ਧਨਾਡ ਕਿਸਾਨਾਂ 'ਤੇ ਟੈਕਸ ਲਾਉਣ ਤੋਂ ਮੋਦੀ ਸਰਕਾਰ ਨੇ ਵੱਟਿਆ ਟਾਲਾ

By: ਏਬੀਪੀ ਸਾਂਝਾ | | Last Updated: Tuesday, 17 April 2018 12:28 PM
ਧਨਾਡ ਕਿਸਾਨਾਂ 'ਤੇ ਟੈਕਸ ਲਾਉਣ ਤੋਂ ਮੋਦੀ ਸਰਕਾਰ ਨੇ ਵੱਟਿਆ ਟਾਲਾ

ਚੰਡੀਗੜ੍ਹ: ਧਨਾਡ ਕਿਸਾਨਾਂ ‘ਤੇ ਟੈਕਸ ਲਾਉਣ ਤੋਂ ਕੇਂਦਰ ਸਰਕਾਰ ਨੇ ਟਾਲਾ ਵੱਟਦੇ ਹੋਏ ਗੇਂਦ ਰਾਜਾਂ ਦੇ ਪਾਲੇ ਵਿੱਚ ਰੇੜ ਦਿੱਤੀ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਖੇਤੀਬਾੜੀ ‘ਤੇ ਟੈਕਸ ਲਾਉਣਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਹੈ। ਕੇਂਦਰ ਸਰਕਾਰ ਨੇ ਜਵਾਬ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਦਿੱਤਾ ਹੈ।

 

ਹਾਈਕੋਰਟ ਨੇ ਰੱਜੇ ਪੁੱਜੇ ਕਿਸਾਨਾਂ ਨੂੰ ਆਮਦਨ ਕਰ ਦੇ ਦਾਇਰੇ ਹੇਠ ਲਿਆਉਣ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ। ਕੇਂਦਰ ਨੇ ਕਿਹਾ ਹੈ ਕਿ ਇਸ ਮੰਤਵ ਲਈ ਉਹ ਕੁਝ ਨਹੀਂ ਕਰ ਸਕਦੀ ਸਗੋਂ ਰਾਜ ਸਰਕਾਰਾਂ ਹੀ ਕਾਨੂੰਨ ਬਣਾ ਸਕਦੀਆਂ ਹਨ। ਐਡਵੋਕੇਟ ਐਚਸੀ ਅਰੋੜਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਉਪਰ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਇਨਕਮ ਟੈਕਸ ਵਿਵੇਕ ਵਰਧਨ ਨੇ ਹਲਫ਼ਨਾਮਾ ਜਸਟਿਸ ਅਜੈ ਕੁਮਾਰ ਤੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਦੇ ਬੈਂਚ ਸਾਹਮਣੇ ਪੇਸ਼ ਕੀਤਾ।

 

ਇਸ ਵਿੱਚ ਕਿਹਾ ਗਿਆ ਕਿ ਖੇਤੀਬਾੜੀ ’ਤੇ ਟੈਕਸ ਭਾਰਤ ਦੇ ਸੰਵਿਧਾਨ ਵਿਚਲੀ ‘‘ਰਾਜ ਸੂਚੀ’’ ਦੇ ਇੰਦਰਾਜ 46 ਵਿੱਚ ਦਰਜ ਹੈ। ਜੇ ਰਾਜ ਸਰਕਾਰ ਜ਼ਰੂਰੀ ਸਮਝੇ ਤਾਂ ਖੇਤੀਬਾੜੀ ਆਮਦਨ ’ਤੇ ਟੈਕਸ ਲਾਉਣ ਲਈ ਉਹੀ ਪਾਸ ਕਰ ਸਕਦੀ ਹੈ। ਟੈਕਸ ਪ੍ਰਸ਼ਾਸਨ ਸੁਧਾਰ ਕਮਿਸ਼ਨ ਦੀ ਤੀਜੀ ਰਿਪੋਰਟ ਦਾ ਹਵਾਲਾ ਦਿੰਦਿਆਂ ਕੇਂਦਰ ਨੇ ਕਿਹਾ ਹੈ ਕਿ ਖੇਤੀਬਾੜੀ ਆਮਦਨ ’ਤੇ ਕੇਂਦਰ ਵੱਲੋਂ ਟੈਕਸ ਉਸੇ ਸੂਰਤ ਵਿੱਚ ਲਾਇਆ ਜਾ ਸਕਦਾ ਹੈ ਜੇ ਰਾਜ ਧਾਰਾ 252 ਤਹਿਤ ਅਜਿਹਾ ਮਤਾ ਪਾਸ ਕਰ ਕੇ ਭੇਜਣ।

 

ਪਹਿਲਾਂ ਪਟੀਸ਼ਨਰ ਅਰੋੜਾ ਨੇ ਕਿਹਾ ਸੀ ਕਿ ਖੇਤੀਬਾੜੀ ਆਮਦਨ ਨੂੰ ਟੈਕਸ ਤੋਂ ਛੋਟ ਦੇਣ ਵਾਲੀ ਆਮਦਨ ਕਰ ਕਾਨੂੰਨ ਦੀ ਧਾਰਾ 10 (1) ਬਹੁਤ ਹੀ ਅਸਪੱਸ਼ਟ ਹੈ ਜਿਸ ਦਾ ਸਹਾਰਾ ਲੈ ਕੇ ਬਹੁਤ ਸਾਰੇ ਅਮੀਰ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਬਹੁਤ ਸਾਰੇ ਸਨਅਤਕਾਰ, ਟ੍ਰਾਂਸਪੋਰਟਰ ਤੇ ਸ਼ਰਾਬ ਦੇ ਕਾਰੋਬਾਰੀ ਵੀ ਇਸ ਧਾਰਾ ਦਾ ਲਾਹਾ ਉਠਾ ਕੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਾ ਰਹੇ ਹਨ।

First Published: Tuesday, 17 April 2018 12:28 PM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ
ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ

ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ
ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ

ਬਰਨਾਲਾ: ਅੱਜ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੇ ਆਲੇ ਦੁਆਲੇ ਲੱਗਦੇ ਪਿੰਡਾਂ

ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ
ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ

ਸੰਗਰੂਰ: ਪੰਜਾਬ ਦੀਆਂ ਸੜਕਾਂ ‘ਤੇ ਟੋਲ ਪਲਾਜ਼ਾ ਵਾਲਿਆਂ ਨਾਲ ਝਗੜੇ ਵਧਦੇ ਜਾ ਰਹੇ

ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ
ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

ਨਵੀਂ ਦਿੱਲੀ: ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ
ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ

ਫ਼ਾਜ਼ਿਲਕਾ: ਰਾਜਸਥਾਨ ਦੇ ਸਾਦੁਲ ਸ਼ਹਿਰ ਮਟੀਲੀ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ

ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ
ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਸਮੇਤ ਦੋ

'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ
'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ

ਚੰਡੀਗੜ੍ਹ: ਆਮ ਆਦਮ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ

ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ
ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ

ਫਿਰੋਜ਼ਪੁਰ: ਸਰਕਾਰੀ ਬੇਰੁਖੀ ਤੋਂ ਅੱਕੇ ਸਿੱਖਿਆ ਪ੍ਰੋਵਾਈਡਰ ਵੱਲੋਂ ਖੁਦਕੁਸ਼ੀ

ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ
ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ

ਫਿਰੋਜ਼ਪੁਰ: ਪੱਕੇ ਹੋਣ ਦੀ ਆਸ ਟੁੱਟਣ ਮਗਰੋਂ ਸਿੱਖਿਆ ਪ੍ਰੋਵਾਈਡਰ ਨੇ ਨਹਿਰ ਵਿੱਚ