ਅਗਲੀ ਰਣਨੀਤੀ ਘੜਣ ਲਈ ਚੰਡੀਗੜ੍ਹ 'ਚ ਜੁੜੇ ਅਕਾਲੀ

By: ਏਬੀਪੀ ਸਾਂਝਾ | | Last Updated: Wednesday, 14 February 2018 2:40 PM
ਅਗਲੀ ਰਣਨੀਤੀ ਘੜਣ ਲਈ ਚੰਡੀਗੜ੍ਹ 'ਚ ਜੁੜੇ ਅਕਾਲੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਅੱਜ ਚੰਡੀਗੜ੍ਹ ‘ਚ ਹੈ। ਪਿਛਲੇ ਸਮੇਂ ਤੋਂ ਅਕਾਲੀ ਦਲ ਲਗਾਤਾਰ ਕੋਰ ਕਮੇਟੀ ਦੀਆਂ ਬੈਠਕਾਂ ਕਰ ਰਿਹਾ ਹੈ। ਅੱਜ ਦੀ ਬੈਠਕ ਸ਼੍ਰੋਮਣੀ ਅਕਾਲੀ ਦਲ ਦੇ 28 ਸੈਕਟਰ ਦਫਤਰ ‘ਚ ਸ਼ਾਮ ਨੂੰ ਹੋਵੇਗੀ।

 

ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਇਸ ਬੈਠਕ ‘ਚ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰੇਗਾ। ਖਾਸ ਤੌਰ ‘ਤੇ ਹਰਿਆਣਾ ਦੇ ਸਿੱਖ ਵਸੋਂ ਵਾਲੇ ਹਲਕਿਆਂ ਨੂੰ ਮੁੱਖ ਤੌਰ ‘ਤੇ ਧਿਆਨ ‘ਚ ਰੱਖਿਆ ਜਾਵੇਗਾ। ਚਰਚਾ ਇਹ ਵੀ ਹੈ ਕਿ ਪਿਛਲੇ ਦਿਨਾਂ ‘ਚ ਕੇਂਦਰ ‘ਚ ਬੀਜੇਪੀ ਨਾਲ ਪੈਦਾ ਹੋਏ ਮਤਭੇਦਾਂ ਤੋਂ ਬਾਅਦ ਅਕਾਲੀ ਗਠਜੋੜ ਪ੍ਰਤੀ ਆਪਣਾ ਸਖ਼ਤ ਰੁਖ ਅਖਤਿਆਰ ਕਰਨ ‘ਤੇ ਚਰਚਾ ਕਰੇਗਾ। ਪਿਛਲੇ ਦਿਨੀਂ ਅਕਾਲੀ ਦਲ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਤੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਨੇ ਬੀਜੇਪੀ ‘ਤੇ ਗਲਤ ਰਵੱਈਏ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਸਨ।

 

ਇਸ ਦੇ ਨਾਲ ਹੀ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਵੀ ਬੈਠਕ ‘ਚ ਚਰਚਾ ਹੋਵੇਗੀ। ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਵਿਹਲੀ ਹੋਈ ਸੀ ਤੇ ਹੁਣ ਇਸ ਸੀਟ ‘ਤੇ ਅਕਾਲੀ ਦਲ ਆਪਣੀ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਵੇਗਾ। ਅਕਾਲੀ ਦਲ ਨੂੰ ਲੱਗਦਾ ਹੈ ਕਿ ਪਿਛਲੇ ਸਮੇਂ ‘ਚ ਕਾਂਗਰਸ ਸਰਕਾਰ ਖ਼ਿਲਾਫ ਲੋਕਾਂ ‘ਚ ਰੋਹ ਵਧਿਆ ਹੈ ਤੇ ਉਹ ਇਸ ਚੋਣ ਨੂੰ ਜਿੱਤ ਕੇ ਵੱਡਾ ਸਿਆਸੀ ਮਾਅਰਕਾ ਮਾਰ ਸਕਦਾ ਹੈ।

 

ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ‘ਚ ਲੁਧਿਆਣਾ ਨਗਰ ਨਿਗਮ ਚੋਣਾਂ ਬਾਰੇ ਵੀ ਚਰਚਾ ਹੋਵੇਗੀ। ਲੁਧਿਆਣਾ ‘ਚ ਅਕਾਲੀ ਦਲ ਨੇ ਕਾਫੀ ਜ਼ੋਰ ਲਾਇਆ ਹੋਇਆ ਹੈ ਤੇ ਅਕਾਲੀ ਦਲ ਚਾਹੁੰਦਾ ਹੈ ਕਿ ਉਸ ਨੂੰ ਪਰਫਾਰਮੈਂਸ ਠੀਕ ਰਹੇ ਤਾਂ ਕਿ ਲੋਕ ਸਭਾ ਚੋਣਾਂ ‘ਚ ਤੱਕ ਸੂਬੇ ਦਾ ਸਿਆਸੀ ਮਾਹੌਲ ਬਦਲੇ। ਅਕਾਲੀ ਦਲ ਵੱਲੋਂ ਪੋਲ ਖੋਲ੍ਹ ਰੈਲੀਆਂ ਵੀ ਇਸੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਹਨ।

First Published: Wednesday, 14 February 2018 2:40 PM

Related Stories

ਪਤਨੀ ਖਾਤਰ ਸਿੱਧੂ ਵੱਲੋਂ ਸਲਾਹਕਾਰ ਦੀ ਛੁੱਟੀ..!
ਪਤਨੀ ਖਾਤਰ ਸਿੱਧੂ ਵੱਲੋਂ ਸਲਾਹਕਾਰ ਦੀ ਛੁੱਟੀ..!

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ

ਅਕਾਲੀ ਲੀਡਰ ਬੱਬੇਹਾਲੀ ਦੇ ਬੇਟੇ ਸਣੇ ਨੌਂ ਖਿਲਾਫ ਧੋਖੇਧੜੀ ਦਾ ਕੇਸ
ਅਕਾਲੀ ਲੀਡਰ ਬੱਬੇਹਾਲੀ ਦੇ ਬੇਟੇ ਸਣੇ ਨੌਂ ਖਿਲਾਫ ਧੋਖੇਧੜੀ ਦਾ ਕੇਸ

ਗੁਰਦਾਸਪੁਰ: ਪੁਲਿਸ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ

ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !
ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ‘ਤੇ ਪੰਜਾਬ

ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ
ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ

ਜਲੰਧਰ: ਇੱਥੇ ਕੈਂਬ੍ਰਿਜ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ

Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!
Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਰੀਟ੍ਰੀਟ ਸੈਰਾਮਨੀ ਦਾ ਸਮਾਂ ਤਬਦੀਲ
ਰੀਟ੍ਰੀਟ ਸੈਰਾਮਨੀ ਦਾ ਸਮਾਂ ਤਬਦੀਲ

ਚੰਡੀਗੜ੍ਹ :ਫ਼ਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ

'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਸਕੀਮ ਤਹਿਤ ਜਿੱਤੋ ਇਨਾਮ
'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਸਕੀਮ ਤਹਿਤ ਜਿੱਤੋ ਇਨਾਮ

ਜਲੰਧਰ: ਰੈਗੂਲਰ ਹੋਣ ਦੀ ਆਸ ਲਾ ਕੇ ਬੈਠੇ ਠੇਕਾ ਮੁਲਾਜ਼ਮ ਵੱਖ-ਵੱਖ ਢੰਗ ਅਪਣਾ ਕੇ

ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ
ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ

ਚੰਡੀਗੜ੍ਹ: ਹੁਣ ਸਾਰੀ ਪੰਜਾਬ ਕੈਬਨਿਟ ਆਪਣਾ ਇਨਕਮ ਟੈਕਸ ਖੁਦ ਭਰੇਗੀ। ਇਹ ਫੈਸਲੇ