ਪੰਜਾਬ 'ਚ ਰੁੱਖਾਂ ਦੀ ਕਟਾਈ ਉੱਤੇ ਰੋਕ

By: abp sanjha | | Last Updated: Saturday, 15 July 2017 8:44 AM
ਪੰਜਾਬ 'ਚ ਰੁੱਖਾਂ ਦੀ ਕਟਾਈ ਉੱਤੇ ਰੋਕ

ਸੰਗਰੂਰ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਨੇ ਪੰਜਾਬ ਵਿੱਚ ਰੁੱਖ ਕੱਟਣ ਉੱਤੇ ਰੋਕ ਲਾ ਦਿੱਤੀ ਹੈ। ਟਿ੍ਰਬਿਊਨਲ ਨੇ ਅਗਲੀ ਸੁਣਵਾਈ ਹੋਣ ਤੱਕ ਪੰਜਾਬ ਸਰਕਾਰ ਨੂੰ ਕਿਸੇ ਵੀ ਕਾਰਨ ਰੁੱਖ ਨਾ ਕੱਟਣ ਦੇ ਆਦੇਸ਼ ਦੇ ਨਾਲ ਪੰਜਾਬ ਸਰਕਾਰ ਤੋਂ ਹੁਣ ਤੱਕ ਕੱਟੇ ਰੁੱਖਾਂ ਅਤੇ ਨਵੇਂ ਪੌਦੇ ਲਾਉਣ ਲਈ ਕੀਤੀ ਕਾਰਵਾਈ ਬਾਰੇ ਰਿਕਾਰਡ 9 ਅਗਸਤ ਤੱਕ ਪੇਸ਼ ਕਰਨ ਲਈ ਵੀ ਕਿਹਾ ਹੈ।

 

 

ਐਨ ਜੀ ਟੀ ਕੋਲ ਸ਼ਿਕਾਇਤ ਕਰਨ ਵਾਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਸੰਗਰੂਰ ਦੇ ਪ੍ਰਧਾਨ ਡਾ. ਅਮਨਦੀਪ ਅਗਰਵਾਲ ਦੇ ਮੁਤਾਬਕ ਸ਼ਿਕਾਇਤ ‘ਤੇ ਕਾਰਵਾਈ ਦੌਰਾਨ ਐਨ ਜੀ ਟੀ ਨੇ 19 ਮਈ 2016 ਨੂੰ ਪੰਜਾਬ ਵਿੱਚ ਰੁੱਖਾਂ ਦੀ ਕਟਾਈ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਸੀ ਪਰ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਸਟੇਅ ਆਰਡਰ ਮਿਲ ਗਿਆ ਸੀ। ਇਸ ਪਿੱਛੋਂ ਪੰਜਾਬ ਵਿੱਚ ਰੁੱਖਾਂ ਦੀ ਕਟਾਈ ਮੁੜ ਸ਼ੁਰੂ ਹੋ ਗਈ ਪਰ ਮਾਮਲੇ ਦੀ ਸੁਣਵਾਈ ਲਗਾਤਾਰ ਟ੍ਰਿਬਿਊਨਲ ਕੋਲ ਚੱਲ ਰਹੀ ਸੀ।

 

 

ਟਿ੍ਰਬਿਊਨਲ ਨੇ 10 ਜੁਲਾਈ ਨੂੰ ਜਾਰੀ ਕੀਤੇ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ 22 ਅਪ੍ਰੈਲ 2017 ਨੂੰ ਦਰੱਖਤਾਂ ਦੀ ਕਟਾਈ ਤੋਂ ਸਟੇਅ ਆਰਡਰ ਖਤਮ ਕਰ ਦਿੱਤਾ ਹੈ, ਜਿਸ ਕਾਰਨ 19 ਮਈ ਨੂੰ ਜਾਰੀ ਕੀਤੇ ਨਿਰਦੇਸ਼ ਮੁੜ ਤੋਂ ਲਾਗੂ ਹੋ ਗਏ ਹਨ।

First Published: Saturday, 15 July 2017 8:44 AM

Related Stories

ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ
ਪੁਲਿਸ ਦੇ ਪਹਿਰੇ ਹੇਠ ਕਿਸਾਨਾਂ ਦੀ ਗਰਜ਼, ਸਖਤੀ ਦੇ ਬਾਵਜੂਦ ਵਿਸ਼ਾਲ ਇਕੱਠ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ

ਕਰਜ਼ਈ ਕਿਸਾਨਾਂ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ
ਕਰਜ਼ਈ ਕਿਸਾਨਾਂ ਨੇ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ

ਮਾਨਸਾ: ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਦੇ ਇਕ ਕਿਸਾਨ ਮਿਸ਼ਰਾ ਸਿੰਘ ਨੇ

ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਲਟਕਿਆ
ਕਰਜ਼ਾ ਮੁਆਫ਼ੀ ਦਾ ਨੋਟੀਫਿਕੇਸ਼ਨ ਲਟਕਿਆ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ‘ਤੇ ਲੀਕ ਮਾਰਨ ਲਈ

ਕਰਜ਼ਾ ਮੁਆਫ਼ੀ ਕੈਪਟਨ ਸਰਕਾਰ ਲਈ ਬਣੀ ਗਲੇ ਦੀ ਹੱਡੀ
ਕਰਜ਼ਾ ਮੁਆਫ਼ੀ ਕੈਪਟਨ ਸਰਕਾਰ ਲਈ ਬਣੀ ਗਲੇ ਦੀ ਹੱਡੀ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਸਰਕਾਰੀ ਸਖ਼ਤੀ: 40 ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ
ਸਰਕਾਰੀ ਸਖ਼ਤੀ: 40 ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੀ ਲੌਂਗੋਵਾਲ ਪੁਲਿਸ ਨੇ ਮੰਗਲਵਾਰ ਰਾਤ ਨੂੰ ਇੱਕ

ਜਾਗੋ ਕੈਪਟਨ ਜਾਗੋ: ਇੱਕ ਹੋਰ ਕਿਸਾਨ ਵੱਲੋਂ ਕੁਦਕੁਸ਼ੀ
ਜਾਗੋ ਕੈਪਟਨ ਜਾਗੋ: ਇੱਕ ਹੋਰ ਕਿਸਾਨ ਵੱਲੋਂ ਕੁਦਕੁਸ਼ੀ

ਮਾਨਸਾ: ਆਰਥਿਕ ਤੰਗੀ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁੱਕਣ

ਕੈਪਟਨ ਨੂੰ ਟੱਕਰਣ ਲਈ ਕਿਸਾਨਾਂ ਉਲੀਕੀ ਗੁਪਤ ਰਣਨੀਤੀ
ਕੈਪਟਨ ਨੂੰ ਟੱਕਰਣ ਲਈ ਕਿਸਾਨਾਂ ਉਲੀਕੀ ਗੁਪਤ ਰਣਨੀਤੀ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਆਗੂ ਮੋਤੀ ਮਹਿਲ (ਪਟਿਆਲਾ)