ਵਿਦੇਸ਼ਾਂ 'ਚ ਸਿੱਖਾਂ 'ਤੇ ਹਮਲਿਆਂ ਤੋਂ ਕੈਪਟਨ ਚਿੰਤਤ, ਵਿਦੇਸ਼ ਮੰਤਰੀ ਨਾਲ ਮੁਲਾਕਾਤ

By: ABP SANJHA | | Last Updated: Friday, 21 April 2017 6:45 PM
ਵਿਦੇਸ਼ਾਂ 'ਚ ਸਿੱਖਾਂ 'ਤੇ ਹਮਲਿਆਂ ਤੋਂ ਕੈਪਟਨ ਚਿੰਤਤ, ਵਿਦੇਸ਼ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ : ਵਿਦੇਸ਼ਾਂ ਵਿੱਚ ਸਿੱਖਾਂ ਉੱਤੇ ਹੋ ਰਹੇ ਨਸਲੀ ਹਮਲਿਆਂ ਦੇ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਚੁੱਕਿਆ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਕਿ ਉਹ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਏ। ਕੈਪਟਨ ਦੀ ਮੰਗ ਉੱਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਖਿਆ ਉਨ੍ਹਾਂ ਦਾ ਮੰਤਰਾਲਾ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦਾ ਪੂਰਾ ਯਤਨ ਕਰ ਰਿਹਾ ਹੈ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਾਂ ਦੀ ਕਾਲੀ ਸੂਚੀ ਦੇ ਖ਼ਾਤਮੇ ਦਾ ਮੁੱਦਾ ਵੀ ਵਿਦੇਸ਼ ਮੰਤਰੀ ਅੱਗੇ ਚੁੱਕਿਆ।ਕੈਪਟਨ ਅਮਰਿੰਦਰ ਸਿੰਘ ਨੇ ਕਾਲੀ ਸੂਚੀ ਵਿਚੋਂ ਸਿੱਖ ਨੌਜਵਾਨਾਂ ਦੇ ਨਾਮ ਹਟਾਉਣ ਵਿੱਚ ਹੋ ਰਹੀ ਦੇਰੀ ਉੱਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਕਾਲੀ ਸੂਚੀ ਵਿੱਚ ਨਾਮ ਹੋਣ ਕਾਰਨ ਇਹ ਨੌਜਵਾਨਾਂ ਵਿਦੇਸ਼ਾਂ ਤੋਂ ਆਪਣੇ ਜਨਮ ਭੂਮੀ ਪੰਜਾਬ ਆਉਣ ਤੋਂ ਅਸਮਰਥ ਹਨ।
ਇਸ ਦੌਰਾਨ ਵਿਦੇਸ਼ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਇਹ ਮਾਮਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਲੈ ਕੇ ਜਾਣਗੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨਵਾਂ ਸ਼ਹਿਰ ਵਿਖੇ ਵੱਖਰਾ ਪਾਸਪੋਰਟ ਦਫ਼ਤਰ ਖੋਲ੍ਹਣ ਦੀ ਮੰਗ ਵੀ ਕੀਤੀ ਜਿਸ ਨੂੰ ਵਿਦੇਸ਼ ਮੰਤਰੀ ਨੇ ਤੁਰੰਤ ਸਵੀਕਾਰ ਕਰ ਲਿਆ। ਯਾਦ ਰਹੇ ਕਿ ਦੁਆਬਾ ਇਲਾਕੇ ਨੂੰ ਪ੍ਰਵਾਸੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ ਅਤੇ ਨਵਾਂ ਸ਼ਹਿਰ ਵਿੱਚ ਪਾਸਪੋਰਟ ਦਫ਼ਤਰ ਬਣਨ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ।
First Published: Friday, 21 April 2017 6:45 PM

Related Stories

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?
ਸਿੱਖਿਆ ਮੰਤਰੀ ਦੇ ਨਵੇਂ ਫੈਸਲੇ ਤੋਂ ਖ਼ੁਸ ਹੋਣਗੇ ਅਧਿਆਪਕ ?

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਫੈਸਲੇ ਲੈਣ ਦੀ ਕੜੀ ਵਿੱਚ ਅੱਜ

ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ
ਪਠਾਨਕੋਟ 'ਚ ਮਾਂ ਨੇ ਪੁੱਤ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ

ਪਠਾਨਕੋਟ: ਮਿਲਟਰੀ ਦੇ ਰਿਆਸੀ ਕੁਆਟਰ ਵਿੱਚ ਰਹਿਣ ਵਾਲੀ ਮਾਂ ਨੇ ਅਪਣੇ ਪੁੱਤਰ ਦਾ

ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ
ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਦਾ ਸਸਕਾਰ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸਸਕਾਰ

ਮੁਹਾਲੀ 'ਚ ਦਿਨ-ਦਿਹਾੜੇ ਡਾਕਾ
ਮੁਹਾਲੀ 'ਚ ਦਿਨ-ਦਿਹਾੜੇ ਡਾਕਾ

ਚੰਡੀਗੜ੍ਹ: ਮੁਹਾਲੀ ‘ਚ ਦਿਨ-ਦਿਹਾੜੇ ਬੈਂਕ ‘ਚ ਡਾਕਾ ਪਿਆ ਹੈ। ਨਕਾਬਪੋਸ਼

ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ
ਬਠਿੰਡਾ ਦੇ ਯਸ਼ ਨੇ ਖੱਟਿਆ ਪੂਰੇ ਭਾਰਤ 'ਚ ਜੱਸ

ਬਠਿੰਡਾ: ਬਚਪਨ ਤੋਂ ਹੀ ਸੁਣਨ ਤੇ ਬੋਲਣ ਤੋਂ ਅਸਮਰੱਥ 18 ਸਾਲਾ ਯਸ਼ਵੀਰ ਗੋਇਲ ਨੇ 15

ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ
ਦੇਸ਼ ਦੇ 34 ਏਟੀਐਮ ਲੁੱਟਣ ਵਾਲੇ ਗਰੋਹ ਕਾਬੂ

ਜਲੰਧਰ: ਪੰਜਾਬ, ਹਿਮਾਚਲ, ਯੂਪੀ ਤੇ ਉੱਤਰਾਖੰਡ ‘ਚ 34 ਏਟੀਐਮ ਲੁੱਟਣ ਵਾਲੇ ਗਰੋਹ ਦਾ

ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ
ਜਲਾਲਾਬਾਦ ਕੋਲ ਭਿਆਨਕ ਹਾਦਸਾ, 3 ਹਲਾਕ

ਜਲਾਲਾਬਾਦ: ਫ਼ਾਜ਼ਿਲਕਾ-ਫ਼ਿਰੋਜ਼ਪੁਰ ਸੜਕ ‘ਤੇ ਬੀਤੀ ਦੇਰ ਰਾਤ ਇੱਕ ਕਾਰ ਤੇ

ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ
ਨੌਜਵਾਨ ਵੱਲੋਂ ਸਕੂਲ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ

ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਸਕੂਲ ‘ਚ ਅੱਜ ਉਸ ਸਮੇਂ ਰੌਲਾ

ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ
ਕੈਪਟਨ ਦੀ ਮਾਤਾ ਦੇ ਸਸਕਾਰ ਲਈ ਪਹੁੰਚੇ ਦੇਸ਼ ਭਰ ਤੋਂ ਸ਼ਾਹੀ ਪਰਿਵਾਰ

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ