70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

By: Sukhwinder Singh | | Last Updated: Tuesday, 15 August 2017 2:14 PM
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਸੇ ਦਿਨ ਇੱਕ ਮਹਾਨ ਸੂਰਬੀਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਦੀ ਮੌਤ ਹੋਈ ਸੀ। ਚਾਚਾ ਅਜੀਤ ਸਿੰਘ ਦਾ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਘਰ ਪਰਿਵਾਰ ਛੱਡਿਆ, ਸਾਰੀ ਉਮਰ ਤਸੀਹੇ ਤੇ ਜੇਲ੍ਹਾਂ ਹੀ ਕੱਟੀਆਂ। ਖ਼ੂਨੀ ਆਜ਼ਾਦੀ ਦੇ ਚੜ੍ਹਦੇ ਸੂਰਜ ਨੂੰ ਦੇਖਣ ਤੋਂ ਪਹਿਲਾਂ 15 ਅਗਸਤ 1947 ਦਾ ਪਹਿਲਾ ਤਿਰੰਗਾ ਅਜੀਤ ਸਿੰਘ ਦੀ ਅੰਤਿਮ ਯਾਤਰਾ ਸਮੇਂ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਚਾੜ੍ਹਿਆ ਗਿਆ। ਮੌਤ ਦੇ ਅੰਤਿਮ ਦਿਨ ਵਿੱਚ ਉਹ ਬਹੁਤ ਕੁਝ ਕਹਿਣਾ ਚਾਹੁੰਦੇ ਸਨ, ਉਨ੍ਹਾਂ ਨੇ ਆਪਣੀ ਪਤਨੀ ਨਾਲ ਵੀ ਗਿਲੇ ਸ਼ਿਕਵੇ ਜ਼ਾਹਿਰ ਕੀਤੇ। ਇਸ ਬਾਰੇ ਆਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) (ਭਾਗ ਚੌਥਾ ਤੇ ਆਖਰੀ) ਲੇਖਕਾ ਅੰਜੂਜੀਤ ਸ਼ਰਮਾ ਜਰਮਨੀ ਦਾ ਇਹ ਲੇਖ ਉਨ੍ਹਾਂ ਦੇ ਅੰਤਿਮ ਦਿਨਾਂ ਬਾਰੇ ਬਾਖੂਬ ਦੱਸਦਾ ਹੈ….

 

ਸਰਦਾਰ ਅਜੀਤ ਸਿੰਘ ਜੀ ਦਾ ਆਪਣੀ ਜੀਵਨ ਕਥਾ ਵਿੱਚ ਕਹਿਣਾ ਹੈ ਕਿ ਮੈਨੂੰ ਇਟਲੀ ਦੇ ਸ਼ਹਿਰ ਮਿਲਾਨ ਵਿੱਚੋਂ ਦੋ ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੇਰਾ ਸਾਥੀ ”ਮੁਹੰਮਦ ਇਕਬਾਲ ਸ਼ੈਦਾਈ, ਜਿਹੜਾ ਰੇਡਿਓ ਦੇ ਪ੍ਰੋਗਰਾਮ ਕਰਨ ਵਿੱਚ ਭਾਰਤੀ ਫੌਜੀਆਂ ਤਕ ਅਜ਼ਾਦੀ ਦਾ ਸੁਨੇਹਾ ਪੁਹੰਚਾਉਣ ਵਿੱਚ ਮੇਰੀ ਮਦਦ ਕਰਦਾ ਸੀ, ਉਹ ਕਿਸੇ ਤਰ੍ਹਾਂ ਬਚ ਨਿਕਲਣ ਵਿੱਚ ਸਫਲ ਹੋ ਗਿਆ। ਮੇਰੇ ਸਿਰ ਇਹ ਇਲਜ਼ਾਮ ਸੀ ਕਿ ਮੈਂ ਰੇਡਿਓ ਰਾਹੀ ਅੰਗਰੇਜ਼ਾਂ ਵਿਰੁੱਧ ਭਾਸ਼ਨ ਦਿੰਦਾ ਹਾਂ। ਇਸ ਕਰਕੇ ਮੈਨੂੰ ਸਜ਼ਾ ਪੱਖੋਂ ਗੋਲੀ ਮਾਰੀ ਜਾਵੇਗੀ। ਫੜਨ ਮਗਰੋਂ ਮੈਨੂੰ ਤਸੀਹਾ ਕੇਂਦਰ ਵਿੱਚ ਲਿਜਾਇਆ ਗਿਆ ਤੇ ਅਗਲੇ ਦਿਨ ਮੈਨੂੰ ਅੰਗਰੇਜ਼ੀ ਕੈਂਪ ਵਿੱਚ ਲਿਆਂਦਾ ਗਿਆ। ਉੱਥੇ ਮੈਨੂੰ ਸੈੱਲ ਵਿੱਚ ਬੰਦ ਕਰ ਦਿੱਤਾ ਗਿਆ ਤੇ ਜ਼ਮੀਨ ਉੱਤੇ ਸੁਲਾਇਆ ਗਿਆ ਸੀ।

 
ਫਿਰ ਮੈਨੂੰ ਰੋਮ ਸ਼ਹਿਰ ਦੀ ਪੁਰਾਣੀ ਜੇਲ੍ਹ ਜਿਸ ਦਾ ਨਾਂ ”ਸੈਮ ਮਾਈਕਲ” ਸੀ, ਉਸ ਘੁੱਪ ਹਨੇਰ ਭਰੀ ਛੋਟੀ ਜਿਹੀ ਕੋਠੜੀ ਵਿੱਚ ਬੰਦ ਕੀਤਾ ਗਿਆ। ਉਸ ਕੋਠੜੀ ਵਿੱਚ ਇੰਨਾ ਹਨ੍ਹੇਰਾ ਸੀ ਕਿ ਲੈਂਪ ਜਗਾਉਣ ਦੀ ਵੀ ਇਜਾਜ਼ਤ ਨਹੀਂ ਸੀ। ਉੱਥੇ ਬਹੁਤ ਬਦਬੂ ਸੀ ਜਿਸ ਕਾਰਨ ਮੈਨੂੰ ਸਾਹ ਲੈਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਉਸ ਕੋਠੜੀ ਵਿੱਚੋਂ ਮੈਨੂੰ ਦਿਨ ਵਿੱਚ ਸਿਰਫ ਚਾਰ ਮਿੰਟ ਲਈ ਤਾਜ਼ੀ ਹਵਾ ਲਈ ਬਾਹਰ ਕੱਢਦੇ ਸਨ। ਮੇਰੀ ਸਿਹਤ ਭਗਤ ਸਿੰਘ ਦੀ ਫਾਂਸੀ ਮਗਰੋਂ ਬਹੁਤ ਖਰਾਬ ਹੋ ਗਈ ਸੀ। ਫਿਰ ਐਸੀਆਂ ਜੇਲ੍ਹਾਂ ਦੇ ਤਸੀਹਿਆਂ ਨੇ ਮੈਨੂੰ ਹੋਰ ਬਿਮਾਰ ਕਰ ਦਿੱਤਾ। ਫਿਰ ਤਿੰਨ ਅਗਸਤ ਨੂੰ ਇੰਡੀਅਨ ਸਿਕਿਉੂਰਟੀ ਡਿਪਾਰਟਮੈਂਟ ਤੋਂ ਕੈਪਟਨ ਮਿਚੈਲ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਨਾਲ ਹਵਾਈ ਸਫਰ ਰਾਹੀ ਨਾਲ ਚੱਲਣ ਨੂੰ ਕਿਹਾ। ਜਦੋਂ ਮੈਂ ਪੁੱਛਿਆ ਕਿ ਤੁਸੀ ਮੈਨੂੰ ਕਿੱਥੇ ਲਿਜਾ ਰਹੇ ਹੋ ਤਾਂ ਉਸ ਨੇ ਕਿਹਾ ਹੋ ਸਕਦਾ ਹੈ ਇੰਡੀਆ, ਪਰ ਜਦੋਂ ਅਸੀਂ ਆਪਣੀ ਮੰਜ਼ਲ ‘ਤੇ ਪੁੱਜੇ ਤਾਂ ਪਤਾ ਲੱਗਾ ਕਿ ਇਹ ਤਾਂ ਜਰਮਨ ਦਾ ਪ੍ਰਸਿੱਧ ਸ਼ਹਿਰ ਫਰੈਂਕਫਰਟ ਹੈ। ਇੱਥੇ ਦੀ ਮੈਨੂੰ ਤਸੀਹਾ ਜੇਲ੍ਹ ਵਿੱਚ ਰੱਖਿਆ ਗਿਆ ਤੇ ਫਿਰ ਮੈਨੂੰ ਜਰਮਨ ਦੀ ਮਸ਼ਹੂਰ ਤਸੀਹਾ ਜੇਲ੍ਹ ”ਪਾਦਰਬੋਨ” ਵਿੱਚ ਰੱਖਿਆ ਗਿਆ।
ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਤੱਕ ਤੇ ਤਸੀਹੇ ਝੱਲ-ਝੱਲ ਕੇ ਮੇਰੀ ਸਿਹਤ ਬਹੁਤ ਕਮਜ਼ੋਰ ਤੇ ਵਿਗੜ ਚੁੱਕੀ ਸੀ। ਮੇਰੇ ਬਾਰੇ ਤਰ੍ਹਾਂ- ਤਰ੍ਹਾਂ ਦੀਆਂ ਖਬਰਾਂ ਹਿੰਦੋਸਤਾਨ ਦੀਆਂ ਅਖਬਾਰਾਂ ਵਿੱਚ ਛਪ ਰਹੀਆਂ ਸਨ। ਕੋਈ ਆਖਦਾ ਸੀ ਕਿ ਹੁਣ ਅੰਗਰੇਜ਼ ਮੈਨੂੰ ਗੋਲੀ ਮਾਰ ਦੇਣਗੇ ਤੇ ਕੋਈ ਆਖਦੇ ਸੀ ਕਿ ਹੋ ਸਕਦਾ ਹੈ ਗੋਰੀ ਸਰਕਾਰ ਮੇਰੀ ਵਿਗੜਦੀ ਹਾਲਤ ਵੇਖ ਮੈਨੂੰ ਰਿਹਾਅ ਕਰ ਦੇਵੇਗੀ। ਤਰ੍ਹਾਂ-ਤਰ੍ਹਾਂ ਦੇ ਮੇਰੇ ਬਾਰੇ ਕਿਆਸ ਲਾਏ ਜਾ ਰਹੇ ਸਨ। ਮੇਰੀ ਪਤਨੀ ਹਰਨਾਮ ਕੌਰ ਮੇਰੇ ਵਾਪਸੀ ਦੀ ਉਡੀਕ ਵਿੱਚ ਸੀ। ਅੱਗੇ ਜਾ ਕੇ ਅਜੀਤ ਸਿੰਘ ਜੀ ਦੀ ਪਤਨੀ ਦਾ ਦੱਸਣਾ ਹੈ ਕਿ ਜਦੋਂ ਇੱਕ ਦਿਨ ਸਾਨੂੰ ਸਰਦਾਰ ਜੀ ਦੀ ਰਿਹਾਈ ਦੀ ਖਬਰ ਮਿਲੀ ਕਿ ਸਰਦਾਰ ਅਜੀਤ ਸਿੰਘ ਰਿਹਾਅ ਹੋ ਕੇ ਹਿੰਦੋਸਤਾਨ ਆ ਰਹੇ ਹਨ। ਅਸੀਂ ਸਾਰੇ ਪਰਿਵਾਰ ਵਾਲੇ ਬੜੀ ਉਤਸੁਕਤਾ ਨਾਲ ਸਰਦਾਰ ਜੀ ਦੀ ਉਡੀਕ ਕਰਨ ਲੱਗ ਪਏ ਕਿ ਸਰਦਾਰ ਜੀ ਨੇ ਕਿਸ ਦਿਨ ਕਿਸ ਤਰੀਕ ਨੂੰ ਹਿੰਦੋਸਤਾਨ ਆਉਣਾ ਹੈ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸਿਰਫ ਅਖਬਾਰ ਰਾਹੀਂ ਉਨ੍ਹਾਂ ਦੀ ਵਾਪਸੀ ਦੀ ਖਬਰ ਹਿੰਦੋਸਤਾਨ ਨੂੰ ਦਿੱਤੀ ਗਈ ਸੀ।

 
ਹੁਣ ਸਾਰਾ ਹਿੰਦੋਸਤਾਨ ਸਰਦਾਰ ਜੀ ਨੂੰ ਉਡੀਕ ਰਿਹਾ ਸੀ। ਉਧਰੋਂ ਅੰਗਰੇਜ਼ ਵੀ ਹਿੰਦੋਸਤਾਨ ਨੂੰ ਛੱਡ ਕੇ ਜਾ ਰਹੇ ਸਨ। ਦੇਸ਼ ਦੀ ਆਜ਼ਾਦ ਹੋ ਰਿਹਾ ਸੀ। ਅੱਗੇ ਜਾ ਕੇ ਹਰਨਾਮ ਕੌਰ ਜੀ ਦੱਸਦੇ ਹਨ ਕਿ ਫਿਰ ਇੱਕ ਦਿਨ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਜਿਸ ਦਿਨ ਸਰਦਾਰ ਜੀ ਜੇਲ੍ਹਾਂ ਤੇ ਤਸੀਹਿਆਂ ਦਾ ਸਫਰ ਕੱਟ ਕੇ ਕਰਾਚੀ ਪਹੁੰਚ ਗਏ। ਜਦੋਂ ਸਰਦਾਰ ਜੀ ਦੇ ਪਹੁੰਚਣ ਦੀ ਸਾਨੂੰ ਖਬਰ ਮਿਲੀ ਤਾਂ ਮੇਰਾ ਦਿਲ ਧਕ ਧਕ ਕਰ ਰਿਹਾ ਸੀ। ਸਰਦਾਰ ਜੀ ਦੇ ਕਰਾਚੀ ਪਹੁੰਚਣ ਉੱਤੇ ਕੀਤੇ ਗਏ ਸਵਾਗਤ ਦੀ ਤਸਵੀਰ ਅਖਬਾਰ ਵਿੱਚ ਛਪੀ ਸੀ। ਉਸ ਤਸਵੀਰ ਵਿਚਲੇ ਸਰਦਾਰ ਜੀ ਹੁਣ ਬਹੁਤ ਕਮਜ਼ੋਰ ਹੋ ਚੁੱਕੇ ਸਨ। ਉਨ੍ਹਾਂ ਦੇ ਹੱਥ ਵਿਚਲੀ ਖੂੰਡੀ ਸਰੀਰ ਨੂੰ ਸਹਾਰਾ ਦੇਣ ਦਾ ਚਿੰਨ ਦਿਖਾਈ ਦੇ ਰਹੀ ਸੀ। ਸਾਡੇ ਸਾਰਿਆਂ ਦੇ ਦਿਲ ਵਿੱਚ ਇੱਕੋ ਸਵਾਲ ਸੀ, ਸਰਦਾਰ ਜੀ ਸਾਨੂੰ ਕਿੱਥੇ ਤੇ ਕਦੋਂ ਮਿਲਣਗੇ। ਹੁਣ ਸਾਡਾ ਘਰ ਖੁਸ਼ੀਆਂ ਵਧਾਈਆਂ ਦੀਆਂ ਰੌਣਕਾ ਨਾਲ ਫਿਰ ਭਰ ਗਿਆ ਸੀ। ਸਰਦਾਰ ਜੀ ਉਸ ਢੁੱਕਵੇਂ ਸਮੇਂ ਉੱਤੇ ਹਿੰਦੋਸਤਾਨ ਵਾਪਸ ਆ ਰਹੇ ਸਨ ਜਦੋਂ ਦੇਸ਼ ਆਜ਼ਾਦ ਹੋ ਰਿਹਾ ਸੀ।

 

 

ਸਾਡੇ ਪਿੰਡ ਵਾਲਿਆਂ ਵੱਲੋਂ ਸਰਦਾਰ ਜੀ ਦੀ ਤੰਦਰੁਸਤੀ ਵਾਸਤੇ ਅਖੰਡ ਪਾਠ ਰੱਖੇ ਗਏ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ। ਫਿਰ ਇੱਕ ਦਿਨ ਲਾਇਲਪੁਰ ਤੋਂ ਡੀ.ਸੀ ਇੱਕ ਸਰਕਾਰੀ ਬੰਦਾ ਸਾਡੇ ਘਰ ਸੁਨੇਹਾ ਲੈ ਕੇ ਆਇਆ। ਉਸ ਨੇ ਦੱਸਿਆ ਕਿ ਸਰਦਾਰ ਜੀ ਦਿੱਲੀ ਜਾ ਰਹੇ ਹਨ ਜਿੱਥੇ ਉਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣਾ ਨੇ ਕੀਤਾ ਹੈ। ਉਸ ਡੀ.ਸੀ ਨੇ ਦਿੱਲੀ ਪਹੁੰਚਣ ਵਾਸਤੇ ਸਾਡੀਆਂ ਰੇਲ ਟਿਕਟਾਂ ਤੇ ਦਿੱਲੀ ਸਟੇਸ਼ਨ ਤੋਂ ਜਿੱਥੇ ਸਰਦਾਰ ਜੀ ਦਾ ਸਰਕਾਰੀ ਬੰਗਲੇ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ। ਉੱਥੇ ਤਕ ਪਹੁੰਚਣ ਲਈ ਸਾਡੇ ਵਾਸਤੇ ਗੱਡੀ (ਕਾਰ) ਦਾ ਪ੍ਰਬੰਧ ਕੀਤਾ ਗਿਆ ਸੀ। ਜਦ ਅਸੀਂ ਦਿੱਲੀ ਪਹੁੰਚੇ ਤਾਂ ਸਾਡੀ ਕਾਰ ਤੇ ਹੋਰ ਸਰਕਾਰੀ ਕਾਰਾਂ ਦਾ ਕਾਫਲਾ ਸਰਦਾਰ ਜੀ ਦੀ ਕਾਰ ਦੇ ਅੱਗੇ ਪਿੱਛੇ ਸੀ। ਉਨ੍ਹਾਂ ਨੂੰ ਬੰਗਲੇ ਤਕ ਲਿਆਾਂਦਾ ਗਿਆ ਤੇ ਬੰਗਲੇ ਵਿੱਚ ਬਹੁਤ ਸਾਰੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਸਭ ਲੋਕ ਸਰਦਾਰ ਜੀ ਨੂੰ ਮਿਲਣ ਲਈ ਆ ਰਹੇ ਸੀ। ਬੰਗਲੇ ਦੀ ਸੜਕ ਤੇ ਬਗੀਚਾ ਲੋਕਾਂ ਦੀ ਭੀੜ ਨਾਲ ਭਰਿਆ ਸੀ।
ਜਦੋਂ ਕਾਰਾਂ ਬੰਗਲੇ ਦੇ ਮੂਹਰੇ ਆ ਕੇ ਰੁਕੀਆਂ ਤਾਂ ਉਨ੍ਹਾਂ ਵਿੱਚੋਂ ਇੱਕ ਚਿੱਟੀ ਕਾਰ ਵਿੱਚੋਂ ਸਰਦਾਰ ਜੀ ਆਪਣੀ ਖੂੰਡੀ ਸਮੇਤ ਬਾਹਰ ਨਿਕਲੇ ਤਾਂ ਮੇਰਾ ਦਿਲ ਬੇਕਾਬੂ ਹੋ ਗਿਆ। ਮੈਂ ਆਪਣੇ ਆਪ ਉੱਤੇ ਕਾਬੂ ਪਾ ਕੇ ਅੱਗੇ ਵਧ ਕੇ ਸਰਦਾਰ ਜੀ ਦੇ ਗਲ ਵਿੱਚ ਹਾਰ ਪਾਇਆ ਤੇ ਹਿੰਦੋਸਤਾਨ ਦੀ ਧਰਤੀ ਉੱਤੇ ਉਨ੍ਹਾਂ ਨੂੰ,’ਜੀ ਆਇਆਂ ਨੂੰ ਕਿਹਾ’ ਸਾਡੀਆਂ ਅੱਖਾਂ ਮਿਲੀਆਂ ਉਨ੍ਹਾਂ ਮੇਰੀ ਪਿੱਠ ਥਾਪੜੀ ਪਰ ਉਹ ਕੁਝ ਬੋਲ ਨਾ ਸਕੇ। ਮੈਂ ਸੋਚ ਰਹੀ ਸੀ ਅੱਜ ਉਹ ਦੋ ਰੂਹਾਂ ਅਠੱਤੀ 38 ਸਾਲਾਂ ਮਗਰੋਂ ਮੁੜ ਮਿਲ ਰਹੀਆਂ ਹਨ ਜਿਹੜੀਆਂ ਚੜ੍ਹਦੀ ਦੁਪਹਿਰ ਵੇਲੇ ਵੱਖ-ਵੱਖ ਹੋ ਗਈਆਂ ਸਨ ਤੇ ਜ਼ਿੰਦਗੀ ਦੀ ਸ਼ਾਮ ਨੂੰ ਮੁੜ ਮਿਲ ਰਹੀਆਂ ਹਨ। ਇਹ ਕਿਸ ਤਰ੍ਹਾਂ ਦਾ ਮਿਲਣ ਸੀ। ਸਰਦਾਰ ਜੀ ਪੂਰੇ ਅਠੱਤੀ 38 ਸਾਲਾ ਦੀ ਜਲਾਵਤਨੀ ਕੱਟ ਕੇ ਮੁੜ ਹਿੰਦੋਸਤਾਨ ਪਰਤੇ ਸਨ। ਅਸੀਂ ਰਾਤ ਦੀ ਰੋਟੀ ਤੋਂ ਮਗਰੋਂ ਸਾਰੇ ਜਣੇ ਸਰਦਾਰ ਜੀ ਨੂੰ ਚੰਗੀ ਤਰ੍ਹਾਂ ਮਿਲੇ ਤੇ ਦਿਲ ਦੀਆਂ ਗੱਲਾਂ ਕੀਤੀਆਂ। ਹੁਣ ਪਰਿਵਾਰ ਦੇ ਬੱਚੇ ਵੀ ਸਭ ਵੱਡੇ ਹੋ ਚੁੱਕੇ ਸਨ। ਸਾਰੇ ਸਰਦਾਰ ਜੀ ਤੋਂ ਉਨ੍ਹਾਂ ਦੀ ਜੀਵਨ ਗਾਥਾ ਸੁਣਨ ਦੇ ਚਾਹਵਾਨ ਸਨ।
ਅਗਲੀ ਸਵੇਰ ਨੂੰ ਸਰਦਾਰ ਜੀ ਨੇ ਪੰਡਤ ਨਹਿਰੂ ਨੂੰ ਫੋਨ ਕਰਕੇ ਦੇਸ਼ ਦੀ ਤਰੱਕੀ ਤੇ ਉਦਯੋਗਕ ਢਾਂਚੇ ਨੂੰ ਬੇਹਤਰ ਬਣਾਉਣ ਬਾਰੇ ਆਪਣੇ 38 ਸਾਲਾਂ ਦੇ ਬਾਹਰਲੇ ਦੇਸ਼ਾਂ ਨਾਲ ਹੋਏ ਤਜ਼ਰਬੇ ਤੇ ਆਪਣੇ ਵਿਚਾਰ ਦੱਸੇ। ਸਰਦਾਰ ਜੀ ਦਾ ਨਹਿਰੂ ਜੀ ਨੂੰ ਇਹ ਸਭ ਦੱਸਣ ਦਾ ਭਾਵ ਸੀ ਕਿ ਕਿਸ ਤਰ੍ਹਾਂ ਯੂਰਪ ਦੇਸ਼ ਤਰੱਕੀ ਕਰ ਰਹੇ ਹਨ। ਉਨ੍ਹਾਂ ਵਰਗਾ ਸਿਸਟਮ ਭਾਰਤ ਦੇਸ਼ ਵਿੱਚ ਵੀ ਹੋਵੇ ਜਿਸ ਨਾਲ ਆਜ਼ਾਦੀ ਮਗਰੋਂ ਅਸੀਂ ਤਰੱਕੀ ਵੱਲ ਵਧ ਸਕਦੇ ਹਾਂ। ਸਾਨੂੰ ਉਨ੍ਹਾਂ ਦੇਸ਼ਾ ਤੋਂ ਕੁਝ ਸਿੱਖਣਾ ਚਾਹੀਦਾ ਹੈ ਪਰ ਪੰਡਤ ਜੀ ਨੇ ਸਰਦਾਰ ਨੂੰ ਕਿਹਾ ਹੁਣ ਇਸ ਵਕਤ ਮੇਰੇ ਪਾਸ ਸਮਾਂ ਨਹੀਂ ਹੈ ਕਿਉਂਕਿ ਨਵੀਂ ਸਰਕਾਰ ਬਣ ਰਹੀ ਹੈ। ਨਵੀਂ ਸਰਕਾਰ ਬਣਨ ਮਗਰੋਂ ਜਦੋਂ ਮੇਰੇ ਕੋਲ ਸਮਾਂ ਹੋਵੇਗਾ ਆਪਾਂ ਮਿਲ ਬੈਠਾਂਗੇ, ਉਦਯੋਗ ਦੇ ਵਿਕਾਸ ਬਾਰੇ ਸਲਾਹ ਮਸ਼ਵਰਾ ਕਰਨ ਵਾਸਤੇ। ਅੱਗੇ ਜਾ ਕੇ ਸਰਦਾਰ ਜੀ ਆਪਣੀ ਜ਼ੁਬਾਨੀ ਦੱਸਦੇ ਹਨ ਕਿ ਮੈਂ ਹਿੰਦੋਸਤਾਨ ਪਰਤ ਕੇ ਮਹਿਸੂਸ ਕੀਤਾ ਕਿ ਦੇਸ਼ ਨੂੰ ਵੰਡਣ ਦੀਆਂ ਚਾਲਾਂ ਦੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਉਧਰ ਪੰਜਾਬ ਵਿੱਚ ਵੀ ਦੰਗੇ ਭੜਕ ਉੱਠੇ ਸਨ। ਪੰਜਾਬ ਵਿਸਫੋਟਕ ਹਾਲਾਤ ਦੀ ਲਪੇਟ ਵਿੱਚ ਆ ਗਿਆ ਸੀ। ਰੇਲਵੇ ਸਟੇਸ਼ਨ ਕੀੜੀਆਂ ਵਾਂਗ ਭਰੇ ਸੀ। ਕੋਈ ਹਿੰਦੋਸਤਾਨ ਛੱਡੇ ਕੇ ਜਾ ਰਿਹਾ ਸੀ। ਕੋਈ ਹਿੰਦੋਸਤਾਨ ਵਿੱਚ ਆ ਰਿਹਾ ਸੀ।

 
ਮੈਂ ਸੋਚਦਾ ਸੀ ਕਿ ਪੰਡਤ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਦੇਸ਼ ਦੇ ਟੋਟੇ-ਟੋਟੇ ਨਹੀਂ ਹੋਣ ਦੇਣਗੇ, ਸਿਆਣਪ ਤੋਂ ਕੰਮ ਲੈਣਗੇ। ਮੈਨੂੰ ਇਸ ਵਕਤ ਦਿੱਲੀ ਦੇ ਸਰਕਾਰੀ ਬੰਗਲੇ ਦੀ ਐਸ਼ਪ੍ਰਸਤ ਜਿੰਦਗੀ ਵੱਢ-ਵੱਢ ਖਾ ਰਹੀ ਸੀ। ਨਹਿਰੂ ਕੋਲ ਮੇਰੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ। ਉਧਰੋਂ ਮੇਰਾ ਪੰਜਾਬ ਮੈਨੂੰ ਹਾਕਾਂ ਮਾਰ ਰਿਹਾ ਸੀ। ਮੈਂ ਪੰਡਤ ਜੀ ਨੂੰ ਦੱਸੇ ਬਗੈਰ ਆਪਣੇ ਪਰਿਵਾਰ ਸਮੇਤ ਲਾਹੌਰ ਦੀ ਗੱਡੀ ਫੜ ਕੇ ਆ ਗਿਆ। ਮੈਂ ਆਪਣੇ ਜੱਦੀ ਘਰ ਪਹੁੰਚਿਆ ਜਿੱਥੇ ਮੈਨੂੰ ਮੇਰੀ ਭਾਬੀ ਵਿਦਿਆਵਤੀ ਭਗਤ ਸਿੰਘ ਦੀ ਮਾਤਾ ਤੇ ਭਰਾ ਕਿਸ਼ਨ ਸਿੰਘ ਭਗਤ ਸਿੰਘ ਦੇ ਪਿਤਾ ਅਠੱਤੀ 38 ਸਾਲਾਂ ਬਾਅਦ ਮਿਲੇ। ਅੱਜ ਇਸ ਮਿਲਾਪ ਵਿੱਚ ਇੱਕ ਦਰਦ ਸੀ। ਵੀਰਾਂ ਦੀਆਂ ਗੱਲਵੱਕੜੀਆਂ ਵਿੱ ਭਾਵੁਕਤਾ ਸੀ। ਲੋਹੜਿਆਂ ਦਾ ਪਿਆਰ ਸੀ। ਹੁਣ ਮੇਰਾ ਨਿੱਕਾ ਜਿਹਾ ਪਰਿਵਾਰ ਸੀ। ਮੇਰੀ ਸਿਹਤ ਦੇਸ਼ ਦੀ ਫਿਕਰਮੰਦੀ ਨਾਲ ਹੋਰ ਵਿਗੜ ਗਈ ਸੀ। ਦੇਸ਼ ਦੇ ਹਾਲਾਤ ਭਿਆਨਕ ਬਣ ਚੁੱਕੇ ਸਨ। ਭਗਤ ਸਿੰਘ ਦੇ ਨਕਸ਼ੇ ਕਦਮ ਉੱਤੇ ਚੱਲਣ ਵਾਲੇ ਨੌਜਵਾਨ ਭਗਤ ਸਿੰਘ ਜਿੰਦਾਬਾਦ ਸਾਮਰਾਜ ਮੁਰਦਾਬਾਦ ਦੇ ਨਾਅਰੇ ਲਾਉਂਦੇ ਗੁਲਾਮ ਦੇਸ਼ ਦੇ ਨੌਜਵਾਨ ਆਪਣੀ ਕੌਮੀ ਆਜ਼ਾਦੀ ਲਈ ਸਿਰਾਂ ਉੱਤੇ ਕਫਨ ਬੰਨ੍ਹ ਕੇ ਮੈਦਾਨ ਵਿੱਚ ਨਿੱਤਰੇ ਹੋਏ ਸਨ। ਮੈਂ ਸੋਚਦਾ ਸੀ ਆਜ਼ਾਦੀ ਪ੍ਰਾਪਤ ਕਰਨੀ ਜਿੰਨੀ ਕਠਿਨ ਹੈ, ਉਸ ਨੂੰ ਕਾਇਮ ਰੱਖਣਾ ਉਸ ਨਾਲੋਂ ਵੀ ਕਠਿਨ ਹੈ।

 

 

ਨੌਜਵਾਨਾ ਅੰਦਰ ਜੋਸ਼ ਸੀ ਮੈਂ ਇਨ੍ਹਾਂ ਨੌਜਵਾਨਾ ਦੇ ਜੋਸ਼ੀਲੇ ਕਾਫਲਿਆ ਨੂੰ ਆਜ਼ਾਦੀ ਦੇ ਭਾਸ਼ਣ ਦਿੱਤੇ ਤੇ ਬਾਕੀ ਦੀ ਸੁੱਤੀ ਕੌਮ ਨੂੰ ਜਾਗਣ ਦਾ ਸੱਦਾ ਦਿੱਤਾ। ਮੈਂ ਫਿਰਕਾਪ੍ਰਸਤੀ ਤੋਂ ਬਚਣ ਦਾ ਸੱਦਾ ਦਿੱਤਾ। ਦੇਸ਼ ਦੀ ਉਨਤੀ ਦਾ ਸੱਦਾ ਦਿੱਤਾ। ਫਿਰ ਨੌਂ 9 ਅਪ੍ਰੈਲ 1947 ਨੂੰ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਰੱਖੀ ਗਈ। ਇਸ ਵਿੱਚ ਮੈਂ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਬਾਬ ਦਿੱਤੇ ਤੇ ਮੈਂ ਨਾਲ ਹੀ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਤੁਸੀਂ ਮੈਨੂੰ ਬਨਵਾਸੀ ਨੂੰ ਮੁੜ ਘਰ ਆਏ ਨੂੰ ਜੀ ਆਇਆਂ ਆਖਿਆ ਹੈ। ਮੈਥੋਂ ਮੇਰੀ ਜਲਾਵਤਨੀ ਜਿੰਦਗੀ ਦੀ ਕਹਾਣੀ ਸੁਣੀ ਗਈ ਤੇ ਮੈਂ ਇੱਕ ਤੋਂ ਮਗਰੋਂ ਇੱਕ ਇੱਕ ਗੱਲ ਉਨ੍ਹਾਂ ਨੂੰ ਦੱਸਦਾ ਗਿਆ। ਹੁਣ ਮੇਰੀ ਸਿਹਤ ਐਨੀ ਖਰਾਬ ਤੇ ਕਮਜ਼ੋਰ ਸੀ ਕਿ ਮੇਰੀ ਸਿਹਤ ਦਾ ਘੋੜਾ ਪਿਛਲ ਖੁਰੀ ਦੌੜ ਪਿਆ ਸੀ। ਉਧਰ ਅੰਗਰੇਜ਼ਾਂ ਨੇ ਰਾਜ ਸੱਤਾ ਸੌਂਪਣ ਦਾ ਦਿਨ ਮਿਥ ਲਿਆ ਸੀ ਪਰ ਹਿੰਦੋਸਤਾਨ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਹੁਣ ਹਿੰਦੋਸਤਾਨ ਉੱਤੇ ਆਜ਼ਾਦੀ ਦੀ ਹਵਾ ਸੁੰਘਦਾ ਆਜ਼ਾਦੀ ਦਾ ਸਾਹ ਲੈਂਦਾ ਕੌਮੀ ਝੰਡਾ ਲਹਿਰਾਇਆ ਜਾਣਾ ਸੀ।

 
ਕੌਮੀ ਝੰਡਾ ਮਾਤ ਭੂਮੀ ਦੇ ਮਾਣ ਅਤੇ ਸ਼ਾਨ ਦਾ ਗੌਰਵਮਈ ਚਿੰਨ੍ਹ ਹੈ। ਇਸ ਨੂੰ ਉੱਚਾ ਰੱਖਣਾ ਇਸ ਦੀ ਰੱਖਿਆ ਕਰਨਾ ਦੇਸ਼ਵਾਸੀ ਦਾ, ਸਰਬ,ਧਰਮ ਤੇ ਮੂਲ ਫਰਜ਼ ਹੈ। ਅੱਗੇ ਜਾ ਕੇ ਹਰਨਾਮ ਕੌਰ ਜੀ ਦੱਸਦੇ ਹਨ ਕਿ ਸਾਮਰਾਜ ਖਤਮ ਹੋ ਗਿਆ ਸੀ ਤੇ ਹਿੰਦੋਸਤਾਨ ਆਜ਼ਾਦ ਹੋ ਗਿਆ ਸੀ। ਚੌਦਾਂ ਤੇ ਪੰਦਰਾਂ 15 ਅਗਸਤ ਦੀ ਰਾਤ ਸੀ। ਚੌਦਾਂ 14 ਤਰੀਖ ਨੂੰ ਪਾਕਿਸਤਾਨ ਵਿੱਚ ਇਸਲਾਮਕ ਝੰਡਾ ਚੜ੍ਹ ਗਿਆ ਤੇ 15 ਅਗਸਤ ਦੀ ਸਵੇਰ ਨੂੰ ਸਰਦਾਰ ਜੀ ਨੇ ਪੰਜਾਬ ਦੀ ਰਾਜਧਾਨੀ ਵਿੱਚ ਝੰਡਾ ਚੜ੍ਹਾਉਣਾ ਸੀ। ਅਸੀਂ ਸਾਰੇ ਚੌਦਾਂ ਤਰੀਕ ਰਾਤ ਨੂੰ ਖਾਣਾ ਖਾਹ ਕੇ ਸਵੇਰ 15 ਅਗਸਤ ਨੂੰ ਰਾਜਧਾਨੀ ਜਾਣ ਦਾ ਪ੍ਰੋਗਰਾਮ ਬਣਾ ਕੇ ਸੌਂ ਗਏ। ਅਸੀਂ ਸਭ ਬਹੁਤ ਖੁਸ਼ ਸੀ ਪਰ ਉਸੇ ਰਾਤ ਜਾਨੀ 15 ਅਗਸਤ, 1947 ਨੂੰ ਤੜਕੇ ਚਾਰ ਵਜੇ ਸਰਦਾਰ ਜੀ ਕੁਝ ਬੇਅਰਾਮੀ ਜਹੀ ਮਹਿਸੂਸ ਕਰ ਰਹੇ ਸੀ। ਉਨ੍ਹਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਚੈੱਕ ਕੀਤਾ ਤੇ ਕਿਹਾ ਸਭ ਠੀਕ ਹੈ ਘਬਰਾਉਣ ਵਾਲੀ ਗੱਲ ਨਹੀ ਹੈ।

 

 
ਸਰਦਾਰ ਜੀ ਨੇ ਆਪਣੇ ਸੈਕਟਰੀ ਨੂੰ ਸੱਦ ਲਿਆ ਤੇ ਕਿਹਾ ਮੇਰੇ ਬਹੁਤ ਸਾਰੇ ਮਿੱਤਰ ਦੁਨੀਆਂ ਵਿੱਚ ਰਹਿੰਦੇ ਹਨ ਮੈਂ ਉਨ੍ਹਾਂ ਨੂੰ ਆਪਣਾ ਆਖਰੀ ਸੁਨੇਹਾ ਦੇਣਾ ਚਾਹੁੰਦਾ ਹਾਂ ਤੁਸੀਂ ਜਲਦੀ-ਜਲਦੀ ਮੇਰਾ ਆਖਰੀ ਸੁਨੇਹਾ ਲਿਖ ਲਓ ਉਸ ਵੇਲੇ ਜਿੰਨੇ ਵੀ ਮੈਂਬਰ ਉਨ੍ਹਾਂ ਕੋਲ ਹਾਜ਼ਰ ਸਨ ਸਭ ਨੇ ਕਿਹਾ, ਅਖਰੀ ਸੁਨੇਹਾ ਅਸੀਂ ਨਹੀਂ ਲਿਖਣ ਦੇਵਾਂਗੇ ਐਵੇਂ ਵਹਿਮ ਪੈ ਜਾਵੇਗਾ” ਸਭ ਨੇ ਸਰਦਾਰ ਨੂੰ ਕਿਹਾ ਤੁਸੀਂ ਬਿਲਕੁਲ ਠੀਕ ਹੋ ਕੋਈ ਐਸੀ ਗੱਲ ਨਹੀਂ। ਫਿਰ ਸਰਦਾਰ ਜੀ ਨੇ ਕਿਹਾ ਜਿਵੇਂ,”ਤੁਹਾਡੀ ਮਰਜ਼ੀ ਪਰ ਇਸ ਦਾ ਇਲਜ਼ਾਮ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੀ ਆਵੇਗਾ” ਫਿਰ ਸਰਦਾਰ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਹਰਨਾਮ ਕੌਰੇ,” ਮੈਂ ਤੇ ਤੇਰੇ ਨਾਲ ਵਿਆਹ ਕਰਾ ਕੇ ਦੁੱਖਾਂ ਤੋਂ ਇਲਾਵਾ ਤੈਨੂੰ ਹੋਰ ਕੁਝ ਨਹੀਂ ਦਿੱਤਾ, ਸਰਦਾਰ ਜੀ ਦੇ ਬੋਲਾਂ ਵਿੱਚ ਇੱਕ ਦਰਦ ਸੀ।
 

ਜਿਵੇਂ ਇੱਕ ਪਛਤਾਵਾ ਸੀ ਸ਼ਾਇਦ ਉਹ ਕਹਿਣਾ ਚਾਹੁੰਦੇ ਸਨ ਦੇਸ਼ ਨੂੰ ਆਜ਼ਾਦ ਕਰਾਉਣ ਖਾਤਰ ਮੈਂ ਤੇਰੇ ਨਾਲ ਕੀਤੇ ਸਾਰੇ ਬਚਨ ਭੁੱਲ ਗਿਆ ਸੀ। ਉਹ ਹੰਝੂਆਂ ਭਿੱਜੀਆਂ ਅੱਖਾਂ ਨਾਲ ਮੈਨੂੰ ਆਖ ਰਹੇ ਸੀ ਹਰਨਾਮ ਕੌਰੇ ਮੈਨੂੰ ਮੁਆਫ ਕਰੀਂ ਮੈਂ ਤੈਨੂੰ ਦੁੱਖਾਂ ਤੋਂ ਬਿਨਾ ਕੁਝ ਨਹੀਂ ਦੇ ਸਕਿਆ। ਇਹ ਕਹਿੰਦਿਆ-ਕਹਿੰਦਿਆ ਸਰਦਾਰ ਜੀ ਨੇ ਮੇਰੇ ਪੈਰ ਛੂਹ ਲਏ। ਮੇਰੀ ਇਕਦਮ ਚੀਕ ਨਿਕਲ ਗਈ ਤੇ ਕਿਹਾ,” ਸਰਦਾਰ ਜੀ ਤੁਸੀਂ ਇਹ ਕੀ ਕਰ ਰਹੇ ਹੋ” ਮੈਂ ਉਨ੍ਹਾਂ ਨੂੰ ਮੰਜੇ ਉੱਤੇ ਲਿਟਾ ਦਿੱਤਾ। ਉਨ੍ਹਾਂ ਨੇ ਅੱਧੀਆਂ ਖੁੱਲ਼੍ਹੀਆ ਬੰਦ ਅੱਖਾਂ ਨਾਲ ਮੈਨੂੰ ਆਖਰੀ ਵਾਰ ਦੇਖਿਆ ਤੇ ਕੰਬਦੇ ਤੇ ਕਮਜ਼ੋਰ ਹੱਥਾਂ ਨਾਲ ਹੱਥ ਜੋੜ ਕੇ ਮੈਨੂੰ ਆਖਰੀ ਵਾਰੀ,”ਜੈ ਹਿੰਦ” ਬੁਲਾਈ ਤੇ ਫਿਰ ਸਦਾ ਲਈ ਖਾਮੋਸ਼ ਹੋ ਗਏ।

 
ਉਧਰ 15 ਅਗਸਤ, 1947 ਨੂੰ ਦੇਸ਼ ਆਜ਼ਾਦ ਹੋ ਰਿਹਾ ਸੀ ਇਧਰ ਆਜ਼ਾਦੀ ਦਾ ਮਸੀਹਾ ਘੁੱਪ ਹਨ੍ਹੇਰ ਤੇ ਗੁਲਾਮੀ ਕੱਟਦੇ ਹਿੰਦੋਸਤਾਨ ਨੂੰ ਆਜ਼ਾਦੀ ਦੀ ਰੌਸ਼ਨੀ ਦਿਖਾਉਣ ਵਾਲਾ ਆਪ ਆਜ਼ਾਦੀ ਨੂੰ ਆਖਰੀ ਸਲਾਮ ਕਰਕੇ ਅਗਲੇ ਸਫਰ ਨੂੰ ਤੁਰ ਗਿਆ ਸੀ। ਮੋਏ ਹਿੰਦੋਸਤਾਨ ਦਾ ਮੁੜ ਨਵਾਂ ਜਨਮ ਹੋ ਰਿਹਾ ਸੀ। ਹਿੰਦੋਸਤਾਨ ਨੂੰ ਨਵੇਕਲੀ ਜਿੰਦਗੀ ਬਖਸ਼ ਕੇ ਇਹ ਅਜ਼ਾਦੀ ਦਾ ਮਸੀਹਾ 15 ਅਗਸਤ 1947 ਨੂੰ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਵਿਛੜ ਗਿਆ।

First Published: Tuesday, 15 August 2017 1:17 PM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ