ਲੰਬੀ 'ਚ ਸੁਖਬੀਰ ਬਾਦਲ ਨਾਲ ਕਿਉਂ ਹੋਈ ਮਾੜੀ

By: Sarbjit Singh | | Last Updated: Wednesday, 6 April 2016 9:40 AM
ਲੰਬੀ 'ਚ ਸੁਖਬੀਰ ਬਾਦਲ ਨਾਲ ਕਿਉਂ ਹੋਈ ਮਾੜੀ

ਲੰਬੀ: ਬਾਦਲ ਦੇ ਜੱਦੀ ਇਲਾਕੇ ਲੰਬੀ ਵਿੱਚ ਲੋਕਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭਾਸ਼ਣ ਨਾ ਦੇਣ ਦਿੱਤਾ। ਅਸਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੰਬੀ ਵਿੱਚ ਕਰਵਾਏ ਸਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅਖ਼ਬਾਰ ਟ੍ਰਿਬਿਊਨ ਅਨੁਸਾਰ ਜਦੋਂ ਉਪ ਮੁੱਖ ਮੰਤਰੀ ਨੇ ਮੇਲੇ ਦੌਰਾਨ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਰੋਲਾ ਪਾ ਦਿੱਤਾ। ਲੋਕਾਂ ਦੇ ਗ਼ੁੱਸੇ ਦੇ ਕਾਰਨ ਉਪ ਮੁੱਖ ਮੰਤਰੀ ਨੂੰ ਮਹਿਜ਼ ਢਾਈ ਮਿੰਟ ਵਿੱਚ ਹੀ ਆਪਣਾ ਭਾਸ਼ਣ ਖ਼ਤਮ ਕਰਨ ਪਿਆ।

 

 

 

 
ਲੰਬੀ ਹਲਕੇ ’ਚ ਇਹ ਪਹਿਲਾ ਮੌਕਾ ਸੀ ਜਦੋਂ ਬਾਦਲ ਪਰਿਵਾਰ ਦੇ ਪ੍ਰਮੁੱਖ ਮੈਂਬਰ ਨੂੰ ਸਟੇਜ ’ਤੇ ਅਜਿਹੇ ਦਾ ਹਾਲਾਤ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬੀਤੀ ਦੇਰ ਰਾਤ ਉਦੋਂ ਵਾਪਰੀ ਜਦੋਂ ਇੱਥੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮਾਜ ਭਲਾਈ ਸੰਸਥਾ ਵੱਲੋਂ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਸੀ। ਸਮਾਗਮ ਵਿੱਚ ਸ੍ਰੀ ਬਾਦਲ ਬਤੌਰ ਮੁੱਖ ਮਹਿਮਾਨ ਪੁੱਜੇ। ਜਦੋਂ ਮੇਲਾ ਪੂਰੇ ਜੋਬਨ ’ਤੇ ਸੀ ਤਾਂ ਪ੍ਰਬੰਧਕਾਂ ਨੇ ਲੋਕ ਗਾਇਕਾ ਅਨਮੋਲ ਗਗਨ ਮਾਨ ਦੀ ਪੇਸ਼ਕਾਰੀ ਪਿੱਛੋਂ ਪ੍ਰੋਗਰਾਮ ਰੋਕ ਕੇ ਉਪ ਮੁੱਖ ਮੰਤਰੀ ਨੂੰ ਛੇਤੀ ਫ਼ਾਰਗ ਕਰਨ ਦੇ ਮਕਸਦ ਨਾਲ ਉਨ੍ਹਾਂ ਤੋਂ ਹੋਰਨਾਂ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਕਰਾਉਣੇ ਸ਼ੁਰੂ ਦਿੱਤੇ।

 

 

 

 

 

 

ਇਸ ਪਿੱਛੋਂ ਜਦੋਂ ਉਪ ਮੁੱਖ ਮੰਤਰੀ ਸੰਬੋਧਨ ਸ਼ੁਰੂ ਕੀਤਾ ਤਾਂ ਦਰਸ਼ਕਾਂ ਨੇ ਉੱਚੀ-ਉੱਚੀ ਬਾਦਲ ਨੂੰ ਆਖਣਾ ਸ਼ੁਰੂ ਕਰ ਦਿੱਤਾ, ‘‘ਤੁਸੀਂ ਆਪਣਾ ਭਾਸ਼ਣ ਬੰਦ ਕਰ ਦਿਓ, ਅਸੀਂ ਕਲਾਕਾਰ ਸੁਣਨ ਆਏ ਹਾਂ।’’ ਅਚਾਨਕ ਪੈਦਾ ਹੋਏ ਇਸ ਮਾਹੌਲ ’ਚ ਉਪ ਮੁੱਖ ਮੰਤਰੀ ਨੂੰ ਵੀ ਕਹਿਣਾ ਪਿਆ, ‘ਮੈਂ ਵੀ ਤੁਹਾਡੇ ਵਾਂਗ ਗਾਣੇ ਸੁਣਨ ਹੀ ਆਇਆ ਹਾਂ।’ ਆਪਣੀ ਕਰੀਬ ਢਾਈ ਮਿੰਟਾਂ ਦੀ ਤਕਰੀਰ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਟਿਕਾਉਣ ਲਈ ਇਹ ਵੀ ਕਿਹਾ ਕਿ ਛੇਤੀ ਪਿੰਡ ਬਾਦਲ ’ਚ ਮੇਲਾ ਕਰਵਾ ਸਾਰੇ ਗਾਇਕਾਂ ਨੂੰ ਬੁਲਾ ਕੇ ਸਭ ਨੂੰ ਖ਼ੁਸ਼ ਕਰ ਦਿੱਤਾ ਜਾਵੇਗਾ, ਪਰ ਨੌਜਵਾਨ ਦਰਸ਼ਕਾਂ ਅੱਗੇ ਕੋਈ ਪੇਸ਼ ਨਾ ਜਾਂਦੀ ਦੇਖ ਉਨ੍ਹਾਂ ਭਾਸ਼ਣ ਬੰਦ ਕਰਨ ਵਿੱਚ ਹੀ ਭਲਾਈ ਸਮਝੀ।

First Published: Wednesday, 6 April 2016 9:40 AM

Related Stories

ਹਨੀਪ੍ਰੀਤ ਦੇ ਪਤੀ ਨੇ ਖੋਲ੍ਹੇ ਰਾਮ ਰਹੀਮ ਦੇ ਰਾਜ਼
ਹਨੀਪ੍ਰੀਤ ਦੇ ਪਤੀ ਨੇ ਖੋਲ੍ਹੇ ਰਾਮ ਰਹੀਮ ਦੇ ਰਾਜ਼

ਨਵੀਂ ਦਿੱਲੀ: ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫਰਾਰ ਉਸ ਦੀ ਕਥਿਤ ਧੀ

ਕਿਸਾਨਾਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ 10 ਸ਼ਰਤਾਂ
ਕਿਸਾਨਾਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ 10 ਸ਼ਰਤਾਂ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ

ਜਾਖੜ ਨੇ ਸੁਖਬੀਰ, ਸਾਂਪਲਾ ਤੇ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਲਲਕਾਰਿਆ
ਜਾਖੜ ਨੇ ਸੁਖਬੀਰ, ਸਾਂਪਲਾ ਤੇ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਲਲਕਾਰਿਆ

ਗੁਰਦਾਸਪੁਰ: 11 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਕਾਂਗਰਸ ਦੇ ਉਮੀਦਵਾਰ

ਪੰਜਾਬ ਕਾਂਗਰਸ 'ਚ ਫਿਰ ਪੁਆੜਾ, ਬਾਜਵਾ ਰੁੱਸੇ
ਪੰਜਾਬ ਕਾਂਗਰਸ 'ਚ ਫਿਰ ਪੁਆੜਾ, ਬਾਜਵਾ ਰੁੱਸੇ

ਚੰਡੀਗੜ੍ਹ: ਕਾਂਗਰਸ ਦੀ ਆਪਸੀ ਧੜੇਬੰਦੀ ਮੁੜ ਤੋਂ ਉਜਾਗਰ ਹੋ ਗਈ ਹੈ। ਅੱਜ ਮੁੱਖ

ਗੁਰਦਾਸਪੁਰ ਜ਼ਿਮਨੀ ਚੋਣ ਕਰੇਗੀ ਪਾਰਟੀਆਂ ਤੇ ਵੱਡੇ ਲੀਡਰਾਂ ਦਾ ਭਵਿੱਖ ਤੈਅ
ਗੁਰਦਾਸਪੁਰ ਜ਼ਿਮਨੀ ਚੋਣ ਕਰੇਗੀ ਪਾਰਟੀਆਂ ਤੇ ਵੱਡੇ ਲੀਡਰਾਂ ਦਾ ਭਵਿੱਖ ਤੈਅ

ਚੰਡੀਗੜ੍ਹ (ਹਰਪਿੰਦਰ ਸਿੰਘ  ਟੌਹੜਾ): ਫਿਲਮੀ ਅਦਾਕਾਰ ਵਿਨੋਦ ਖੰਨਾ ਦੇ ਦੇਹਾਂਤ

ਰਾਮਦੇਵ ਨੇ ਲਾਈ ਸਲਾਰੀਆ ਦੀ ਬੇੜੀ ਪਾਰ
ਰਾਮਦੇਵ ਨੇ ਲਾਈ ਸਲਾਰੀਆ ਦੀ ਬੇੜੀ ਪਾਰ

ਅੰਮ੍ਰਿਤਸਰ: ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਮੈਦਾਨ ਵਿੱਚ

ਜੱਸੀ ਹੱਤਿਆਕਾਂਡ : ਹਵਾਲਗੀ 'ਤੇ ਰੋਕ,ਆਖਰੀ ਮਿੰਟ 'ਚ ਕੈਨੇਡਾ ਸਰਕਾਰ ਨੇ ਜਹਾਜ਼ ਤੋਂ ਲਾਹਿਆ
ਜੱਸੀ ਹੱਤਿਆਕਾਂਡ : ਹਵਾਲਗੀ 'ਤੇ ਰੋਕ,ਆਖਰੀ ਮਿੰਟ 'ਚ ਕੈਨੇਡਾ ਸਰਕਾਰ ਨੇ ਜਹਾਜ਼ ਤੋਂ...

ਚੰਡੀਗੜ੍ਹ : ਅਣਖ ਖਾਤਿਰ ਹੋਏ ਜੱਸੀ ਹੱਤਿਆਕਾਂਡ ‘ਚ ਕੈਨੇਡਾ ਦੀ ਸੁਪਰੀਮ ਕੋਰਟ ਨੇ

ਹੁਣ ਹਰ ਸ਼ਨਿਚਰਵਾਰ ਨੂੰ ਹਾਈ ਕੋਰਟ 'ਚ ਲੱਗੇਗੀ ਅਦਾਲਤ
ਹੁਣ ਹਰ ਸ਼ਨਿਚਰਵਾਰ ਨੂੰ ਹਾਈ ਕੋਰਟ 'ਚ ਲੱਗੇਗੀ ਅਦਾਲਤ

ਚੰਡੀਗੜ੍ਹ : ਸੁਪਰੀਮ ਕੋਰਟ ਨੇ ਪੁਰਾਣੇ ਮਾਮਲਿਆਂ ਨੂੰ ਨਿਬੇੜਣ ਲਈ ਸਾਰੀਆਂ ਹਾਈ

ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ
ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ

ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ

ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ
ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ