ਸੁਖਬੀਰ ਬਾਦਲ ਨੇ ਕੀਤਾ ਕੈਪਟਨ ਸਰਕਾਰ ਦਾ ਲੇਖਾ-ਜੋਖਾ

By: ਏਬੀਪੀ ਸਾਂਝਾ | | Last Updated: Wednesday, 14 February 2018 6:59 PM
ਸੁਖਬੀਰ ਬਾਦਲ ਨੇ ਕੀਤਾ ਕੈਪਟਨ ਸਰਕਾਰ ਦਾ ਲੇਖਾ-ਜੋਖਾ

ਪੁਰਾਣੀ ਤਸਵੀਰ

ਚੰਡੀਗੜ੍ਹ: “ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਬਚਣ ਲਈ ਖਜ਼ਾਨਾ ਖਾਲੀ ਹੋਣ ਦੇ ਝੂਠੇ ਬਹਾਨੇ ਘੜ ਰਹੀ ਹੈ ਜਦਕਿ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਤੇ ਲੋਕਾਂ ਉੱਤੇ ਟੈਕਸਾਂ ਦਾ ਬੋਝ ਵਧਾ ਕੇ ਇਸ ਨੇ ਆਪਣੀ ਆਮਦਨ ਪਹਿਲਾਂ ਨਾਲੋਂ ਵਧਾਈ ਹੈ।” ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ।

 

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀ ਵਾਰ-ਵਾਰ ਪੈਸੇ ਦੀ ਕਮੀ ਦਾ ਰੌਲਾ ਪਾ ਕੇ ਪੰਜਾਬੀਆਂ ਨੂੰ ਧੋਖਾ ਦੇ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਸ਼ਰਾਬ ਦੀ ਵਿਕਰੀ (5500 ਕਰੋੜ ਰੁਪਏ) ਤੇ ਰਜਿਸਟਰੀਆਂ (3 ਹਜ਼ਾਰ ਕਰੋੜ ਰੁਪਏ) ਤੋਂ ਇਕੱਠੇ ਹੋਏ ਮਾਲੀਏ ਨਾਲ ਆਪਣੀ ਆਮਦਨ ਨੂੰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿਚ 12 ਫੀਸਦੀ ਵਾਧਾ ਕੀਤਾ ਜਾ ਚੁੱਕਿਆ ਹੈ। ਇਹ ਵੀ ਅੰਦਾਜ਼ਾ ਹੈ ਕਿ ਸਰਕਾਰ ਵੈਟ, ਸੇਲਜ਼ ਟੈਕਸ ਤੇ ਜੀਐਸਟੀ ਤੋਂ ਪਹਿਲਾਂ ਨਾਲੋਂ ਵੱਧ ਕਮਾਈ ਕਰੇਗੀ। ਫਿਰ ਕਿਸ ਤਰ੍ਹਾਂ ਇਹ ਸਰਕਾਰ ਦਾਅਵਾ ਕਰ ਸਕਦੀ ਹੈ ਕਿ ਇਸ ਦਾ ਖਜ਼ਾਨਾ ਖਾਲੀ ਹੈ?

 

ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਉੱਤੇ ਨਵੇਂ ਟੈਕਸ ਲਾ ਕੇ ਆਪਣਾ ਮਾਲੀਆ ਤਾਂ ਵਧਾ ਲਿਆ ਹੈ, ਪਰ ਲੋਕਾਂ ਨੂੰ ਇਹ ਅਜੇ ਵੀ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਇੱਕ ਨਕਲੀ ਜਿਹਾ ਸਮਾਗਮ ਕਰਨ ਮਗਰੋ ਇਹ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਤੋਂ ਪਹਿਲਾਂ ਹੀ ਮੁੱਕਰ ਚੁੱਕੀ ਹੈ। ਇਹ ਲੋਕਾਂ ਨੂੰ ਘਰ ਘਰ ਨੌਕਰੀ ਸਕੀਮ ਤਹਿਤ ਰੁਜ਼ਗਾਰ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ। ਇੰਨਾ ਹੀ ਨਹੀਂ ਪਿਛਲੇ ਇੱਕ ਸਾਲ ਤੋਂ ਲੋਕਾਂ ਨੂੰ ਆਟਾ ਦਾਲ, ਬੁਢਾਪਾ ਪੈਨਸ਼ਨ ਅਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਵੀ ਇਨਕਾਰ ਕਰ ਰਹੀ ਹੈ।

First Published: Wednesday, 14 February 2018 6:59 PM

Related Stories

ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ
ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੁਰੇਸ਼

ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ
ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ

ਜਲੰਧਰ: ਫਿਲੌਰ ਵਿੱਚ ਵਿਦੇਸ਼ੀ ਕਰੰਸੀ ਨੂੰ ਬਦਲਣ ਵਾਲੇ ਨੌਜਵਾਨ ਕਾਰੋਬਾਰੀ ਦੀ

ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ
ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ

ਲੁਧਿਆਣਾ: ਕਸਬਾ ਜਗਰਾਓਂ ਦੇ ਮੁਹੱਲਾ ਫਿਲੀਗੇਟ ਵਿੱਚ ਸਥਿਤ ਇੱਕ ਘਰ ਵਿੱਚ ਪੁਲਿਸ

ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ
ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ

ਬਠਿੰਡਾ: ਮੌੜ ਬੰਬ ਧਮਾਕਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਆਏ ਵਿਰੋਧੀ ਧਿਰ ਦੇ

ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ
ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਬਾਰੇਕਾ ਦੇ ਦੋ ਨੌਜਵਾਨਾਂ ਦੀ ਰਾਜਸਥਾਨ ਵਿੱਚ

ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ
ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ

ਬਰਨਾਲਾ: ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ

ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'
ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'

ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ‘ਚ

ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM
ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡ ਪੱਧਰ ‘ਤੇ ਕੋਰ ਬੈਂਕਿੰਗ ਸੇਵਾਵਾਂ ਮੁਹੱਈਆ

 ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ
ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੀ ਹੁਣ ਗੁੰਡਾ ਟੈਕਸ ਖਿਲਾਫ ਡਟਿਆ ਹੈ। ਅਕਾਲੀ ਦਲ

ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ
ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ

ਚੰਡੀਗੜ੍ਹ: ਬੀਤੀ ਰਾਤ ਪੰਚਕੂਲਾ ਜ਼ਿਲ੍ਹੇ ਅਧੀਨ ਪੈਂਦੇ ਸਕੇਤੜੀ ਦੇ ਪ੍ਰਾਚੀਨ ਸ਼ਿਵ