ਟਾਰਗੇਟ ਕਿਲਿੰਗ: ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਭੇਜਣ ਦੀ ਤਿਆਰੀ

By: ABP Sanjha | | Last Updated: Tuesday, 13 February 2018 4:20 PM
ਟਾਰਗੇਟ ਕਿਲਿੰਗ: ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਭੇਜਣ ਦੀ ਤਿਆਰੀ

ਪੁਰਾਣੀ ਤਸਵੀਰ

ਚੰਡੀਗੜ੍ਹ: ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਹੈ। ਇਸ ਲਈ ਐਨਆਈਏ ਵੱਲੋਂ ਮੰਗੀ ਪ੍ਰਵਾਨਗੀ ‘ਤੇ ਕੇਂਦਰ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਹੁਣ ਮਾਮਲਾ ਕੋਰਟ ਵਿੱਚ ਹੈ ਜਿਸ ਦੇ ਫੈਸਲੇ ਦੀ ਐਨਆਈਏ ਨੂੰ ਉਡੀਕ ਹੈ।

ਟਾਰਗੇਟ ਕਿਲਿੰਗ ਦੇ ਪਰਵਾਸੀ ਭਾਰਤੀ ਮੁਲਜ਼ਮ ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਨਹੀਂ ਤਾਂ ਫਿਰ ਸਾਰੇ ਮੁਲਜ਼ਮਾਂ ਨੂੰ ਤਿਹਾੜ ਵਿੱਚ ਸ਼ਿਫਟ ਕਰ ਦੇਣਾ ਚਾਹੀਦਾ ਹੈ ਤੇ ਪੰਜਾਬ ਦੀਆਂ ਜੇਲ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਐਨਆਈਏ ਨੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਮੁਹਾਲੀ ਦੀ ਅਦਾਲਤ ਵਿੱਚ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਗੁਜ਼ਾਰਸ਼ ਕੀਤੀ ਸੀ। ਇਸ ਦਾ ਫੈਸਲਾ ਆਉਣਾ ਬਾਕੀ ਹੈ। ਐਨਆਈਏ ਨੇ ਆਪਣੀ ਗੁਜ਼ਾਰਸ਼ ਵਿੱਚ ਕਿਹਾ ਕਿ ਕੇਂਦਰ ਦੀ ਇੰਟੈਲੀਜੰਸ ਨੇ ਇਹ ਖ਼ਬਰ ਦਿੱਤੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਦੀ ਜਾਨਾਂ ਨੂੰ ਖ਼ਤਰਾ ਹੈ। ਇਸ ਕਰਕੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ।

ਜੌਹਲ ਦੇ ਵਕੀਲ ਨੇ ਐਨਆਈਏ ਦੀ ਅਦਾਲਤ ਵਿੱਚ ਕੀਤੀ ਗੁਜ਼ਾਰਸ਼ ਦੀ ਖਿਲਾਫਤ ਕੀਤੀ ਹੈ। ਜੱਗੀ ਜੌਹਲ ਦੇ ਪਰਿਵਾਰ ਜੋ ਇੰਗਲੈਂਡ ਵਿੱਚ ਹੈ, ਦਾ ਕਹਿਣਾ ਹੈ ਕਿ ਭਾਰਤ ਹੁਣ ਸੁਰੱਖਿਅਤ ਨਹੀਂ ਹੈ। ਉੱਥੋਂ ਦੇ ਅਖਬਾਰਾਂ ਨੂੰ ਬਿਆਨ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜੱਗੀ ਬੇਕਸੂਰ ਹੈ ਤੇ ਪੰਜਾਬ ਪੁਲਿਸ ਨੇ ਉਸ ਨੂੰ ਨੂੰ ਨਾਜਾਇਜ਼ ਕੇਸ ਵਿੱਚ ਫਸਾਇਆ ਹੈ।

First Published: Tuesday, 13 February 2018 4:20 PM

Related Stories

ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ
ਕੈਪਟਨ ਦੇ ਚਹੇਤੇ ਸੁਰੇਸ਼ ਕੁਮਾਰ ਮੁੜ ਦਫ਼ਤਰ ਪੁੱਜੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੁਰੇਸ਼

ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ
ਮਨੀ ਚੇਂਜਰ ਨੂੰ ਹਫ਼ਤਾ ਪਹਿਲਾਂ ਲੁੱਟਿਆ, ਅੱਜ ਗੋਲ਼ੀ ਮਾਰ ਕੇ ਕਤਲ

ਜਲੰਧਰ: ਫਿਲੌਰ ਵਿੱਚ ਵਿਦੇਸ਼ੀ ਕਰੰਸੀ ਨੂੰ ਬਦਲਣ ਵਾਲੇ ਨੌਜਵਾਨ ਕਾਰੋਬਾਰੀ ਦੀ

ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ
ਕਾਂਗਰਸੀ ਲੀਡਰ ਦੇ ਘਰ ਜੂਏ ਦਾ ਅੱਡਾ

ਲੁਧਿਆਣਾ: ਕਸਬਾ ਜਗਰਾਓਂ ਦੇ ਮੁਹੱਲਾ ਫਿਲੀਗੇਟ ਵਿੱਚ ਸਥਿਤ ਇੱਕ ਘਰ ਵਿੱਚ ਪੁਲਿਸ

ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ
ਖਹਿਰਾ ਵੱਲੋਂ ਦੋ-ਦੋ CBI ਜਾਂਚ ਦੀ ਮੰਗ

ਬਠਿੰਡਾ: ਮੌੜ ਬੰਬ ਧਮਾਕਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਆਏ ਵਿਰੋਧੀ ਧਿਰ ਦੇ

ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ
ਫ਼ਾਜ਼ਿਲਕਾ ਦੇ ਜੀਜਾ-ਸਾਲਾ ਦੀ ਸੜਕ ਹਾਦਸੇ 'ਚ ਮੌਤ

ਫ਼ਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਬਾਰੇਕਾ ਦੇ ਦੋ ਨੌਜਵਾਨਾਂ ਦੀ ਰਾਜਸਥਾਨ ਵਿੱਚ

ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ
ਚੰਨਵਾਲ ਵਾਸੀਆਂ ਨੇ ਲੱਭਿਆ ਸਪੀਕਰਾਂ ਦੇ ਸ਼ੋਰ ਦਾ ਹੱਲ

ਬਰਨਾਲਾ: ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ

ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'
ਗੈਂਗਸਟਰਾਂ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ 'ਚ 'ਗੈਂਗਵਾਰ'

ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਲੈ ਕੇ ਕਾਂਗਰਸ ਤੇ ਅਕਾਲੀ ਦਲ ‘ਚ

ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM
ਕੈਪਟਨ ਸਰਕਾਰ ਲਾਏਗੀ ਪਿੰਡਾਂ 'ਚ ਮਾਈਕ੍ਰੋ ATM

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਿੰਡ ਪੱਧਰ ‘ਤੇ ਕੋਰ ਬੈਂਕਿੰਗ ਸੇਵਾਵਾਂ ਮੁਹੱਈਆ

 ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ
ਅਕਾਲੀ ਦਲ ਨੇ ਚੁੱਕਿਆ ਗੁੰਡਾ ਟੈਕਸ ਖਿਲਾਫ ਝੰਡਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੀ ਹੁਣ ਗੁੰਡਾ ਟੈਕਸ ਖਿਲਾਫ ਡਟਿਆ ਹੈ। ਅਕਾਲੀ ਦਲ

ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ
ਮੰਦਰ 'ਚੋਂ ਭਗਵਾਨ ਦੇ 'ਗਹਿਣੇ' ਚੋਰੀ

ਚੰਡੀਗੜ੍ਹ: ਬੀਤੀ ਰਾਤ ਪੰਚਕੂਲਾ ਜ਼ਿਲ੍ਹੇ ਅਧੀਨ ਪੈਂਦੇ ਸਕੇਤੜੀ ਦੇ ਪ੍ਰਾਚੀਨ ਸ਼ਿਵ