ਡੇਰਾ ਮੁਖੀ ਦੇ ਜੇਲ੍ਹ ਨਜ਼ਾਰਿਆਂ ਨੇ ਸਤਾਏ ਕੈਦੀ

By: ਰਵੀ ਇੰਦਰ ਸਿੰਘ | | Last Updated: Monday, 13 November 2017 7:40 PM
ਡੇਰਾ ਮੁਖੀ ਦੇ ਜੇਲ੍ਹ ਨਜ਼ਾਰਿਆਂ ਨੇ ਸਤਾਏ ਕੈਦੀ

ਪੁਰਾਣੀ ਤਸਵੀਰ

ਰੋਹਤਕ: ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਇੱਕ ਵਾਰ ਮੁੜ ਤੋਂ ਜੇਲ੍ਹ ਵਿੱਚ ਵੀ.ਆਈ.ਪੀ. ਸੁਵਿਧਾਵਾਂ ਦਿੱਤੇ ਜਾਣ ਦੇ ਇਲਜ਼ਾਮ ਲੱਗੇ ਹਨ। ਬੀਤੇ ਸ਼ੁੱਕਰਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਤਲ ਕੇਸ ਵਿੱਚੋਂ ਰੋਹਤਕ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਕਦੀ ਰਾਹੁਲ ਜੈਨ ਨੇ ਬਲਾਤਕਾਰੀ ਬਾਬਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਹੋਰਨਾਂ ਕੈਦੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਖੁਲਾਸਾ ਕੀਤਾ ਹੈ।

 

ਜੈਨ ਨੇ ਦੱਸਿਆ ਕਿ ਉਹ ਬੀਤੀ 22 ਜੂਨ ਤੋਂ ਹੀ ਜੇਲ੍ਹ ਵਿੱਚ ਬੰਦ ਸੀ ਅਤੇ ਜਦੋਂ ਤੋਂ ਗੁਰਮੀਤ ਰਾਮ ਰਹੀਮ ਜੇਲ੍ਹ ਵਿੱਚ ਆਇਆ ਹੈ, ਆਮ ਕੈਦੀਆਂ ਨਾਲ ਵਿਤਕਰਾ ਹੋ ਰਿਹਾ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਜਿੱਥੇ ਹੋਰ ਕੈਦੀ ਰੋਜ਼ਾਨਾ ਜੇਲ੍ਹ ਵੱਲੋਂ ਦਿੱਤਾ ਕੰਮ ਕਰਦੇ ਹਨ, ਉੱਥੇ ਰਾਮ ਰਹੀਮ ਜੇਲ੍ਹ ਵਿੱਚ ਕੋਈ ਕੰਮ ਕਰਦਾ ਹੈ। ਹਾਲਾਂਕਿ, ਜੇਲ੍ਹ ਪ੍ਰਸ਼ਾਸਨ ਮੁਤਾਬਕ ਰਾਮ ਰਹੀਮ ਨੂੰ ਕੰਮ ਬਦਲੇ 20 ਤੋਂ 40 ਰੁਪਏ ਦਾ ਮਿਹਨਤਾਨਾ ਦਿੱਤਾ ਜਾਂਦਾ ਹੈ।

 

ਕੈਦੀ ਰਾਹੁਲ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਰਾਮ ਰਹੀਮ ਲਈ ਵਿਸ਼ੇਸ਼ ਗੱਡੀ ਰਾਹੀਂ ਖਾਣਾ ਲੈ ਕੇ ਆਉਂਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਮੁੱਦਾ ਉੱਠਿਆ ਹੈ ਕਿ ਰਾਮ ਰਹੀਮ ਜੇਲ੍ਹ ਦਾ ਖਾਣਾ ਨਹੀਂ ਖਾਂਦਾ ਹੈ।

 

ਜੈਨ ਮੁਤਾਬਕ ਰਾਮ ਰਹੀਮ ਕਾਰਨ ਹੋਰਨਾਂ ਕੈਦੀਆਂ ‘ਤੇ ਹੱਦੋਂ ਵੱਧ ਸਖ਼ਤੀ ਕਰ ਦਿੱਤੀ ਗਈ ਹੈ। ਕੈਦੀਆਂ ਨੂੰ ਬਲਾਤਕਾਰੀ ਬਾਬਾ ਕਾਰਨ ਹੀ ਟੈਂਕੀ ਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਰਾਮ ਰਹੀਮ ਆਪਣੇ ਪਰਿਵਾਰ ਨੂੰ 2-2 ਘੰਟੇ ਤਕ ਮਿਲ ਸਕਦਾ ਹੈ ਜਦਕਿ ਹੋਰਨਾਂ ਕੈਦੀਆਂ ਨੂੰ ਮੁਸ਼ਕਲ ਨਾਲ 20 ਮਿੰਟ ਦਿੱਤੇ ਜਾਂਦੇ ਹਨ।

 

ਕੈਦੀ ਨੇ ਇਹ ਵੀ ਦੱਸਿਆ ਕਿ ਜੇਲ੍ਹ ਵਿੱਚ ਜੋ ਵੀ ਅਖ਼ਬਾਰ ਆਉਂਦੇ ਹਨ, ਉਨ੍ਹਾਂ ਵਿੱਚੋਂ ਰਾਮ ਰਹੀਮ ਬਾਰੇ ਜੇਲ੍ਹ ਵਿਰੁੱਧ ਛਪੀਆਂ ਖ਼ਬਰਾਂ ਨੂੰ ਪਾੜ ਦਿੱਤਾ ਜਾਂਦਾ ਹੈ ਤਾਂ ਜੋ ਹੋਰ ਕੈਦੀ ਜੇਲ੍ਹ ਵਿਰੁੱਧ ਖ਼ਬਰ ਨਾ ਪੜ੍ਹਨ।

First Published: Monday, 13 November 2017 7:40 PM

Related Stories

ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ
ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ

ਚੰਡੀਗੜ੍ਹ: ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ

ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ ਤਸ਼ੱਦਦ ਦਾ ਇਲਜ਼ਾਮ
ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ...

ਪਟਿਆਲਾ: ਇੱਥੋਂ ਦੇ ਸ਼ੰਭੂ ਥਾਣੇ ਵਿੱਚ ਮੁੱਖ ਮਾਈਨਿੰਗ ਅਧਿਕਾਰੀ ਦੀ ਰਿਵਾਲਵਰ

ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ
ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਪਲਾਸਟਿਕ ਨਿਰਮਾਣ ਕਾਰਖਾਨੇ ਵਿੱਚ ਅੱਗ ਤੋਂ

ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?
ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ

ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ
ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੇ ਨਿੱਜੀ ਰਿਹਾਇਸ਼

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !
'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !

ਚੰਡੀਗੜ੍ਹ: ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ਼ ਖਹਿਰਾ ਤੇ ਲੋਕ

ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ
ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ

ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ
ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ

ਗੁਰਦਾਸਪੁਰ: ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ

ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !
ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 27 ਤੋਂ 29 ਨਵੰਬਰ ਤੱਕ ਹੈ। ਯਾਨੀ ਸਿਰਫ਼