ਸਾਵਧਾਨ...! ਪੰਜਾਬ ਸਵਾਇਨ ਫਲੂ ਦੀ ਚਪੇਟ 'ਚ, 9 ਦੀ ਮੌਤ

By: ABP Sanjha | | Last Updated: Sunday, 13 August 2017 4:48 PM
ਸਾਵਧਾਨ...! ਪੰਜਾਬ ਸਵਾਇਨ ਫਲੂ ਦੀ ਚਪੇਟ 'ਚ, 9 ਦੀ ਮੌਤ

ਨਵੀਂ ਦਿੱਲੀ: ਪੰਜਾਬ ਵਿੱਚ ਸਵਾਇਨ ਫਲੂ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ 58 ਲੋਕ ਇਸ ਰੋਗ ਦਾ ਸ਼ਿਕਾਰ ਬਣੇ, ਜਿਨ੍ਹਾਂ ਵਿੱਚੋਂ 9 ਲੋਕਾਂ ਦੀ ਜਾਨ ਚਲੀ ਗਈ। ਇਹ ਵਾਇਰਸ ਸਿਰਫ ਪੰਜਾਬ ਵਿੱਚ ਨਹੀਂ, ਬਲਕਿ ਪੂਰੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।

 

800 ਦੀ ਮੌਤ: ਇੱਕ ਰਿਪੋਰਟ ਅਨੁਸਾਰ, ਦੇਸ਼ ਭਰ ਵਿੱਚ ਜੁਲਾਈ 2017 ਤੱਕ 16,500 ਸਵਾਇਨ ਫਲੂ ਦੇ ਮਾਮਲੇ ਦਰਜ ਹੋ ਚੁੱਕੇ ਹਨ ਤੇ ਜਿਨ੍ਹਾਂ ਵਿੱਚੋਂ 800 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

 

ਕੀ ਕਹਿੰਦੇ ਹਨ ਡਾਕਟਰ:

 

ਡਾ. ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਵਾਇਨ ਫਲੂ ਦੇ ਮਾਮਲੇ 2013 ਤੋਂ ਹੀ ਦਰਜ ਹੋ ਰਹੇ ਹਨ, ਪਰ ਇਸ ਵਾਰ ਕੇਸ ਕੁਝ ਵੱਖ ਹਨ। ਇਸ ਸਾਲ ਪਹਿਲੀ ਵਾਰ ਸਵਾਇਨ ਫਲੂ ਗਰਮੀ ਦੇ ਮੌਸਮ ਵਿੱਚ ਫੈਲ ਰਿਹਾ ਹੈ। ਸਵਾਇਨ ਫਲੂ ਦੇ ਵਧਣ ਦਾ ਕਾਰਨ ਦੱਸਦਿਆਂ ਡਾਕਟਰ ਦਾ ਕਹਿਣਾ ਹੈ ਕਿ ਲੋਕ ਜ਼ੁਕਾਮ ਤੇ ਬਲਗਮ ਨੂੰ ਨਜ਼ਰਅੰਦਾਜ਼ ਕਰਦਿਆਂ ਸ਼ੁਰੂਆਤੀ ਹਾਲਾਤ ਵਿੱਚ ਡਾਕਟਰੀ ਜਾਂਚ ਜ਼ਰੂਰੀ ਨਹੀਂ ਸਮਝਦੇ। ਹਾਲਤ ਵਿਗੜਨ ‘ਤੇ ਹਸਪਤਾਲ ਵਿੱਚ ਇੱਕਦਮ ਗੰਭੀਰ ਹਾਲਤ ਵਿੱਚ ਪੁੱਜਦੇ ਹਨ।

 

ਜਾਂਚ ਲੈਬ ਦੀ ਹਾਲਤ ਹੋਈ ਖਸਤਾ:

 

ਰਿਪੋਰਟ ਮੁਤਾਬਕ, ਪਿਛਲੇ ਇੱਕ ਮਹੀਨੇ ਵਿੱਚ 9 ਲੋਕਾਂ ਦੀ ਮੌਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 5 ਲੋਕ ਲੁਧਿਆਣਾ ਦੇ ਸਨ। ਕੁਲ ਮਿਲਾ ਕੇ ਸਵਾਈਨ ਫਲੂ ਦੇ 225 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਤੇ ਜਾਂਚ ਲੈਬ ਵਿੱਚ ਬਹੁਤ ਜ਼ਿਆਦਾ ਭਾਜੜ ਮਚੀ ਹੋਈ ਹੈ। ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਵਿੱਚ ਟੈਸਟਿੰਗ ਕਿਟਸ ਵੀ ਮੁੱਕ ਗਈਆਂ ਹਨ। ਇਸ ਦੀ ਜਾਂਚ ਹੁਣ ਸਿਰਫ PGI ਚੰਡੀਗੜ੍ਹ ਵਿੱਚ ਕੀਤੀ ਜਾਵੇਗੀ।

 

ਐਕਸਟਰਾ ਕਾਰਪੋਰੀਅਲ ਮੈਂਬਰੇਨ ਆਕਸੀਜਨੇਸ਼ਨ ਨਾਲ ਹੋ ਰਿਹਾ ਹੈ ਇਲਾਜ:

 

DMC ਹਾਰਟ ਇੰਸਟੀਚਿਊਟ ਦੇ ਦਿਲ ਦੇ ਮਾਹਰ, ਡਾ. ਜੀ.ਐਸ. ਵਾਂਡਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵਾਈਨ ਫਲੂ ਦੇ ਮਰੀਜ਼ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਉਨ੍ਹਾਂ ਲਈ ਐਕਸਟਰਾ ਕਾਰਪੋਰੀਅਲ ਮੈਂਬਰੇਨ ਆਕਸੀਜਨੇਸ਼ਨ (ECMO) ਦਾ ਇਲਾਜ ਸ਼ੁਰੂ ਕੀਤਾ ਹੈ। ਇਹ ਇਲਾਜ ਫਿਲਹਾਲ ਭਾਰਤ ਵਿੱਚ ਕੇਵਲ 20 ਹਸਪਤਾਲਾਂ ਵਿੱਚ ਹੀ ਉਪਲਬਧ ਹੈ।

 

2013 ਤੋਂ 2016 ਤੱਕ ਦੀ ਰਿਪੋਰਟ:

 

ਪੰਜਾਬ ਸਿਹਤ ਵਿਭਾਗ ਦੇ ਮੁਤਾਬਕ, 2016 ਵਿੱਚ ਪੰਜਾਬ ਵਿੱਚ ਕੁੱਲ 166 ਮਾਮਲੇ ਦਰਜ ਹੋਏ ਸਨ ਜਿਨ੍ਹਾਂ ਵਿੱਚੋਂ 62 ਦੀ ਮੌਤ ਹੋ ਗਈ ਸੀ। ਪੰਜਾਬ ਵਿੱਚ 2015 ਵਿੱਚ ਸਵਾਇਨ ਫਲੂ ਦੇ 278 ਮਾਮਲੇ ਦਰਜ ਹੋਏ ਜਿਨ੍ਹਾਂ ਵਿਚੋਂ 57 ਲੋਕਾਂ ਦੀ ਮੌਤ ਹੋ ਗਈ ਸੀ। 2014 ਵਿੱਚ ਕੇਵਲ 23 ਮਾਮਲੇ ਦਰਜ ਹੋਏ ਜਿਸ ਵਿੱਚੋਂ 3 ਹੀ ਲੋਕਾਂ ਦੀ ਮੌਤ ਹੋਈ ਸੀ।

 

ਦੱਸਣਾ ਬਣਦਾ ਹੈ ਕਿ 2013 ਵਿੱਚ ਜਦੋਂ ਸਵਾਇਨ ਫਲੂ ਨੇ ਭਾਰਚ ਵਿੱਚ ਪਹਿਲੀ ਵਾਰ ਦਸਤਕ ਦਿੱਤੀ ਸੀ, ਤਾਂ ਪੰਜਾਬ ਵਿੱਚ 217 ਮਾਮਲੇ ਦਰਜ ਹੋਏ ਸਨ ਜਿਸ ਵਿੱਚੋਂ 42 ਲੋਕਾਂ ਦੀ ਮੌਤ ਹੋਈ ਸੀ।

 

ਕੀ ਕਹਿਣਾ ਹੈ ਸਿਹਤ ਮੰਤਰੀ ਦਾ:

 

ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਸਵਾਇਨ ਫਲੂ ਦੇ ਮਰੀਜ਼ਾਂ ਲਈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਾਰਡ ਖਾਲੀ ਹਨ, ਫਲੂ ਦੇ ਟਾਕਰੇ ਲਈ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ ਵੀ ਮੌਜੂਦ ਹਨ। ਮੰਤਰੀ ਨੇ ਕਿਹਾ ਕਿ ਮਰੀਜ਼ ਆਪਣੇ ਆਪ ਨੂੰ ਚੌਕਸ ਰੱਖਣ ਤਾਂ ਜੋ ਬਿਮਾਰੀ ਨੂੰ ਪਹਿਲੇ ਪੜਾਅ ਤੋਂ ਹੀ ਕਾਬੂ ਕੀਤਾ ਜਾ ਸਕੇ।

First Published: Sunday, 13 August 2017 4:48 PM

Related Stories

ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ
ਬਠਿੰਡਾ 'ਚ ਟਰਾਲੇ ਦਾ ਕਹਿਰ, ਤਿੰਨ ਜਣਿਆਂ ਨੂੰ ਕੁਚਲਿਆ

ਬਠਿੰਡਾ: ਸ਼ਹਿਰ ਦੀ ਦਾਣਾ ਮੰਡੀ ‘ਚ ਦੇਰ ਰਾਤ ਟਰਾਲਾ ਚਾਲਕ ਨੇ ਮੰਡੀ ‘ਚ ਸ਼ੈਡ ਥੱਲੇ

ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ
ਸਿਰਸਾ ਮੁਖੀ ਦੀ ਪੇਸ਼ੀ ਸਬੰਧੀ ਹਰਿਆਣਾ ਨੇ ਲਾਇਆ ਟਿੱਲ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ 25 ਅਗਸਤ ਨੂੰ ਹੋ ਰਹੀ ਪੇਸ਼ੀ ਸਬੰਧੀ

ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 
ਸ਼੍ਰੋਮਣੀ ਪੰਥਕ ਅਕਾਲੀ ਦਲ ਦੇ ਲੀਡਰ ਦਾ ਗੋਲੀਆਂ ਮਾਰ ਕੇ ਕਤਲ 

ਬਰਨਾਲਾ: ਇੱਥੋਂ ਦੇ ਨੇੜਲੇ ਪਿੰਡ ਕਾਹਨੇਕੇ ਵਿੱਚ ਸ਼੍ਰੋਮਣੀ ਪੰਥਕ ਅਕਾਲੀ ਦਲ (ਘੋੜੇ

ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ
ਸਿਲੰਡਰ ਫਟਿਆ, ਮਹਿਲਾ ਤੇ ਦੋ ਬੱਚੇ ਝੁਲਸੇ

ਗੁਰਦਾਸਪੁਰ: ਬਟਾਲਾ ਦੇ ਮੁਰਗ਼ੀ ਮੁਹੱਲੇ ਵਿੱਚ ਛੋਟੇ ਗੈਸ ਸਿਲੰਡਰ ਦੇ ਫੱਟਣ ਕਾਰਨ

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ
ਮੋਦੀ ਸਰਕਾਰ ਖਿਲਾਫ ਡਟੇ 10 ਲੱਖ ਬੈਂਕ ਕਰਮਚਾਰੀ

ਜਲੰਧਰ: ਦੇਸ਼ ਭਰ ‘ਚ ਪਬਲਿਕ ਸੈਕਟਰ ਦੇ ਬੈਂਕਾਂ ‘ਚ ਅੱਜ ਕੰਮ ਠੱਪ ਰਿਹਾ। ਅੱਜ

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ
ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਡੀ.ਜੀ.ਪੀ. ਅਰੋੜਾ ਬਠਿੰਡਾ ਪੁੱਜੇ

ਬਠਿੰਡਾ: ਡੇਰਾ ਮੁਖੀ ਲਈ 25 ਨੂੰ ਆਉਣ ਵਾਲੇ ਅਦਾਲਤੀ ਫੈਸਲੇ ਤੋਂ ਗਰਮਾਏ ਪੰਜਾਬ ਦੇ

ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ
ਸੁਰਜੀਤ ਪਾਤਰ ਬਣੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ

ਚੰਡੀਗੜ੍ਹ: ਪੰਜਾਬ ਦੇ ਨਾਮਵਰ ਕਵੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੂੰ ਪੰਜਾਬ ਆਰਟਸ

ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ 'ਤੇ ਸੁੱਟਿਆ
ਇਤਿਹਾਸਕ ਗੁਰਦੁਆਰੇ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਮਾਨ ਕੱਢ ਕੇ ਸੜਕ...

ਚੰਡੀਗੜ੍ਹ :ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ‘ਚ ਸੁਸ਼ੋਭਿਤ ਸ੍ਰੀ

ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...
ਟਿਊਬਵੈੱਲ 'ਤੇ ਮਾਸੂਮ ਪੁੱਤਰ ਨੂੰ ਫ਼ਾਹਾ ਦੇ ਕੇ ਖੁਦ ਕੀਤੀ ਖੁਦਕੁਸ਼ੀ...

ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਕੱਕੜ ਵਿੱਚ ਇੱਕ ਪਿਤਾ ਵੱਲੋਂ ਟਿਊਬਵੈੱਲ