ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

By: Sukhwinder Singh | | Last Updated: Thursday, 25 May 2017 12:56 PM
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ ਸ਼ਾਇਦ ਪੰਜਾਬ ਨਾਲੋਂ ਵੱਧ ਸੰਵੇਦਨਸ਼ੀਨ ਹੋਣ। ਖਾਲਿਸਤਾਨ ਦੀ ਮੰਗ ਵੀ ਪੰਜਾਬ ਨਾਲੋਂ ਵੱਧ ਵਿਦੇਸ਼ਾਂ ਵਿੱਚ ਜ਼ਿਆਦਾ ਚੁੱਕੀ ਜਾਂਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਮੱਲਾਂ ਵੀ ਬਹੁਤ ਮਾਰੀਆਂ ਹਨ। ਉਹ ਕਿਹੜਾ ਅਦਾਰਾ ਨਹੀਂ ਜਿੱਥੇ ਪੰਜਾਬੀ ਨੇ ਆਪਣੀ ਛਾਪ ਨਾ ਛੱਡੀ ਹੋਵੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਪੰਜਾਬੀਆਂ ਦਾ ਆਪਣੀ ਮਾਂ ਬੋਲੀ ਪ੍ਰਤੀ ਲਗਾਅ ਘੱਟ ਹੈ। ਇਸ ਗੱਲ ਦਾ ਪ੍ਰਗਟਾਵਾ ‘ਪੰਜਾਬੀ ਵਿਕਾਸ ਮੰਚ’ ਵੱਲੋਂ ਆਨਲਾਈਨ ਪਾਈ ਪਟੀਸ਼ਨ ਤੋਂ ਹੁੰਦਾ ਹੈ।

 

 

ਇਸ ਸੰਸਥਾ ਵੱਲੋਂ ਬਰਤਾਨੀਆ ਭਰ ਵਿੱਚ, ਸੂਚਨਾ ਪ੍ਰਸਾਰ ਤੇ ਗਿਆਨ ਦੇ ਖੇਤਰ ਵਿੱਚ ਸੰਸਾਰ ਦੀ ਉੱਚਤਮ ਸੰਸਥਾ, ਬੀ.ਬੀ.ਸੀ. ਦੀ ਵੈੱਬਸਾਈਟ ’ਤੇ ਪੰਜਾਬੀ ਸ਼ਾਮਲ ਕਰਨ ਲਈ ਵਿਸ਼ਵ ਵਿਆਪੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਇੱਕ ਹਸਤਾਖਰ ਮੁਹਿੰਮ ਚਲਾਈ ਗਈ ਪਰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਠ ਲੱਖ ਘਰਾਂ ਵਾਲੇ ਪੰਜਾਬੀਆਂ ਵਿੱਚੋਂ ਸਿਰਫ 50 ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਪਟੀਸ਼ਨ ‘ਤੇ ਹਸਤਾਖਰ ਕੀਤੇ।

 

 

ਪੰਜਾਬੀ ਵਿਕਾਸ ਮੰਚ ਵੱਲੋਂ ਪਿਛਲੇ 10 ਸਾਲਾਂ ਤੋਂ ਬੀਬੀਸੀ ਉਤੇ ਪੰਜਾਬੀ ਨੂੰ ਸ਼ਾਮਲ ਕਰਾਉਣ ਲਈ ਲੰਮੀ ਲੜਾਈ ਕੀਤੀ ਹੈ। ਮੀਡੀਆ ਵਿੱਚ ਇਸ ਮਹਿੰਮ ਨੂੰ ਸਫਲ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਗਈ ਪਰ ਦੁੱਖ ਦੀ ਗੱਲ ਹੈ ਕਿ ਪੰਜਾਬੀਆਂ ਨੇ ਆਪਣੀ ਮਾਤ ਭਾਸ਼ਾ ਪ੍ਰਤੀ ਉਤਸ਼ਾਹ ਘੱਟ ਦਿਖਾਇਆ। ਮੰਚ ਦੇ ਪ੍ਰਧਾਨ ਡਾ. ਬਲਦੇਵ ਸਿੰਘ ਕੰਦੋਲਾ ਨੇ ਕਿਹਾ ਕਿ ਪੰਜਾਬੀਆਂ ਅੰਦਰ ਆਪਣੀ ਬੋਲੀ, ਖਾਸ ਕਰ ਲਿਖਤੀ ਭਾਸ਼ਾ ਪ੍ਰਤੀ ਉਹ ਕਸ਼ਿਸ਼ ਨਹੀਂ ਜੋ ਜਰਮਨਾਂ ਤੇ ਫਰਾਂਸੀਸੀ ਲੋਕਾਂ ਵਿੱਚ ਹੈ ਜਾਂ ਬਰਤਾਨਵੀਂ ਗੋਰਿਆਂ ਵਿੱਚ ਹੈ।

 

 

ਇਹ ਮੰਚ ਇਸ ਮੁਹਿੰਮ ਨੂੰ ਲੈ ਕੇ ਕਾਫੀ ਉਤਸ਼ਾਹੀ ਸੀ ਕਿ ਜਦੋਂ ਪੰਜਾਬੀਆਂ ਨੂੰ ਪਤਾ ਲੱਗੇਗਾ ਤਾਂ ਉਹ ਜੋਸ਼ ਨਾਲ ਭਰ ਜਾਣਗੇ ਪਰ ਪੰਜਾਬੀਆਂ ਦੀ ਉਦਾਸੀਨਤਾ ਨਾਲ ਉਨ੍ਹਾਂ ਨੂੰ ਧੱਕਾ ਲੱਗਾ। ਪਿਛਲੇ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਬੀ.ਬੀ.ਸੀ. ਦੀ ਵੈੱਬਸਾਈਟ ’ਤੇ ਹਿੰਦੀ, ਬੰਗਾਲੀ, ਫਾਰਸੀ (ਉਰਦੂ) ਦੇ ਨਾਲ਼-ਨਾਲ਼ ਨਿਪਾਲੀ, ਬਰਮੀ ਤੇ ਪਸ਼ਤੋ ਭਾਸ਼ਾਵਾਂ ਸੁਸ਼ੋਭਿਤ ਹਨ ਪਰ ਦੁਨੀਆਂ ਦੇ 9 ਕਰੋੜ ਪੰਜਾਬੀਆਂ ਦੀ ਮਾਣਮੱਤੀ ਪੰਜਾਬੀ ਦਾ ਉੱਥੇ ਨਾਮੋ-ਨਿਸ਼ਾਨ ਵੀ ਨਹੀਂ ਪਰ ਪੰਜਾਬੀਆਂ ਨੂੰ ਕੋਈ ਪ੍ਰਵਾਹ ਹੀ ਨਹੀਂ।

 

 

ਦਸ ਕੁ ਸਾਲ ਪਹਿਲਾਂ ਵੀ ਬੀ.ਬੀ.ਸੀ. ਨੂੰ ਇਸ ਕਾਰਜ ਬਾਰੇ ਪੁਰਜ਼ੋਰ ਬੇਨਤੀਆਂ ਕੀਤੀਆਂ ਸਨ। ਬੀ.ਬੀ.ਸੀ. ਦਾ ਟਕੇ ਵਰਗਾ ਜਵਾਬ ਸੀ, “ਪੰਜਾਬੀ ਭਾਸ਼ਾ ਦੀ ਮੰਗ ਨਹੀਂ ਹੈ!” ਤੇ ਇਸ ਬਾਰੇ ਦੋ ਰਾਵਾਂ ਨਹੀਂ ਹਨ-ਉਨ੍ਹਾਂ ਦਾ ਜਵਾਬ ਸੌ ਪ੍ਰਤੀਸ਼ਤ ਸਹੀ ਸੀ ਪਰ ਇੱਥੇ ਇਸ ਸੰਸਥਾ ਦੀ ਸ਼ਲਾਘਾ ਦਾ ਜ਼ਿਕਰ ਕਰਨਾ ਵੀ ਉਚਿਤ ਹੋਵੇਗਾ ਕਿ ਇਹ ਸੰਸਥਾ ਹਰ ਲਿਖਤੀ ਬੇਨਤੀ ਦਾ ਤਸੱਲੀਬਖਸ਼ ਜਵਾਬ ਦੇਣ ਵਿੱਚ ਕਦੇ ਵੀ ਉਕਾਈ ਨਹੀਂ ਕਰਦੀ।

 

 

ਮੁੱਖ ਸਕੱਤਰ ਸ਼ਿੰਦਰ ਮਾਹਲ ਸਿੰਘ ਮੁਤਾਬਕ ਪੰਜਾਬੀਆਂ ਦੀ ਬੇਰੁਖ਼ੀ ਤੋਂ ਅਜਿਹਾ ਪ੍ਰਭਾਵ ਵੀ ਪ੍ਰਤੀਤ ਹੋਇਆ ਕਿ ਪੰਜਾਬੀ ਭਾਸ਼ਾ ਦੀ ਮੁਹਿੰਮ ਗੱਲ ਨਾਲ਼ ਉਨ੍ਹਾਂ ਦਾ ਕੋਈ ਸਬੰਧ ਹੀ ਨਾ ਹੋਵੇ। ਸ਼ਾਇਦ ਉਨ੍ਹਾਂ ਨੂੰ ਸਮਝ ਹੀ ਨਹੀਂ ਲੱਗੀ ਜਾਂ ਉਨ੍ਹਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਉਹ ਲੱਗੇ ਹੀ ਰਹੇ ਆਪਣੇ ਆਹਰ ਵਿੱਚ, ਖ਼ੁਦ ਨਾਲ਼ ਮਸਰੂਫ। ਆਗੂ ਰਾਜਨੀਤੀ ਵਿੱਚ, ਕਵੀ ਕਵਿਤਾ ਵਿੱਚ, ਲੇਖਕ ਲੇਖ ਤੇ ਕਹਾਣੀਕਾਰ ਆਪਣੀਆਂ ਕਹਾਣੀਆਂ ਲਿਖਣ ਵਿੱਚ ਪਰ ਕਿਸੇ ਨੇ ਵੀ ਪੰਜਾਬੀ ਭਾਸ਼ਾ ਦੀ ਵੇਦਨਾ ਦੀ ਕਹਾਣੀ ਸਮਝਣ ਦਾ ਯਤਨ ਹੀ ਨਾ ਕੀਤਾ। ਨਹੀਂ ਤਾਂ ਕੀ ਵਜ੍ਹਾ ਸੀ ਕਿ ਲੇਖਕਾਂ, ਪਾਠਕਾਂ, ਦਰਸ਼ਕਾਂ, ਸਰੋਤਿਆਂ ਨੇ ਇਸ ਮੁਹਿੰਮ ਬਾਰੇ ਕੋਈ ਗ਼ੌਰ ਹੀ ਨਹੀਂ ਕੀਤੀ।

 

 

ਫਿਰ ਵੀ ਇਸ ਮੰਚ ਦੀ ਅਣਥੱਕ ਮਿਹਨਤ ਸਦਕਾ ਬੀ.ਬੀ.ਸੀ. ਵੱਲੋਂ ਪੰਜਾਬੀ ਸਮੇਤ 10 ਹੋਰ ਭਾਸ਼ਾਵਾਂ ਨੂੰ ਸ਼ਾਮਲ ਕਰਨ ਦੇ ਐਲਾਨ ਨਾਲ਼ ਕੌਮਾਂਤਰੀ ਪੱਧਰ ’ਤੇ ਪੰਜਾਬੀਆਂ ਲਈ ਤਸੱਲੀਬਖਸ਼ ਆਸ ਬੱਝੀ ਹੈ।

First Published: Thursday, 25 May 2017 12:49 PM

Related Stories

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ

ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ
ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ

ਪੁੱਤਰਾਂ ਦੇ ਦਾਨੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਦੁਨੀਆ