ਸਮੋਗ 'ਚ ਬੇ-ਲਗਾਮ ਗੱਡੀਆਂ, 72 ਘੰਟੇ 'ਚ 40 ਮੌਤਾਂ

By: ਏਬੀਪੀ ਸਾਂਝਾ | | Last Updated: Saturday, 11 November 2017 8:38 AM
ਸਮੋਗ 'ਚ ਬੇ-ਲਗਾਮ ਗੱਡੀਆਂ, 72 ਘੰਟੇ 'ਚ 40 ਮੌਤਾਂ

ਚੰਡੀਗੜ੍ਹ : ਸਮੋਗ ‘ਚ ਬੇ-ਲਗਾਮ ਦੌੜ ਰਹੀਆਂ ਗੱਡੀਆਂ ਮੌਤ ਦਾ ਤਾਂਡਵ ਕਰ ਰਹੀਆਂ ਹਨ। ਸਮੋਗ ਤੇ ਓਵਰ ਸਪੀਡ ਗੱਡੀਆਂ ਕਾਰਨ 72 ਘੰਟੇ ‘ਚ 40 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਸ ਤਾਂਡਵ ‘ਚ ਬਗ਼ੈਰ ਸਪੀਡ ਗਵਰਨਸ ਦੇ ਦੌੜ ਰਹੀਆਂ ਕਾਰੋਬਾਰੀ ਗੱਡੀਆਂ ਅੱਗ ‘ਚ ਘਿਓ ਪਾਉਣ ਦਾ ਕੰਮ ਕਰ ਰਹੀਆਂ ਹਨ। ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਪੰਜਾਬ ‘ਚ ਵੱਡੀ ਗਿਣਤੀ ‘ਚ ਕਾਰੋਬਾਰੀ ਗੱਡੀਆਂ ਬਗ਼ੈਰ ਸਪੀਡ ਗਵਰਨਸ ਦੇ ਸੜਕਾਂ ‘ਤੇ ਦੌੜ ਰਹੀਆਂ ਹਨ।

 

ਬਠਿੰਡਾ ‘ਚ ਬੁੱਧਵਾਰ ਨੂੰ ਟਰਾਲੇ ਨੇ 13 ਲੋਕਾਂ ਨੂੰ ਦਰੜਿਆ ਸੀ। ਇਹ ਟਰਾਲਾ 70 ਤੋਂ 80 ਦੀ ਰਫ਼ਤਾਰ ‘ਚ ਆ ਰਿਹਾ ਸੀ। ਇਸ ‘ਚ ਵੀ ਸਪੀਡ ਗਵਰਨਸ ਨਹੀਂ ਲੱਗਾ ਸੀ ਜੇ ਲੱਗਾ ਹੁੰਦਾ ਤਾਂ ਟਰਾਲੇ ਦੀ ਰਫ਼ਤਾਰ 60 ਤੋਂ ਉੱਪਰ ਨਹੀਂ ਜਾ ਸਕਦੀ ਸੀ। ਜ਼ਿਆਦਾ ਸਪੀਡ ਕਾਰਨ ਹੀ ਟਰਾਲੇ ਨੇ 13 ਲੋਕਾਂ ਨੂੰ ਕੁਚਲਿਆ। ਮਨਿਸਟਰੀ ਆਫ ਰੋਡ ਟਰਾਂਸਪੋਰਟ ਹਾਈਵੇ ਦੀ ਰਿਪੋਰਟ ਦੱਸਦੀ ਹੈ ਕਿ ਹਾਦਸੇ ਦਾ ਮੁੱਖ ਕਾਰਨ ਓਵਰ ਸਪੀਡ ਹੈ ਅਤੇ ਸਮੋਗ ‘ਚ ਓਵਰ ਸਪੀਡ ਗੱਡੀਆਂ ਹੋਰ ਵੱਡੀ ਸਮੱਸਿਆ ਬਣ ਜਾਂਦੀਆਂ ਹਨ।

 

 

ਪਿਛਲੇ 72 ਘੰਟਿਆਂ ‘ਚ ਇਕ ਦਰਜਨ ਦੇ ਕਰੀਬ ਹੋਏ ਸੜਕ ਹਾਦਸਿਆਂ ‘ਚ ਓਵਰ ਸਪੀਡ ਵੱਡਾ ਕਾਰਨ ਬਣੀ ਹੈ। ਮੰਤਰਾਲੇ ਦੀ ਰਿਪੋਰਟ ਮੁਤਾਬਕ ਸੂਬੇ ‘ਚ 2016 ਦੌਰਾਨ ਸੜਕ ਹਾਦਸਿਆਂ ‘ਚ 5,100 ਮੌਤਾਂ ਹੋਈਆਂ, ਜਦਕਿ 11,000 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
ਕਾਰੋਬਾਰੀ ਗੱਡੀਆਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਸਪੀਡ ਗਵਰਨਸ ਲਗਾਉਣ ਆਦੇਸ਼ ਦਿੱਤੇ ਸਨ। ਸਰਕਾਰੀ ਗੱਡੀਆਂ ‘ਚ ਤਾਂ ਇਹ ਲੱਗੇ ਹੀ ਹੋਏ ਹਨ ਪਰ ਨਿੱਜੀ ਗੱਡੀਆਂ ‘ਚ ਨਹੀਂ ਲੱਗੇ। ਸੂਬੇ ‘ਚ ਇਹ ਮੁੱਦਾ ਲਗਾਤਾਰ ਗੰਭੀਰ ਹੁੰਦਾ ਹੈ ਪਰ ਟਰਾਂਸਪੋਰਟ ਵਿਭਾਗ ਗੰਭੀਰ ਨਹੀਂ।

 

ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਕਮਲ ਸੋਈ ਦਾ ਕਹਿਣਾ ਜੇ ਕਾਰੋਬਾਰੀ ਗੱਡੀਆਂ ‘ਚ ਸਪੀਡ ਗਵਰਨਸ ਲੱਗਾ ਹੋਵੇ ਤਾਂ ਰਫ਼ਤਾਰ ਕਾਬੂ ‘ਚ ਰਹੇਗੀ। ਬਿਠੰਡੇ ‘ਚ ਜੋ ਹਾਦਸਾ ਹੋਇਆ ਉਸ ‘ਚ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਸ ਰਫ਼ਤਾਰ ‘ਚ ਟਰਾਲਾ ਸੀ ਉਸ ਨੂੰ ਰੁਕਣ ਲਈ 100 ਮੀਟਰ ਦੀ ਸਪੇਸ ਚਾਹੀਦੀ ਸੀ। ਸਪੀਡ ਗਵਰਨਸ ਲੱਗਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ।

 

Tags: Smog
First Published: Saturday, 11 November 2017 8:33 AM

Related Stories

ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ ਦੇ ਨਾਂਅ
ਪੁਲਿਸ ਤੋਂ ਤੰਗ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪੱਤਰ 'ਚ ਲਿਖੇ ਜ਼ਿਮੇਵਾਰਾਂ...

ਬਠਿੰਡਾ: ਇੱਥੋਂ ਦੇ ਪਿੰਡ ਮੰਡੀਕਲਾਂ ਦੇ ਇੱਕ ਨੌਜਵਾਨ ਕਿਸਾਨ ਭੁਪਿੰਦਰ ਸਿੰਘ ਨੇ

ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ
ਇਨਸਾਫ ਲਈ ਬੱਚੇ ਦੀ ਲਾਸ਼ ਰੇਹੜੀ 'ਚ ਪਾ ਕੇ ਡੀ.ਐਸ.ਪੀ. ਦਫ਼ਤਰ ਪਹੁੰਚੇ ਮਾਪੇ

ਜੈਤੋ: ਫ਼ਰੀਦਕੋਟ ਦੇ ਕਸਬਾ ਜੈਤੋ ਦੇ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਟਰੈਕਟਰ-ਟਰਾਲੀ

ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ
ਕਸ਼ਮੀਰ ਤੋਂ ਲਿਆਇਆ ਸੀ ਏ.ਕੇ.-47, ਲੁੱਟਾਂ-ਖੋਹਾਂ ਕਰਦਾ ਸਾਬਕਾ ਫੌਜੀ ਕਾਬੂ

ਬਟਾਲਾ: ਪੁਲਿਸ ਨੇ ਇੱਕ ਸਾਬਕਾ ਫੌਜੀ ਕੋਲੋਂ ਮੈਗਜ਼ੀਨ ਸਮੇਤ ਇੱਕ ਏ.ਕੇ.-47 ਰਾਈਫਲ, 23

ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ ਅਲਵਿਦਾ
ਲੁਧਿਆਣਾ ਅਗਨੀਕਾਂਡ: ਦੂਜਿਆਂ ਦੀ ਜ਼ਿੰਦਗੀ ਬਚਾਉਂਦਿਆਂ ਖੁਦ ਕਿਹਾ ਦੁਨਿਆ ਨੂੰ...

ਲੁਧਿਆਣਾ: ਬੀਤੇ ਕੱਲ੍ਹ ਵਾਪਰੇ ਦਰਦਨਾਕ ਅਗਨੀਕਾਂਡ ਵਿੱਚ 16 ਲੋਕਾਂ ਦੀ ਮੌਤ ਹੋ

ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ
ਭੱਠਲ ਵੱਲੋਂ ਹੁਣ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ

ਚੰਡੀਗੜ੍ਹ: “ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਅਗਲੀ ਚੋਣ ਲੜਣ ਦੀ ਇੱਛਕ ਹਾਂ। ਜੇ

ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !
ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ !

ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ

ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ
ਹਿੰਦੂ ਨੇਤਾ ਦੇ ਕਤਲ ਦਾ ਦਾਅਵਾ ਕਰਨ ਵਾਲੇ ਗੈਂਗਸਟਰ ਸਾਰਜ ਦਾ ਭਰਾ ਗ੍ਰਿਫਤਾਰ

ਅੰਮ੍ਰਿਤਸਰ: ਸ਼ਹਿਰ ਦੇ ਹਿੰਦੂ ਨੇਤਾ ਵਿਪਿਨ ਸ਼ਰਮਾ ਦਾ ਗੋਲ਼ੀਆਂ ਮਾਰ ਕੇ ਕਤਲ ਦਾ

ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !
ਖਹਿਰਾ ਨੂੰ ਜਾਗੀਰ ਕੌਰ ਦੀ ਵੰਗਾਰ !

ਚੰਡੀਗੜ੍ਹ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ

ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ
ਬਾਜਵਾ ਪਬਲੀਸਿਟੀ ਨਾ ਕਰਨ, ਭੱਠਲ ਦਾ ਤਿੱਖਾ ਵਾਰ

ਚੰਡੀਗੜ੍ਹ: ਕਿਸੇ ਵੇਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ

ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ
ਲੁਧਿਆਣਾ 'ਚ ਅੱਜ ਫਿਰ ਅਗਨੀ ਕਾਂਡ, ਹੌਜ਼ਰੀ ਦੀ ਦੁਕਾਨ ਚੜ੍ਹੀ ਅੱਗ ਦੀ ਭੇਟ

ਲੁਧਿਆਣਾ: ਬੀਤੇ ਕੱਲ੍ਹ ਦੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੜ