ਪਾਕਿਸਤਾਨ ਤੋਂ ਪਰਤਿਆ ਸਿੱਖ ਜੱਥਾ ਬਾਗੋਬਾਗ

By: ਏਬੀਪੀ ਸਾਂਝਾ | | Last Updated: Friday, 21 April 2017 5:56 PM
ਪਾਕਿਸਤਾਨ ਤੋਂ ਪਰਤਿਆ ਸਿੱਖ ਜੱਥਾ ਬਾਗੋਬਾਗ

ਅਟਾਰੀ: ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦਵਾਰਾ ਪੰਜਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਜੱਥਾ ਅੱਜ ਸਪੈਸ਼ਲ ਰੇਲ ਗੱਡੀ ਰਾਹੀਂ ਅਟਾਰੀ ਪੁੱਜਾ। ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਭਾਰਤ ਪੁੱਜਣ ਤੋਂ ਬਾਅਦ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਜਿੱਥੇ ਖੁਸ਼ੀ ਮਿਲੀ ਹੈ, ਉੱਥੇ ਹੀ ਸਿੱਖਾਂ ਵੱਲੋਂ ਹਰ ਰੋਜ਼ ਕੀਤੀ ਅਰਦਾਸ ਵਿੱਚ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨਾਂ ਦੀ ਆਸ ਵੀ ਪੂਰੀ ਹੋਈ ਹੈ।

 

ਇਹ ਜੱਥਾ 12 ਅਪ੍ਰੈਲ ਨੂੰ ਅਟਾਰੀ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਪਾਕਿਸਤਾਨ ਗਿਆ ਸੀ। ਇਸ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਦਿੱਲੀ ਗੁਰਦਵਾਰਾ ਕਮੇਟੀ ਤੇ ਦੇਸ਼ ਦੀਆਂ ਹੋਰ ਕਈ ਜੱਥੇਬੰਦੀਆਂ ਦੇ ਜੱਥੇ ਸ਼ਾਮਲ ਸਨ। ਇਸ ਵਾਰ ਜੱਥੇ ਵਿੱਚ ਕੁੱਲ 1425 ਸ਼ਰਧਾਲੂ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜੱਥੇ ਦੇ 497 ਸ਼ਰਧਾਲੂ ਇਸ ਜੱਥੇ ਦੇ ਨਾਲ ਗਏ ਸਨ।

 

ਇਹ ਜੱਥਾ 12 ਅਪ੍ਰੈਲ ਨੂੰ ਪਾਕਿਸਤਾਨ ਪਹੁੰਚਣ ਤੋਂ ਬਾਅਦ ਪਹਿਲਾਂ ਗੁਰਦਵਾਰਾ ਪੰਜਾ ਸਾਹਿਬ ਗਿਆ ਸੀ ਤੇ ਉੱਥੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਾਰਨ ਮਗਰੋਂ ਪਾਕਿਸਤਾਨ ਦੇ ਕਈ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਾਰਨ ਮਗਰੋਂ ਅੱਜ ਭਾਰਤ ਵਾਪਸ ਪਰਤਿਆ ਹੈ।

 

ਜੱਥੇ ਵਿੱਚ ਸ਼ਾਮਲ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਈ। ਸ਼ਰਧਾਲੂਆਂ ਮੁਤਾਬਕ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਗੁਰਦਵਾਰਾ ਪੰਜਾ ਸਾਹਿਬ ਤੋਂ ਬਾਹਰ ਕਿਤੇ ਵੀ ਨਹੀਂ ਜਾਣ ਦਿੱਤਾ ਗਿਆ ਪਰ ਲਾਹੌਰ ਪਹੁੰਚਣ ਮਗਰੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨ ਨਹੀਂ ਹੋਈ।

First Published: Friday, 21 April 2017 5:38 PM

Related Stories

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?
ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਫੈਸਲੇ ਲੈਣ ਦੀ ਕੜੀ ਵਿੱਚ ਅੱਜ

ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਪਠਾਨਕੋਟ: ਮਿਲਟਰੀ ਦੇ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਅਪਣੇ ਪੁੱਤਰ ਦਾ

ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ
ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸਸਕਾਰ

ਮੁਹਾਲੀ 'ਚ ਦਿਨ-ਦਿਹਾੜੇ ਡਾਕਾ
ਮੁਹਾਲੀ 'ਚ ਦਿਨ-ਦਿਹਾੜੇ ਡਾਕਾ

ਚੰਡੀਗੜ੍ਹ: ਮੁਹਾਲੀ ‘ਚ ਦਿਨ-ਦਿਹਾੜੇ ਬੈਂਕ ‘ਚ ਡਾਕਾ ਪਿਆ ਹੈ। ਨਕਾਬਪੋਸ਼

ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ
ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ

ਬਠਿੰਡਾ: ਬਚਪਨ ਤੋਂ ਹੀ ਸੁਣਨ ਤੇ ਬੋਲਣ ਤੋਂ ਅਸਮਰੱਥ 18 ਸਾਲਾ ਯਸ਼ਵੀਰ ਗੋਇਲ ਨੇ 15

ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ
ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ

ਜਲੰਧਰ: ਪੰਜਾਬ, ਹਿਮਾਚਲ, ਯੂਪੀ ਤੇ ਉੱਤਰਾਖੰਡ ‘ਚ 34 ਏਟੀਐਮ ਲੁੱਟਣ ਵਾਲੇ ਗਰੋਹ ਦਾ

ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ
ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ

ਜਲਾਲਾਬਾਦ: ਫ਼ਾਜ਼ਿਲਕਾ-ਫ਼ਿਰੋਜ਼ਪੁਰ ਸੜਕ ‘ਤੇ ਬੀਤੀ ਦੇਰ ਰਾਤ ਇੱਕ ਕਾਰ ਤੇ

ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ
ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ‘ਚ ਅੱਜ ਉਸ ਸਮੇਂ ਰੌਲਾ

ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ
ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ