ਲੋਹੜੀ 'ਤੇ ਧੀਆਂ ਲਈ ਭਾਵੁਕ ਹੋਏ ਸੁਖਬੀਰ ਬਾਦਲ …!

By: ਰਵੀ ਇੰਦਰ ਸਿੰਘ | | Last Updated: Saturday, 13 January 2018 5:42 PM
ਲੋਹੜੀ 'ਤੇ ਧੀਆਂ ਲਈ ਭਾਵੁਕ ਹੋਏ ਸੁਖਬੀਰ ਬਾਦਲ …!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਹੜੀ ‘ਤੇ ਆਪਣੀਆਂ ਧੀਆਂ ਹਰਕੀਰਤ ਅਤੇ ਗੁਰਲੀਨ ਨਾਲ ਫੋਟੋ ਸ਼ੇਅਰ ਕੀਤੀ ਹੈ। ਬਾਦਲ ਨੇ ਲਿਖਿਆ ਹੈ ਕਿ ਇਹ ਉਹ ਤਸਵੀਰ ਹੈ ਜਿਸ ਨੇ ਸਿਮਰਤ ਦੀ #ਧੀਆਂਨਾਲਲੋਹੜੀ ਮੁਹਿੰਮ ਲਈ ਪ੍ਰੇਰਿਤ ਕੀਤਾ। ਪਿਛਲੇ ਹਫ਼ਤੇ ਪੁਰਾਣੀਆਂ ਤਸਵੀਰਾਂ ਦੇਖਦੇ-ਦੇਖਦੇ ਅਚਾਨਕ ਹੀ ਇਹ ਤਸਵੀਰ ਸਬੱਬੀਂ ਹੱਥ ਲੱਗੀ ਅਤੇ ਉਹ ਬੋਲੀ ‘ਜਿਵੇਂ ਅਸੀਂ ਮਨਾਉਂਦੇ ਆਏ ਹਾਂ ਓਵੇਂ ਸਾਰੇ ਲੋਕੀਂ ਧੀਆਂ ਦੀ ਲੋਹੜੀ ਕਿਉਂ ਨਹੀਂ ਮਨਾ ਸਕਦੇ’?

 

ਉਨ੍ਹਾਂ ਕਿਹਾ ਧੀਆਂ ਅਤੇ ਪਿਤਾ ਦਾ ਰਿਸ਼ਤਾ ਇੱਕ ਵੱਖਰੇ ਹੀ ਮੋਹ ਨਾਲ ਬੱਝਿਆ ਹੁੰਦਾ ਹੈ ਅਤੇ ਮੈਂ ਖ਼ੁਦ ਨੂੰ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਨਿਵਾਜ਼ਿਆ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇੱਕ ਨਹੀਂ ਬਲਕਿ ਦੋ ਦਾਤਾਂ ਬਖ਼ਸ਼ੀਆਂ! ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨ ਲਈ ਤੁਹਾਡਾ ਦੋਵਾਂ ਦਾ ਧੰਨਵਾਦ ਹਰਕੀਰਤ ਅਤੇ ਗੁਰਲੀਨ। ਸਭ ਨੂੰ ਲੋਹੜੀ ਦੀਆਂ ਮੁਬਾਰਕਾਂ..!

 

ਉਨ੍ਹਾਂ ਕਿਹਾ ਕਿ ਹਰ ਪਰਿਵਾਰ ਵਿੱਚ ਧੀਆਂ ਖੁਸ਼ੀਆਂ ਦੀ ਬਹਾਰ ਲੈ ਕੇ ਆਉਂਦੀਆਂ ਹਨ ਅਤੇ ਅਤੇ ਸਾਨੂੰ ਕੁਝ ਨਾ ਕੁਝ ਅਜਿਹਾ ਨਿਵੇਕਲਾ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਦਰਸਾਈਏ ਕਿ ਤੁਹਾਡੇ ਵਰਗੇ ਹਰ ਪਿਤਾ ਅਤੇ ਮੇਰੇ ਵਰਗੀ ਹਰ ਮਾਂ ਲਈ ਉਹਨਾਂ ਦੀ ਕਿੰਨੀ ਅਹਿਮੀਅਤ ਹੈ।

 

ਬਾਦਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਸਮਰਥਨ ਦੇਖ ਕੇ ਅਸੀਂ ਬਹੁਤ ਖੁਸ਼ ਹਾਂ ਅਤੇ ਦੁਨੀਆ ਭਰ ਤੋਂ ਧੀਆਂ ਲਈ ਪਿਆਰ ਦਾ ਪ੍ਰਗਟਾਵਾ ਕਰਦੇ ਬਹੁਤ ਸਾਰੇ ਵੀਡੀਓ ਅਤੇ ਤਸਵੀਰਾਂ ਮਾਪੇ ਭੇਜ ਰਹੇ ਹਨ। ਮੈਨੂੰ ਯਕੀਨ ਹੈ ਕਿ ਸਿਮਰਤ ਦਾ ਪੇਜ ਧੀਆਂ ਲੋਹੜੀ ਦੀਆਂ ਤਸਵੀਰਾਂ ਨਾਲ ਭਰ ਜਾਵੇਗਾ। ਉਮੀਦ ਕਰਦਾ ਹਾਂ ਕਿ ਤੁਸੀਂ ਵੀ ਆਪਣੀ ਧੀ ਨਾਲ ਆਪਣੀ ਤਸਵੀਰ ਜ਼ਰੂਰ ਭੇਜੋਗੇ।

First Published: Saturday, 13 January 2018 5:40 PM

Related Stories

'ਮਾਰਸ਼ਲ' ਨੂੰ ਬਚਾਉਣ ਲਈ ਕੈਪਟਨ ਪੱਬਾਂ ਭਾਰ
'ਮਾਰਸ਼ਲ' ਨੂੰ ਬਚਾਉਣ ਲਈ ਕੈਪਟਨ ਪੱਬਾਂ ਭਾਰ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਪ੍ਰਿੰਸੀਪਲ ਸਕੱਤਰ ਦੇ ਅਹੁਦੇ

ਰਾਣੇ ਦੇ ਮੁੰਡੇ ਨੂੰ E.D. ਨੇ 7 ਘੰਟੇ ਰਿੜਕਿਆ
ਰਾਣੇ ਦੇ ਮੁੰਡੇ ਨੂੰ E.D. ਨੇ 7 ਘੰਟੇ ਰਿੜਕਿਆ

ਜਲੰਧਰ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਤੋਂ

ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ 'ਆਪ' ਦਾ ਕੈਪਟਨ ਖਿਲਾਫ ਮੋਰਚਾ
ਰਾਣਾ ਗੁਰਜੀਤ ਦੇ ਅਸਤੀਫੇ ਮਗਰੋਂ 'ਆਪ' ਦਾ ਕੈਪਟਨ ਖਿਲਾਫ ਮੋਰਚਾ

ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਮਗਰੋਂ ਵਿਰੋਧੀ ਧਿਰ

ਕੱਲ੍ਹ ਹੋ ਸਕਦੈ ਰਾਣਾ ਗੁਰਜੀਤ ਦੇ ਅਸਤੀਫੇ ਬਾਰੇ ਫੈਸਲਾ
ਕੱਲ੍ਹ ਹੋ ਸਕਦੈ ਰਾਣਾ ਗੁਰਜੀਤ ਦੇ ਅਸਤੀਫੇ ਬਾਰੇ ਫੈਸਲਾ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦਿੱਲੀ ‘ਚ ਹਨ ਤੇ ਕੱਲ੍ਹ ਉਨ੍ਹਾਂ ਦੀ ਕਾਂਗਰਸ

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

IELTS ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ 'ਚ ਬੰਦ ਕੀਤੀ ਲਾਸ਼
IELTS ਦਾ ਪੇਪਰ ਦੇਣ ਗਏ ਨੌਜਵਾਨ ਦਾ ਕਤਲ, ਦਾਦੀ ਨੇ ਸੰਦੂਕ 'ਚ ਬੰਦ ਕੀਤੀ ਲਾਸ਼

ਲੁਧਿਆਣਾ: ਬੀਤੀ 30 ਦਸੰਬਰ ਨੂੰ ਜਗਰਾਉਂ ਦੇ ਪਿੰਡ ਦੇਹੜਕਾ ਦੇ 22 ਸਾਲਾ ਨੌਜਵਾਨ ਦੇ

ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੁੱਧ ਡਟੀ 'ਆਪ'
ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੁੱਧ ਡਟੀ 'ਆਪ'

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ

ਦੁਬਈ ਤੋਂ ਪਰਤ ਕੇ ਡਾਂਸਰ ਨੇ ਕੀਤਾ ਪਤੀ ਦਾ ਕਤਲ
ਦੁਬਈ ਤੋਂ ਪਰਤ ਕੇ ਡਾਂਸਰ ਨੇ ਕੀਤਾ ਪਤੀ ਦਾ ਕਤਲ

ਸੰਗਰੂਰ: ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੁਬਈ ਤੋਂ ਪਰਤੀ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਕੈਪਟਨ ਦੇ 'ਦੁਲਾਰੇ' ਸੁਰੇਸ਼ ਕੁਮਾਰ ਦੀ ਹੋਈ ਛੁੱਟੀ
ਕੈਪਟਨ ਦੇ 'ਦੁਲਾਰੇ' ਸੁਰੇਸ਼ ਕੁਮਾਰ ਦੀ ਹੋਈ ਛੁੱਟੀ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਪ੍ਰਿੰਸੀਪਲ ਸਕੱਤਰ