ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਰੇ ਸ਼ੋਸ਼ਲ ਮੀਡੀਆ `ਤੇ ਭੜਥੂ

By: ਏਬੀਪੀ ਸਾਂਝਾ | | Last Updated: Sunday, 13 August 2017 6:29 PM
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਰੇ ਸ਼ੋਸ਼ਲ ਮੀਡੀਆ `ਤੇ ਭੜਥੂ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਰੇ ਸ਼ੋਸ਼ਲ ਮੀਡੀਆ `ਤੇ ਵਾਇਰਲ ਹੋਏ ਸੁਨੇਹਾ ਨੇ ਭੜਥੂ ਪਾ ਦਿੱਤਾ ਹੈ। ਇਸ ਮੈਸੇਜ ਕਰਕੇ ਨਵੀਂ ਚਰਚਾ ਛਿੜ ਗਈ ਹੈ ਤੇ ਕੁਝ ਲੋਕ ਸ਼੍ਰੋਮਣੀ ਕਮੇਟੀ ਦੀ ਅਲੋਚਨਾ ਵੀ ਕਰ ਰਹੇ ਹਨ।

 

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸੇਵਾਦਾਰ ਮੁਲਾਜ਼ਮਾਂ ਸਬੰਧੀ ਸ਼ੋਸ਼ਲ ਮੀਡੀਆ `ਤੇ ਵਾਇਰਲ ਹੋਇਆ ਸੁਨੇਹਾ ਤੱਥਾਂ ਤੋਂ ਰਹਿਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹਰੇਕ ਮੁਲਾਜ਼ਮ ਦੀ ਤਨਖਾਹ ਉਸ ਦੇ ਅਹੁਦੇ ਦੇ ਹਿਸਾਬ ਨਾਲ ਬਣੇ ਗ੍ਰੇਡ ਨਿਯਮਾਂ ਅਨੁਸਾਰ ਤੈਅ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਹਰੇਕ ਮੁਲਾਜ਼ਮ ਸਮੇਤ ਸੇਵਾਦਾਰਾਂ ਦੀ ਤਨਖਾਹ ਵਿੱਚ ਸਮੇਂ-ਸਮੇਂ ਵਾਧਾ ਕੀਤਾ ਜਾਂਦਾ ਹੈ।

 

ਡਾ. ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਈ ਸੇਵਾਦਾਰਾਂ ਦੀ ਤਨਖਾਹ 40-50 ਹਜ਼ਾਰ ਤੋਂ ਵੀ ਵੱਧ ਹੈ ਜੋ ਸਰਵਿਸ ਵਿੱਚ ਲੰਮੇ ਸਮੇਂ ਤੋਂ ਭਰਤੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਹਾਦਰਗੜ੍ਹ ਪਟਿਆਲਾ ਦੀ ਪ੍ਰਿੰਸੀਪਲ ਨੂੰ ਡਿਊਟੀ ਉੱਪਰ ਆਉਣ-ਜਾਣ ਲਈ 10 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਖਰਚ ਦੇਣ ਦੀ ਗੱਲ ਵੀ ਤੱਥਾਂ ਤੋਂ ਰਹਿਤ ਹੈ।

 

ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਸੰਗਤੀ ਅਦਾਰਾ ਹੈ ਜੋ ਵੱਡੇ ਸੰਘਰਸ਼ ਤੋਂ ਬਾਅਦ ਹੋਂਦ ਵਿੱਚ ਆਇਆ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

First Published: Sunday, 13 August 2017 6:29 PM

Related Stories

ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼
ਮਜੀਠੀਆ ਵੱਲੋਂ ਕੇਜਰੀਵਾਲ ਨੂੰ ਟਿਕਟ ਦੀ ਪੇਸ਼ਕਸ਼

ਅੰਮ੍ਰਿਤਸਰ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ

ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!
ਡੇਰਾ ਸਿਰਸਾ ਮੁਖੀ ਬਾਰੇ ਫੈਸਲੇ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਨਜ਼ਰ!

ਅੰਮ੍ਰਿਤਸਰ: ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਅੰਮ੍ਰਿਤਸਰ ਦੇ ਮੀਡੀਆ

 ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ
ਗੁਰੂ ਨਗਰੀ 'ਚ ਮਨਚਲਿਆਂ ਨੇ ਕੀਤਾ ਇਨਸਾਨੀਅਤ ਨੂੰ ਸ਼ਰਮਸਾਰ

ਅੰਮ੍ਰਿਤਸਰ: ਗੁਰੂ ਨਗਰੀ ਦੇ ਅੰਦਰੂਨੀ ਇਲਾਕੇ ਕਟੜਾ ਕਰਮ ਸਿੰਘ ਵਿੱਚ ਤਿੰਨ ਮਨਚਲੇ

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ
ਕਿਸਾਨਾਂ ਨੇ ਘੇਰੀ ਸਿੱਧੂ ਦੀ ਕੋਠੀ

ਅੰਮ੍ਰਿਤਸਰ- ਕਿਸਾਨਾਂ ਦੇ ਕਰਜ਼ ਮੁਆਫੀ ਅਤੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ

"ਆਪ" ਨੇ ਨਿਗਮ ਚੋਣਾਂ ਲਈ ਕਮਰ ਕਸੀ

ਅੰਮ੍ਰਿਤਸਰ: ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਭਾਵੇਂ ਐਲਾਨ ਨਹੀਂ

ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?
ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?

ਅੰਮ੍ਰਿਤਸਰ: ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ

ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ
ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ

ਅੰਮ੍ਰਿਤਸਰ: ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ

2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ
2024 'ਚ ਪੂਰਾ ਹੋਊ ਅੰਮ੍ਰਿਤਸਰ-ਦਿੱਲੀ ਬੁਲੇਟ ਟਰੇਨ ਦਾ ਸੁਫਨਾ

ਅੰਮ੍ਰਿਤਸਰ: ਗੁਰੂ ਨਗਰੀ ਦੇ ਨਿਵਾਸੀਆਂ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਚੰਗੀ

ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ
ਸਿੱਧੂ ਨੇ ਸੁਖਬੀਰ ਬਾਦਲ ਨੂੰ ਕਿਹਾ ਗੱਪੀ, ਸ਼ੁਰਲੀਬਾਜ਼ ਤੇ ਬੇਸ਼ਰਮ

ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ