ਬੇਮੌਸਮੇ ਮੀਂਹ ਦਾ ਕਿਸਾਨਾਂ 'ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ

By: ABP Sanjha | | Last Updated: Wednesday, 11 April 2018 2:21 PM
ਬੇਮੌਸਮੇ ਮੀਂਹ ਦਾ ਕਿਸਾਨਾਂ 'ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ

ਚੰਡੀਗੜ੍ਹ: ਬੁੱਧਵਾਰ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪਹਿਲਾਂ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਧਰ ਮੌਸਮ ਵਿਭਾਗ ਦੀ ਭਵਿੱਖਬਾਣੀ ਕਿਸਾਨਾਂ ਲਈ ਹੋਰ ਵੀ ਚਿੰਤਾ ਲੈ ਕੇ ਆਈ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੰਜਾਬ ਵਿੱਚ ਦੂਰ-ਦੂਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਅਜਿਹਾ ਹੀ ਹਰਿਆਣਾ ਦੇ ਕਿਸਾਨਾਂ ਨਾਲ ਹੋਇਆ ਹੈ, ਪਰ ਇੱਥੇ ਪੰਜਾਬ ਦੇ ਮੁਕਾਬਲੇ ਮੀਂਹ ਘੱਟ ਹੈ।

 

ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਵੇਰ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਤੇ ਸਵੇਰ ਤੋਂ ਧੁੱਪ ਨਹੀਂ ਨਿਕਲੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਏ ਜ਼ੋਰਦਾਰ ਮੀਂਹ ਨੇ ਕਣਕ ਦੀ ਪੱਕੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਅੱਜ ਹੋਏ ਖ਼ਰਾਬ ਮੌਸਮ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ।

 

ਬਠਿੰਡਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਨੇ ਕਣਕ ਦੀ ਖੜ੍ਹੀ ਫ਼ਸਲ ਵਿਛਾ ਦਿੱਤੀ ਹੈ। ਉੱਧਰ ਮੰਡੀਆਂ ਵਿੱਚ ਜਿਣਸ ਲੈ ਕੇ ਪਹੁੰਚੇ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿੱਚ ਪਹੁੰਚੇ ਕਿਸਾਨਾਂ  ਨੇ ਕਿਹਾ ਕਿ ਇੱਥੇ ਕੁਝ ਵੀ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਸ਼ੈੱਡਾਂ ਦੀ ਕਮੀ ਕਾਰਨ ਲੋਕਾਂ ਨੂੰ ਆਪਣੀ ਫ਼ਸਲ ਬਾਹਰ ਖੁੱਲ੍ਹੇ ਵਿੱਚ ਹੀ ਸੁੱਟਣੀ ਪੈਂਦੀ ਹੈ, ਜਿੱਥੇ ਮੀਂਹ ਦੇ ਨਾਲ-ਨਾਲ ਆਵਾਰਾ ਪਸ਼ੂਆਂ ਦਾ ਵੀ ਖ਼ਤਰਾ ਰਹਿੰਦਾ ਹੈ।

 

ਜਲੰਧਰ ਤੋਂ ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਬੇਰੁੱਤਾ ਮੀਂਹ ਇਸੇ ਸਾਲ ਪਹਿਲੀ ਵਾਰ ਕਿ ਇੰਨੇ ਦਿਨ ਪਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਵਿਗੜੇ ਮੌਸਮ ਕਾਰਨ ਵਾਢੀ ਪਛੜ ਜਾਵੇਗੀ। ਕੁਰੁਕਸ਼ੇਤਰ ਦੇ ਕਿਸਾਨ ਮੁਤਾਬਕ ਕਈ ਖੇਤੀ ਮਾਹਰਾਂ ਦੀ ਸਲਾਹ ਹੈ ਕਿ ਇਸ ਹਫ਼ਤੇ ਕਣਕ ਦੀ ਵਾਢੀ ਨਹੀਂ ਕੀਤੀ ਜਾਣੀ ਚਾਹੀਦੀ ਤਾਂ ਜੋ ਨਮੀ ਦੀ ਮਾਤਰਾ ਕਾਬੂ ਵਿੱਚ ਰਹੇ।

 

ਮੌਸਮ ਵਿਭਾਗ ਕਹਿ ਰਿਹਾ ਹੈ ਕਿ ਭਲਕ ਤੋਂ ਮੌਸਮ ਸਾਫ ਹੋਣ ਦੀ ਉਮੀਦ ਹੈ। ਸੋਮਵਾਰ ਤੋਂ ਪਏ ਕਾਰਨ ਹੇਠਾਂ ਡਿੱਗਿਆ ਪਾਰਾ ਵੀ ਆਉਂਦੇ ਦਿਨਾਂ ਵਿੱਚ ਉੱਪੜ ਚੜ੍ਹ ਜਾਵੇਗਾ ਤੇ ਤਾਪਮਾਨ ਵਧ ਜਾਵੇਗਾ ਪਰ ਇਸ ਮੀਂਹ ਤੇ ਤੇਜ਼ ਹਵਾਵਾਂ ਨੇ ਦੋਵਾਂ ਸੂਬਿਆਂ ਵਿੱਚ ਕਈ ਥਾਈਂ ਕਣਕ ਦੀ ਫ਼ਸਲ ਵਿਛ ਗਈ ਹੈ। ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਹੈ।

First Published: Wednesday, 11 April 2018 2:21 PM

Related Stories

ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ
ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਖ਼ੁਦਕੁਸ਼ੀਆਂ ਦੇ 296 ਮਾਮਲਿਆਂ ਵਿੱਚ ਪੀੜਤ ਪਰਿਵਾਰਾਂ

20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ
20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ

5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ
5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ

ਅਹਿਮਦਾਬਾਦ: ਪ੍ਰਧਾਨ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਤੋਂ ਦਿਲ ਦਹਿਲਾ ਦੇਣ ਵਾਲੀ

ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ ਪੋਲ
ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ...

ਬਠਿੰਡਾ: ਰਾਮਾ ਮੰਡੀ ਦੀ ਅਨਾਜ ਮੰਡੀ ਵਿੱਚ ਅੱਜ ਅਜਿਹੇ ਧਰਮ ਕੰਡੇ ਨੂੰ ਕਾਬੂ ਕੀਤਾ

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਕਿਸਾਨਾਂ ਲਈ ਬੁਰੀ ਖਬਰ !
ਕਿਸਾਨਾਂ ਲਈ ਬੁਰੀ ਖਬਰ !

ਚੰਡੀਗੜ੍ਹ: ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ

FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ
FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ

ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ ‘ਤੇ ਕਣਕ ਦੀ ਚੁਕਾਈ ਲਈ

ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ
ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ

ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!
ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ

ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ
ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ