ਕਰਜ਼ੇ ਨੇ ਨਿਗਲਿਆ ਪਿਤਾ, ਧੀ ਦੀ ਰੁਕੀ ਪੜ੍ਹਾਈ

By: ਏਬੀਪੀ ਸਾਂਝਾ | | Last Updated: Tuesday, 9 January 2018 3:57 PM
ਕਰਜ਼ੇ ਨੇ ਨਿਗਲਿਆ ਪਿਤਾ, ਧੀ ਦੀ ਰੁਕੀ ਪੜ੍ਹਾਈ

‘ABP ਸਾਂਝਾ’ ਦੀ ਪੜਤਾਲ

ਯਾਦਵਿੰਦਰ ਸਿੰਘ

ਮਾਨਸਾ: ਕਿਰਨਜੀਤ ਕੌਰ। ਉਮਰ 20 ਸਾਲ। ਜ਼ਿਲ੍ਹਾ ਮਾਨਸਾ। ਪਿੰਡ ਕੋਟ ਧਰਮੂ। ਪਿਤਾ ਰਣਜੀਤ ਸਿੰਘ ਦੀ ਕਰਜ਼ੇ ਨਾਲ ਮੌਤ ਹੋ ਗਈ। 6 ਲੱਖ ਦਾ ਕਰਜ਼ ਸੀ ਤੇ ਹੈ। ਚਾਰ ਏਕੜ ਜ਼ਮੀਨ ਸੀ। ਸਾਰੀ ਜ਼ਮੀਨ ਵਿਕ ਚੁੱਕੀ ਹੈ ਤੇ ਪਰਿਵਾਰ ਬੱਸ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਿਹਾ ਹੈ।

 

ਧੀ ਕਿਰਨ ਪੜ੍ਹਨਾ ਚਾਹੁੰਦੀ ਸੀ ਪਰ ਪਿਤਾ ਦੀ ਮੌਤ ਨੇ ਪੜ੍ਹਾਈ ਰੋਕ ਦਿੱਤੀ। ਘਰ ‘ਚ ਪੈਸੇ ਨਹੀਂ। ਛੋਟਾ ਭਰਾ ਜਗਸੀਰ ਮੁੰਦਬੁੱਧੀ ਤੇ ਅਪਾਹਜ ਹੈ। ਮਜ਼ਬੂਰੀ ‘ਚ ਹੋਰ ਕਰਜ਼ਾ ਚੁੱਕ ਕੇ ਉਸ ਦੀਆਂ ਲੱਤਾਂ ਦੇ ਅਪਰੇਸ਼ਨ ‘ਤੇ ਵੀ ਪੈਸੇ ਲਾਉਣੇ ਪਏ ਹਨ। ਕਿਰਨ ਦੀ ਦਾਦੀ ਵੀ ਬੀਮਾਰ ਰਹਿੰਦੀ ਹੈ। ਉਸ ਦੇ ਅਪਰੇਸ਼ਨ ‘ਤੇ ਵੀ ਚੱਕ ਕੇ ਪੈਸੇ ਲਾਏ ਹਨ। ਮਾਂ ਕਿਸੇ ਨਾ ਕਿਸੇ ਤਰੀਕੇ ਘਰ ਚਲਾਉਂਦੀ ਹੈ।

 

ਕਿਰਨਜੀਤ ਪੜ੍ਹਨਾ ਚਾਹੁੰਦੀ ਹੈ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਕਿਰਨਜੀਤ ਨੇ ਕਿਹਾ ਕਿ ਪਿਤਾ ਦੀ ਮੌਤ ਤੇ ਕਰਜ਼ੇ ਕਾਰਨ ਮੇਰੀ ਪੜ੍ਹਾਈ ਰੁਕ ਗਈ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਪਰ ਅੱਗੇ ਕਾਲਜ ਜਾਣ ਲਈ ਪੈਸੇ ਨਹੀਂ ਹਨ। 12ਵੀਂ ਜਮਾਤ ਤੱਕ ਹੀ ਘਰਦਿਆਂ ਨੇ ਮਸਾਂ ਪੜ੍ਹਇਆ ਹੈ।

 

ਕਿਰਨ ਦਾ ਕਹਿਣਾ ਹੈ ਕਿ ਸਾਡਾ ਸਾਰਾ ਪਰਿਵਾਰ ਕਰਜ਼ੇ ਨੇ ਖਾ ਲਿਆ। ਪਿਤਾ ਜੀ ਨੂੰ ਕਰਜ਼ਾ ਲੈ ਗਿਆ। ਫਿਕਰਾਂ ‘ਚ ਦਾਦੀ ਬੀਮਾਰ ਰਹਿੰਦੀ ਹੈ। ਮੇਰੀ ਪੜ੍ਹਾਈ ਵੀ ਕਰਜ਼ੇ ਨੇ ਰੋਕ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਡੇ ਜਿਹੇ ਪਰਿਵਾਰਾਂ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ।

 

ਕਿਰਨ ਦੀ ਦਾਦੀ ਨੇ ਕਿਹਾ ਸਰਕਾਰ ਕਰਜ਼ਾ ਮੁਕਤੀ ਦੀ ਗੱਲ ਕਰ ਰਹੀ ਹੈ। ਸਾਡਾ ਤਾਂ ਹੁਣ ਤੱਕ ਇੱਕ ਪੈਸਾ ਵੀ ਮੁਆਫ ਨਹੀਂ ਹੋਇਆ। ਸਰਕਾਰ ਨੂੰ ਸਾਡੇ ਜਿਹੇ ਲੋੜਵੰਦਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਜਿਹੇ ਪਰਿਵਾਰਾਂ ‘ਤੇ ਬਹੁਤ ਵੱਡੇ ਸੰਕਟ ਹਨ ਤੇ ਕਿਸੇ ਸਰਕਾਰ ਨੇ ਸਾਡੇ ਲਈ ਹੁਣ ਤੱਕ ਕੁਝ ਨਹੀਂ ਕੀਤਾ।

First Published: Tuesday, 9 January 2018 3:57 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ