ਅਕਾਲੀ ਦਲ-ਬੀਜੇਪੀ ਨੂੰ ਸਿੱਧੇ ਹੋ ਟੱਕਰੇ ਰਾਣਾ ਗੁਰਜੀਤ

By: ਏਬੀਪੀ ਸਾਂਝਾ | | Last Updated: Friday, 12 January 2018 6:42 PM
ਅਕਾਲੀ ਦਲ-ਬੀਜੇਪੀ ਨੂੰ ਸਿੱਧੇ ਹੋ ਟੱਕਰੇ ਰਾਣਾ ਗੁਰਜੀਤ

ਜਲੰਧਰ: ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਕਾਲੀ-ਭਾਜਪਾ ਗੱਠਜੋੜ ਦੇ ਲੀਡਰਾਂ ਨੂੰ ਚੈਲੰਜ ਕੀਤਾ ਹੈ ਕਿ ਉਹ 10 ਸਾਲਾਂ ਦੀ ਮਿਆਦ ਦੌਰਾਨ ਕੋਈ ਇੱਕ ਉਪਲਬਧੀ ਬਾਰੇ ਦੱਸਣ। ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਲੀਡਰਾਂ ਨੂੰ ਰਾਜਪਾਲ ਨਾਲ ਮਿਲਣ ਦਾ ਪੂਰਾ ਹੱਕ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਮਾੜੇ ਕੰਮਾਂ ਲਈ ਆਪਣੀ ਆਤਮਾ ਦੀ ਆਵਾਜ਼ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਗੱਠਜੋੜ ਦੇ ਲੀਡਰ ਆਪਣੀ ਸਰਕਾਰ ਦੀ ਕੋਈ ਇੱਕ ਪ੍ਰਾਪਤੀ ਤੇ ਸੂਬੇ ਦੇ ਵਿਕਾਸ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਣ। ਰਾਣਾ ਨੇ ਕਿਹਾ ਕਿ ਸਨਅਤਕਾਰਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਛੇਤੀ ਹੀ ਮੁਹੱਈਆ ਕਰਵਾਈ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਸਾਲ 2017-18 ਲਈ 748 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਸਹਿਣ ਕਰਨ ਲਈ ਬਿਜਲੀ ਵਿਭਾਗ ਨੂੰ ਰਸਮੀ ਹੁਕਮ ਜਾਰੀ ਕੀਤੇ ਹਨ ਤਾਂ ਜੋ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਤੈਅ ਕੀਤੀ ਜਾ ਸਕੇ।

 

ਉਨ੍ਹਾਂ ਕਿਹਾ ਕਿ ਇਹ ਅਜੇ ਸਿਰਫ਼ ਸ਼ੁਰੂਆਤ ਹੈ ਤੇ ਪੰਜਾਬ ਸਰਕਾਰ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਗੱਠਜੋੜ ਦੇ ਲੀਡਰ ਸੱਤਾ ਦਾ ਸੁੱਖ ਮਾਣਦੇ ਹੋਏ ਭ੍ਰਿਸ਼ਟਾਚਾਰ ਵਿੱਚ ਧਸ ਚੁੱਕੇ ਸਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਅਕਾਲੀ ਭਾਜਪਾ ਸਰਕਾਰ ਦੁਆਰਾ ਕਰਵਾਏ ਗਏ ਕੰਮਾਂ ਲਈ ਤੀਜੀ ਧਿਰ ਦਾ ਆਡਿਟ ਕਰਵਾਇਆ ਗਿਆ।

 

ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਅਕਸਰ ਹੀ ਉਨ੍ਹਾਂ ਵੱਲੋਂ ਪੰਥ ਨੂੰ ਖ਼ਤਰਾ, ਅਨੰਦਪੁਰ ਸਾਹਿਬ ਮਤਾ, ਦਰਿਆਵਾਂ ਦੇ ਪਾਣੀਆਂ ਤੇ ਹੋਰ ਅਜਿਹੇ ਮਸਲਿਆਂ ਨੂੰ ਉਛਾਲਿਆ ਜਾਂਦਾ ਹੈ। ਉਨ੍ਹਾਂ ਅਕਾਲੀਆਂ ਨੂੰ ਪੁੱਛਿਆ ਕਿ ਪਿਛਲੇ ਦਸ ਸਾਲਾਂ ਦੌਰਾਨ ਅਜਿਹੇ ਮਸਲਿਆਂ ਨੂੰ ਕਿਉਂ ਪਿੱਛੇ ਰੱਖਿਆ ਗਿਆ।

First Published: Friday, 12 January 2018 6:42 PM

Related Stories

'ਮਾਰਸ਼ਲ' ਨੂੰ ਬਚਾਉਣ ਲਈ ਕੈਪਟਨ ਪੱਬਾਂ ਭਾਰ
'ਮਾਰਸ਼ਲ' ਨੂੰ ਬਚਾਉਣ ਲਈ ਕੈਪਟਨ ਪੱਬਾਂ ਭਾਰ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਪ੍ਰਿੰਸੀਪਲ ਸਕੱਤਰ ਦੇ ਅਹੁਦੇ

ਰਾਣੇ ਦੇ ਮੁੰਡੇ ਨੂੰ E.D. ਨੇ 7 ਘੰਟੇ ਰਿੜਕਿਆ
ਰਾਣੇ ਦੇ ਮੁੰਡੇ ਨੂੰ E.D. ਨੇ 7 ਘੰਟੇ ਰਿੜਕਿਆ

ਜਲੰਧਰ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਤੋਂ

ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ 'ਆਪ' ਦਾ ਕੈਪਟਨ ਖਿਲਾਫ ਮੋਰਚਾ
ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ 'ਆਪ' ਦਾ ਕੈਪਟਨ ਖਿਲਾਫ ਮੋਰਚਾ

ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਮਗਰੋਂ ਵਿਰੋਧੀ ਧਿਰ

ਕੱਲ੍ਹ ਹੋ ਸਕਦੈ ਰਾਣਾ ਗੁਰਜੀਤ ਦੇ ਅਸਤੀਫੇ ਬਾਰੇ ਫੈਸਲਾ
ਕੱਲ੍ਹ ਹੋ ਸਕਦੈ ਰਾਣਾ ਗੁਰਜੀਤ ਦੇ ਅਸਤੀਫੇ ਬਾਰੇ ਫੈਸਲਾ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦਿੱਲੀ ‘ਚ ਹਨ ਤੇ ਕੱਲ੍ਹ ਉਨ੍ਹਾਂ ਦੀ ਕਾਂਗਰਸ

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

IELTS ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ 'ਚ ਬੰਦ ਕੀਤੀ ਲਾਸ਼
IELTS ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ 'ਚ ਬੰਦ ਕੀਤੀ ਲਾਸ਼

ਲੁਧਿਆਣਾ: ਬੀਤੀ 30 ਦਸੰਬਰ ਨੂੰ ਜਗਰਾਉਂ ਦੇ ਪਿੰਡ ਦੇਹੜਕਾ ਦੇ 22 ਸਾਲਾ ਨੌਜਵਾਨ ਦੇ

ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੁੱਧ ਡਟੀ 'ਆਪ'
ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੁੱਧ ਡਟੀ 'ਆਪ'

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ

ਦੁਬਈ ਤੋਂ ਪਰਤ ਕੇ ਡਾਂਸਰ ਨੇ ਕੀਤਾ ਪਤੀ ਦਾ ਕਤਲ
ਦੁਬਈ ਤੋਂ ਪਰਤ ਕੇ ਡਾਂਸਰ ਨੇ ਕੀਤਾ ਪਤੀ ਦਾ ਕਤਲ

ਸੰਗਰੂਰ: ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੁਬਈ ਤੋਂ ਪਰਤੀ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਕੈਪਟਨ ਦੇ 'ਦੁਲਾਰੇ' ਸੁਰੇਸ਼ ਕੁਮਾਰ ਦੀ ਹੋਈ ਛੁੱਟੀ
ਕੈਪਟਨ ਦੇ 'ਦੁਲਾਰੇ' ਸੁਰੇਸ਼ ਕੁਮਾਰ ਦੀ ਹੋਈ ਛੁੱਟੀ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ