ਖਹਿਰਾ ਨੇ ਮੁੜ ਫਸਾਏ ਕੈਪਟਨ ਨਾਲ ਸਿੰਗ !

By: ਏਬੀਪੀ ਸਾਂਝਾ | | Last Updated: Wednesday, 14 February 2018 5:47 PM
ਖਹਿਰਾ ਨੇ ਮੁੜ ਫਸਾਏ ਕੈਪਟਨ ਨਾਲ ਸਿੰਗ !

ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਮੁੜ ਕੈਪਟਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਰੈਵੀਨਿਊ ਕਮਿਸ਼ਨ ਗਠਨ ਕਰਕੇ ਕੈਪਟਨ ਸਰਕਾਰ ‘ਕਮਿਸ਼ਨ ਸਰਕਾਰ’ ਬਣ ਚੁੱਕੀ ਹੈ। ਖਹਿਰਾ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੂਬੇ ਵੱਲੋਂ ਵਿਧਾਇਕਾਂ ਦੇ ਇਨਕਮ ਟੈਕਸ ਅਦਾ ਕੀਤੇ ਜਾਣ ਨੂੰ ਖਤਮ ਕਰਨ ਜਾਂ ਵੱਡੇ ਕਿਸਾਨਾਂ ਨੂੰ ਪਾਵਰ ਸਬਸਿਡੀ ਛੱਡਣ ਦੀ ਅਪੀਲ ਕਰਕੇ ਬੱਚਤ ਕਰਨ ਵਾਲੇ ਕਦਮ ਉਠਾ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਉਹ ਕਮਿਸ਼ਨ ਦਰ ਕਮਿਸ਼ਨ ਬਣਾ ਵੱਡੇ ਖਰਚਿਆਂ ਦਾ ਸਬੂਤ ਦੇ ਰਹੇ ਹਨ। ਇਸ ਨਾਲ ਪਹਿਲਾਂ ਹੀ ਕੰਗਾਲ ਹੋ ਚੁੱਕੇ ਸਰਕਾਰੀ ਖਜ਼ਾਨੇ ਉੱਪਰ ਹੋਰ ਬੁਰਾ ਅਸਰ ਪਵੇਗਾ।

 

ਉਨ੍ਹਾਂ ਕਿਹਾ ਕਿ ਉਹ ਹੈਰਾਨ ਹਨ ਕਿ ਨਵਾਂ ਕਮਿਸ਼ਨ ਇੱਕ ਸਾਲ ਦੀ ਮਿਆਦ ਵਿੱਚ ਉਹ ਸਭ ਕਿਵੇਂ ਹਾਸਲ ਕਰ ਲਵੇਗਾ ਜਿਹੜਾ ਕਿ ਆਲਾ ਅਫਸਰਾਂ ਵਾਲਾ ਮਾਲ ਮਹਿਕਮਾ ਦਹਾਕਿਆਂ ਵਿੱਚ ਨਹੀਂ ਕਰ ਸਕਿਆ? ਖਹਿਰਾ ਨੇ ਕਿਹਾ ਕਿ ਮਾਲ ਮਹਿਕਮੇ ਵਿੱਚ ਪਹਿਲਾਂ ਹੀ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਆਲਾ ਵੱਡੇ ਅਫਸਰ ਹੋਣ ਦੇ ਨਾਲ-ਨਾਲ ਡਵੀਜ਼ਨਲ ਤੇ ਜ਼ਿਲ੍ਹਾ ਪੱਧਰਾਂ ਉੱਤੇ ਅਫਸਰਾਂ ਦੀ ਇੱਕ ਫੌਜ ਹੈ। ਉਨ੍ਹਾਂ ਕਿਹਾ ਕਿ ਫਾਈਨੈਂਸ਼ੀਅਲ ਕਮਿਸ਼ਨਰ ਰੈਵੀਨਿਊ (ਐਫਸੀਆਰ) ਦੀ ਅਗਵਾਈ ਵਾਲੀ ਇਸ ਭਾਰੀ ਭਰਕਮ ਅਫਸਰਸ਼ਾਹੀ ਨੂੰ ਫੀਲਡ ਦੇ ਨਾਲ ਨਾਲ ਪ੍ਰਬੰਧਕੀ ਕੰਮਾਂ ਦਾ ਦਹਾਕਿਆਂ ਦਾ ਤਜਰਬਾ ਹੈ।

 

ਖਹਿਰਾ ਨੇ ਕਿਹਾ ਕਿ ਰੈਵੀਨਿਊ ਕਮਿਸ਼ਨ ਨੂੰ ਜ਼ਮੀਨੀ ਪ੍ਰਬੰਧਨ ਦੇ ਮੌਜੂਦਾ ਕਾਨੂੰਨਾਂ ਤੇ ਪ੍ਰਕਿਰਿਆ ਨੂੰ ਖੇਤੀਬਾੜੀ ਤੇ ਗੈਰ ਖੇਤੀਬਾੜੀ ਵਰਤੋਂ ਦੇ ਅਨੁਸਾਰ ਬਣਾਉਣ ਤੇ ਰੈਵੀਨਿਊ ਕੰਮ ਕਾਜ ਨੂੰ ਹੋਰ ਪਾਰਦਰਸ਼ੀ ਬਣਾਉਣ ਦਾ ਜਿੰਮਾ ਸੋਂਪਿਆ ਗਿਆ ਹੈ। ਖਹਿਰਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਰੈਵੀਨਿਊ ਵਿਭਾਗ ਦੇ ਮਾਮਲੇ ਸੁਧਾਰਨ ਲਈ ਸਚੁਮੱਚ ਗੰਭੀਰ ਹਨ ਤਾਂ ਉਹ ਵਿਭਾਗ ਦੇ ਜਾਂ ਹੋਰ ਵਿਭਾਗਾਂ ਦੇ ਅਫਸਰਾਂ ਦੀ ਕਮੇਟੀ ਬਣਾ ਕੇ ਕਮੀਸ਼ਨ ਨੂੰ ਸੋਂਪਿਆ ਗਿਆ ਕੰਮ ਕਰਵਾ ਸਕਦੇ ਸਨ। ਖਹਿਰਾ ਨੇ ਕਿਹਾ ਕਿ ਰੈਵੀਨਿਊ ਕਮੀਸ਼ਨ ਰੈਵੀਨਿਊ ਵਿਭਾਗ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰੇਗਾ ਜਿਸ ਨਾਲ ਟਕਰਾਉ ਦੀ ਸਥਿਤੀ ਪੈਦਾ ਹੋਵੇਗੀ।

 

ਖਹਿਰਾ ਨੇ ਕਿਹਾ ਕਿ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਅਜਿਹੇ ਦੋ ਦਰਜਨ ਕਮਿਸ਼ਨ ਹਨ ਜਦ ਸੂਬਾ 2.5 ਲੱਖ ਕਰੋੜ ਰੁਪਏ ਤੋਂ ਜਿਆਦਾ ਵੱਡੇ ਕਰਜ਼ੇ ਦੀ ਮਾਰ ਹੇਠ ਹੈ। ਖਹਿਰਾ ਨੇ ਕਿਹਾ ਕਿ ਇਸੇ ਤਰਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਹਕਾਰਾਂ ਤੇ ਓ.ਐਸ.ਡੀਆਂ ਦੀ ਫੋਜ ਨਿਯੁਕਤ ਕਰਕੇ ਉਹਨਾਂ ਨੂੰ ਕੈਬਨਿਟ ਤੇ ਰਾਜ ਮੰਤਰੀ ਦੇ ਬਰਾਬਰ ਪਦ ਦੇ ਕੇ ਨਿਵਾਜਿਆ ਤੇ ਸੁਵਿਧਾਵਾਂ ਦਿੱਤੀਆਂ ਹਨ ਜਿਸ ਨਾਲ ਕਿ ਸੂਬੇ ਦੀ ਵਿੱਤੀ ਹਾਲਤ ਹੋਰ ਮਾੜੀ ਹੋਈ ਹੈ।

First Published: Wednesday, 14 February 2018 5:47 PM

Related Stories

ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ
ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੁਰੇਸ਼

ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ
ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ

ਜਲੰਧਰ: ਫਿਲੌਰ ਵਿੱਚ ਵਿਦੇਸ਼ੀ ਕਰੰਸੀ ਨੂੰ ਬਦਲਣ ਵਾਲੇ ਨੌਜਵਾਨ ਕਾਰੋਬਾਰੀ ਦੀ

ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ
ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ

ਲੁਧਿਆਣਾ: ਕਸਬਾ ਜਗਰਾਓਂ ਦੇ ਮੁਹੱਲਾ ਫਿਲੀਗੇਟ ਵਿੱਚ ਸਥਿਤ ਇੱਕ ਘਰ ਵਿੱਚ ਪੁਲਿਸ

ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ
ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ

ਬਠਿੰਡਾ: ਮੌੜ ਬੰਬ ਧਮਾਕਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਆਏ ਵਿਰੋਧੀ ਧਿਰ ਦੇ

ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ
ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਬਾਰੇਕਾ ਦੇ ਦੋ ਨੌਜਵਾਨਾਂ ਦੀ ਰਾਜਸਥਾਨ ਵਿੱਚ

ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ
ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ

ਬਰਨਾਲਾ: ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ

ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'
ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'

ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ‘ਚ

ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM
ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡ ਪੱਧਰ ‘ਤੇ ਕੋਰ ਬੈਂਕਿੰਗ ਸੇਵਾਵਾਂ ਮੁਹੱਈਆ

 ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ
ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੀ ਹੁਣ ਗੁੰਡਾ ਟੈਕਸ ਖਿਲਾਫ ਡਟਿਆ ਹੈ। ਅਕਾਲੀ ਦਲ

ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ
ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ

ਚੰਡੀਗੜ੍ਹ: ਬੀਤੀ ਰਾਤ ਪੰਚਕੂਲਾ ਜ਼ਿਲ੍ਹੇ ਅਧੀਨ ਪੈਂਦੇ ਸਕੇਤੜੀ ਦੇ ਪ੍ਰਾਚੀਨ ਸ਼ਿਵ