ਮੁਹਾਲੀ ਮੇਅਰ ਨੂੰ ਮੁੱਅਤਲ ਕਰਨ ਤੋਂ ਮੁੱਕਰੇ ਸਿੱਧੂ

By: ਰਵੀ ਇੰਦਰ ਸਿੰਘ | | Last Updated: Friday, 5 January 2018 5:33 PM
ਮੁਹਾਲੀ ਮੇਅਰ ਨੂੰ ਮੁੱਅਤਲ ਕਰਨ ਤੋਂ ਮੁੱਕਰੇ ਸਿੱਧੂ

ਬੰਗਾ: ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਤੋਂ ਇਨਕਾਰ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਮਾਮਲੇ ਨੂੰ ਮੀਡੀਆ ਨੇ ਤੂਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ 4 ਲੋਕਾਂ ਨੂੰ ਮੁਅੱਤਲ ਕਰਨ ਦੇ ਹੁਕਮ ਸਨ ਪਰ ਮੁਹਾਲੀ ਮੇਅਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ ਨਾ ਕਿ ਸਸਪੈਂਡ ਕੀਤਾ। ਸਿੱਧੂ ਨੇ ਕਿਹਾ ਕਿ ਅਸੀਂ ਉਨ੍ਹਾਂ ਤੋਂ ਪੁੱਛਿਆ ਹੈ ਕਿ ਤੁਹਾਨੂੰ ਕੌਂਸਲਰਸ਼ਿਪ ਤੋਂ ਕਿਉਂ ਨਾ ਹਟਾਇਆ ਜਾਵੇ।

 

ਸਥਾਨਕ ਸਰਕਾਰਾਂ ਮੰਤਰੀ ਨੇ ਸਾਰਾ ਭਾਂਡਾ ਮੀਡੀਆ ਸਿਰ ਭੰਨ੍ਹਦਿਆਂ ਕਿਹਾ ਕਿ ਮੀਡੀਆ ਕੁਝ ਵੀ ਛਾਪ ਦਿੰਦਾ ਹੈ, ਫਿਰ ਅਗਲੇ ਦਿਨ ਮਾਮਲਾ ਸਾਫ ਹੋ ਜਾਂਦਾ ਹੈ। ਹਾਲਾਂਕਿ, ਬੀਤੇ ਕੱਲ੍ਹ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਸਾਫ ਲਿਖਿਆ ਸੀ ਕਿ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਕਾਰਨ ਮੁਹਾਲੀ ਦੇ ਮੇਅਰ ਤੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਂਦਾ ਹੈ। ਫਿਰ ਬਾਅਦ ਵਿੱਚ ਵੱਖਰਾ ਪ੍ਰੈੱਸ ਨੋਟ ਆਇਆ ਜਿਸ ਵਿੱਚ ਮੇਅਰ ਨੂੰ ਕੌਂਸਲਰਸ਼ਿਪ ਤੋਂ ਹਟਾਉਣ ਦਾ ਨੋਟਿਸ ਭੇਜੇ ਜਾਣ ਦੀ ਗੱਲ ਕਹੀ ਗਈ ਸੀ। ਹੁਣ, ਵਿਭਾਗ ਦੀ ਗ਼ਲਤੀ ਦਾ ਠੀਕਰਾ ਮੰਤਰੀ ਨੇ ਮੀਡੀਆ ਸਿਰ ਭੰਨ ਦਿੱਤਾ ਹੈ।

 

ਇਹ ਗੱਲਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਬਣ ਰਹੇ ਮਿਊਜ਼ੀਅਮ ਦਾ ਜਾਇਜ਼ਾ ਲੈਣ ਲਈ ਪਹੁੰਚਣ ਮੌਕੇ ਕਹੀਆਂ ਸਨ। ਸਿੱਧੂ ਨੇ ਇੱਥੇ ਮਿਊਜ਼ੀਅਮ ਲਈ ਗ੍ਰਾਂਟ ਦਿੱਤੀ ਤੇ ਐਲਾਨ ਕੀਤਾ ਕਿ ਭਗਤ ਸਿੰਘ ਦਾ ਸ਼ਹੀਦੀ ਦਿਨ 23 ਮਾਰਚ ਨੌਜਵਾਨ ਸਸ਼ਕਤੀਕਰਨ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ।

First Published: Friday, 5 January 2018 4:24 PM

Related Stories

ਦਾਦੂਵਾਲ ਨੇ ਲੌਂਗੋਵਾਲ ਨੂੰ ਦਿੱਤਾ ਰਾਮ ਰਹੀਮ ਦਾ ਚੇਲਾ ਕਰਾਰ
ਦਾਦੂਵਾਲ ਨੇ ਲੌਂਗੋਵਾਲ ਨੂੰ ਦਿੱਤਾ ਰਾਮ ਰਹੀਮ ਦਾ ਚੇਲਾ ਕਰਾਰ

ਬਠਿੰਡਾ: ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਕੈਬਨਿਟ 'ਚ ਆਉਣ ਬਾਰੇ ਉਲਝਾ ਗਏ ਸਿੱਧੂ ?
ਕੈਬਨਿਟ 'ਚ ਆਉਣ ਬਾਰੇ ਉਲਝਾ ਗਏ ਸਿੱਧੂ ?

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ

Sanjha Special: 'ਸਿੱਧੂ ਸੰਕਟ' ਹੱਲ ਕਰਵਾਉਣ ਲਈ ਚੰਡੀਗੜ੍ਹ ਪੁੱਜੇ ਹਰੀਸ਼ ਤੇ ਆਸ਼ਾ ਕਮਾਰੀ
Sanjha Special: 'ਸਿੱਧੂ ਸੰਕਟ' ਹੱਲ ਕਰਵਾਉਣ ਲਈ ਚੰਡੀਗੜ੍ਹ ਪੁੱਜੇ ਹਰੀਸ਼ ਤੇ ਆਸ਼ਾ ਕਮਾਰੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੇਅਰਾਂ ਦੀ ਚੋਣਾਂ

ਅਕਾਲ ਤਖ਼ਤ ਸਾਹਿਬ ਤੋਂ ਚੱਢਾ ਸਮੇਤ ਦੋ ਨੂੰ ਲਾਈ ਤਨਖਾਹ
ਅਕਾਲ ਤਖ਼ਤ ਸਾਹਿਬ ਤੋਂ ਚੱਢਾ ਸਮੇਤ ਦੋ ਨੂੰ ਲਾਈ ਤਨਖਾਹ

ਅੰਮ੍ਰਿਤਸਰ: ਬੀਤੇ ਸਮੇਂ ਦੇ ਚਰਚਿਤ ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਚੀਫ ਖਾਲਸਾ

ਸਿੱਧੂ ਧੜੇ ਨੇ ਨਹੀਂ ਚੁੱਕੀ ਕੌਂਸਲਰ ਵਜੋਂ ਸਹੁੰ..!
ਸਿੱਧੂ ਧੜੇ ਨੇ ਨਹੀਂ ਚੁੱਕੀ ਕੌਂਸਲਰ ਵਜੋਂ ਸਹੁੰ..!

ਅੰਮ੍ਰਿਤਸਰ: ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਕੱਲ੍ਹ ‘ਏਬੀਪੀ ਸਾਂਝਾ’

ਅਸ਼ਲੀਲ ਵੀਡੀਓ ਕਾਂਡ: ਪੋਤਰੇ ਦੀ ਬਾਂਹ ਫੜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਚੱਢਾ
ਅਸ਼ਲੀਲ ਵੀਡੀਓ ਕਾਂਡ: ਪੋਤਰੇ ਦੀ ਬਾਂਹ ਫੜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ ਚੱਢਾ

ਅੰਮ੍ਰਿਤਸਰ: ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅੱਜ

ਦਰਬਾਰ ਸਾਹਿਬ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ
ਦਰਬਾਰ ਸਾਹਿਬ ਆਉਣਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਮਹੀਨੇ ਫਰਵਰੀ ਵਿੱਚ

ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ
ਕੈਪਟਨ ਦੇ ਲਿਫਾਫੇ 'ਚੋਂ ਨਿਕਲੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੇਅਰ

ਚੰਡੀਗੜ੍ਹ: ਗੁਰੂ ਨਗਰੀ ਦੇ ਨਾਲ-ਨਾਲ ਸ਼ਾਹੀ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਸਮੇਤ

ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!
ਸਿੱਧੂ ਚੁੱਕਣਗੇ ਨਾਲਿਆਂ ਦਾ ਗੰਦ!

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਟਿਆਲਾ, ਜਲੰਧਰ, ਲੁਧਿਆਣਾ ਤੇ