ਪੰਜਾਬ ਸਰਕਾਰ ਗੈਰ-ਹਾਜ਼ਰ ਹੈ !

By: ਯਾਦਵਿੰਦਰ ਸਿੰਘ | | Last Updated: Monday, 13 November 2017 3:39 PM
ਪੰਜਾਬ ਸਰਕਾਰ ਗੈਰ-ਹਾਜ਼ਰ ਹੈ !

ਚੰਡੀਗੜ੍ਹ: ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਪਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਮੰਤਰੀ ਸ਼ਾਇਦ ਇਸ ਗੱਲ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ। ‘ਏਬੀਪੀ ਸਾਂਝਾ’ ਨੇ ਅੱਜ ਸੂਬੇ ਦੇ ਪਾਵਰ ਸੈਂਟਰ ਵਜੋਂ ਜਾਣੀ ਜਾਂਦੀ ਪੰਜਾਬ ਮੁੱਖ ਸਕੱਤਰੇਤ ‘ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੋਮਵਾਰ ਦੇ ਦਿਨ ਕਿੰਨੇ ਮੰਤਰੀ ਸਕੱਤਰੇਤ ਵਿੱਚ ਹਨ ਕਿਉਂਕਿ ਪੰਜਾਬ ਭਰ ਤੋਂ ਲੋਕ ਆਪਣੇ ਕੰਮਕਾਰ ਲੈ ਕੇ ਚੰਡੀਗੜ੍ਹ ਪੁੱਜਦੇ ਹਨ।

 

ਸਭ ਤੋਂ ਪਹਿਲਾਂ ਅਸੀਂ ਮੁੱਖ ਮੰਤਰੀ ਦਫ਼ਤਰ ਵਿੱਚ ਗਏ। ਮੁੱਖ ਮੰਤਰੀ ਦਫ਼ਤਰ ਵਿੱਚ ਨਹੀਂ ਸਨ। ਵੈਸੇ ਉਹ ਸਰਕਾਰ ਬਣਨ ਤੋਂ ਬਾਅਦ ਸਿਰਫ਼ 2-3 ਵਾਰ ਮੁੱਖ ਮੰਤਰੀ ਦਫ਼ਤਰ ਆਏ ਹਨ। ਉਹ ਆਪਣੇ ਘਰੋਂ ਹੀ ਸਰਕਾਰ ਚਲਾਉਂਦੇ ਹਨ। ਉਨ੍ਹਾਂ ਦੇ ਪ੍ਰਿਸੀਪਲ ਚੀਫ ਸਕੱਤਰ ਸੁਰੇਸ਼ ਕੁਮਾਰ ਵੀ ਦਫਤਰ ਵਿੱਚ ਨਹੀਂ ਸਨ। ਉਹ ਕਿਸੇ ਮੀਟਿੰਗ ਵਿੱਚ ਗਏ ਹੋਏ ਸਨ।ਮੁੱਖ ਮੰਤਰੀ ਦਫ਼ਤਰ ਤੋਂ ਬਾਅਦ ਅਸੀਂ ਹਰ ਮੰਤਰੀ ਦੇ ਕਮਰੇ ਤੱਕ ਪਹੰਚ ਕੀਤੀ। ਸਾਰੇ ਮੰਤਰੀਆਂ ਵਿੱਚੋਂ ਸਿਰਫ਼ ਇੱਕ ਮੰਤਰੀ ਹਾਜ਼ਰ ਸੀ ਤੇ ਉਹ ਵੀ ਥੋੜ੍ਹਾ ਸਮਾਂ ਗੁਜ਼ਾਰ ਕੇ ਚਲੇ ਗਏ। ਜੀ, ਸਿਰਫ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਫ਼ਤਰ ਵਿੱਚ ਹਾਜ਼ਰ ਸਨ। ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਉਹ ਵੀ ਨਿਕਲ ਗਏ।

 

ਬਿਜਲੀ ਮੰਤਰੀ ਰਾਣਾ ਗੁਰਜੀਤ ਦੇ ਦਫ਼ਤਰ ਤੋਂ ਪਤਾ ਲੱਗਿਆ ਕਿ ਸਾਹਿਬ ਨਹੀਂ ਆਏ। ਉਹ ਵੀ ਦਫਤਰ ਘੱਟ ਆਉਂਦੇ ਹਨ ਤੇ ਕੰਮ ਕੈਂਪ ਆਫ਼ਿਸ ਤੋਂ ਚਲਾਉਂਦੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਗਏ ਹੋਏ ਹਨ। ਵੈਸੇ ਉਹ ਆਪਣੇ 35 ਸੈਕਟਰ ਦੇ ਦਫ਼ਤਰ ਵਿੱਚ ਲਗਾਤਾਰ ਬੈਠਦੇ ਹਨ। ਸਿੱਖਿਆ ਮੰਤਰੀ ਅਰੁਣਾ ਚੌਧਰੀ ਪਿਛਲੇ ਇੱਕ ਹਫਤੇ ਤੋਂ ਦਫਤਰ ਨਹੀਂ ਆਏ। ਪੰਜਾਬ ਦੇ ਬੱਚੇ ਪ੍ਰੇਸ਼ਾਨ ਹਨ ਤੇ ਪਤਾ ਲੱਗਿਆ ਸਿਖਿਆ ਮੰਤਰੀ ਟੂਰ ‘ਤੇ ਸਨ।

 

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਦਫ਼ਤਰ ‘ਚ ਨਹੀਂ ਸਨ। ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਵੀ ਦਫਤਰ ‘ਚ ਨਹੀਂ ਸਨ। ਪੁੱਠੇ ਸਿੱਧੇ ਬਿਆਨ ਦੇਣ ਵਾਲੇ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਦਫਤਰ ਚੋਂ ਗੈਰਹਾਜ਼ਰ ਸੀ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਭ ਤੋਂ ਵੱਧ ਅਸੂਲਾਂ ਦੀ ਗੱਲ ਕਰਦੇ ਹਨ ਪਰ ਉਹ ਵੀ ਦਫ਼ਤਰ ਵਿੱਚੋਂ ਗੈਰ ਹਾਜ਼ਰ ਸਨ। ਹੁਣ ਸਵਾਲ ਇਹ ਹੈ ਕਿ ਜੇ ਮੁੱਖ ਮੰਤਰੀ ਤੇ ਮੰਤਰੀ ਸਕੱਤਰੇਤ ਦਫ਼ਤਰ ਨਹੀਂ ਆਉਂਦੇ ਤਾਂ ਕੀ ਅਫ਼ਸਰ ਜਨਤਾ ਦੇ ਕੰਮਾਂ ਨੂੰ ਕਿੰਨੀ ਕੁ ਤਰਜ਼ੀਹ ਦਿੰਦੇ ਹੋਣਗੇ।

First Published: Monday, 13 November 2017 3:39 PM

Related Stories

ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ ਦੇ ਨਾਂਅ
ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ...

ਬਠਿੰਡਾ: ਇੱਥੋਂ ਦੇ ਪਿੰਡ ਮੰਡੀਕਲਾਂ ਦੇ ਇੱਕ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ

ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ
ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ

ਜੈਤੋ: ਫ਼ਰੀਦਕੋਟ ਦੇ ਕਸਬਾ ਜੈਤੋ ਦੇ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਟਰੈਕਟਰ-ਟਰਾਲੀ

ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ
ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ

ਬਟਾਲਾ: ਪੁਲਿਸ ਨੇ ਇੱਕ ਸਾਬਕਾ ਫੌਜੀ ਕੋਲੋਂ ਮੈਗਜ਼ੀਨ ਸਮੇਤ ਇੱਕ ਏ.ਕੇ.-47 ਰਾਈਫਲ, 23

ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ ਅਲਵਿਦਾ
ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ...

ਲੁਧਿਆਣਾ: ਬੀਤੇ ਕੱਲ੍ਹ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ 16 ਲੋਕਾਂ ਦੀ ਮੌਤ ਹੋ

ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ
ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ

ਚੰਡੀਗੜ੍ਹ: “ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਅਗਲੀ ਚੋਣ ਲੜਣ ਦੀ ਇੱਛਕ ਹਾਂ। ਜੇ

ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !
ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !

ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ

ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ
ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ

ਅੰਮ੍ਰਿਤਸਰ: ਸ਼ਹਿਰ ਦੇ ਹਿੰਦੂ ਨੇਤਾ ਵਿਪਿਨ ਸ਼ਰਮਾ ਦਾ ਗੋਲ਼ੀਆਂ ਮਾਰ ਕੇ ਕਤਲ ਦਾ

ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !
ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !

ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ

ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ
ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ

ਚੰਡੀਗੜ੍ਹ: ਕਿਸੇ ਵੇਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ

ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ
ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ

ਲੁਧਿਆਣਾ: ਬੀਤੇ ਕੱਲ੍ਹ ਦੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੜ