'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

By: ABP SANJHA | | Last Updated: Monday, 22 May 2017 5:39 PM
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਸਨ। ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਖਸੀਅਤ ਬਾਰੇ ਇੱਕ ਤਾਂ ਕੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ ਪਰ ਅੱਜ ਉਸ ਮਹਾਨ ਜਰਨੈਲ ਦੀ ਸ਼ਖਸੀਅਤ ਨਾਲ ਜੁੜੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਚਾਹਾਂਗੀ ਜਿਸ ਤੋਂ ਪਤਾ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਦਾ ਕਿਰਦਾਰ ਕਿੰਨਾ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ।

 

ਆਪਣੀਆਂ ਜੰਗੀ ਮੁਹਿਮਾਂ ਦੌਰਾਨ ਇੱਕ ਵਾਰ ਹਰੀ ਸਿੰਘ ਨਲੂਆ ਨੇ ਜਮਰੌਦ ਵਿੱਚ ਆਪਣੀ ਫੌਜ ਸਮੇਤ ਡੇਰੇ ਲਾਏ ਸਨ। ਹਰੀ ਸਿੰਘ ਨਲੂਆ ਆਪਣੇ ਤੰਬੂ ਵਿੱਚ ਬੈਠੇ ਹੋਏ ਸੀ ਤਾਂ ਇੱਕ ਮੁਸਲਿਮ ਔਰਤ ਬੇਗਮ ਬਾਨੋ ਨੇ ਸਿਪਾਹੀਆਂ ਕੋਲ ਹਰੀ ਸਿੰਘ ਨਲੂਆ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਜਨਤਾ ਦੀ ਸੇਵਾ ‘ਚ ਹਰ ਸਮੇਂ ਹਾਜ਼ਰ ਰਹਿਣ ਵਾਲੇ ਨਿਆਂ ਪਸੰਦ ਜਰਨੈਲ ਨੇ ਇਜਾਜ਼ਤ ਦੇ ਦਿੱਤੀ। ਕੋਲ ਪਹੁੰਚ ਕੇ ਬਾਨੋ ਨੇ ਕਿਹਾ, “ਮੈਂ ਸੁਣਿਆ ਹੈ ਸਿੱਖ ਕਮਾਲ ਦੇ ਲੋਕ ਹਨ। ਮੈਂ ਇੱਕ ਦੂਰੀ ਤੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਅਦਭੁਤ ਕਿਸਮ ਦੀ ਖਿੱਚ ਹੈ, ਮੇਰੇ ਵਿਆਹ ਤੋਂ ਕੋਈ ਬੱਚੇ ਹਨ, ਪਰ ਮੈਨੂੰ ਇੱਕ ਪੁੱਤਰ ਚਾਹੀਦਾ ਹੈ ਜੋ ਤੁਹਾਡੇ ਵਰਗਾ ਤਕੜੇ ਜੁੱਸੇ ਵਾਲਾ ਤੇ ਬਹਾਦਰ ਹੋਵੇ।”

 

ਬਾਨੋ ਦੇ ਇਸ਼ਾਰੇ ਨੂੰ ਨਾ ਸਮਝਦਿਆਂ ਹਰੀ ਸਿੰਘ ਨਲੂਆ ਨੇ ਜਵਾਬ ਦਿੱਤਾ, “ਬੀਬੀ ਜੀ! ਮੇਰਾ ਪਹਿਲਾਂ ਹੀ ਵਿਆਹ ਹੋਇਆ ਹੈ। ਮੈਨੂੰ ਅਫਸੋਸ ਹੈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦਾ।” ਬਾਨੋ ਨੇ ਮੁੜ ਕਿਹਾ, “ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਮਹਾਨ ਹੈ, ਜੋ ਵੀ ਕੋਈ ਗੁਰੂ ਨਾਨਕ ਦੇ ਘਰ ਮਦਦ ਲਈ ਝੋਲੀ ਅੱਡਦਾ ਹੈ ੳਹ ਖਾਲੀ ਨਹੀ ਮੁੜਦਾ। ਪਰ ਅੱਜ ਮੈਨੂੰ ਤੁਹਾਡੇ ਵਰਗੇ ਇੱਕ ਪੁੱਤਰ ਦੀ ਇੱਛਾ ਪੂਰੀ ਕੀਤੇ ਬਗੈਰ ਖਾਲੀ ਹੱਥ ਵਾਪਸ ਭੇਜਿਆ ਜਾ ਰਿਹਾ ਹੈ।” ਇਹ ਸੁਣਦਿਆਂ ਹੀ ਹਰੀ ਸਿੰਘ ਨਲੂਆ ਬਾਨੋ ਦੇ ਇਰਾਦੇ ਨੂੰ ਭਾਂਪ ਗਏ ਪਰ ਗੁਰੂ ਦੇ ਸੱਚੇ ਸਿੱਖ ਨੇ ਪੂਰੇ ਠਰੰਮੇ ਨਾਲ ਉੱਤਰ ਦਿੰਦਿਆਂ ਬਾਨੋ ਨੂੰ ਕਿਹਾ, ”ਇਹ ਸੱਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਘਰ ਤੋਂ ਖਾਲੀ ਹੱਥ ਨਹੀਂ ਗਿਆ। ਤੁਹਾਨੂੰ ਮੇਰੇ ਵਰਗਾ ਪੁੱਤਰ ਹੀ ਚਾਹੀਦਾ ਹੈ ਨਾ, ਤੇ ਮੇਰੇ ਵਰਗਾ ਤਾਂ ਸਿਰਫ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਅੱਜ ਤੋਂ ਮੈਨੂੰ ਹੀ ਆਪਣਾ ਪੁੱਤਰ ਮੰਨ ਲਉ, ਮੈਂ ਉਮਰ ਭਰ ਤੁਹਾਡਾ ਪੁੱਤਰ ਬਣ ਕੇ ਰਹਾਗਾਂ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।”

 

ਬਾਨੋ ਹਰੀ ਸਿੰਘ ਨਲੂਆ ਦੀ ਦਿਆਲਤਾ, ਇਮਾਨਦਾਰੀ, ਉੱਚ ਨੈਤਿਕ ਚਰਿੱਤਰ ਤੇ ਗੁਰੂ ਵਿਸ਼ਵਾਸ ਤੋਂ ਚਕਿਤ ਰਹਿ ਗਈ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਆਪ ਤੋਂ ਸ਼ਰਮਿੰਦਾ ਵੀ ਹੋਈ ਪਰ ਹਰੀ ਸਿੰਘ ਨਲੂਆ ਵਰਗਾ ਪੁੱਤਰ ਹਾਸਲ ਕਰਕੇ ਪ੍ਰਸੰਨਚਿਤ ਵੀ ਹੋਈ। ਬਾਨੋ ਨੇ ਕਿਹਾ, ”ਮੈਂ ਸੁਣਿਆ ਸੀ ਕਿ ਗੁਰੂ ਦੇ ਸਿੱਖ ਬਹੁਤ ਮਹਾਨ ਤੇ ਖਾਸ ਲੋਕ ਹਨ, ਪਰ ਅੱਜ ਮੈਂ ਆਪਣੀ ਨਜ਼ਰ ਨਾਲ ਇਸ ਮਹਾਨਤਾ ਨੂੰ ਦੇਖਿਆ ਹੈ।” ਉਸ ਦਿਨ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁੱਤਰ ਨੂੰ ਜ਼ਿੰਦਗੀ ‘ਚ ਕਈ ਵਾਰ ਮਿਲਦੀ ਰਹੀ। ਸਰਦਾਰ ਹਰੀ ਸਿੰਘ ਨਲੂਆ ਸਹੀ ਅਰਥਾਂ ਵਿੱਚ ਗੁਰੂ ਦਾ ਰਹਿਤਵਾਨ ਤੇ ਸਿਦਕੀ ਸਿੱਖ ਸੀ।

–ਹਰਸ਼ਰਨ ਕੌਰ

harsharank@abpnews.in

First Published: Monday, 22 May 2017 5:39 PM

Related Stories

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ

ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ
ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ

ਪੁੱਤਰਾਂ ਦੇ ਦਾਨੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਦੁਨੀਆ

'ਸਰਦਾਰ-ਉਲ-ਕੌਮ' ਸ੍ਰ. ਜੱਸਾ ਸਿੰਘ ਆਹਲੂਵਾਲੀਆ
'ਸਰਦਾਰ-ਉਲ-ਕੌਮ' ਸ੍ਰ. ਜੱਸਾ ਸਿੰਘ ਆਹਲੂਵਾਲੀਆ

ਪੂਰੀ ਦੁਨੀਆ ਵਿੱਚ ਤਾਂ ਦੂਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ

ਪੰਜਾਬ ਨੂੰ ਕਿੱਧਰ ਲਿਜਾ ਰਹੇ ਪੰਜਾਬੀ ਗਾਇਕ
ਪੰਜਾਬ ਨੂੰ ਕਿੱਧਰ ਲਿਜਾ ਰਹੇ ਪੰਜਾਬੀ ਗਾਇਕ

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦੀ ਗਾਇਕੀ ਦੇ ਬੋਲ ਪੰਜਾਬੀ ਗੱਭਰੂਆਂ ਦੇ ਡੌਲੇ ਫਰਕਣ