ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਢਾਅ ਲਾਉਣ ਵਾਲੇ ਬੇਨਕਾਬ

By: ABP SANJHA | | Last Updated: Wednesday, 19 April 2017 6:15 PM
ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਢਾਅ ਲਾਉਣ ਵਾਲੇ ਬੇਨਕਾਬ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਬੰਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਨੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਖੁਲਾਸੇ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ “ਸੌਦਾ ਸਾਧ ਮੁਆਫੀ ਕਾਂਡ” ਦਾ ਸਮੁੱਚਾ ਸੱਚ ਉਗਲ ਕੇ ਗਿਆਨੀ ਗੁਰਮੁਖ ਸਿੰਘ ਨੇ ਆਪਣੇ ਆਪ ਨੂੰ ਸੁਰਖੁਰੂ ਕਰਨ ਦੀ ਹਿੰਮਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਪੰਥ ਸਾਹਮਣੇ ਸਭ ਕੁਝ ਸਪੱਸ਼ਟ ਹੋ ਗਿਆ ਹੈ ਕਿ ਕੌਣ ਲੋਕ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਤੇ ਸਰਬਉੱਚਤਾ ਨਾਲ ਖਿਲਵਾੜ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿਰਸਾ ਮੁਖੀ ਦੀਆਂ ਅਖੌਤੀ ਚਿੱਠੀਆਂ ਲਿਆਉਣ ਵਾਲੇ ਸੁਖਬੀਰ ਬਾਦਲ ਦੇ ਪੀਏ ਡਾ. ਦਲਜੀਤ ਸਿੰਘ ਚੀਮਾ, ਸਰਕਾਰੀ ਦਬਾਉ ਪਾ ਕੇ ਤਖਤਾਂ ਤੋਂ ਫੈਸਲੇ ਕਰਵਾਉਣ ਵਾਲੇ ਦੋਵੇਂ ਬਾਦਲ, ਪੰਥਕ ਮਰਿਯਾਦਾ ਦੀ ਅਣਦੇਖੀ ਕਰਕੇ ਸਰਕਾਰੀ ਧੌਂਸ ਅੱਗੇ ਝੁੱਕਣ ਵਾਲੇ ਜਥੇਦਾਰ, ਜਥੇਦਾਰਾਂ ਨੂੰ ਧਮਕੀਆਂ ਦੇਣ ਵਾਲੇ ਮਨਜਿੰਦਰ ਸਿਰਸਾ, ਧੱਕੇ ਨਾਲ ਦੁਆਈ ਮੁਆਫੀ ਨੂੰ ਸਹੀ ਸਾਬਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਲੁਆਉਣੇ ਤੇ ਇੱਕ ਪੰਜਾਬੀ ਅਖਬਾਰ ਦੇ ਐਡੀਟਰ ਤੇ ਸਿਰਸਾ ਮੁਖੀ ਵੱਲੋਂ ਮਿਲੀ ਹਮਾਇਤ ਲਈ ਧੰਨਵਾਦ ਦਾ ਮਤਾ ਪਾਸ ਕਰਨ ਵਾਲੀ ਅਕਾਲੀ ਦਲ ਦੀ ਕੋਰ ਕਮੇਟੀ ਸਮੇਤ ਸਾਰੇ ਅਕਾਲੀ ਲੀਡਰਾਂ ਨੂੰ ਪੰਥਕ ਕਟਿਹਰੇ ਵਿੱਚ ਖੜ੍ਹਾ ਦਿੱਤਾ ਹੈ।
ਸੁਖਦੇਵ ਸਿੰਘ ਭੌਰ ਨੇ ਬਾਦਲ ਦਲ ਦੀ ਮੌਜੂਦਾ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਸੱਤਾ ਪ੍ਰਾਪਤੀ ਲਈ ਬਾਦਲ ਦਲ ਨੇ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਪਾਰਟੀ ਅਕਾਲੀ ਦਲ ਦੇ ਅਕਸ ਨੂੰ ਢਾਹ ਲਾਉਂਦਿਆ ਪੰਥਕ ਸੰਸਥਾਵਾਂ ਦਾ ਵਕਾਰ ਵੀ ਦਾਅ ‘ਤੇ ਲਾਅ ਦਿੱਤਾ ਪਰ ਨਾ ਸੱਤਾ ਮਿਲੀ ਨਾ ਪੰਥ ਪੱਲੇ ਰਿਹਾ। ਦੱਸ ਦੇਈਏ ਕਿ ਸਿਰਸਾ ਮੁਖੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਮਿਲੇ ਮੁਆਫੀਨਾਮੇ ਦਾ ਸਭ ਤੋਂ ਪਹਿਲਾਂ ਜਨਤਕ ਤੌਰ ਤੇ ਵਿਰੋਧ ਸੁਖਦੇਵ ਸਿੰਘ ਭੌਰ ਨੇ ਕੀਤਾ ਸੀ।
ਭੌਰ ਨੇ ਖੁਲਾਸਾ ਕੀਤਾ ਕਿ ”ਉਸ ਬਿਆਨ ਦੇ ਜਨਤਕ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਕੱਢਣ ਤੇ ਐਸਜੀਪੀਸੀ ਦੀ ਅਹੁਦੇਦਾਰੀ ਤੋਂ ਲਾਹੁਣ ਦੀ ਤਿਆਰੀ ਕਰ ਲਈ ਸੀ ਪਰ ਸੁਪਰੀਮ ਕੋਰਟ ਵਿੱਚ ਮਾਮਲਾ ਚਲਦਾ ਹੋਣ ਕਾਰਨ ਉਹ ਅਜਿਹਾ ਨਾ ਕਰ ਸਕੇ। ਫਿਰ 8 ਅਕਤੂਬਰ ਨੂੰ ਪ੍ਰੋ. ਚੰਦੂਮਾਜਰਾ ਰਾਹੀਂ ਸੁਨੇਹਾ ਭੇਜ ਕੇ ਮੈਨੂੰ ਬੁਲਾਇਆ ਗਿਆ ਸੀ, ਪਰ ਮੈਂ ਸਪੱਸ਼ਟ ਕਰ ਆਇਆ ਸਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਹਰ ਹਾਲ ਕਾਇਮ ਰੱਖੀ ਜਾਣੀ ਚਾਹੀਦੀ ਹੈ ਤੇ ਮੈਂ ਆਪਣੇ ਦਿੱਤੇ ਬਿਆਨ ‘ਤੇ ਅੱਜ ਵੀ ਕਾਇਮ ਹਾਂ।”

First Published: Wednesday, 19 April 2017 6:15 PM

Related Stories

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ
ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ

ਫ਼ਤਿਹਗੜ੍ਹ ਸਾਹਿਬ: ਸਰਕਾਰ ਦੇ ਲਾਰਿਆਂ ਤੋਂ ਅੱਕੇ ਸੂਬੇ ਦੇ ਕਿਸਾਨ ਜਿੱਥੇ

ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ
ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ

ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..
ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..

ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ

ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT
ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT

ਮੋਹਾਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਦੇ ਕਤਲ ਮਾਮਲੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ
ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ

ਮੋਹਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ

ਗੋਨੇਆਣੇ ਹੋਈ ਚਾਣਚੱਕ ਮੌਤ
ਗੋਨੇਆਣੇ ਹੋਈ ਚਾਣਚੱਕ ਮੌਤ

ਗੋਨਿਆਣਾ: ਸਥਾਨਕ ਆਇਸਰ ਪਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ ਉਸ ਦੀ ਰਾਇਫਲ ਵਿਚੋਂ