ਵਪਾਰ ਮੇਲੇ 'ਚ ਨਹੀਂ ਲੱਗੇ ਪਾਕਿਸਤਾਨੀ ਸਟਾਲ

By: ਏਬੀਪੀ ਸਾਂਝਾ | | Last Updated: Thursday, 7 December 2017 5:54 PM
ਵਪਾਰ ਮੇਲੇ 'ਚ ਨਹੀਂ ਲੱਗੇ ਪਾਕਿਸਤਾਨੀ ਸਟਾਲ

ਫਾਈਲ ਫੋਟੋ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਹਰ ਸਾਲ ਪੰਜਾਬ ਸਰਕਾਰ ਦੀ ਮਦਦ ਨਾਲ ਲੱਗਣ ਵਾਲੇ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਵਿੱਚ ਪਾਕਿਸਤਾਨੀ ਸਟਾਲਾਂ ਤੋਂ ਸਾਮਾਨ ਖਰੀਦਣ ਵਾਲਿਆਂ ਲਈ ਬੁਰੀ ਖ਼ਬਰ ਹੈ। ਇਸ ਵਾਰ ਕੋਈ ਵੀ ਪਾਕਿਸਤਾਨੀ ਵਪਾਰੀ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਨਹੀਂ ਪਹੁੰਚਿਆ। ਹਾਸਲ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਵੱਲੋਂ ਕਿਸੇ ਵੀ ਪਾਕਿਸਤਾਨੀ ਵਪਾਰੀ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਗਿਆ।

 

ਹਰ ਸਾਲ ਲੱਗਣ ਵਾਲੇ ਇਸ ਵਪਾਰ ਮੇਲੇ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੇਲੇ ਵਿੱਚ ਪਾਕਿਸਤਾਨ ਤੋਂ ਇਲਾਵਾ ਪੰਜ ਹੋਰ ਮੁਲਕਾਂ ਦੇ ਵਪਾਰੀਆਂ ਵੱਲੋਂ ਆਪਣੇ-ਆਪਣੇ ਸਟਾਲ ਲਾਏ ਗਏ ਹਨ। ਇਸ ਮੇਲੇ ਵਿੱਚ ਕੁੱਲ 350 ਸਟਾਲ ਲੱਗੇ ਹਨ ਜੋ ਖਰੀਦਦਾਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹਿਣ ਵਾਲੇ ਪਾਕਿਸਤਾਨ ਦੇ ਸਟਾਲਾਂ ਨੂੰ ਨਾ ਦੇਖ ਕੇ ਲੋਕਾਂ ਨੂੰ ਨਿਰਾਸ਼ ਹੋਣਾ ਪੈ ਰਿਹਾ ਹੈ।

 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸ ਮੇਲੇ ਤੋਂ ਪਹਿਲਾਂ ਭਾਰਤ ਪਾਕਿਸਤਾਨ ਦੀ ਸਰਹੱਦ ਉਪਰ ਪੈਦਾ ਹੋਏ ਤਣਾਅ ਤੋਂ ਬਾਅਦ ਜਦੋਂ ਕੁਝ ਪਾਕਿਸਤਾਨੀ ਵਪਾਰੀਆਂ ਵੱਲੋਂ ਮੇਲੇ ਵਿੱਚ ਸਟਾਲ ਲਾਏ ਗਏ ਤਾਂ ਕੁਝ ਸੰਗਠਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਸ਼ਾਇਦ ਉਨ੍ਹਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੀ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਲਿਆ ਗਿਆ ਹੈ।

First Published: Thursday, 7 December 2017 5:54 PM

Related Stories

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਸਿੱਖਾਂ ਦੀ ਧਰਮ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ
ਸਿੱਖਾਂ ਦੀ ਧਰਮ ਤਬਦੀਲੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ: ਇਹ ਮਾਮਲਾ ਪਾਕਿਸਤਾਨ ਅੰਦਰ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ

ਹੁਣ ਐਸਜੀਪੀਸੀ ਵੀ ਆਵੇਗੀ ਸੋਸ਼ਲ ਮੀਡੀਆ 'ਤੇ
ਹੁਣ ਐਸਜੀਪੀਸੀ ਵੀ ਆਵੇਗੀ ਸੋਸ਼ਲ ਮੀਡੀਆ 'ਤੇ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ

ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ
ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ

ਅੰਮ੍ਰਿਤਸਰ: ਪੰਜਾਬ ਦੇ ਪਟਿਆਲਾ,ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ

ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘੜੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ ਦਾ ਐਲਾਨ
ਸੁਖਬੀਰ ਬਾਦਲ ਨੇ 'ਆਪ' ਨੂੰ ਖ਼ਤਮ ਕਰਨ ਦੀ ਘੜੀ ਰਣਨੀਤੀ! 15-20 ਦਿਨਾਂ 'ਚ ਵੱਡੇ ਧਮਾਕੇ...

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਉਣ

ਕਿਸਾਨਾ ਵੱਲੋਂ ਕਰਜ਼ਾ ਮੁਆਫੀ 'ਧੋਖਾ' ਕਰਾਰ
ਕਿਸਾਨਾ ਵੱਲੋਂ ਕਰਜ਼ਾ ਮੁਆਫੀ 'ਧੋਖਾ' ਕਰਾਰ

ਅੰਮ੍ਰਿਤਸਰ – ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸੱਤ ਕਿਸਾਨ ਤੇ ਮਜ਼ਦੂਰ

ਮੈਂ ਸਟਾਇਲਿਸ਼ ਰਾਧੇ ਮਾਂ ਹਾਂ, ਲੋਕ ਮੈਨੂੰ ਕਾਪੀ ਕਰਦੇ!
ਮੈਂ ਸਟਾਇਲਿਸ਼ ਰਾਧੇ ਮਾਂ ਹਾਂ, ਲੋਕ ਮੈਨੂੰ ਕਾਪੀ ਕਰਦੇ!

ਅੰਮ੍ਰਿਤਸਰ: ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਅਖੌਤੀ ਧਰਮ ਗੁਰੂ ਰਾਧੇ ਮਾਂ ਦਾ

'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ
'ਦੰਗਲ ਗਰਲ' ਦੇ ਹੱਕ 'ਚ ਨਿੱਤਰੇ ਨਵਜੋਤ ਸਿੱਧੂ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ

ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ ਸਿੱਧੂ
ਹੁਣ ਮਹਿੰਗੇ ਹੋਟਲਾਂ ਦੇ ਮਾਲਕ ਨੂੰ ਖਾਣੀ ਪੈ ਰਹੀ ਸੜਕਾਂ 'ਤੇ ਬੈਠ ਰੋਟੀ: ਨਵਜੋਤ...

ਅੰਮ੍ਰਿਤਸਰ: ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਅਕਾਲੀ ਲੀਡਰਾਂ ਤੇ ਵਰਕਰਾਂ ਖਿਲਾਫ