ਲੰਬੀ 'ਚ ਸੁਖਬੀਰ ਬਾਦਲ ਨਾਲ ਕਿਉਂ ਹੋਈ ਮਾੜੀ

By: Sarbjit Singh | | Last Updated: Wednesday, 6 April 2016 9:40 AM
ਲੰਬੀ 'ਚ ਸੁਖਬੀਰ ਬਾਦਲ ਨਾਲ ਕਿਉਂ ਹੋਈ ਮਾੜੀ

ਲੰਬੀ: ਬਾਦਲ ਦੇ ਜੱਦੀ ਇਲਾਕੇ ਲੰਬੀ ਵਿੱਚ ਲੋਕਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭਾਸ਼ਣ ਨਾ ਦੇਣ ਦਿੱਤਾ। ਅਸਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੰਬੀ ਵਿੱਚ ਕਰਵਾਏ ਸਭਿਆਚਾਰਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅਖ਼ਬਾਰ ਟ੍ਰਿਬਿਊਨ ਅਨੁਸਾਰ ਜਦੋਂ ਉਪ ਮੁੱਖ ਮੰਤਰੀ ਨੇ ਮੇਲੇ ਦੌਰਾਨ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਰੋਲਾ ਪਾ ਦਿੱਤਾ। ਲੋਕਾਂ ਦੇ ਗ਼ੁੱਸੇ ਦੇ ਕਾਰਨ ਉਪ ਮੁੱਖ ਮੰਤਰੀ ਨੂੰ ਮਹਿਜ਼ ਢਾਈ ਮਿੰਟ ਵਿੱਚ ਹੀ ਆਪਣਾ ਭਾਸ਼ਣ ਖ਼ਤਮ ਕਰਨ ਪਿਆ।

 

 

 

 
ਲੰਬੀ ਹਲਕੇ ’ਚ ਇਹ ਪਹਿਲਾ ਮੌਕਾ ਸੀ ਜਦੋਂ ਬਾਦਲ ਪਰਿਵਾਰ ਦੇ ਪ੍ਰਮੁੱਖ ਮੈਂਬਰ ਨੂੰ ਸਟੇਜ ’ਤੇ ਅਜਿਹੇ ਦਾ ਹਾਲਾਤ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬੀਤੀ ਦੇਰ ਰਾਤ ਉਦੋਂ ਵਾਪਰੀ ਜਦੋਂ ਇੱਥੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਮਾਜ ਭਲਾਈ ਸੰਸਥਾ ਵੱਲੋਂ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਸੀ। ਸਮਾਗਮ ਵਿੱਚ ਸ੍ਰੀ ਬਾਦਲ ਬਤੌਰ ਮੁੱਖ ਮਹਿਮਾਨ ਪੁੱਜੇ। ਜਦੋਂ ਮੇਲਾ ਪੂਰੇ ਜੋਬਨ ’ਤੇ ਸੀ ਤਾਂ ਪ੍ਰਬੰਧਕਾਂ ਨੇ ਲੋਕ ਗਾਇਕਾ ਅਨਮੋਲ ਗਗਨ ਮਾਨ ਦੀ ਪੇਸ਼ਕਾਰੀ ਪਿੱਛੋਂ ਪ੍ਰੋਗਰਾਮ ਰੋਕ ਕੇ ਉਪ ਮੁੱਖ ਮੰਤਰੀ ਨੂੰ ਛੇਤੀ ਫ਼ਾਰਗ ਕਰਨ ਦੇ ਮਕਸਦ ਨਾਲ ਉਨ੍ਹਾਂ ਤੋਂ ਹੋਰਨਾਂ ਸ਼ਖ਼ਸੀਅਤਾਂ ਦੇ ਮਾਣ-ਸਨਮਾਨ ਕਰਾਉਣੇ ਸ਼ੁਰੂ ਦਿੱਤੇ।

 

 

 

 

 

 

ਇਸ ਪਿੱਛੋਂ ਜਦੋਂ ਉਪ ਮੁੱਖ ਮੰਤਰੀ ਸੰਬੋਧਨ ਸ਼ੁਰੂ ਕੀਤਾ ਤਾਂ ਦਰਸ਼ਕਾਂ ਨੇ ਉੱਚੀ-ਉੱਚੀ ਬਾਦਲ ਨੂੰ ਆਖਣਾ ਸ਼ੁਰੂ ਕਰ ਦਿੱਤਾ, ‘‘ਤੁਸੀਂ ਆਪਣਾ ਭਾਸ਼ਣ ਬੰਦ ਕਰ ਦਿਓ, ਅਸੀਂ ਕਲਾਕਾਰ ਸੁਣਨ ਆਏ ਹਾਂ।’’ ਅਚਾਨਕ ਪੈਦਾ ਹੋਏ ਇਸ ਮਾਹੌਲ ’ਚ ਉਪ ਮੁੱਖ ਮੰਤਰੀ ਨੂੰ ਵੀ ਕਹਿਣਾ ਪਿਆ, ‘ਮੈਂ ਵੀ ਤੁਹਾਡੇ ਵਾਂਗ ਗਾਣੇ ਸੁਣਨ ਹੀ ਆਇਆ ਹਾਂ।’ ਆਪਣੀ ਕਰੀਬ ਢਾਈ ਮਿੰਟਾਂ ਦੀ ਤਕਰੀਰ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਟਿਕਾਉਣ ਲਈ ਇਹ ਵੀ ਕਿਹਾ ਕਿ ਛੇਤੀ ਪਿੰਡ ਬਾਦਲ ’ਚ ਮੇਲਾ ਕਰਵਾ ਸਾਰੇ ਗਾਇਕਾਂ ਨੂੰ ਬੁਲਾ ਕੇ ਸਭ ਨੂੰ ਖ਼ੁਸ਼ ਕਰ ਦਿੱਤਾ ਜਾਵੇਗਾ, ਪਰ ਨੌਜਵਾਨ ਦਰਸ਼ਕਾਂ ਅੱਗੇ ਕੋਈ ਪੇਸ਼ ਨਾ ਜਾਂਦੀ ਦੇਖ ਉਨ੍ਹਾਂ ਭਾਸ਼ਣ ਬੰਦ ਕਰਨ ਵਿੱਚ ਹੀ ਭਲਾਈ ਸਮਝੀ।

First Published: Wednesday, 6 April 2016 9:40 AM

Related Stories

ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ
ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟਾਂ ਤੇ ਸ਼ਰੇਆਮ

ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ
ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ

ਅੰਬਾਲਾ: ਇੱਥੋਂ ਦੇ ਇੱਕ ਡਾਕਟਰ ਉੱਤੇ ਮਹਿਲਾ ਮਰੀਜ਼ ਨਾਲ ਛੇੜਛਾੜ ਕਰਨ ਦਾ ਮਾਮਲਾ

ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ
ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੋਈ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ
ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ
10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ

ਚੰਡੀਗੜ੍ਹ: ਇਸ ਬਾਰ ਪੰਜਾਬ ਵਿੱਚ ਦਸਵੀਂ ਦੇ ਨਤੀਜੇ ਵਿਦਿਆਰਥੀਆਂ ਲਈ ਆਫਤ ਬਣਕੇ ਆਏ

ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ
ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ

ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ
ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ

ਚੰਡੀਗੜ੍ਹ :ਪੰਜਾਬ ਵਿੱਚ ਪੰਚਾਂ-ਸਰਪੰਚਾਂ ਦੀਆਂ ਖਾਲੀ ਸੀਟਾਂ ਲਈ 11 ਜੂਨ ਨੂੰ ਹੋਣ

ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ
ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਂਸਦ ਰਵਨੀਤ ਸਿੰਘ