ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨ ਖਿਲਾਫ ਕੇਸ ਦਰਜ

By: ਏਬੀਪੀ ਸਾਂਝਾ | | Last Updated: Thursday, 27 April 2017 12:27 PM
ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨ ਖਿਲਾਫ ਕੇਸ ਦਰਜ

ਅੰਮ੍ਰਿਤਸਰ: ਕੱਲ੍ਹ ਰਾਤ ਖਾਲਸਾ ਕਾਲਜ ਦੇ ਹੋਸਟਲ ਵਿੱਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਮਹਿਲ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਮੁਖੀ ਤੇ ਕਾਲਜ ਰਜਿਸਟਰਾਰ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।

 

ਪੁਲਿਸ ਵੱਲੋਂ ਜਾਂਚ ਤੋਂ ਬਾਅਦ ਗ੍ਰਿਫਤਾਰੀ ਦੀ ਗੱਲ ਕਹੀ ਜਾ ਰਹੀ ਹੈ ਪਰ ਵਿਦਿਆਰਥੀ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਉਣ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ‘ਤੇ ਅੜੇ ਹੋਏ ਹਨ। ਪਰਿਵਾਰ ਤੇ ਉਸ ਦੇ ਦੋਸਤਾਂ ਮੁਤਾਬਕ ਮ੍ਰਿਤਕ ਵਿਦਿਆਰਥੀ ਹਰਪ੍ਰੀਤ ਸਿੰਘ ਪਿਛਲੇ ਲੰਮੇਂ ਸਮੇਂ ਤੋਂ ਚਿਕਨ ਪੌਕਸ ਦਾ ਸ਼ਿਕਾਰ ਹੋਣ ਕਰਕੇ ਕਾਲਜ ਤੋਂ ਗੈਰ ਹਾਜ਼ਰ ਸੀ ਤੇ ਇਸੇ ਕਰਕੇ ਉਹ ਕਾਲਜ ਤੋਂ ਗੈਰ ਹਾਜ਼ਰ ਸੀ।

 

ਕੱਲ ਉਸ ਵੱਲੋਂ ਪ੍ਰਿੰਸੀਪਲ ਕੋਲ ਕਾਫੀ ਮਿੰਨਤਾ ਕੀਤੀਆਂ ਗਈਆਂ ਕਿ ਉਸ ਨੂੰ ਪ੍ਰੈਕਟੀਲ ਦੇਣ ਦੀ ਆਗਿਆ ਦਿੱਤੀ ਜਾਵੇ ਪਰ ਉਸ ਨੂੰ ਡੀਟੇਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਆਤਮ ਹੱਤਿਆ ਕਰ ਲਈ। ਇਸ ਖੁਦਕੁਸ਼ੀ ਲਈ ਪ੍ਰਿੰਸੀਪਲ ਹੀ ਜ਼ਿਮੇਵਾਰ ਹੈ। ਦੱਸਣਯੋਗ ਹੈ ਕਿ ਹਰਪ੍ਰੀਤ ਖੇਤੀਬਾੜੀ ਦੀ ਪੜ੍ਹਾਈ ਕਰ ਰਿਹਾ ਸੀ ਤੇ ਇਹ ਉਸ ਦਾ ਫਾਈਨਲ ਈਅਰ ਸੀ।

 

ਉਧਰ ਡੀਸੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰ ਤੇ ਵਿਦਿਆਰਥੀਆਂ ਦੇ ਬਿਆਨਾਂ ਦੇ ਅਧਾਰ ‘ਤੇ ਤਿੰਨ ਲੋਕਾਂ ਖਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। ਜਾਂਚ ਤੋਂ ਬਾਅਦ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

First Published: Thursday, 27 April 2017 12:18 PM

Related Stories

ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ
ਕੈਪਟਨ ਸਰਕਾਰ ਅੰਮ੍ਰਿਤਸਰ ਤੇ ਲੁਧਿਆਣਾ 'ਤੇ ਮਿਹਰਬਾਨ

ਅੰਮ੍ਰਿਤਸਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ

ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ
ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ 'ਤੇ ਡੇਂਗੂ ਦਾ ਡੰਗ

ਅੰਮ੍ਰਿਤਸਰ: ਹਰ ਸਾਲ ਡੇਂਗੂ ਦੀ ਲਪੇਟ ‘ਚ ਆਉਣ ਕਰਕੇ ਕਈ ਲੋਕ ਆਪਣੀਆਂ ਕੀਮਤੀ

ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ
ਸੁਖਬੀਰ ਬਾਦਲ ਦੀ ਮੈਟਰੋ ਬੱਸ ਨੂੰ ਵੀ ਲੱਗੀ ਬਰੇਕ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਡਰੀਮ

ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ
ਗੈਂਗਸਟਰ ਜੱਗੂ ਦੀ ਫਿਰ ਆਈ ਸ਼ਾਮਤ

ਅੰਮ੍ਰਿਤਸਰ: ਪੰਜਾਬ ਪੁਲਿਸ ਲਈ ਪਿਛਲੇ ਲੰਮੇਂ ਸਮੇਂ ਤੋਂ ਸਿਰਦਰਦੀ ਬਣੇ ਗੈਂਗਸਟਰ

ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ
ਹੁਣ ਬੰਗਲਾਦੇਸ਼ ਜਾਵੇਗਾ ਸਿੱਖ ਜੱਥਾ

ਅੰਮ੍ਰਿਤਸਰ: ਬੰਗਲਾਦੇਸ਼ ਵਿੱਚ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ

ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ
ਸਰਕਾਰੀ ਸਕੂਲਾਂ ਨੂੰ ਇੱਕੋ ਰੰਗ 'ਚ ਰੰਗਨ ਦਾ ਫਰਮਾਨ

ਅੰਮ੍ਰਿਤਸਰ: ਪੰਜਾਬ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਆਏ

ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ
ਪਿੰਗਲਵਾੜਾ ਸੰਸਥਾ ਨੂੰ ਵੀ GST ਤੋਂ ਨਹੀਂ ਬਖਸ਼ਿਆ

ਅੰਮ੍ਰਿਤਸਰ: ਮਾਨਵਤਾ ਦੀ ਸੇਵਾ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੰਸਥਾ

ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ
ਪੁਰਾਣੀਆਂ ਕੰਬਾਇਨਾਂ ਵਾਲਿਆਂ ਨੂੰ ਵੱਡਾ ਝਟਕਾ

ਅੰਮ੍ਰਿਤਸਰ: ਇਸ ਵਾਰ ਝੋਨੇ ਦੀ ਕਟਾਈ ਲਈ ਪੁਰਾਣੀ ਤਕਨੀਕ ਵਾਲੀਆਂ ਕੰਬਾਇਨਾਂ ਨਹੀਂ

ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ
ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਜਥੇਦਾਰ ਨੇ ਕਮਰ ਕੱਸੀ

ਅੰਮ੍ਰਿਤਸਰ: ਸੂਬੇ ਵਿੱਚ ਲਗਾਤਾਰ ਹੋ ਰਹੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ

GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ
GST ਨੇ ਲਾਈ ਰੁਮਾਲੇ ਤੇ ਚੰਦੋਆ ਦੀ ਸਪਲਾਈ ਨੂੰ ਬਰੇਕ

ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ 1 ਜੁਲਾਈ ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. ਤੋਂ