ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ

By: ABP SANJHA | | Last Updated: Sunday, 9 April 2017 5:53 PM
ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ

ਪੁੱਤਰਾਂ ਦੇ ਦਾਨੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਦੁਨੀਆ ਸੰਤ-ਸਿਪਾਹੀ ਕਹਿ ਕੇ ਨਿਵਾਜਦੀ ਹੈ। ਗੁਰੂ ਸਾਹਿਬ ਵੱਲੋਂ ਦਿੱਤੇ ਪੁੱਤਰਾਂ ਦੇ ਦਾਨ ਦੀ ਗਵਾਹੀ ਪੰਜਾਬ ਦੀਆਂ ਦੋ ਮੁਕੱਦਸ ਥਾਵਾਂ ਚਮਕੌਰ ਤੇ ਸਰਹੰਦ ਦੀ ਧਰਤੀ ਭਰਦੀਆਂ ਰਹਿਣਗੀਆਂ। ਗੁਰੂ ਸਾਹਿਬ ਦੇ ਚਾਰਾਂ ਸਪੁੱਤਰਾਂ ਵਿੱਚੋਂ ਦੂਜੇ ਸਪੁੱਤਰ ਤੇ ਸ਼ਹੀਦ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਅੱਜ ਜਨਮ ਦਿਵਸ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਅਪ੍ਰੈਲ 1690 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ।

 

 

ਗੁਰੂ ਸਾਹਿਬ ਨੇ ਆਪਣੇ ਦੂਸਰੇ ਸਪੁੱਤਰ ਜੁਝਾਰ ਸਿੰਘ ਦੀ ਪਾਲਣ-ਪੋਸ਼ਣਾ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਵਾਂਗ ਪੂਰੀ ਤਨਦੇਹੀ ਅਤੇ ਯੋਗ ਅਗਵਾਈ ਨਾਲ ਕੀਤੀ। ਵੱਡੇ ਵੀਰ ਅਜੀਤ ਸਿੰਘ ਦੀ ਤਰ੍ਹਾਂ ਹੀ ਜੁਝਾਰ ਸਿੰਘ ਨੂੰ ਵੀ ਜਿਸਮਾਨੀ ਕਰਤੱਬਾਂ, ਘੋੜ-ਸਵਾਰੀ, ਤੀਰਅੰਦਾਜ਼ੀ, ਨੇਜੇ-ਭਾਲੇ ਅਤੇ ਤਲਵਾਰਬਾਜ਼ੀ ਵਿੱਚ ਨਿਪੁੰਨ ਯੋਧੇ ਵਾਂਗ ਸੈਨਿਕ ਬਣਾਇਆ ਗਿਆ। ਗੁਰੂ ਪਿਤਾ ਵੱਲੋਂ ਜੁਝਾਰੂ ਪੁੱਤਰ ਨੂੰ ਫੌਜੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਅਕਸਰ ਹੀ ਭੇਜਿਆ ਜਾਂਦਾ ਸੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੂਝਣ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਵੀ ਰਹਿੰਦੇ ਸਨ।

 

 

ਸਾਹਿਬਜ਼ਾਦਾ ਜੁਝਾਰ ਸਿੰਘ ਮਹਿਜ਼ 15 ਸਾਲ ਦੀ ਉਮਰ ਵਿੱਚ ਚਮਕੌਰ ਦੀ ਅਸਾਵੀਂ ਜੰਗ ਵਿੱਚ ਦੁਸ਼ਮਣਾਂ ਨਾਲ ਸਿਰ ਧਰ ਦੀ ਲੜਾਈ ਲੜਦਿਆਂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਏ ਸਨ। ਸਾਕਾ ਚਮਕੌਰ ਸਾਹਿਬ ਇੱਕ ਅਜਿਹਾ ਵਿਲੱਖਣ ਸਾਕਾ ਹੈ ਜਿਸ ਵਿੱਚ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਬੇਵਸਾਹੀ ਦਾ ਸ਼ਿਕਾਰ ਹੋਏ ਕਲਗੀਧਰ ਪਾਤਸ਼ਾਹ ਦੇ ਮੁੱਠੀ ਭਰ ਸਿੰਘਾਂ ਨੇ ਹਜ਼ਾਰਾਂ ਦੀ ਤਾਦਾਦ ਵਿਚਲੀਆਂ ਫੌਜਾਂ ਨੂੰ ਹੈਰਾਨੀਕੁੰਨ ਜੁਝਾਰੂਪਨ ਦਿਖਾਉਂਦਿਆਂ ਸ਼ਾਹਦਤ ਦੇ ਜਾਮ ਪੀਤੇ ਸਨ। ਉਸ ਡੰਗ ਵਿੱਚ ਜਾਮ-ਏ-ਸ਼ਹਾਦਤ ਪੀਣ ਵਾਲੇ 40 ਸਿਦਕੀ ਸਿੰਘਾਂ ਸਮੇਤ ਗੁਰੂ ਸਾਹਿਬ ਦੇ ਵੱਡੇ ਫਰਜ਼ੰਦਾਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਨਾਂਅ ਵੀ ਬੜੇ ਫਖ਼ਰ ਨਾਲ ਲਿਆ ਜਾਂਦਾ ਹੈ।

 

 
ਚਮੌਕਰ ਦੀ ਜੰਗ ਦੀ ਉਸ ਘਟਨਾ ਨੂੰ ਯਾਦ ਕਰਦਿਆਂ ਜਿੱਥੇ ਦੁਨੀਆ ਦੇ ਇੱਕੋ ਇੱਕ ਉਹ ਪਿਤਾ, ਜਿਨਾਂ ਨੇ ਆਪਣੇ ਹੱਥੀਂ ਪੁੱਤਰਾਂ ਨੂੰ ਸ਼ਹਾਦਤ ਲਈ ਤੋਰਨ ਦੇ ਨਾਲ ਅੱਖੀਂ ਉਨਾਂ ਦੀ ਸ਼ਹਾਦਤ ਦਾ ਜਲਾਲ ਤੱਕਿਆ ਉੱਥੇ ਹੀ ਜਿਸ ਤਰਾਂ ਜੁਝਾਰ ਸਿੰਘ ਨੇ ਜੰਗ ਵਿੱਚ ਜਾਣ ਲਈ ਆਗਿਆ ਮੰਗੀ ਉਸ ਦਾ ਜ਼ਿਕਰ ਵੀ ਜ਼ਰੂਰੀ ਹੈ। ਉਸ ਵੇਲੇ ਰਣ ਵਿਚ ਵੈਰੀਆਂ ਦੇ ਆਹੂ ਲਾਹੁੰਦਿਆਂ ਜਦ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤਾਂ ਜੁਝਾਰ ਸਿੰਘ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ ‘ਪਿਤਾ ਜੀ ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਗੁਰਸਿੱਖਾਂ ਦੇ ਮੋਢੇ ਨਾਲ ਮੋਢੇ ਜੋੜ ਕੇ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ।”

 

 

ਪੁੱਤਰ ਦੇ ਜੰਗੀ-ਜੋਸ਼ ਨੂੰ ਦੇਖ ਕੇ ਪਾਤਸ਼ਾਹ ਨੇ ਆਪਣੇ ਸਪੁੱਤਰ ਨੂੰ ਆਸ਼ੀਰਵਾਦ ਦੇ ਕੇ ਜੰਗ ਵਿੱਚ ਤੋਰਿਆ। ਜੰਗ ਵਿੱਚ ਇੱਕ ਪਾਸੇ ਜੁਝਾਰ ਸਿੰਘ ਆਪਣੇ ਸਾਥੀਆਂ ਸਮੇਤ ਜੂਝ ਰਿਹਾ ਸੀ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ‘ਚੋਂ ਤੀਰਾਂ ਦੀ ਬੁਛਾੜ ਕਰਕੇ ਆਪਣੇ ਫਰਜ਼ੰਦ ਦੇ ਜੰਗ ਵਿੱਚ ਅੱਗੇ ਵਧਣ ਲਈ ਥਾਂ ਬਣਾ ਰਹੇ ਸਨ।ਉਮਰ ਪੱਖੋਂ ਨਿੱਕੇ ਪਰ ਯੁੱਧ ਕਲਾ ਪੱਖੋਂ ਤਿੱਖੇ ਇਸ ਸੂਰਮੇ ਦੀ ਸੂਰਮਤਾਈ ਨੂੰ ਦੇਖ ਕੇ ਵੈਰੀ ਵੀ ਦੰਗ ਰਹਿ ਗਏ। ਵੈਰੀਆਂ ਨਾਲ ਜੂਝਦੇ ਜੁਝਾਰ ਸਿੰਘ ਦੀ ਸ਼ਹੀਦੀ ਦੁਨੀਆ ਦੀ ਐਸੀ ਸ਼ਹੀਦੀ ਹੋ ਨਿਬੜੀ ਜਦੋਂ ਸ਼ਹੀਦ ਦੇ ਪਿਤਾ ਨੇ ਸ਼ਹਾਦਤ ਆਪਣੇ ਅੱਖੀਂ ਦੇਖ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਾਏ। ਸ਼ਹੀਦੀ ਦਾ ਉਹ ਮੰਜ਼ਰ 22 ਦਸੰਬਰ 1704 ਨੂੰ ਵਾਪਰਿਆ ਸੀ।
ਬਾਬਾ ਜੁਝਾਰ ਸਿੰਘ ਜੀ ਦੇ ਜਨਮ ਅਸਥਾਨ ਵਿਖੇ ਅੱਜ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ ਹੈ।

First Published: Sunday, 9 April 2017 5:53 PM

Related Stories

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ