ਕਰਜ਼ੇ ਨੇ ਕੀਤੇ ਮਾਂ ਤੋਂ ਬੱਚੇ ਵੱਖ

By: ਯਾਦਵਿੰਦਰ ਸਿੰਘ | | Last Updated: Tuesday, 9 January 2018 12:23 PM
ਕਰਜ਼ੇ ਨੇ ਕੀਤੇ ਮਾਂ ਤੋਂ ਬੱਚੇ ਵੱਖ

‘ABP ਸਾਂਝਾ’ ਦੀ ਪੜਤਾਲ

ਯਾਦਵਿੰਦਰ ਸਿੰਘ

ਮਾਨਸਾ: ਕਹਿੰਦੇ ਨੇ ਬੱਚਿਆਂ ਨੂੰ ਕੋਈ ਮਾਂ ਤੋਂ ਵੱਖ ਨਹੀਂ ਕਰ ਸਕਦਾ। ਜੇ ਬੱਚੇ ਮਾਂ ਤੋਂ ਦੂਰ ਹੋ ਜਾਣ ਤਾਂ ਉਸ ਨੂੰ ਸਮਾਜਿਕ ਗੁਨਾਹ ਵਾਂਗ ਦੇਖਿਆ ਜਾਂਦਾ ਹੈ ਪਰ ਕਰਜ਼ਾ ਸਿਰਫ਼ ਲੋਕਾਂ ਦੇ ਆਰਥਿਕ ਤੌਰ ‘ਤੇ ਹੀ ਲੱਕ ਨਹੀਂ ਭੰਨ੍ਹ ਰਿਹਾ ਬਲਕਿ ਸਮਾਜਿਕ ਰਿਸ਼ਤਿਆਂ ਨੂੰ ਤੋੜ ਰਿਹਾ ਹੈ।

 

ਮਾਨਸਾ ਦੇ ਪਿੰਡ ਝੁਨੀਰ ਦੇ ਦਲਿਤ ਖੇਤ ਮਜ਼ਦੂਰ ਪਰਿਵਾਰ ਦੀ ਕਹਾਣੀ ਦਿਲ ਦਹਿਲਾਉਣ ਵਾਲੀ ਹੈ। ਦਾਦੀ ਮੂਰਤੀ ਕੌਰ ਆਪਣੇ ਛੋਟੇ ਜਿਹੇ ਪੋਤੇ-ਪੋਤੀਆਂ ਨਾਲ ਇਕੱਲੀ ਰਹਿ ਰਹੀ ਹੈ। ਕੁਝ ਸਾਲ ਪਹਿਲਾਂ ਲੱਖਾਂ ਦੇ ਕਰਜ਼ੇ ਦੇ ਸਤਾਏ ਪੁੱਤ ਸੁਖਵਿੰਦਰ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ‘ਤੇ ਦੁੱਖਾਂ ਦੇ ਪਹਾੜ ਟੱਟ ਗਏ।

 

ਸੁਖਵਿੰਦਰ ਦੀ ਮੌਤ ਸਮੇਂ ਉਸ ਦੀ ਪਤਨੀ ਦੀ ਉਮਰ 28 ਸਾਲ ਦੀ ਕਰੀਬ ਸੀ। ਉਸ ਨੇ ਮੁੜ ਵਿਆਹ ਕਰਵਾਉਣ ਨੂੰ ਤਰਜੀਹ ਦਿੱਤੀ ਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਉਸ ਮੌਕੇ ਪੋਤਾ ਨਵਜੋਤ ਤੇ ਪੋਤੀ ਅਰਸ਼ਦੀਪ ਬੇਹੱਦ ਛੋਟੇ-ਛੋਟੇ ਸੀ। ਕਿਸੇ ਗੱਲ ਦਾ ਕੁਝ ਨਹੀਂ ਪਤਾ ਸੀ ਪਰ ਮਾਂ ਲਈ ਬਹੁਤ ਰੋਏ। ਹੁਣ ਸ਼ਾਇਦ ਮਾਂ ਨੂੰ ਭੁੱਲ ਚੁੱਕੇ ਹਨ ਜਾਂ ਯਾਦ ਨਹੀਂ ਕਰਨਾ ਚਾਹੁੰਦੇ। ਨਵਜੋਤ ਨੂੰ ਹੁਣ ਮਾਂ ਦੀ ਯਾਦ ਨਹੀਂ ਆਉਂਦੀ।

 

ਦਾਦੀ ਮੂਰਤੀ ਕੌਰ ਤਿੰਨ ਘਰਾਂ ਦਾ ਗੋਹਾ-ਕੂੜਾ ਕਰਕੇ ਮਹੀਨੇ ਦਾ ਸਿਰਫ਼ 1200 ਰੁਪਇਆ ਕਮਾਉਂਦੀ ਹੈ। ਬੈਂਕਾਂ ਵਾਲੇ ਉਸ ‘ਚੋਂ ਵੀ ਕਿਸ਼ਤ ਦੇ ਪੈਸੇ ਲੈ ਜਾਂਦੇ ਹਨ। ਮੂਰਤੀ ਕੌਰ ਕਹਿੰਦੀ ਹੈ ਸਾਡੀ ਕਾਹਦੀ ਜੂਨ ਹੈ। ਸਾਡੀ ਬਾਂਹ ਤਾਂ ਸਰਕਾਰ ਵੀ ਨਹੀਂ ਫੜਦੀ। ਥੋੜ੍ਹੀ ਬਹੁਤ ਮਿਲਣ ਵਾਲੀ ਬੁਢਾਪਾ ਪੈਨਸ਼ਨ ਵੀ ਚਾਰ-ਚਾਰ ਮਹੀਨਿਆਂ ਬਾਅਦ ਆਉਂਦੀ ਹੈ।

 

ਕਿਸਾਨਾਂ ਦੀ ਕਰਜ਼ ਮੁਆਫੀ ਦੀ ਗੱਲ ਹੋ ਰਹੀ ਹੈ ਪਰ ਸਾਡੀ ਕੌਣ ਕਰੂਗਾ। ਕਿਸਾਨਾਂ ਕੋਲ ਤਾਂ ਜ਼ਮੀਨਾਂ ਨੇ ਸਾਡੇ ਕੋਲ ਤਾਂ ਕੋਈ ਜ਼ਮੀਨ ਵੀ ਨਹੀਂ। ਇਸ ਉਮਰ ‘ਚ ਵੀ ਧੱਕੇ ਖਾ ਰਹੇ ਹਨ। ਇਹ ਬੱਚੇ ਛੋਟੇ ਨੇ ਕੱਲ੍ਹ ਨੂੰ ਮੈਨੂੰ ਕੁਝ ਹੋ ਜਾਵੇ ਤਾਂ ਇਨ੍ਹਾਂ ਵਿਚਾਰਿਆਂ ਦਾ ਕੀ ਬਣੂੰ। ਛੱਡਣ ਵਾਲੀ ਤਾਂ ਛੱਡ ਕੇ ਚਲੀ ਗਈ। ਮੂਰਤੀ ਕੌਰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਵਰਗੇ ਬੇਜ਼ਮੀਨੇ ਮਜ਼ਦੂਰਾਂ ਦੀ ਵੀ ਸਾਰ ਲਵੇ ਤਾਂ ਕਿ ਅਸੀਂ ਜ਼ਿੰਦਗੀ ਗੁਜ਼ਾਰ ਸਕੀਏ।

First Published: Tuesday, 9 January 2018 12:23 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ