ਮੋਦੀ ਤੋਂ ਬਾਅਦ ਕੈਪਟਨ ਨੂੰ ਬਡੂੰਗਰ ਦੀ ਚਿੱਠੀ

By: ਏਬੀਪੀ ਸਾਂਝਾ | | Last Updated: Friday, 14 July 2017 3:42 PM
ਮੋਦੀ ਤੋਂ ਬਾਅਦ ਕੈਪਟਨ ਨੂੰ ਬਡੂੰਗਰ ਦੀ ਚਿੱਠੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਸਟੇਟ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ।

 

ਬਡੂੰਗਰ ਨੇ ਪੱਤਰ ਵਿੱਚ ਲਿਖਿਆ ਕਿ ਗੁਰੂ ਘਰ ਦੀ ਆਮਦਨ ਦਾ ਮੁੱਖ ਸਾਧਨ ਸੰਗਤਾਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਗੋਲਕ ਵਿੱਚ ਪਾਈ ਜਾਂਦੀ ਮਾਇਆ ਹੈ। ਇਹ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਐਕਟ 1925 ਦੇ ਨਿਯਮਾਂ ਅਨੁਸਾਰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ, ਲੰਗਰ, ਗਰੀਬ ਤੇ ਪੀੜਤਾਂ ਦੀ ਮਾਇਕ ਸਹਾਇਤਾ, ਕੈਂਸਰ ਮਰੀਜ਼ਾਂ ਦੇ ਇਲਾਜ ਲਈ ਸਹਾਇਤਾ, ਧਰਮ ਪ੍ਰਚਾਰ, ਵਿੱਦਿਆ, ਖੇਡਾਂ ਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਵਰਤੀ ਜਾਂਦੀ ਹੈ।

 

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸਾਹਿਬਾਨ ਤੇ ਹੋਰ ਗੁਰਦੁਆਰਾ ਸਾਹਿਬਾਨ ਲਈ ਲੰਗਰ ਸਮੇਤ ਹੋਰ ਸਾਮਾਨ ਦੀ ਖਰੀਦ ਨੂੰ ਪੰਜਾਬ ਸਰਕਾਰ ਵੱਲੋਂ 2005 ਤੇ 2008 ਵਿੱਚ ਨੋਟੀਫਿਕੇਸ਼ਨ ਰਾਹੀਂ ਵੈਟ ਟੈਕਸ ਤੋਂ ਮੁਕਤ ਕੀਤਾ ਸੀ। ਹੁਣ ਦੇਸ਼ ਵਿੱਚ ਨਵੀਂ ਕਰ ਪ੍ਰਣਾਲੀ ਰਾਹੀਂ ਜੀ.ਐਸ.ਟੀ. ਨੂੰ ਲਾਗੂ ਕਰ ਦਿੱਤਾ ਗਿਆ ਹੈ। ਜੀ.ਐਸ.ਟੀ. ਲਾਗੂ ਹੋਣ ਨਾਲ ਗੁਰਦੁਆਰਾ ਸਾਹਿਬਾਨ ਉਪਰ ਕਰੀਬ 10 ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪਵੇਗਾ।

 

ਉਨ੍ਹਾਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਲਿਖਿਆ ਕਿ ਜੀ.ਐਸ.ਟੀ. ਟੈਕਸ ਦੇ ਦੋ ਭਾਗ ਹਨ। ਇੱਕ ਰਾਜ ਜੀ.ਐਸ.ਟੀ. ਤੇ ਦੂਜਾ ਕੇਂਦਰੀ ਜੀ.ਐਸ.ਟੀ.। ਉਨ੍ਹਾਂ ਅਪੀਲ ਕੀਤੀ ਕਿ ਪਿਛਲੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬਾਨ ਨੂੰ ਦਿੱਤੀ ਵੈਟ ਟੈਕਸ ਤੋਂ ਮੁਆਫੀ ਦੀ ਤਰਜ਼ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਰੋਪੜ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਲੰਗਰ ਲਈ ਖਰੀਦੀਆਂ ਜਾਂਦੀਆਂ ਵਸਤਾਂ ਤੇ ਹੋਰ ਸਾਮਾਨ ਉਪਰ ਲੱਗਣ ਵਾਲੇ ਸਟੇਟ ਜੀ.ਐਸ.ਟੀ. ਜੋ ਮੁਕੰਮਲ ਰੂਪ ਵਿਚ ਪੰਜਾਬ ਸਰਕਾਰ ਦੇ ਹੱਥ ਵਿਚ ਹੈ, ਤੋਂ ਛੋਟ ਦਿੱਤੀ ਜਾਵੇ।

First Published: Friday, 14 July 2017 3:42 PM

Related Stories

ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ
ਹੁਣ ਭੀਖ ਮੰਗਣ ਵਾਲੇ ਬੱਚਿਆਂ 'ਤੇ ਹੋਵੇਗੀ ਸਖਤੀ

ਅੰਮ੍ਰਿਤਸਰ: ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ

ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ
ਇਟਲੀ ਦੀ ਕੰਪਨੀ ਵੱਲੋਂ ਬਣਾਈ ਕਿਰਪਾਨ ਸਿੰਘ ਸਹਿਬਾਨ ਵੱਲੋਂ ਰੱਦ

ਅੰਮ੍ਰਿਤਸਰ: ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ ‘ਤੇ ਪਾਬੰਧੀ ਲਾਉਣ ਮਗਰੋਂ

ਕਿਤੇ ਹੁਣ ਨਾ ਬਣਾ ਬੈਠਿਓ ਪੁਲਿਸ ਦੀ ਵੀਡੀਓ!
ਕਿਤੇ ਹੁਣ ਨਾ ਬਣਾ ਬੈਠਿਓ ਪੁਲਿਸ ਦੀ ਵੀਡੀਓ!

ਅੰਮ੍ਰਿਤਸਰ: ਸੋਸ਼ਲ ਮੀਡੀਆ ‘ਤੇ ਲਗਾਤਾਰ ਪੁਲਿਸ ਮੁਲਾਜ਼ਮਾਂ ਦੀਆਂ ਵਾਇਰਲ ਹੋ

ਯੂ.ਕੇ. ਦੇ ਪਹਿਲੇ ਸਿੱਖ ਐਮ.ਪੀ. ਪਹੁੰਚੇ ਗੁਰੂ ਨਗਰੀ
ਯੂ.ਕੇ. ਦੇ ਪਹਿਲੇ ਸਿੱਖ ਐਮ.ਪੀ. ਪਹੁੰਚੇ ਗੁਰੂ ਨਗਰੀ

ਅੰਮ੍ਰਿਤਸਰ: ਯੂ.ਕੇ. ਵਿੱਚ ਪਹਿਲੇ ਸਿੱਖ ਮੈਂਬਰ ਪਾਰਲੀਮੈਂਟ ਬਣੇ ਤਨਮਨਜੀਤ ਸਿੰਘ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ
ਬੱਸ ਡਰਾਈਵਰ ਦੀ ਹੋਈ ਮੌਤ, ਕਾਰ ਚਾਲਕਾਂ ਮਾਰੀ ਸੀ ਗੋਲੀ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ‘ਤੇ ਨੰਗਲੀ

ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ
ਗੁਰੂ ਨਗਰੀ 'ਚ ਲੁਟੇਰਿਆਂ ਦਾ ਦਹਿਸ਼ਤ, ਦਿਨ-ਦਿਹਾੜੇ ਇੱਕ ਹੋਰ ਲੁੱਟ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੀ ਪੁਲਿਸ ਭਾਵੇਂ ਲੁੱਟ-ਖੋਹ ਦੀਆਂ

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ