ਨਿਗਮ ਚੋਣਾਂ: ਹਿੰਸਾ ਤੋਂ ਬਾਅਦ ਘਰੋਂ ਨਿਕਲੇ ਸੁਖਬੀਰ-ਮਜੀਠੀਆ !

By: ਏਬੀਪੀ ਸਾਂਝਾ | | Last Updated: Thursday, 7 December 2017 1:19 PM
ਨਿਗਮ ਚੋਣਾਂ: ਹਿੰਸਾ ਤੋਂ ਬਾਅਦ ਘਰੋਂ ਨਿਕਲੇ ਸੁਖਬੀਰ-ਮਜੀਠੀਆ !

ਚੰਡੀਗੜ੍ਹ: ਨਗਰ ਨਿਗਮ ਚੋਣਾਂ ਨੂੰ ਲੈ ਕੇ ਸੂਬੇ ‘ਚ ਕਈ ਥਾਈਂ ਹਿੰਸਾ ਹੋਈ ਹੈ। ਖ਼ਾਸ ਤੌਰ ‘ਤੇ ਫਿਰੋਜ਼ਪੁਰ ਦੀ ਘਟਨਾ ਦੇ ਵਾਈਰਲ ਹੋਏ ਵੀਡੀਓ ਨੇ ਚਰਚਾ ਛੇੜ ਦਿੱਤੀ ਹੈ। ਭੀੜ ਇੱਕ-ਦੂਜੇ ਨੂੰ ਮਾਰਨ ‘ਤੇ ਉਤਰੂ ਸੀ। ਕਾਂਗਰਸੀ ਦਾ ਇਲਜ਼ਾਮ ਹੈ ਕਿ ਪੰਗਾ ਅਕਾਲੀਆਂ ਨੇ ਪਾਇਆ ਹੈ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ।

 

ਹਿੰਸਾ ਦੀ ਇਸ ਵੱਡੀ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਸਰਗਰਮ ਹੋਏ ਹਨ। ਪਹਿਲਾਂ ਹੋ ਰਹੀ ਹਿੰਸਾ ‘ਤੇ ਉਹ ਸਿਰਫ਼ ਬਿਆਨਬਾਜ਼ੀ ਕਰ ਰਹੇ ਸਨ ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਅੱਜ ਘਰੋਂ ਨਿਕਲਣਾ ਪਿਆ। ਉਹ ਫਿਰੋਜ਼ਪੁਰ ‘ਚ ਧਰਨਾ ਦੇ ਰਹੇ ਹਨ।

 

ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀਆਂ ਨੇ ਲੋਕਤੰਤਰ ਦਾ ਘਾਣ ਕੀਤਾ ਹੈ। ਚੋਣਾਂ ‘ਚ ਸਾਡੇ ਵਰਕਰਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲੀਡਰਾਂ ਤੇ ਵਰਕਰਾਂ ‘ਤੇ ਕਾਤਲਾਨਾ ਹਮਲੇ ਹੋ ਰਹੇ ਹਨ ਤੇ ਕਾਂਗਰਸੀਆਂ ਦਾ ਮਕਸਦ ਉਨ੍ਹਾਂ ਨੂੰ ਮਾਰਨਾ ਹੈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਤਿਹਾਸਕ ਪਾਰਟੀ ਹੈ ਤੇ ਅਸੀਂ ਬਹੁਤ ਕੁਝ ਦੇਖਿਆ ਹੈ।

 

ਕਾਂਗਰਸੀ ਇਹ ਨਾ ਸਮਝਣ ਕਿ ਅਸੀਂ ਉਨ੍ਹਾਂ ਤੋਂ ਡਰ ਕੇ ਸਿਆਸਤ ਛੱਡ ਜਾਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਅਫਸਰਸ਼ਾਹੀ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਧੱਕੇਸ਼ਾਹੀ ‘ਚ ਅਫਸਰਾਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ।

 

ਦੱਸਣਯੋਗ ਹੈ ਕਿ ਫਿਰੋਜ਼ਪੁਰ ‘ਚ ਹਿੰਸਾ ਦੀ ਵੱਡੀ ਘਟਨਾ ਹੋਈ ਸੀ। ਅਕਾਲੀ ਲੀਡਰਾਂ ਦੀਆਂ ਗੱਡੀਆਂ ਉਪਰ ਹਮਲਾ ਹੋਇਆ ਹੈ। ਭੀੜ ਨੇ ਗੱਡੀ ‘ਤੇ ਪੱਥਰ ਤੇ ਇੱਟਾਂ ਸੁੱਟੀਆਂ ਹਨ। ਪੁਲਿਸ ਨੇ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਲੀਡਰਾਂ ਨੂੰ ਭੀੜ ਤੋਂ ਬਚਾਇਆ ਸੀ। ਅਕਾਲੀ ਦਲ ਦੇ ਸਥਾਨਕ ਆਗੂਆਂ ਮੁਤਾਬਕ ਕਾਂਗਰਸੀ ਤੇ ਪ੍ਰਸ਼ਾਨਿਕ ਅਫਸਰ ਮਿਲੇ ਹੋਏ ਹਨ। ਇਸ ਲਈ ਸਾਡੇ ‘ਤੇ ਹਮਲਾ ਪੂਰੀ ਸੋਚੀ-ਸਮਝੀ ਰਣਨੀਤੀ ਤਹਿਤ ਕੀਤਾ ਗਿਆ ਹੈ।

First Published: Thursday, 7 December 2017 1:19 PM

Related Stories

ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ
ਬੇਅਦਬੀ ਕਾਂਡ ਦੀ ਜਾਂਚ ਮੁਕੰਮਲ, ਰਿਪੋਰਟ ਇਸੇ ਮਹੀਨੇ

ਪਟਿਆਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਬਹਿਬਲ ਕਲਾਂ

ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!
ਮੌਕ ਡ੍ਰਿੱਲ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਢੇਰ ਕੀਤੇ ਅੱਤਵਾਦੀ!

ਅੰਮ੍ਰਿਤਸਰ: ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ

ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'
ਡੁੱਬਦੇ ਪੰਜਾਬ ਨੂੰ ਬਚਾਉਣ ਦਾ ਇਹ ਵੀ ਇੱਕ ਤਰੀਕਾ, 'ਨਵੀਂ ਸੋਚ ਦੀ ਨਵੀਂ ਪੁਲਾਂਘ'

ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ

ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ
ਮਿਉਂਸਪਲ ਚੋਣਾਂ 'ਚ ਕਾਂਗਰਸ ਨੇ ਕੀਤਾ ਕਲੀਨ ਸਪੀਵ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ
ਮਿਊਂਸਪਲ ਚੋਣਾਂ ਮਗਰੋਂ ਕਾਂਗਰਸ ਨੇ ਥਾਪੜੀ ਆਪਣੀ ਹੀ ਪਿੱਠ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਤੋਂ

ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE
ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਦੀ ਚੜ੍ਹਤ ਜਾਣੋ ਨਤੀਜੇ LIVE UPDATE

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮਾਂ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ
ਕਾਂਗਰਸ ਨੇ ਹਾਈਜੈਕ ਕੀਤੀ ਚੋਣ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੀਆਂ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਹਿੰਸਾ ਤੇ

 ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ
ਸ਼ਾਂਤਮਈ ਪਈਆਂ ਨਗਰ ਨਿਗਮ ਤੇ ਕੌਂਸਲ ਦੀਆਂ ਵੋਟਾਂ

ਚੰਡੀਗੜ੍ਹ: ਪੰਜਾਬ ਦੀਆਂ ਤਿੰਨ ਨਗਰ ਨਿਗਮ ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਤੇ 29

ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ
ਵੋਟਾਂ ਦਾ ਕੰਮ ਖ਼ਤਮ, ਨਤੀਜੇ ਆਉਣੇ ਸ਼ੁਰੂ

ਅੰਮ੍ਰਿਤਸਰ: ਪੰਜਾਬ ਨਿਗਮ ਚੋਣਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ ਕਿਸੇ ਨੂੰ

ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ
ਵਧੀਕੀਆਂ ਤੋਂ ਤੰਗ ਅਕਾਲੀਆਂ ਨੇ ਚੋਣ ਕਮਿਸ਼ਨ ਕੋਲ ਰੋਏ ਦੁੱਖੜੇ

ਚੰਡੀਗੜ੍ਹ: ਪੰਜਾਬ ਨਿਗਮ ਤੇ ਕੌਂਸਲ ਚੋਣਾਂ ਵਿੱਚ ਹੋਈਆਂ ਵਧੀਕੀਆਂ ਦੀ ਸ਼ਿਕਾਇਤ ਲੈ