ਕੈਪਟਨ ਵੱਲੋਂ ਕੇਂਦਰ ਸਰਕਾਰ ਨੂੰ 'ਰੇਰਾ' ਇਨ-ਬਿਨ ਲਾਗੂ ਭਰੋਸਾ

By: abp sanjha | | Last Updated: Wednesday, 17 May 2017 3:03 PM
ਕੈਪਟਨ ਵੱਲੋਂ ਕੇਂਦਰ ਸਰਕਾਰ ਨੂੰ 'ਰੇਰਾ' ਇਨ-ਬਿਨ ਲਾਗੂ ਭਰੋਸਾ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਨੂੰ ਸੂਬੇ ਵਿੱਚ ਇਨ-ਬਿਨ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੀ ਸਰਕਾਰ ਦੌਰਾਨ ਕੇਂਦਰ ਸਰਕਾਰ ਦੇ ਫੰਡਾਂ ਨਾਲ ਗਰੀਬੀ ਹਟਾਉਣ ਤੇ ਮਕਾਨ ਉਸਾਰੀ ਦੇ ਸ਼ੁਰੂ ਹੋਏ ਪ੍ਰਾਜੈਕਟਾਂ ਨੂੰ ਮੁੜ ਪਟੜੀ ’ਤੇ ਲਿਆ ਕੇ ਇਨ੍ਹਾਂ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਕੈਪਟਨ ਵੱਲੋਂ ਮਕਾਨ ਉਸਾਰੀ ਤੇ ਸ਼ਹਿਰੀ ਗਰੀਬੀ ਹਟਾਉਣ ਬਾਰੇ ਕੇਂਦਰੀ ਮੰਤਰੀ ਵੈਂਕਾਈਆ ਨਾਇਡੂ ਨਾਲ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ।

 

ਕੈਪਟਨ ਨੇ ਕੇਂਦਰੀ ਮੰਤਰੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਦੋ ਮਹੀਨੇ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਦੀ ਪ੍ਰਗਤੀ ਬਾਰੇ ਦੱਸਦਿਆਂ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕੇਂਦਰੀ ਸਕੀਮਾਂ ਤੇ ਪ੍ਰਾਜੈਕਟਾਂ ਨੂੰ ਅਮਲ ਵਿੱਚ ਲਿਆਉਣ ਲਈ ਬੀਤੇ ਸਮੇਂ ਜਾਰੀ ਕੀਤੇ ਫੰਡਾਂ ਦਾ ਯੋਗ ਲਾਭਪਾਤਰੀਆਂ ਤੱਕ ਨਾ ਪਹੁੰਚਣ ਬਾਰੇ ਦੀ ਸਥਿਤੀ ਤੋਂ ਵੀ ਜਾਣੂੰ ਕਰਵਾਇਆ ਗਿਆ। ਕੈਪਟਨ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਰੇਰਾ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਕ੍ਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਦੇ ਰਾਹ ਵਿੱਚ ਕੋਈ ਅੜਿੱਕਾ ਪੈਦਾ ਨਹੀਂ ਹੋਣ ਦਿੱਤਾ ਜਾਵੇਗਾ। ਰੇਰਾ ਨੂੰ ਮਜਬੂਤ ਕਰਨ ਲਈ ਹੋਰ ਸੂਬਿਆਂ ਪਾਸੋਂ ਕੁਝ ਨਿਯਮ ਅਪਣਾਉਣ ਬਾਰੇ ਮੁੱਖ ਮੰਤਰੀ ਦੇ ਸੁਝਾਅ ’ਤੇ ਨਾਇਡੂ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਇਸ ਉਪਰ ਕੋਈ ਇਤਰਾਜ਼ ਨਹੀਂ ਬਸ਼ਰਤੇ ਕਿ ਇਸ ਕਾਨੂੰਨ ਦੀ ਭਾਵਨਾ ਨਾਲ ਖਿਲਵਾੜ ਨਾ ਹੋਵੇ।

 

ਨਾਇਡੂ ਵੱਲੋਂ ਜੁਲਾਈ ਮਹੀਨੇ ਵਿੱਚ ਪੰਜਾਬ ਆ ਕੇ ਕੇਂਦਰੀ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨੂੰ ਯੋਗ ਲਾਭਪਾਤਰੀਆਂ ਤੱਕ ਪਹੁੰਚਾਇਆ ਨਹੀਂ ਗਿਆ। ਮੁੱਖ ਮੰਤਰੀ ਨੇ ਨਾਇਡੂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸਮੁੱਚੀ ਪ੍ਰਕ੍ਰਿਆ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਕੇਂਦਰੀ ਮੰਤਰੀ ਨੇ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਵੱਖ-ਵੱਖ ਪ੍ਰਾਜੈਕਟਾਂ ਨੂੰ ਛੇਤੀ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

 

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੇ ਧਿਆਨ ਵਿੱਚ ਇਹ ਪੱਖ ਆਇਆ ਹੈ ਕਿ ਪਿਛਲੀ ਸਰਕਾਰ ਸਮੇਂ ਜਾਰੀ ਹੋਏ ਕੇਂਦਰੀ ਫੰਡ ਸਬੰਧਤ ਲਾਭਪਾਤਰੀਆਂ ਤੱਕ ਨਾ ਪਹੁੰਚਾਏ ਜਾਣ ਕਰਕੇ ਅਣਵਰਤੇ ਹੀ ਰਹਿ ਗਏ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲਾਭਪਾਤਰੀਆਂ ਖਾਸ ਕਰਕੇ ਕੇਂਦਰ ਸਰਕਾਰ ਦੀ ਵਾਜਬ ਕੀਮਤਾਂ ’ਤੇ ਮਕਾਨ ਮੁਹੱਈਆ ਕਰਵਾਉਣ ਵਾਲੀ ਸਕੀਮ ਤਹਿਤ ਲਾਭਪਾਤਰੀਆਂ ਦੀ ਤਸਦੀਕ ਕਰਨ ਦੀ ਪ੍ਰਕ੍ਰਿਆ ਆਰੰਭੀ ਜਾ ਚੁੱਕੀ ਹੈ।

 

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ‘ਸਾਰਿਆਂ ਲਈ ਘਰ’ ਮਿਸ਼ਨ ਸਮੇਤ ਪ੍ਰਮੁੱਖ ਪ੍ਰਾਜੈਕਟਾਂ ਤੇ ਨੀਤੀਆਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਕਾਨ ਉਸਾਰੀ ਤੇ ਰੀਅਲ ਅਸਟੇਟ ਸੈਕਟਰ ਵਿੱਚ ਲੋੜੀਂਦੇ ਸੁਧਾਰਾਂ ਦੀ ਸ਼ੁਰੂਆਤ ਲਈ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਉਹ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਇਸ ਦੇ ਲਾਗੂ ਹੋਣ ਲਈ ਆਸਵੰਦ ਹਨ।

First Published: Wednesday, 17 May 2017 3:03 PM

Related Stories

ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ
ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ

ਜਲੰਧਰ: ਇੱਥੋਂ ਦੀ ਦੇਹਾਤ ਪੁਲਿਸ ਨੇ ਨਸ਼ੇ ਅਤੇ ਸੁਪਾਰੀ ਕਿਲਿੰਗ ਦੇ ਵੱਖ-ਵੱਖ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ
ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ

ਜਲੰਧਰ: ਹੁਸ਼ਿਆਰਪੁਰ ‘ਚ ਨੈਸ਼ਨਲ ਹਾਈਵੇ ਦੀ ਜ਼ਮੀਨ ਨੂੰ ਲੈ ਕੇ ਹੋਏ ਕਰੋੜਾਂ ਦੇ

ਕਪੂਰਥਲਾ 'ਚ ਗੈਸ ਧਮਾਕਾ
ਕਪੂਰਥਲਾ 'ਚ ਗੈਸ ਧਮਾਕਾ

ਜਲੰਧਰ: ਕਪੂਰਥਲਾ ਦੇ ਇੱਕ ਢਾਬੇ ‘ਚ ਗੈਸ ਸਿਲੰਡਰ ਫਟਣ ਨਾਲ ਵੱਡੀ ਘਟਨਾ ਵਾਪਰੀ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਬਠਿੰਡਾ: ਪੁਲਿਸ ਨੇ ਕਮਲਾ ਨਹਿਰੂ ਕਲੋਨੀ ‘ਚ ਹੋਏ ਕਨਿਕਾ ਗੁਪਤਾ ਕਤਲ ਮਾਮਲੇ ਦੀ

'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !
'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !

ਚੰਡੀਗੜ੍ਹ: ਮੈਂ ਜੋ ਵੀ ਕੁਮੈਂਟ ਕੀਤਾ ਉਸ ਲਈ ਮੈਂ ਬਿਨਾਂ ਕੋਈ ਸਫਾਈ ਦਿੱਤੇ ਹੱਥ

ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ