Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

By: ਏਬੀਪੀ ਸਾਂਝਾ | | Last Updated: Thursday, 11 January 2018 1:36 PM
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ

ਯਾਦਵਿੰਦਰ ਸਿੰਘ

ਚੰਡੀਗੜ੍ਹ: ਪੰਜਾਬ ‘ਚ ਅੱਜਕਲ੍ਹ ਕਿਸਾਨ ਕਰਜ਼ਾ ਮੁਕਤੀ, ਨੌਜਵਾਨਾਂ ਨੂੰ ਸਰਕਾਰੀ ਸਮਾਰਟਫੋਨ, ਹਰ ਘਰ ਨੌਕਰੀ, ਮਾਈਨਿੰਗ ਮਾਫੀਆ, ਨਸ਼ਾ ਮਾਫੀਆ, ਕੇਬਲ ਮਾਫੀਆ ਆਦਿ ਦੀ ਗੱਲਬਾਤ ਜ਼ੋਰਾਂ ਸ਼ੋਰਾਂ ‘ਤੇ ਹੁੰਦੀ ਹੈ? ਦਰਅਸਲ ਇਹ ਸਭ ਕਾਂਗਰਸ ਦੇ ਮੈਨੀਫੈਸਟੋ ਦੇ ਸਭ ਤੋਂ ਅਹਿਮ ਵਾਅਦੇ ਸੀ। ਵਾਅਦੇ ਹੋਰ ਵੀ ਸੀ ਪਰ ਮੁੱਖ ਬਿੰਦੂ ਹੋਣ ਕਰਕੇ ਲੋਕਾਂ ਦੀ ਜ਼ੁਬਾਨ ‘ਤੇ ਇਹ ਚੜ੍ਹੇ ਰਹਿੰਦੇ ਹਨ।

 

ਚੋਣ ਵਾਅਦੇ ਦੇ ਸਮਾਰਟਫੋਨ ਅਜੇ ਨੌਜਵਾਨਾਂ ਨੂੰ ਨਹੀਂ ਮਿਲੇ। ਕਿਸਾਨੀ ਕਰਜ਼ਾ ਸਿਰਫ਼ ਸਹਿਕਾਰੀ ਬੈਂਕਾਂ ਦਾ ਮੁਆਫ ਹੋਇਆ ਹੈ। ਹਰ ਘਰ ਨੌਕਰੀ ਦੀ ਥਾਂ ਥਰਮਲ ਦੇ ਮੁਲਾਜ਼ਮਾਂ ਦੀ ਨੌਕਰੀ ਚਲੀ ਗਈ। ਮਾਫੀਏ ਆਪਣੀ ਥਾਂ ਬਰਕਰਾਰ ਹਨ। ਮਾਈਨਿੰਗ ਮਾਫੀਆ ਦੇ ਗੱਲ ਤਾਂ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਖੁਦ ਵੀ ਮੰਨੀ ਹੈ।

 

ਅਜਿਹੇ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਲੋਕਤੰਤਰ ‘ਚ ਮੈਨੀਫੈਸਟੋ ਦਾ ਮਤਲਬ ਕੀ ਹੈ? ਕੀ ਹਰ ਪਾਰਟੀ ਮੈਨੀਫੈਸਟੋ ਦੇ ਵਾਅਦੇ ਕਰਕੇ ਇਸੇ ਤਰ੍ਹਾਂ ਕਰਦੀ ਰਹੇਗੀ? ਜਾਂ ਚੋਣ ਕਮਿਸ਼ਨ ਤੇ ਕਿਸੇ ਹੋਰ ਸੰਸਥਾ ਨੂੰ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ (Legal Document) ਬਣਾਉਣਾ ਚਾਹੀਦਾ ਹੈ। ਜੇ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਬਣੇ ਤਾਂ ਪਾਰਟੀਆਂ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਨਹੀਂ ਸਕਦੀਆਂ। ਮੈਨੀਫੈਸਟੋ ਦੇ ਕਾਨੂੰਨੀ ਦਸਤਾਵੇਜ਼ ਬਣਨ ਨਾਲ ਪਾਰਟੀਆਂ ਝੂਠੇ ਵਾਅਦੇ ਵੀ ਕਰਨੋਂ ਹਟ ਜਾਣਗੀਆਂ ਕਿਉਂਕਿ ਜੇ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਬਣੇਗਾ ਤਾਂ ਸੱਤਾ ਵਿੱਚ ਆਈ ਪਾਰਟੀਆਂ ਨੂੰ ਮਜ਼ਬੂਰੀਵੱਸ ਵਾਅਦੇ ਨਿਭਾਉਣੇ ਹੀ ਪੈਣਗੇ।

 

ਪੰਜਾਬ ਦੇ ਸਿਆਸੀ ਮਾਮਲਿਆਂ ਦੇ ਮਾਹਰ ਤੇ ਪੰਜਾਬ ਸਾਂਝੀਵਾਲ ਜਥਾ ਦੇ ਆਗੂ ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਲੈ ਸਕਦਾ ਹੈ। ਚੋਣ ਕਮਿਸ਼ਨ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਲੈਂਦਾ ਹੈ। ਬੱਸ ਕਰਨਾ ਇਹ ਹੈ ਕਿ ਜਦੋਂ ਕੋਈ ਵੀ ਪਾਰਟੀ ਸੱਤਾ ‘ਚ ਆਵੇ ਤਾਂ ਚੋਣ ਕਮਿਸ਼ਨ ਉਸ ਨੁੰ ਉਹ ਸਾਰੇ ਵਾਅਦੇ ਪੂਰਾ ਕਰਨ ਦੀ ਗੱਲ ਕਹੇ। ਜਿਹੜੀ ਪਾਰਟੀ ਅਜਿਹਾ ਨਹੀਂ ਕਰਦੀ ਉਸ ਨੂੰ ਸੱਤਾ ‘ਚੋਂ ਵਾਪਸ ਬਲਾਉਣ ਦਾ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋਵੇ ਤਾਂ ਦੇਸ਼ ‘ਚ ਇੱਕ ਪੱਧਰ ‘ਚ ਸਿਸਟਮ ਬਹੁਤ ਠੀਕ ਹੋ ਜਾਵੇਗਾ।

First Published: Thursday, 11 January 2018 1:36 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ

ਕਿਸਾਨ ਕਰਜ਼ਾ: ਮਾਂ ਦੀ ਗੋਦੀ 'ਚ ਸਲਫ਼ਾਸ਼ ਖਾ ਗਿਆ ਪੁੱਤ
ਕਿਸਾਨ ਕਰਜ਼ਾ: ਮਾਂ ਦੀ ਗੋਦੀ 'ਚ ਸਲਫ਼ਾਸ਼ ਖਾ ਗਿਆ ਪੁੱਤ

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ   ਮਾਨਸਾ: “ਮੇਰਾ ਪੁੱਤ ਸ਼ਾਮ ਨੂੰ