ਕਰਜ਼ੇ ਨੇ ਵਿਧਵਾ ਤੋਂ ਖੋਹ ਲਏ ਦੋ ਪਤੀ

By: ਯਾਦਵਿੰਦਰ ਸਿੰਘ | | Last Updated: Tuesday, 9 January 2018 12:26 PM
ਕਰਜ਼ੇ ਨੇ ਵਿਧਵਾ ਤੋਂ ਖੋਹ ਲਏ ਦੋ ਪਤੀ

‘ABP ਸਾਂਝਾ’ ਦੀ ਪੜਤਾਲ

ਯਾਦਵਿੰਦਰ ਸਿੰਘ

 

ਮਾਨਸਾ : ਪਿੰਡ ਸਾਹਨੀਵਾਲ। ਜ਼ਿਲ੍ਹਾ ਮਾਨਸਾ। ਵਿਧਵਾ ਪਰਮਜੀਤ ਕੌਰ ਸਕੂਲ ‘ਚ ਚਪੜਾਸੀ ਦੀ ਨੌਕਰੀ ਕਰਕੇ ਆਪਣੇ ਦੋ ਬੱਚਿਆਂ ਤੇ ਸੱਸ ਨਾਲ ਜ਼ਿੰਦਗੀ ਗੁਜ਼ਰ ਬਸਰ ਕਰ ਰਹੀ ਹੈ। ਤ੍ਰਾਸਦੀ ਇੰਨੀ ਵੱਡੀ ਹੈ ਕਿ ਪੜ੍ਹ/ਸੁਣ ਕੇ ਦਿਲ ਪਸੀਜਿਆ ਜਾਵੇਗਾ।

 

ਪਰਮਜੀਤ ਦਾ ਵਿਆਹ ਪਿੰਡ ਦੇ ਠੀਕ-ਠਾਕ ਪਰਿਵਾਰ ‘ਚ ਹੋਇਆ ਸੀ। ਸਭ ਕੁਝ ਠੀਕ-ਠਾਕ ਸੀ ਪਰ ਕਰਜ਼ਾ ਵਧਣਾ ਸ਼ੁਰੂ ਹੋ ਗਿਆ। ਕਰਜ਼ੇ ਦੇ ਸਤਾਏ ਪਹਿਲੇ ਪਤੀ ਕੁਲਦੀਪ ਸਿੰਘ ਨੇ 2011 ‘ਚ ਖ਼ੁਦਕੁਸ਼ੀ ਕਰ ਲਈ।

 

ਪਤੀ ਦਾ ਸਿਵਾ ਅਜੇ ਠੰਢਾ ਹੀ ਹੋਇਆ ਸੀ ਕਿ ਪਰਮਜੀਤ ਨੂੰ ਸਵਰਗੀ ਕੁਲਦੀਪ ਦੇ ਛੋਟੇ ਭਰਾ ਹੈਪੀ ਸਿੰਘ ਦੇ ਲੜ ਲਾ ਦਿੱਤਾ। ਇਹ ਪਿੰਡਾਂ ‘ਚ ਕਾਫੀ ਰਵਾਇਤ ਹੈ ਕਿ ਜੇ ਵੱਡੇ ਭਰਾ ਦੀ ਮੌਤ ਹੋ ਜਾਵੇ ਤਾਂ ਉਸ ਦੀ ਪਤਨੀ ਨੂੰ ਛੋਟੇ ਭਰਾ ਨਾਲ ਵਿਆਹ ਦਿੱਤਾ ਜਾਂਦਾ ਹੈ।

 

ਕਰਜ਼ੇ ਦੇ ਬਾਵਜੂਦ ਹੈਪੀ ਸਿੰਘ ਨਾਲ ਪਰਮਜੀਤ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ। ਜ਼ਿੰਦਗੀਆਂ ਦੀਆਂ ਦੁਸ਼ਵਾਰੀਆਂ ਨਾਲ ਦੋਵੇਂ ਇਕੱਠੇ ਜੂਝ ਰਹੇ ਸੀ। ਫੇਰ ਇੱਕ ਦਿਨ ਹੈਪੀ ਸਿੰਘ ਨੇ ਵੀ ਘਰ ਦੇ ਉਸੇ ਕਮਰੇ ‘ਚ ਖ਼ੁਦਕੁਸ਼ੀ ਕਰ ਲਈ ਜਿਸ ‘ਚ ਕੁਲਦੀਪ ਨੇ ਫਾਹਾ ਲਾਇਆ ਸੀ।

 

ਪਰਮਜੀਤ ਦੀ ਜ਼ਿੰਦਗੀਆਂ ਦੀਆਂ ਸਭ ਸੱਧਰਾਂ ਤੇ ਚਾਅ ਖੇਰੂੰ-ਖੇਰੂੰ ਹੋ ਗਏ। ਇਹ ਵੀ ਕਿੰਨੀ ਵੱਡੀ ਗੱਲ ਹੈ ਕਿ ਦੋਵੇਂ ਭਰਾਵਾਂ ਨੇ ਇੱਕੋ ਕਮਰੇ ‘ਚ ਖ਼ੁਦਕੁਸ਼ੀ ਕੀਤੀ ਸੀ। ਪਰਮਜੀਤ ਅੱਜ ਵੀ ਉਸੇ ਕਮਰੇ ‘ਚ ਸੌਂਦੀ ਹੈ। ਪਰਮਜੀਤ ਮੁਤਾਬਕ ਲੱਖਾਂ ਦੇ ਹਿਸਾਬ ਨਾਲ ਕਰਜ਼ਾ ਚੜ੍ਹਦਾ ਗਿਆ ਤੇ ਹੁਣ ਵੀ ਕਰਜ਼ਾ ਬਰਕਰਾਰ ਹੈ।

 

ਉਨ੍ਹਾਂ ਦੱਸਿਆ ਸਰਕਾਰ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੇ ਕੋਈ ਸਾਥ ਨਹੀਂ ਦਿੱਤਾ। ਸਾਡਾ ਇੱਕ ਰੁਪਏ ਦਾ ਕਰਜ਼ਾ ਮੁਆਫ ਨਹੀਂ ਹੋਇਆ। ਪਰਮਜੀਤ ਨੇ ਕੈਪਟਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਜਿਹੇ ਗਰੀਬਾਂ ਦਾ ਹੱਥ ਫੜ੍ਹੇ। ਜ਼ਿੰਦਗੀ ਨੇ ਪਰਮਜੀਤ ਨੂੰ ਬਹੁਤ ਨਿਰਾਸ਼ ਕੀਤਾ ਪਰ ਉਹ ਆਪਣੇ ਬੱਚਿਆਂ ਸਹਾਰੇ ਜੀਵਨ ਜਿਉਂ ਰਹੀ ਹੈ।

First Published: Tuesday, 9 January 2018 12:05 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ