ਬਡੂੰਗਰ ਦੇ ਖ਼ਾਲਿਸਤਾਨ ਪੱਖੀ ਬਿਆਨ ਤੋਂ ਸਿਆਸਤੀ ਸਫਾਂ ਹੋਈਆਂ ਗਰਮ

By: ABP Sanjha | | Last Updated: Sunday, 12 November 2017 10:38 AM
ਬਡੂੰਗਰ ਦੇ ਖ਼ਾਲਿਸਤਾਨ ਪੱਖੀ ਬਿਆਨ ਤੋਂ ਸਿਆਸਤੀ ਸਫਾਂ ਹੋਈਆਂ ਗਰਮ

ਫ਼ਾਈਲ ਫ਼ੋਟੋ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਖ਼ਾਲਿਸਤਾਨ ਦੀ ਮੰਗ ਗ਼ੈਰ ਕਨੂੰਨੀ ਨਹੀਂ ਹੈ, ਕਹਿਣਾ ਪੰਜਾਬ ਦੀ ਸਿਆਸਤ ਨੂੰ ਹਜ਼ਮ ਨਹੀਂ ਹੋ ਰਿਹਾ। ਕਮੇਟੀ ਪ੍ਰਧਾਨ ਖ਼ਾਲਿਸਤਾਨ ਸਬੰਧੀ ਬਿਆਨ ਨਾਲ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।

 

ਪ੍ਰੋ. ਬਡੂੰਗਰ ਦੇ ਬਿਆਨ ਤੋਂ ਬਾਅਦ ਕਈ ਨੇਤਾਵਾਂ ਨੇ ਉਨ੍ਹਾਂ ‘ਤੇ ਇਲਜ਼ਾਮ ਲਾਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਪ੍ਰੋ. ਬਡੂੰਗਰ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਹੈ, ਇਸ ਲਈ ਕਮੇਟੀ ਪ੍ਰਧਾਨ ਨੂੰ ਕੋਈ ਵੀ ਬਿਆਨ ਸੋਚ-ਸਮਝ ਦੇਣਾ ਚਾਹੀਦਾ ਹੈ।

 

ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਪਾਸੇ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਨੂੰ ਖ਼ਾਲਿਸਤਾਨੀ ਦੱਸ ਕੇ ਉਸ ਦੀ ਨਿੰਦਾ ਕਰ ਰਹੇ ਹਨ ਤੇ ਦੂਜੇ ਪਾਸੇ ਪ੍ਰੋ. ਬਡੂੰਗਰ ਤੋਂ ਅਜਿਹੀ ਬਿਆਨਬਾਜ਼ੀ ਕਰਵਾ ਰਹੇ ਹਨ।

 

ਸੀਪੀਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਦਾ ਕਹਿਣਾ ਹੈ ਕਿ ਪ੍ਰੋ. ਬਡੂੰਗਰ ਵਰਗਾ ਸਮਝਦਾਰ ਸ਼ਖ਼ਸ ਅਜਿਹਾ ਬਿਆਨ ਨਹੀਂ ਦੇ ਸਕਦਾ। ਇਹ ਬਿਆਨ ਬਾਦਲਾਂ ਦੇ ਦਬਾਅ ਹੇਠ ਆਇਆ ਹੈ। ਡਾ. ਦਿਆਲ ਨੇ ਮੰਗ ਕੀਤੀ ਕਿ ਬਾਦਲ ਇਸ ਬਾਰੇ ਸਪੱਸ਼ਟੀਕਰਨ ਦੇਣ। ਇਸ ਦੌਰਾਨ ਭਾਜਪਾ ਨੇ ਵੀ ਪ੍ਰੋ. ਬਡੂੰਗਰ ਦੇ ਬਿਆਨ ਦੀ ਨਿੰਦਾ ਕੀਤੀ ਹੈ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਗ਼ੈਰ-ਸੰਵਿਧਾਨਕ ਹੈ ਤੇ ਹਮੇਸ਼ਾ ਰਹੇਗੀ।

 

ਉੱਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰੋ. ਬਡੂੰਗਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਿਰਫ਼ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਕਦੇ ਖ਼ਾਲਿਸਤਾਨ ਦੀ ਹਮਾਇਤ ਨਹੀਂ ਕੀਤੀ ਹੈ।

 

ਜ਼ਿਕਰਯੋਗ ਹੈ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀਂ ਕਿਹਾ ਸੀ, “ਖ਼ਾਲਿਸਤਾਨ ਦੀ ਮੰਗ ਗ਼ੈਰ-ਕਾਨੂੰਨੀ ਨਹੀਂ ਹੈ। ਕੋਰੀਆ, ਇੰਗਲੈਂਡ ਤੇ ਫਰਾਂਸ, ਸਪੇਨ ‘ਚ ਵੀ ਲੋਕ ਅਜ਼ਾਦੀ ਦੀ ਮੰਗ ਕਰ ਰਹੇ ਹਨ। ਖ਼ਾਲਿਸਤਾਨ ਵਿਚਾਰਧਾਰਾ ਨਾਲ ਸਹਿਮਤ ਹੋਣਾ ਕੋਈ ਜ਼ੁਰਮ ਨਹੀਂ ਹੈ। ਜਮਹੂਰੀਅਤ ‘ਚ ਆਪਣੀ ਗੱਲ ਕਹਿਣ ਦਾ ਹੱਕ ਸਭ ਨੂੰ ਹੈ।”

First Published: Sunday, 12 November 2017 10:38 AM

Related Stories

ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ ਦੇ ਨਾਂਅ
ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ...

ਬਠਿੰਡਾ: ਇੱਥੋਂ ਦੇ ਪਿੰਡ ਮੰਡੀਕਲਾਂ ਦੇ ਇੱਕ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ

ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ
ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ

ਜੈਤੋ: ਫ਼ਰੀਦਕੋਟ ਦੇ ਕਸਬਾ ਜੈਤੋ ਦੇ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਟਰੈਕਟਰ-ਟਰਾਲੀ

ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ
ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ

ਬਟਾਲਾ: ਪੁਲਿਸ ਨੇ ਇੱਕ ਸਾਬਕਾ ਫੌਜੀ ਕੋਲੋਂ ਮੈਗਜ਼ੀਨ ਸਮੇਤ ਇੱਕ ਏ.ਕੇ.-47 ਰਾਈਫਲ, 23

ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ ਅਲਵਿਦਾ
ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ...

ਲੁਧਿਆਣਾ: ਬੀਤੇ ਕੱਲ੍ਹ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ 16 ਲੋਕਾਂ ਦੀ ਮੌਤ ਹੋ

ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ
ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ

ਚੰਡੀਗੜ੍ਹ: “ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਅਗਲੀ ਚੋਣ ਲੜਣ ਦੀ ਇੱਛਕ ਹਾਂ। ਜੇ

ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !
ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !

ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ

ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ
ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ

ਅੰਮ੍ਰਿਤਸਰ: ਸ਼ਹਿਰ ਦੇ ਹਿੰਦੂ ਨੇਤਾ ਵਿਪਿਨ ਸ਼ਰਮਾ ਦਾ ਗੋਲ਼ੀਆਂ ਮਾਰ ਕੇ ਕਤਲ ਦਾ

ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !
ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !

ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ

ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ
ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ

ਚੰਡੀਗੜ੍ਹ: ਕਿਸੇ ਵੇਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ

ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ
ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ

ਲੁਧਿਆਣਾ: ਬੀਤੇ ਕੱਲ੍ਹ ਦੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੜ