ਜਾਣੋ ਅਕਾਲ ਤਖ਼ਤ ਸਾਹਿਬ 'ਤੇ ਤਲਬ 44 ਲੀਡਰਾਂ 'ਚ ਕੌਣ-ਕੌਣ?

By: ABP SNAJHA | | Last Updated: Tuesday, 4 April 2017 5:29 PM
ਜਾਣੋ ਅਕਾਲ ਤਖ਼ਤ ਸਾਹਿਬ 'ਤੇ ਤਲਬ 44 ਲੀਡਰਾਂ 'ਚ ਕੌਣ-ਕੌਣ?

ਅੰਮ੍ਰਿਤਸਰ: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਗੱਲਬਾਤ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਕੋਲ ਸਮਰਥਨ ਮੰਗਣ ਲਈ ਜਾਣ ਵਾਲੇ ਕੁੱਲ 44 ਲੀਡਰਾਂ ਨੂੰ 17 ਅਪ੍ਰੈਲ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

 

ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਇਸ ਸਬੰਧੀ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਵਿਚਾਰਨ ਉਪਰੰਤ ਫੈਸਲਾ ਕੀਤਾ ਗਿਆ ਹੈ ਕਿ ਵੋਟਾਂ ਖਾਤਰ ਡੇਰੇ ‘ਤੇ ਜਾਣ ਵਾਲੇ ਸਾਰੇ ਵਿਅਕਤੀ 5 ਵੈਸਾਖ ਸੰਮਤ ਨਾਨਕਸ਼ਾਹੀ 549 (17 ਅਪ੍ਰੈਲ) ਦਿਨ ਸੋਮਵਾਰ ਨੂੰ 12 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਆਪਣਾ ਪੱਖ ਰੱਖਣ।

 

ਜਿਨ੍ਹਾਂ 44 ਲੀਡਰਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਉਨ੍ਹਾਂ ਵਿੱਚ ਕਾਂਗਰਸੀ ਲੀਡਰ ਰਾਜਿੰਦਰ ਕੌਰ ਭੱਠਲ, ਅਰਜਨ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿਲੋਂ, ਰਣਦੀਪ ਸਿੰਘ ਨਾਭਾ, ਅਜਾਇਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿਲੋਂ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ, ਖੁਸ਼ਬਾਜ਼ ਸਿੰਘ ਜਟਾਣਾ, ਰਾਜਿੰਦਰ ਸਿੰਘ ਸਮਾਣਾ ਤੇ ਦਮਨ ਕੌਰ ਬਾਜਵਾ ਸ਼ਾਮਲ ਹਨ।

 

ਸ਼੍ਰੋਮਣੀ ਅਕਾਲੀ ਦਲ ਲੀਡਰਾਂ ਜੀਤਮਹਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਤਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਡਾ, ਮਨਤਾਰ ਸਿੰਘ ਬਰਾੜ ਤੇ ‘ਆਪ’ ਲੀਡਰ ਨਰਿੰਦਰ ਸਿੰਘ ਸੰਧਾ ਤੋਂ ਇਲਾਵਾ ਕਈ ਹੋਰ ਅਕਾਲੀ ਲੀਡਰਾਂ ਦੇ ਵੀ ਨਾਮ ਸ਼ਾਮਲ ਹਨ।

First Published: Tuesday, 4 April 2017 5:29 PM

Related Stories

ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ
ਅੰਮ੍ਰਿਤਸਰ ਦੇ ਇਸ ਮੰਦਰ 'ਚ ਬੱਚਿਆਂ ਨੂੰ ਲੰਗੂਰ ਬਣਾ ਮੱਥਾ ਟੇਕਦੇ ਲੋਕ

ਅੰਮ੍ਰਿਤਸਰ: ਗੁਰੂ ਨਗਰੀ ‘ਚ ਸਥਿਤ ਦੁਰਗਿਆਣਾ ਮੰਦਰ ਨਾਲ ਲੱਗਦੇ ਇਤਿਹਾਸਕ ਬੜਾ

ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ
ਅੰਮ੍ਰਿਤਸਰ ਨੇੜੇ ਦੋ ਘੁਸਪੈਠੀਏ ਢੇਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ

ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !
ਦੀਵਾਲੀ ਤੋਂ ਪਹਿਲਾਂ ਪੈਟਰੋਲ ਹੋਏਗਾ ਸਸਤਾ !

ਅੰਮ੍ਰਿਤਸਰ: ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਤੋਂ

ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ
ਆਖਰ ਕਿੱਥੇ ਗਈ ਪ੍ਰੋਫੈਸਰ ਸੁਖਪ੍ਰੀਤ? ਪੁਲਿਸ ਦੇ ਹੱਥ ਖਾਲੀ

ਅੰਮ੍ਰਿਤਸਰ: ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ
ਗੁਰਦਾਸਪੁਰ ਚੋਣ: ਧਰਮ ਗੁਰੂਆਂ ਦੇ ਅਖਾੜੇ 'ਚ ਭਾਜਪਾ ਲੀਡਰ

ਅੰਮ੍ਰਿਤਸਰ: ਗੁਰਦਾਸਪੁਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ

ਸ਼੍ਰੋਮਣੀ ਕਮੇਟੀ ਦਾ ਮਾਰਸ਼ਲ ਅਰਜਨ ਸਿੰਘ ਨੂੰ ਸਨਮਾਣ
ਸ਼੍ਰੋਮਣੀ ਕਮੇਟੀ ਦਾ ਮਾਰਸ਼ਲ ਅਰਜਨ ਸਿੰਘ ਨੂੰ ਸਨਮਾਣ

ਅੰਮ੍ਰਿਤਸਰ- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ

ਸ਼੍ਰੋਮਣੀ ਕੇਮਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਦੇ ਘਰ ਦਾ ਬਿਜਲੀ-ਪਾਣੀ ਬੰਦ
ਸ਼੍ਰੋਮਣੀ ਕੇਮਟੀ ਵੱਲੋਂ ਗਿਆਨੀ ਗੁਰਮੁਖ ਸਿੰਘ ਦੇ ਘਰ ਦਾ ਬਿਜਲੀ-ਪਾਣੀ ਬੰਦ

ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ

ਪ੍ਰਦਿਊਮਨ ਦੀ ਹੱਤਿਆ ਮਗਰੋਂ ਪੰਜਾਬ ਦੇ ਸਕੂਲਾਂ 'ਚ ਵੀ ਸਖਤੀ
ਪ੍ਰਦਿਊਮਨ ਦੀ ਹੱਤਿਆ ਮਗਰੋਂ ਪੰਜਾਬ ਦੇ ਸਕੂਲਾਂ 'ਚ ਵੀ ਸਖਤੀ

ਅੰਮ੍ਰਿਤਸਰ: ਗੁੜਗਾਓਂ ਦੇ ਰਿਆਨ ਇੰਟਰਨੈਸ਼ਲ ਸਕੂਲ ਵਿੱਚ ਪੜ੍ਹਨ ਵਾਲੇ 7 ਸਾਲ ਦੇ

ਸ੍ਰੀ ਅਕਾਲ ਤਖ਼ਤ 'ਤੇ ਮੋਦੀ ਦੀ ਚੜ੍ਹਦੀ ਕਲਾ ਲਈ ਅਰਦਾਸ
ਸ੍ਰੀ ਅਕਾਲ ਤਖ਼ਤ 'ਤੇ ਮੋਦੀ ਦੀ ਚੜ੍ਹਦੀ ਕਲਾ ਲਈ ਅਰਦਾਸ

ਅੰਮ੍ਰਿਤਸਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਲੀਡਰਾਂ ਤੇ

ਸ਼੍ਰੋਮਣੀ ਕਮੇਟੀ ਅਧੀਨ ਚੱਲਦੀ ਯੂਨੀਵਰਸਿਟੀ 'ਚ ਹੁਣ ਨਹੀਂ ਮਿਲੇਗਾ ਮੀਟ
ਸ਼੍ਰੋਮਣੀ ਕਮੇਟੀ ਅਧੀਨ ਚੱਲਦੀ ਯੂਨੀਵਰਸਿਟੀ 'ਚ ਹੁਣ ਨਹੀਂ ਮਿਲੇਗਾ ਮੀਟ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸ੍ਰੀ ਗੁਰੂ