ, ਜਿਸ ਨਾਲ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਦੀ ਦਾਅਵੇਦਾਰੀ ਹੋਰ ਵੀ ਪੱਕੀ ਹੋ ਗਈ ਹੈ।

 

ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਮੁੜ ਦੁਹਰਾਇਆ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਲੈਣ ਦਾ ਕੋਈ ਤਰਕ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਦਾਲਤ ਵਿੱਚ ਸਜ਼ਾ ‘ਤੇ ਹੋਰ ਕੋਈ ਤਰਕ ਨਹੀਂ ਦਿੱਤਾ ਜਾ ਸਕਦਾ ਸੀ ਕਿਉਂਕਿ ਮਾਮਲੇ ਵਿੱਚ ਕੋਈ ਨਵਾਂ ਤੱਥ ਨਹੀਂ ਸੀ ਆਇਆ।

 

ਉਨ੍ਹਾਂ ਕਿਹਾ ਕਿ ਫ਼ਿਲਹਾਲ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਇਸ ਲਈ ਸਿੱਧੂ ਤੋਂ ਅਸਤੀਫ਼ਾ ਨਹੀਂ ਲਿਆ ਜਾ ਸਕਦਾ। ਕਾਂਗਰਸ ਪ੍ਰਧਾਨ ਦੀ ਕਥਿਤ ਬੇਇੱਜ਼ਤੀ ‘ਤੇ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਜਾਖੜ ਦਾ ਮੁੱਦਾ ਮੀਡੀਆ ਨੇ ਬਣਾਇਆ, ਪਾਰਟੀ ਵਿੱਚ ਸਭ ਠੀਕ-ਠਾਕ ਹੈ।

First Published: Monday, 16 April 2018 2:44 PM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ
ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ

ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ
ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ

ਬਰਨਾਲਾ: ਅੱਜ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੇ ਆਲੇ ਦੁਆਲੇ ਲੱਗਦੇ ਪਿੰਡਾਂ

ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ
ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ

ਸੰਗਰੂਰ: ਪੰਜਾਬ ਦੀਆਂ ਸੜਕਾਂ ‘ਤੇ ਟੋਲ ਪਲਾਜ਼ਾ ਵਾਲਿਆਂ ਨਾਲ ਝਗੜੇ ਵਧਦੇ ਜਾ ਰਹੇ

ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ
ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

ਨਵੀਂ ਦਿੱਲੀ: ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ
ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ

ਫ਼ਾਜ਼ਿਲਕਾ: ਰਾਜਸਥਾਨ ਦੇ ਸਾਦੁਲ ਸ਼ਹਿਰ ਮਟੀਲੀ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ

ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ
ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਸਮੇਤ ਦੋ

'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ
'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ

ਚੰਡੀਗੜ੍ਹ: ਆਮ ਆਦਮ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ

ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ
ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ

ਫਿਰੋਜ਼ਪੁਰ: ਸਰਕਾਰੀ ਬੇਰੁਖੀ ਤੋਂ ਅੱਕੇ ਸਿੱਖਿਆ ਪ੍ਰੋਵਾਈਡਰ ਵੱਲੋਂ ਖੁਦਕੁਸ਼ੀ

ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ
ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ

ਫਿਰੋਜ਼ਪੁਰ: ਪੱਕੇ ਹੋਣ ਦੀ ਆਸ ਟੁੱਟਣ ਮਗਰੋਂ ਸਿੱਖਿਆ ਪ੍ਰੋਵਾਈਡਰ ਨੇ ਨਹਿਰ ਵਿੱਚ