ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਇੱਕ ਹੋਰ ਅਹੁਦਾ

By: ABP SANJHA | | Last Updated: Thursday, 18 May 2017 7:03 PM
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਇੱਕ ਹੋਰ ਅਹੁਦਾ

ਮੁਹਾਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ) ਦੇ ਪ੍ਰਧਾਨ ਸੁਨੀਲ ਜਾਖੜ ਅੱਜ ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਚੁਣੇ ਗਏ ਹਨ। ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੀ ਅੱਜ ਮੁਹਾਲੀ ਦੇ ਪੀ.ਸੀ.ਏ ਸਟੇਡੀਅਮ ਵਿੱਚ ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ।

 

 
ਐਸੋਸੀਏਸ਼ਨ ਦੇ ਬੁਲਾਰੇ ਨੇ ਜਾਖੜ ਤੋਂ ਇਲਾਵਾ ਨਵੀਂ ਗਵਰਨਿੰਗ ਬਾਡੀ ਲਈ ਓਲੰਪੀਅਨ ਸ਼ੂਟਰ ਗੁਰਬੀਰ ਸਿੰਘ ਸੰਧੂ ਨੂੰ ਪ੍ਰਧਾਨ ਜਦਕਿ ਪਰਮਿੰਦਰ ਸਿੰਘ ਬਰਾੜ ਸੀਨੀਅਰ ਉਪ ਪ੍ਰਧਾਨ ਚੁਣੇ ਗਏ ਹਨ। ਪੀ.ਆਰ.ਐਸ.ਏ. ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਨਵੇਂ ਚੁਣੇ ਗਏ ਪ੍ਰਧਾਨ ਗੁਰਬੀਰ ਸਿੰਘ ਸੰਧੂ ਨੇ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ (ਐਨ.ਆਰ.ਏ.ਆਈ) ਦੇ ਪ੍ਰਧਾਨ ਰਣਇੰਦਰ ਸਿੰਘ ਵੱਲੋਂ ਸੂਬੇ ਵਿਚ ਸ਼ੂਟਿੰਗ ਨੂੰ ਵਧਾਵਾ ਦੇਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਪ੍ਰਸੰਸਾ ਕੀਤੀ।

 

 
ਪੀ.ਆਰ.ਐਸ.ਏ. ਦੀ ਚੁਣੀ ਗਈ ਗਵਰਨਿੰਗ ਬਾਡੀ ਦੇ ਹੋਰਨਾਂ ਮੈਂਬਰਾਂ ਵਿੱਚ ਲੈਫ਼ਟੀਨੈਂਟ ਕਰਨਲ ਜੇ.ਐਸ. ਬਰਾੜ ਨੂੰ ਉਪ ਪ੍ਰਧਾਨ, ਹਰਦੀਪ ਸਿੰਘ ਸੋਢੀ ਨੂੰ ਉਪ ਪ੍ਰਧਾਨ, ਪਵਨਪ੍ਰੀਤ ਸਿੰਘ ਢਿੱਲੋਂ ਨੂੰ ਸਕੱਤਰ ਜਨਰਲ, ਐਨ.ਐਸ. ਭੋਗਲ ਨੂੰ ਖ਼ਜ਼ਾਨਚੀ, ਜੇ.ਐਸ. ਢਿੱਲੋਂ ਨੂੰ ਸੰਯੁਕਤ ਸਕੱਤਰ ਤੇ ਸਵਰਨਜੀਤ ਕੌਰ ਨੂੰ ਸੰਯੁਕਤ ਸਕੱਤਰ ਚੁਣੇ ਗਏ ਹਨ।

 

 
ਪੀ.ਆਰ.ਐਸ.ਏ. ਦੀ ਗਵਰਨਿੰਗ ਬਾਡੀ ਤੋਂ ਇਲਾਵਾ ਕਾਰਜਕਾਰੀ ਕਮੇਟੀ ਦੀ ਚੋਣ ਵੀ ਕੀਤੀ ਗਈ ਹੈ ਜਿਨ੍ਹਾਂ ਵਿਚ ਸਿਮਰਨਜੀਤ ਸਿੰਘ ਸੇਖੋਂ, ਮਨਦੀਪ ਸਿੰਘ ਗਿੱਲ, ਬਲਜੀਤ ਸਿੰਘ ਸੇਖੋਂ,ਬਿਰੇਂਦਰ ਸਿੰਘ ਬਰਾੜ, ਪਰਲਾਹਦ ਸਿੰਘ, ਹਰਕੇਸ਼ ਸਿੰਘ ਸਿੱਧੂ, ਹਰਜੋਤ ਸਿੰਘ ਗਿੱਲ, ਸ਼ਿਵ ਕਰਤਾਰ ਸਿੰਘ, ਗੁਰਿੰਦਰ ਸਿੰਘ ਗਰਚਾ, ਹਰ ਨਿਹਾਲ ਸਿੰਘ ਸਿੱਧੂ ਅਤੇ ਭੁਪਿੰਦਰ ਸਿੰਘ ਸ਼ਾਮਲ ਹਨ।

First Published: Thursday, 18 May 2017 7:03 PM

Related Stories

ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ
ਗੀਤਕਾਰ ਅਤੇ ਧਾਰਮਿਕ ਆਗੂ ਸਮੇਤ 12 ਪੁਲਿਸ ਅੜਿਕੇ

ਜਲੰਧਰ: ਇੱਥੋਂ ਦੀ ਦੇਹਾਤ ਪੁਲਿਸ ਨੇ ਨਸ਼ੇ ਅਤੇ ਸੁਪਾਰੀ ਕਿਲਿੰਗ ਦੇ ਵੱਖ-ਵੱਖ

ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ
ਚੁਰਾਸੀ ਕਤਲੇਆਮ: ਅਭਿਸ਼ੇਕ ਵਰਮਾ ਨੇ ਪਾਲੀਗ੍ਰਫ ਟੈਸਟ ਲਈ ਸਹਿਮਤੀ

ਨਵੀਂ ਦਿੱਲੀ: ਹਥਿਆਰਾਂ ਦੇ ਵਪਾਰੀ ਤੇ 1984 ਸਿੱਖ ਦੰਗਿਆਂ ਨਾਲ ਸਬੰਧਤ ਕੇਸ ਗਵਾਹ

ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
ਜ਼ਮੀਨੀ ਝਗੜੇ ਕਰਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁੱਟਾਂ-ਖੋਹਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਮ

ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ
ਮਨਪ੍ਰੀਤ ਬਾਦਲ 'ਤੇ ਵਰ੍ਹੇ ਸੁਖਬੀਰ ਬਾਦਲ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ

ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ
ਹੁਸ਼ਿਆਰਪੁਰ ਜ਼ਮੀਨ ਘੁਟਾਲਾ: ਬਿਜ਼ਨੈਸਮੈਨ ਪ੍ਰਤੀਕ ਗੁਪਤਾ ਦੀ ਜ਼ਮਾਨਤ ਅਰਜ਼ੀ ਖਾਰਜ

ਜਲੰਧਰ: ਹੁਸ਼ਿਆਰਪੁਰ ‘ਚ ਨੈਸ਼ਨਲ ਹਾਈਵੇ ਦੀ ਜ਼ਮੀਨ ਨੂੰ ਲੈ ਕੇ ਹੋਏ ਕਰੋੜਾਂ ਦੇ

ਕਪੂਰਥਲਾ 'ਚ ਗੈਸ ਧਮਾਕਾ
ਕਪੂਰਥਲਾ 'ਚ ਗੈਸ ਧਮਾਕਾ

ਜਲੰਧਰ: ਕਪੂਰਥਲਾ ਦੇ ਇੱਕ ਢਾਬੇ ‘ਚ ਗੈਸ ਸਿਲੰਡਰ ਫਟਣ ਨਾਲ ਵੱਡੀ ਘਟਨਾ ਵਾਪਰੀ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਬਠਿੰਡਾ: ਪੁਲਿਸ ਨੇ ਕਮਲਾ ਨਹਿਰੂ ਕਲੋਨੀ ‘ਚ ਹੋਏ ਕਨਿਕਾ ਗੁਪਤਾ ਕਤਲ ਮਾਮਲੇ ਦੀ

'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !
'ਬਲੈਕ ਪ੍ਰਿੰਸ' ਬਾਰੇ ਕੁਮੈਂਟ ਮਗਰੋਂ ਸਚਿਨ ਅਹੂਜਾ ਨੇ ਮੰਗੀ ਮੁਆਫੀ !

ਚੰਡੀਗੜ੍ਹ: ਮੈਂ ਜੋ ਵੀ ਕੁਮੈਂਟ ਕੀਤਾ ਉਸ ਲਈ ਮੈਂ ਬਿਨਾਂ ਕੋਈ ਸਫਾਈ ਦਿੱਤੇ ਹੱਥ

ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ

ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!
ਹਰਿਮੰਦਰ ਸਾਹਿਬ 'ਚ ਕਰ ਸਕਣਗੀਆਂ ਔਰਤਾਂ ਕੀਰਤਨ!

ਵਸ਼ਿੰਗਟਨ: ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ