ਅਕਾਲੀ-ਭਾਜਪਾ ਸਰਕਾਰ ਨੇ ਆਖਰੀ ਵਰ੍ਹੇ ਕੱਢੀ ਪੰਜਾਬ ਦੀ ਜਾਨ

By: ਏਬੀਪੀ ਸਾਂਝਾ | | Last Updated: Wednesday, 17 May 2017 4:07 PM
ਅਕਾਲੀ-ਭਾਜਪਾ ਸਰਕਾਰ ਨੇ ਆਖਰੀ ਵਰ੍ਹੇ ਕੱਢੀ ਪੰਜਾਬ ਦੀ ਜਾਨ

ਚੰਡੀਗੜ੍ਹ: ਪਿਛਲੇ 10 ਸਾਲ ਪੰਜਾਬ ਦੀ ਸੱਤਾ ‘ਤੇ ਕਾਬਜ਼ ਰਹੀ ਅਕਾਲੀ-ਬੀਜੇਪੀ ਸਰਕਾਰ ਨੇ ਆਪਣੇ ਆਖਰੀ ਵਰ੍ਹੇ ਪੰਜਾਬ ਨੂੰ ਪੂਰੀ ਤਰ੍ਹਾਂ ਚੂਸ ਲਿਆ। ਚੋਣ ਵਰ੍ਹਾ ਹੋਣ ਕਰਕੇ ਸਰਕਾਰ ਨੇ ਖਰਚ ਤਾਂ ਖੁੱਲ੍ਹ ਕੇ ਕੀਤਾ ਪਰ ਰਿਆਇਤਾਂ ਦੀ ਝੜੀ ਲਾ ਕੇ ਮਾਲੀਆ ਬਿੱਲਕੁਲ ਘਟਾ ਦਿੱਤਾ। ਅੰਕੜਿਆ ਮੁਤਾਬਕ 2016-17 ’ਚ ਕੁੱਲ ਮਾਲੀਆ 4770 ਕਰੋੜ ਰੁਪਏ ਤੱਕ ਡਿੱਗ ਗਿਆ। ਪਿਛਲੇ ਕੁਝ ਸਾਲਾਂ ਦੌਰਾਨ ਕਰਜ਼ਾ ਚੜ੍ਹ ਕੇ 1.81 ਲੱਖ ਕਰੋੜ ਰੁਪਏ ਹੋ ਗਿਆ ਜਦਕਿ ਕਰਜ਼ਿਆਂ ਤੇ ਪੇਸ਼ਗੀਆਂ ਦੀ ਵਸੂਲੀ ਬਹੁਤ ਘੱਟ ਰਹੀ ਤੇ ਕਰਜ਼ਿਆਂ ਦੀ ਵੰਡ ਵੱਧ ਰਹੀ।

 

ਚੋਣ ਵਰ੍ਹੇ ਦੌਰਾਨ ਪੰਜਾਬ ’ਚ ਕਰਜ਼ਿਆਂ ਤੇ ਪੇਸ਼ਗੀਆਂ ਵਜੋਂ ਵਸੂਲੀ ਸਿਰਫ਼ 99.57 ਕਰੋੜ ਰੁਪਏ ਦਰਜ ਕੀਤੀ ਗਈ ਜਦਕਿ 2015-16 ਦੇ ਵਕਫ਼ੇ ’ਚ ਇਹ 5728.06 ਕਰੋੜ ਰੁਪਏ ਸੀ। ਉਧਰ 7181.49 ਕਰੋੜ ਰੁਪਏ ਦੇ ਕਰਜ਼ੇ ਤੇ ਪੇਸ਼ਗੀਆਂ ਵੰਡੀਆਂ ਗਈਆਂ ਜਦਕਿ ਬਜਟ ਤਜਵੀਜ਼ਾਂ ’ਚ ਸਿਰਫ਼ 399.70 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ। ਸਾਲ 2016-17 ਦੇ ਵਕਫ਼ੇ ਦੌਰਾਨ ਕੇਂਦਰ ਸਰਕਾਰ ਤੋਂ ਮਿਲੀਆਂ ਗ੍ਰਾਂਟਾਂ ’ਚ 1224.63 ਕਰੋੜ ਰੁਪਏ ਦਾ ਵਾਧਾ ਹੋ ਗਿਆ। ਇੰਜ ਜਾਪਦਾ ਹੈ ਕਿ ਪੰਜਾਬ ਦਾ ਆਪਣਾ ਟੈਕਸ ਮਾਲੀਆ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਗੱਫਿਆਂ ਦਾ ਸ਼ਿਕਾਰ ਹੋ ਗਿਆ।

 

ਉਕਤ ਖ਼ੁਲਾਸਾ ਪੰਜਾਬ ਸਰਕਾਰ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ’ਚ ਹੋਇਆ ਹੈ। ਕੁੱਲ ਮਾਲੀਆ ਘਾਟਾ 6610.71 ਕਰੋੜ ਰੁਪਏ ਨਿਕਲਿਆ ਜੋ ਬਜਟ ਅਨੁਮਾਨਾਂ ਮੁਤਾਬਕ 7982.84 ਕਰੋੜ ਰੁਪਏ ਰਹਿਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਇਸ ਦੇ ਨਾਲ ਕਾਂਗਰਸ ਦੇ ਖ਼ਜ਼ਾਨਾ ਖਾਲੀ ਮਿਲਣ ਦੇ ਖ਼ਦਸ਼ੇ ਸੱਚ ਸਾਬਤ ਹੋਏ ਹਨ। ਮਾਲੀਏ ’ਚ ਕਮੀ ਕਰ ਕੇ ਸੂਬੇ ਦਾ ਕੁੱਲ ਖ਼ਰਚਾ 56430.81 ਕਰੋੜ ਰੁਪਏ ਹੋਇਆ ਜਦਕਿ 62967.81 ਕਰੋੜ ਦਾ ਅਨੁਮਾਨ ਲਾਇਆ ਗਿਆ ਸੀ।

 

ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 2016-17 ਦੇ ਜਾਰੀ ਹੋਏ ਵਿੱਤੀ ਅੰਕੜਿਆਂ ਤੋਂ ਉਨ੍ਹਾਂ ਦੇ ਖ਼ਦਸ਼ਿਆਂ ਦੀ ਤਸਦੀਕ ਹੋ ਗਈ ਹੈ। ਉਨ੍ਹਾਂ ਕਿਹਾ,‘‘ਵਿੱਤ ਮੰਤਰੀ ਹੋਣ ਕਰ ਕੇ ਮੇਰੇ ਕੋਲ ਕੋਈ ਰਾਹ ਨਹੀਂ ਬਚਦਾ ਤੇ ਮੈਨੂੰ ਸੂਬੇ ਦੀ ਭਲਾਈ ਲਈ ਤੁਰੰਤ ਇਹਤਿਆਤੀ ਕਦਮ ਚੁੱਕ ਕੇ ਸਾਰੇ ਫਾਲਤੂ ਦੇ ਖ਼ਰਚੇ ਘਟਾਉਣੇ ਪੈਣਗੇ।’’ ਉਨ੍ਹਾਂ ਕਿਹਾ ਕਿ ਬਜਟ ਇਜਲਾਸ ’ਚ ਉਹ ਵ੍ਹਾਈਟ ਪੇਪਰ ਜਾਰੀ ਕਰਕੇ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ਿਆਂ ਨੂੰ ਉਜਾਗਰ ਕਰਨਗੇ।

First Published: Wednesday, 17 May 2017 4:07 PM

Related Stories

ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ
ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ

ਜਲੰਧਰ: ਇੱਥੋਂ ਦੀ ਦੇਹਾਤ ਪੁਲਿਸ ਨੇ ਨਸ਼ੇ ਅਤੇ ਸੁਪਾਰੀ ਕਿਲਿੰਗ ਦੇ ਵੱਖ-ਵੱਖ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ
ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ

ਜਲੰਧਰ: ਹੁਸ਼ਿਆਰਪੁਰ ‘ਚ ਨੈਸ਼ਨਲ ਹਾਈਵੇ ਦੀ ਜ਼ਮੀਨ ਨੂੰ ਲੈ ਕੇ ਹੋਏ ਕਰੋੜਾਂ ਦੇ

ਕਪੂਰਥਲਾ 'ਚ ਗੈਸ ਧਮਾਕਾ
ਕਪੂਰਥਲਾ 'ਚ ਗੈਸ ਧਮਾਕਾ

ਜਲੰਧਰ: ਕਪੂਰਥਲਾ ਦੇ ਇੱਕ ਢਾਬੇ ‘ਚ ਗੈਸ ਸਿਲੰਡਰ ਫਟਣ ਨਾਲ ਵੱਡੀ ਘਟਨਾ ਵਾਪਰੀ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਬਠਿੰਡਾ: ਪੁਲਿਸ ਨੇ ਕਮਲਾ ਨਹਿਰੂ ਕਲੋਨੀ ‘ਚ ਹੋਏ ਕਨਿਕਾ ਗੁਪਤਾ ਕਤਲ ਮਾਮਲੇ ਦੀ

'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !
'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !

ਚੰਡੀਗੜ੍ਹ: ਮੈਂ ਜੋ ਵੀ ਕੁਮੈਂਟ ਕੀਤਾ ਉਸ ਲਈ ਮੈਂ ਬਿਨਾਂ ਕੋਈ ਸਫਾਈ ਦਿੱਤੇ ਹੱਥ

ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ