"ਕੌਂਸਲਰ ਹੀ ਨਹੀਂ ਰਹਿਣਾ ਤਾਂ ਮੇਅਰ ਕਾਹਦਾ..!"

By: ਰਵੀ ਇੰਦਰ ਸਿੰਘ | | Last Updated: Saturday, 6 January 2018 8:23 PM

ਅੰਮ੍ਰਿਤਸਰ: ਬਿਤੇ ਦਿਨੀਂ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਵੱਲੋਂ ਮਾਣਹਾਨੀ ਦਾ ਦਾਅਵਾ ਕਰਨ ਦੇ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਜੋ ਮਰਜ਼ੀ ਕਰਨ ਇਹ ਉਨ੍ਹਾਂ ਦੀ ਇੱਛਾ ਹੈ। ਸਥਾਨਕ ਸਰਕਾਰਾਂ ਦੇ ਮੰਤਰੀ ਨੇ ਕਿਹਾ ਕਿ ਜੋ ਨੋਟਿਸ ਅਸੀਂ ਭੇਜਿਆ ਹੈ ਉਸ ਵਿੱਚ ਲਿਖਿਆ ਹੈ ਕਿ ਤੁਸੀਂ ਸਾਨੂੰ ਇਹ ਸਪਸ਼ਟੀਕਰਨ ਦਿਓ ਕਿ ਤੁਹਾਨੂੰ ਕੌਂਸਲਰ ਦੇ ਅਹੁਦੇ ਤੋਂ ਕਿਉਂ ਨਾ ਹਟਾਇਆ ਜਾਵੇ।

 

ਮੰਤਰੀ ਨੇ ਕਿਹਾ, “ਕਈ ਹੋਰ ਅਫ਼ਸਰਾਂ ਖ਼ਿਲਾਫ ਵੀ ਕਾਰਵਾਈ ਕੀਤੀ ਗਈ ਹੈ ਅਤੇ ਕੁਲਵੰਤ ਸਿੰਘ ਨੂੰ ਸਿਰਫ ਕੌਂਸਲਰ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਗਈ ਹੈ। ਜਦੋਂ ਕੋਈ ਕੌਂਸਲਰ ਹੀ ਨਹੀਂ ਰਹਿੰਦਾ ਤਾਂ ਮੇਅਰ ਕਿਵੇਂ ਰਹਿ ਸਕਦਾ ਹੈ। ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ।”

 

ਸਿੱਧੂ ਨੇ ਕਿਹਾ, “ਸਾਡੇ ਵੱਲੋਂ ਭੇਜੇ ਗਏ ਨੋਟਿਸ ਵਿੱਚ ਉਨ੍ਹਾਂ ਨੂੰ ਕਾਰਨਾਂ ਸਮੇਤ ਪੁੱਛਿਆ ਗਿਆ ਹੈ ਕਿ ਤੁਹਾਨੂੰ ਕੌਂਸਲਰ ਦੇ ਅਹੁਤੇ ਤੋਂ ਹਟਾਇਆ ਜਾਵੇ ਜਾਂ ਨਾ। ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਹਾਂ ਅਤੇ ਕਾਨੂੰਨ ਕਦੇ ਇਹ ਨਹੀਂ ਦੇਖਦਾ ਕਿ ਮੁਲਜ਼ਮ ਮੰਤਰੀ, ਮੇਅਰ ਜਾਂ ਫਿਰ ਕੋਈ ਹੋਰ ਹੈ। ਇਸ ਵਿੱਚ ਕੋਈ ਵੀ ਪੱਖਪਾਤ ਨਹੀਂ ਹੈ ਅਤੇ ਜੋ ਵੀ ਹੋਇਆ ਹੈ ਉਹ ਅਕਾਲੀ ਸਰਕਾਰ ਦੌਰਾਨ ਹੋਇਆ ਹੈ। ਇਹ ਸਾਰੀ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਜਵਾਬ ਦਿੱਤੇ ਜਾਣ ਤੋਂ ਬਾਅਦ ਯੋਗ ਕਾਰਵਾਈ ਹੋਵੇਗੀ।”

 

ਸਿੱਧੂ ਨੇ ਇਹ ਵੀ ਕਿਹਾ ਕਿ 20 ਜਨਵਰੀ ਨੂੰ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਨੂੰ ਨਵੇਂ ਮੇਅਰ ਮਿਲ ਜਾਣਗੇ ਇਸ ਬਾਰੇ ਸਾਰੀਆਂ ਪਾਵਰਾਂ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਦੇ ਦਿੱਤੀਆਂ ਗਈਆਂ ਹਨ। ਸਿੱਧੂ ਨੇ ਅੰਮ੍ਰਿਤਸਰ ਦੇ ਮੇਅਰ ਬਾਰੇ ਕੋਈ ਵੀ ਹਿੰਟ ਨਾ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਗੁਰੂ ਨਗਰੀ ਹੈ ਅਤੇ ਗੁਰੂ ਨਗਰੀ ਦੇ ਪੂਰਨ ਵਿਕਾਸ ਲਈ ਕਿਸੇ ਯੋਗ ਵਿਅਕਤੀ ਨੂੰ ਹੀ ਮੇਅਰ ਦੀ ਕੁਰਸੀ ਦਿੱਤੀ ਜਾਵੇਗੀ।

First Published: Saturday, 6 January 2018 7:28 PM

Related Stories

ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!
ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਟਿਆਲਾ, ਜਲੰਧਰ, ਲੁਧਿਆਣਾ ਤੇ

ਕੈਪਟਨ ਨੇ ਮੇਅਰ ਬਣਾਉਣ ਲਈ ਸਿੱਧੂ ਨੂੰ ਪੁੱਛਿਆ ਵੀ ਨਹੀਂ
ਕੈਪਟਨ ਨੇ ਮੇਅਰ ਬਣਾਉਣ ਲਈ ਸਿੱਧੂ ਨੂੰ ਪੁੱਛਿਆ ਵੀ ਨਹੀਂ

ਅੰਮ੍ਰਿਤਸਰ: ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਹਿੱਲਜੁਲ

ਭਾਰਤ-ਪਾਕਿ ਸਰਹੱਦ 'ਤੇ ਪਰੇਡ ਜਾਂ ਕ੍ਰਿਕਟ ਮੈਚ!
ਭਾਰਤ-ਪਾਕਿ ਸਰਹੱਦ 'ਤੇ ਪਰੇਡ ਜਾਂ ਕ੍ਰਿਕਟ ਮੈਚ!

ਅੰਮ੍ਰਿਤਸਰ: ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਅੱਜ ਅਟਾਰੀ

ਸੰਵੇਦਨਸ਼ੀਲ ਨਵਜੋਤ ਸਿੱਧੂ ਨੇ ਮੰਗੀ ਔਰਤ ਤੋਂ ਮਾਫੀ
ਸੰਵੇਦਨਸ਼ੀਲ ਨਵਜੋਤ ਸਿੱਧੂ ਨੇ ਮੰਗੀ ਔਰਤ ਤੋਂ ਮਾਫੀ

ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਸੰਵੇਦਨਸ਼ੀਲਤਾ

ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਦੌਰਾਨ ਹੋਈ ਮੌਕ ਡਰਿੱਲ
ਅੰਮ੍ਰਿਤਸਰ ਹਵਾਈ ਅੱਡੇ ਤੇ ਅਲਰਟ ਦੌਰਾਨ ਹੋਈ ਮੌਕ ਡਰਿੱਲ

ਅੰਮ੍ਰਿਤਸਰ: 26 ਜਨਵਰੀ ਨੂੰ ਮਨਾਏ ਜਾ ਰਹੇ ਦੇਸ਼ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਗੁਰੂ

ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ
ਅੰਮ੍ਰਿਤਸਰ ਏਅਰਪੋਰਟ 'ਤੇ ਅਲਰਟ ਜਾਰੀ

ਅੰਮ੍ਰਿਤਸਰ: ਦੇਸ਼ ਵਿੱਚ 26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਕਰਕੇ ਅੱਜ

ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ
ਦਿਓਰ ਵੱਲ਼ੋਂ ਦਿਨ-ਦਿਹਾੜੇ ਭਾਬੀ ਦਾ ਕਤਲ

ਤਰਨ ਤਾਰਨ: ਜ਼ਿਲ਼੍ਹੇ ਦੇ ਪਿੰਡ ਮਰਗਿੰਦਪੁਰਾ ‘ਚ ਦਿਓਰ ਨੇ ਦਿਨ-ਦਿਹਾੜੇ ਵਿਧਵਾ

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ