ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਢਾਅ ਲਾਉਣ ਵਾਲੇ ਬੇਨਕਾਬ

By: ABP SANJHA | | Last Updated: Wednesday, 19 April 2017 6:15 PM
ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਢਾਅ ਲਾਉਣ ਵਾਲੇ ਬੇਨਕਾਬ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਬੰਗਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਨੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਵੱਲੋਂ ਕੀਤੇ ਖੁਲਾਸੇ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ “ਸੌਦਾ ਸਾਧ ਮੁਆਫੀ ਕਾਂਡ” ਦਾ ਸਮੁੱਚਾ ਸੱਚ ਉਗਲ ਕੇ ਗਿਆਨੀ ਗੁਰਮੁਖ ਸਿੰਘ ਨੇ ਆਪਣੇ ਆਪ ਨੂੰ ਸੁਰਖੁਰੂ ਕਰਨ ਦੀ ਹਿੰਮਤ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਪੰਥ ਸਾਹਮਣੇ ਸਭ ਕੁਝ ਸਪੱਸ਼ਟ ਹੋ ਗਿਆ ਹੈ ਕਿ ਕੌਣ ਲੋਕ ਹਨ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਤੇ ਸਰਬਉੱਚਤਾ ਨਾਲ ਖਿਲਵਾੜ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਿਰਸਾ ਮੁਖੀ ਦੀਆਂ ਅਖੌਤੀ ਚਿੱਠੀਆਂ ਲਿਆਉਣ ਵਾਲੇ ਸੁਖਬੀਰ ਬਾਦਲ ਦੇ ਪੀਏ ਡਾ. ਦਲਜੀਤ ਸਿੰਘ ਚੀਮਾ, ਸਰਕਾਰੀ ਦਬਾਉ ਪਾ ਕੇ ਤਖਤਾਂ ਤੋਂ ਫੈਸਲੇ ਕਰਵਾਉਣ ਵਾਲੇ ਦੋਵੇਂ ਬਾਦਲ, ਪੰਥਕ ਮਰਿਯਾਦਾ ਦੀ ਅਣਦੇਖੀ ਕਰਕੇ ਸਰਕਾਰੀ ਧੌਂਸ ਅੱਗੇ ਝੁੱਕਣ ਵਾਲੇ ਜਥੇਦਾਰ, ਜਥੇਦਾਰਾਂ ਨੂੰ ਧਮਕੀਆਂ ਦੇਣ ਵਾਲੇ ਮਨਜਿੰਦਰ ਸਿਰਸਾ, ਧੱਕੇ ਨਾਲ ਦੁਆਈ ਮੁਆਫੀ ਨੂੰ ਸਹੀ ਸਾਬਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਅਖਬਾਰਾਂ ਵਿੱਚ ਲੁਆਉਣੇ ਤੇ ਇੱਕ ਪੰਜਾਬੀ ਅਖਬਾਰ ਦੇ ਐਡੀਟਰ ਤੇ ਸਿਰਸਾ ਮੁਖੀ ਵੱਲੋਂ ਮਿਲੀ ਹਮਾਇਤ ਲਈ ਧੰਨਵਾਦ ਦਾ ਮਤਾ ਪਾਸ ਕਰਨ ਵਾਲੀ ਅਕਾਲੀ ਦਲ ਦੀ ਕੋਰ ਕਮੇਟੀ ਸਮੇਤ ਸਾਰੇ ਅਕਾਲੀ ਲੀਡਰਾਂ ਨੂੰ ਪੰਥਕ ਕਟਿਹਰੇ ਵਿੱਚ ਖੜ੍ਹਾ ਦਿੱਤਾ ਹੈ।
ਸੁਖਦੇਵ ਸਿੰਘ ਭੌਰ ਨੇ ਬਾਦਲ ਦਲ ਦੀ ਮੌਜੂਦਾ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਸੱਤਾ ਪ੍ਰਾਪਤੀ ਲਈ ਬਾਦਲ ਦਲ ਨੇ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਪਾਰਟੀ ਅਕਾਲੀ ਦਲ ਦੇ ਅਕਸ ਨੂੰ ਢਾਹ ਲਾਉਂਦਿਆ ਪੰਥਕ ਸੰਸਥਾਵਾਂ ਦਾ ਵਕਾਰ ਵੀ ਦਾਅ ‘ਤੇ ਲਾਅ ਦਿੱਤਾ ਪਰ ਨਾ ਸੱਤਾ ਮਿਲੀ ਨਾ ਪੰਥ ਪੱਲੇ ਰਿਹਾ। ਦੱਸ ਦੇਈਏ ਕਿ ਸਿਰਸਾ ਮੁਖੀ ਨੂੰ ਅਕਾਲ ਤਖਤ ਸਾਹਿਬ ਵੱਲੋਂ ਮਿਲੇ ਮੁਆਫੀਨਾਮੇ ਦਾ ਸਭ ਤੋਂ ਪਹਿਲਾਂ ਜਨਤਕ ਤੌਰ ਤੇ ਵਿਰੋਧ ਸੁਖਦੇਵ ਸਿੰਘ ਭੌਰ ਨੇ ਕੀਤਾ ਸੀ।
ਭੌਰ ਨੇ ਖੁਲਾਸਾ ਕੀਤਾ ਕਿ ”ਉਸ ਬਿਆਨ ਦੇ ਜਨਤਕ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਕੱਢਣ ਤੇ ਐਸਜੀਪੀਸੀ ਦੀ ਅਹੁਦੇਦਾਰੀ ਤੋਂ ਲਾਹੁਣ ਦੀ ਤਿਆਰੀ ਕਰ ਲਈ ਸੀ ਪਰ ਸੁਪਰੀਮ ਕੋਰਟ ਵਿੱਚ ਮਾਮਲਾ ਚਲਦਾ ਹੋਣ ਕਾਰਨ ਉਹ ਅਜਿਹਾ ਨਾ ਕਰ ਸਕੇ। ਫਿਰ 8 ਅਕਤੂਬਰ ਨੂੰ ਪ੍ਰੋ. ਚੰਦੂਮਾਜਰਾ ਰਾਹੀਂ ਸੁਨੇਹਾ ਭੇਜ ਕੇ ਮੈਨੂੰ ਬੁਲਾਇਆ ਗਿਆ ਸੀ, ਪਰ ਮੈਂ ਸਪੱਸ਼ਟ ਕਰ ਆਇਆ ਸਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਹਰ ਹਾਲ ਕਾਇਮ ਰੱਖੀ ਜਾਣੀ ਚਾਹੀਦੀ ਹੈ ਤੇ ਮੈਂ ਆਪਣੇ ਦਿੱਤੇ ਬਿਆਨ ‘ਤੇ ਅੱਜ ਵੀ ਕਾਇਮ ਹਾਂ।”

First Published: Wednesday, 19 April 2017 6:15 PM

Related Stories

ਕੇਪੀਐਸ ਗਿੱਲ ਦੀ ਮੌਤ 'ਤੇ ਬੋਲੇ ਬਾਦਲ
ਕੇਪੀਐਸ ਗਿੱਲ ਦੀ ਮੌਤ 'ਤੇ ਬੋਲੇ ਬਾਦਲ

ਚੰਡੀਗੜ੍ਹ: ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਮੌਤ ਬਾਰੇ ਸਾਬਕਾ ਮੁੱਖ ਮੰਤਰੀ

 ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ, ਪੁਲਿਸ ਕਾਂਸਟੇਬਲ ਨੂੰ ਵੀ ਹਟਾਇਆ
ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ, ਪੁਲਿਸ ਕਾਂਸਟੇਬਲ ਨੂੰ...

ਅਜਮੇਰ: ਅਪ੍ਰੈਲ ਮਹੀਨੇ ਰਾਜਸਥਾਨ ਦੇ ਅਜਮੇਰ ਵਿੱਚ 4 ਸਿੱਖਾਂ ਦੀ ਕੁੱਟਮਾਰ ਮਾਮਲੇ

ਬੇਅਦਬੀਆਂ ਖਿਲਾਫ 1 ਜੂਨ ਨੂੰ ਸਿੱਖ ਕੌਮ ਦਾ ਇਕੱਠ
ਬੇਅਦਬੀਆਂ ਖਿਲਾਫ 1 ਜੂਨ ਨੂੰ ਸਿੱਖ ਕੌਮ ਦਾ ਇਕੱਠ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸਰਕਾਰ ਵੱਲੋਂ ਕੋਈ ਠੋਸ

CBSE 12ਵੀਂ ਦਾ ਨਤੀਜਾ ਦੇਖੋ, ਚੰਡੀਗੜ੍ਹ ਦੇ ਵਿਦਿਆਰਥੀ ਛਾਏ
CBSE 12ਵੀਂ ਦਾ ਨਤੀਜਾ ਦੇਖੋ, ਚੰਡੀਗੜ੍ਹ ਦੇ ਵਿਦਿਆਰਥੀ ਛਾਏ

ਨਵੀਂ ਦਿੱਲੀ: ਸੀਬੀਐਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।

ਸਿੰਘ ਸਹਿਬਾਨ ਵੱਲੋਂ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਾ ਹੋਣ ਦੀ ਤਾਕੀਦ
ਸਿੰਘ ਸਹਿਬਾਨ ਵੱਲੋਂ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਾ ਹੋਣ ਦੀ...

ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਨੇ ਬਠਿੰਡਾ ਵਿੱਚ

ਸਿੱਧੂ ਦਾ ਭ੍ਰਿਸ਼ਟਾਚਾਰੀਆਂ 'ਤੇ ਵਾਰ
ਸਿੱਧੂ ਦਾ ਭ੍ਰਿਸ਼ਟਾਚਾਰੀਆਂ 'ਤੇ ਵਾਰ

ਚੰਡੀਗੜ੍ਹ: ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ

ਲੁਧਿਆਣਾ ਵਿੱਚ ਪਿਸਤੌਲ ਦੀ ਨੋਕ 'ਤੇ ਲੁੱਟੀ ਕਾਰ
ਲੁਧਿਆਣਾ ਵਿੱਚ ਪਿਸਤੌਲ ਦੀ ਨੋਕ 'ਤੇ ਲੁੱਟੀ ਕਾਰ

ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਇੱਕ ਨੌਜਵਾਨ ਤੋਂ ਦਿਨਦਿਹਾੜੇ ਕਾਰ ਲੁੱਟਣ ਦੀ

ਗ਼ੈਰਕਾਨੂੰਨੀ ਵਾਹਨਾਂ ਦੀ ਹੁਣ ਪੰਜਾਬ 'ਚ ਖ਼ੈਰ ਨਹੀਂ
ਗ਼ੈਰਕਾਨੂੰਨੀ ਵਾਹਨਾਂ ਦੀ ਹੁਣ ਪੰਜਾਬ 'ਚ ਖ਼ੈਰ ਨਹੀਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ

ਐਤਵਾਰ ਨੂੰ ਹੋਵੇਗਾ ਗਿੱਲ ਦਾ ਅੰਤਿਮ ਸਸਕਾਰ
ਐਤਵਾਰ ਨੂੰ ਹੋਵੇਗਾ ਗਿੱਲ ਦਾ ਅੰਤਿਮ ਸਸਕਾਰ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਕੀ ਪੀ ਐਸ ਗਿੱਲ ਦਾ ਅੰਤਿਮ ਸੰਸਕਾਰ ਐਤਵਾਰ

ਸੋਸ਼ਲ ਮੀਡੀਆ ਨੇ ਫਰੋਲੀ 'ਸੁਪਰਕੌਪ' ਦੀ ਮਿੱਟੀ
ਸੋਸ਼ਲ ਮੀਡੀਆ ਨੇ ਫਰੋਲੀ 'ਸੁਪਰਕੌਪ' ਦੀ ਮਿੱਟੀ

ਚੰਡੀਗੜ੍ਹ : ਪੰਜਾਬ ‘ਚ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਰਹੇ ਕੇਪੀਐਸ