ਫਿਲਮ 'ਨਾਨਕ ਸ਼ਾਹ ਫ਼ਕੀਰ' 'ਤੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਦਾ ਡਬਲ ਸਟੈਂਡ

By: ਏਬੀਪੀ ਸਾਂਝਾ | | Last Updated: Wednesday, 11 April 2018 1:20 PM
ਫਿਲਮ 'ਨਾਨਕ ਸ਼ਾਹ ਫ਼ਕੀਰ' 'ਤੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਦਾ ਡਬਲ ਸਟੈਂਡ

ਚੰਡੀਗੜ੍ਹ: ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦਾ ਦੋਹਰਾ ਸਟੈਂਡ ਨਜ਼ਰ ਆਇਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਨੂੰ ਹਰੀ ਝੰਡੀ ਦੇ ਕੇ ਫਿਰ ਪੈਰ ਪਿਛਾਂਹ ਖਿੱਚ ਲਏ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 10 ਅਪਰੈਲ ਨੂੰ ਪਹਿਲਾਂ ਫਿਲਮ ‘ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਤੇ ਸ਼ਾਮ ਨੂੰ ਵਾਪਸ ਲੈ ਲਏ। ਉਧਰ, ਸੁਪਰੀਮ ਕੋਰਟ ਨੇ 13 ਅਪਰੈਲ ਨੂੰ ਫਿਲਮ ਰਿਲੀਜ਼ ਕਰਨ ਦਾ ਰਾਹ ਸਾਫ਼ ਕਰ ਦਿੱਤਾ ਹੈ।

 

ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਪਦੇਸ਼ਾਂ ’ਤੇ ਬਣੀ ਇਸ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਜੋ ਜਲ ਸੈਨਾ ਦੇ ਸਾਬਕਾ ਅਫ਼ਸਰ ਹਨ, ਦਾ ਕਹਿਣਾ ਹੈ ਕਿ ਪਹਿਲਾਂ ਇਸ ਫਿਲਮ ਨੂੰ 30 ਮਾਰਚ, 2015 ਵਿੱਚ ਸੀਬੀਐਫਸੀ ਤੋਂ ਹਰੀ ਝੰਡੀ ਮਿਲੀ ਸੀ। ਪੰਜਾਬ ਵਿੱਚ ਦੋ ਮਹੀਨੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਣ ਤੋਂ ਬਾਅਦ ਇਸ ਦੀ ਰਿਲੀਜ਼ ਰੋਕ ਦਿੱਤੀ ਗਈ ਸੀ। ਪਾਬੰਦੀ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਫਿਲਮ ਦੀ ਰਿਲੀਜ਼ ਵਾਪਸ ਲੈ ਲਈ ਸੀ।

 

ਉਨ੍ਹਾਂ ਕਿਹਾ ਕਿ ਇਸ ਫਿਲਮ ਨਾਲ ਜੁੜੇ ਵੱਖ ਵੱਖ ਮੁੱਦਿਆਂ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਚਰਚਾ ਕੀਤੀ ਸੀ ਤੇ ਉਸ ਨੂੰ ਕੁਝ ਜ਼ਰੂਰੀ ਤਰਮੀਮਾਂ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਫਿਲਮ ਨੂੰ ਪ੍ਰਮਾਣ ਪੱਤਰ ਦੇਣ ਲਈ ਮੁੜ ਸੀਬੀਐਫਸੀ ਕੋਲ ਪਹੁੰਚ ਕੀਤੀ ਸੀ। ਸੀਬੀਐਫਸੀ ਨੇ ਲੰਘੀ 28 ਮਾਰਚ, 2018 ਨੂੰ ਦੁਬਾਰਾ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਪਰ ਸ਼੍ਰੋਮਣੀ ਕਮੇਟੀ ਨੇ 30 ਮਾਰਚ ਨੂੰ ਇਕ ਪੱਤਰ ਲਿਖ ਕੇ ਫਿਲਮ ਲਈ ਆਪਣੀ ਰਜ਼ਾਮੰਦੀ ਵਾਪਸ ਲੈਣ ਦੀ ਸੂਚਨਾ ਦਿੱਤੀ ਸੀ।

 

ਉਧਰ, ਪੰਜਾਬ ਸਰਕਾਰ ਨੇ 10 ਅਪਰੈਲ ਨੂੰ ਫਿਲਮ ‘ਤੇ ਪਾਬੰਦੀ ਲਾ ਦਿੱਤੀ। ਸੁਪਰੀਮ ਕੋਰਟ ਦਾ ਫੈਸਲਾ ਆਉਣ ਮਗਰੋਂ ਸਰਕਾਰ ਨੇ ਯੂ ਟਰਨ ਲੈਂਦਿਆਂ ਫ਼ਿਲਮ ਦੇ ਮੁੱਦੇ ’ਤੇ ਦਖ਼ਲ ਨਾ ਦੇਣ ਦਾ ਫ਼ੈਸਲਾ ਕਰ ਲਿਆ। ਸਰਕਾਰ ਦਾ ਦਾਅਵਾ ਹੈ ਕਿ ਫ਼ਿਲਮ ਨਿਰਮਾਤਾ ਨੇ ਹੀ ਸੂਬੇ ਵਿੱਚ ਫ਼ਿਲਮ ਨੂੰ ਰਲੀਜ਼ ਨਾ ਕਰਨ ਦਾ ਨਿਰਣਾ ਕੀਤਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਸਰਕਾਰ ਦਾ ਵੀ ਫਿਲਮ ਬਾਰੇ ਕੋਈ ਸਪਸ਼ਟ ਸਟੈਂਡ ਨਜ਼ਰ ਨਹੀਂ ਆ ਰਿਹਾ।

First Published: Wednesday, 11 April 2018 1:20 PM

Related Stories

ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ
ਗੁਰਦਾਸਪੁਰ 'ਚ ਪੰਜ ਨੌਜਵਾਨ ਬਿਆਸ 'ਚ ਰੁੜ੍ਹੇ, ਦੋ ਨੂੰ ਬਚਾਇਆ

ਗੁਰਦਾਸਪੁਰ: ਨਹਾਉਣ ਗਏ ਪੰਜ ਨੌਜਵਾਨ ਬਿਆਸ ਦਰਿਆ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ

ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'
ਕੈਪਟਨ ਨੇ ਸਿੱਧੂ ਦੀ ਪਤਨੀ ਨੂੰ ਦਿੱਤੀ ਪਹਿਲੀ 'ਚੌਧਰ'

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ
ਮਜੀਠੀਆ ਖਿਲਾਫ ਸੁੱਖ ਸਰਕਾਰੀਆ ਦਾ ਸਟੈਂਡ ਬਰਕਰਾਰ

ਚੰਡੀਗੜ੍ਹ: ਮਾਲ, ਮਾਇਨਿੰਗ ਤੇ ਜਲ ਸ੍ਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ

ਪਾਕਿਸਤਾਨ 'ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ
ਪਾਕਿਸਤਾਨ 'ਚ ਜਥੇ ਤੋਂ ਵੱਖ ਹੋਇਆ ਅਮਰਜੀਤ ਪਰਤਿਆ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਿਆ ਅਮਰਜੀਤ ਸਿੰਘ ਵਾਪਸ

ਪਾਕਿਸਤਾਨ 'ਚ ਗਾਇਬ ਸਿੱਖ ਮੁੰਡਾ ਲੱਭਿਆ
ਪਾਕਿਸਤਾਨ 'ਚ ਗਾਇਬ ਸਿੱਖ ਮੁੰਡਾ ਲੱਭਿਆ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦਾ ਪਤਾ

ਸ਼੍ਰੋਮਣੀ ਕਮੇਟੀ ਦੇ ਜਥੇ 'ਚੋਂ ਕਿਰਨ ਮਗਰੋਂ ਅਮਰਜੀਤ ਨੇ ਮਾਰੀ ਉਡਾਰੀ
ਸ਼੍ਰੋਮਣੀ ਕਮੇਟੀ ਦੇ ਜਥੇ 'ਚੋਂ ਕਿਰਨ ਮਗਰੋਂ ਅਮਰਜੀਤ ਨੇ ਮਾਰੀ ਉਡਾਰੀ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਪਾਕਿਸਤਾਨ ਵਿਸਾਖੀ ਮਨਾਉਣ ਗਿਆ ਜਥਾ

ਨਾ ਕਾਰਜ਼ ਮਾਫ ਹੋਇਆ, ਨਾ ਬੱਚਿਆਂ ਨੂੰ ਰੁਜਗਾਰ ਮਿਲਿਆ, ਆਖਰ ਕਿਸਾਨ ਨੇ ਕੀਤੀ ਖੁਦਕੁਸ਼ੀ
ਨਾ ਕਾਰਜ਼ ਮਾਫ ਹੋਇਆ, ਨਾ ਬੱਚਿਆਂ ਨੂੰ ਰੁਜਗਾਰ ਮਿਲਿਆ, ਆਖਰ ਕਿਸਾਨ ਨੇ ਕੀਤੀ...

ਗੁਰਦਸਪੁਰ: ਸਰਕਾਰ ਕਰਜ਼ਾ ਮਾਫੀ ਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਦਾਅਵੇ ਕਰ

ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ
ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਝਟਕਾ

ਮਜੀਠੀਆ ਦਾ ਕਰੀਬੀ ਸੰਭਾਲੇਗਾ ਸੁਖ ਸਰਕਾਰੀਆ ਦਾ ਕੰਮ
ਮਜੀਠੀਆ ਦਾ ਕਰੀਬੀ ਸੰਭਾਲੇਗਾ ਸੁਖ ਸਰਕਾਰੀਆ ਦਾ ਕੰਮ

ਚਡੀਗੜ੍ਹ: ਸਾਬਕਾ ਮੰਤਰੀ ਤੇ ਕਿਸੇ ਸਮੇਂ ਮਾਝੇ ਦੇ ਜਰਨੈਲ ਕਹੇ ਜਾਂਦੇ ਬਿਕਰਮ